WWE ਪਹਿਲਵਾਨ ਹਲਕ ਹੋਗਨ ਦਾ ਦੇਹਾਂਤ, 71 ਸਾਲ ਦੀ ਉਮਰ ‘ਚ ਲਿਆ ਆਖਰੀ ਸਾਹ
WWE legend Hulk Hogan passes away: ਅਮਰੀਕਾ ਦੇ ਜਾਰਜੀਆ ਵਿੱਚ ਜਨਮੇ ਹਲਕ ਹੋਗਨ ਨੇ 1977 ਵਿੱਚ ਪੇਸ਼ੇਵਰ ਕੁਸ਼ਤੀ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਅਤੇ ਉਦੋਂ ਤੋਂ, ਉਹ ਆਪਣੀ ਸ਼ਕਤੀਸ਼ਾਲੀ ਕੁਸ਼ਤੀ ਅਤੇ ਸਿਗਨੇਚਰ ਮੂਵਜ਼ ਕਾਰਨ ਸੁਪਰਹਿੱਟ ਹੋ ਗਿਆ।
Hulk Hogan Getty Images
ਪੇਸ਼ੇਵਰ ਕੁਸ਼ਤੀ ਦੇ ਸੁਪਰਸਟਾਰ ਅਤੇ ਮਸ਼ਹੂਰ ਪਹਿਲਵਾਨ ਹਲਕ ਹੋਗਨ ਦਾ ਦੇਹਾਂਤ ਹੋ ਗਿਆ ਹੈ। ਵਰਲਡ ਰੈਸਲਿੰਗ ਐਂਟਰਟੇਨਮੈਂਟ (WWE) ਦੇ ਸਭ ਤੋਂ ਵੱਡੇ ਸਿਤਾਰਿਆਂ ਵਿੱਚੋਂ ਇੱਕ, ਹੋਗਨ ਦਾ 71 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਅਮਰੀਕੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਹਲਕ ਹੋਗਨ ਨੇ ਵੀਰਵਾਰ 24 ਜੁਲਾਈ ਨੂੰ ਆਖਰੀ ਸਾਹ ਲਿਆ। ਹੋਗਨ ਦੇ ਦੇਹਾਂਤ ਨਾਲ WWE ਭਾਈਚਾਰੇ ਅਤੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਹਰ ਕੋਈ ਸ਼ਰਧਾਂਜਲੀ ਦੇ ਰਿਹਾ ਹੈ। ਹੋਗਨ WWE ਦੇ ਇਤਿਹਾਸ ਦੇ ਸਭ ਤੋਂ ਸਫਲ ਚਿਹਰਿਆਂ ਵਿੱਚੋਂ ਇੱਕ ਸੀ ਤੇ ਉਹਨਾਂ ਸਭ ਤੋਂ ਵੱਡੇ ਚਿਹਰਿਆਂ ਵਿੱਚੋਂ ਇੱਕ ਸਨ ਉਨ੍ਹਾਂ ਦੁਨੀਆ ਭਰ ਵਿੱਚ ਪ੍ਰਸਿੱਧ ਬਣਾਇਆ।
ਅਮਰੀਕੀ ਵੈੱਬਸਾਈਟ TMZ ਦੀ ਇੱਕ ਰਿਪੋਰਟ ਦੇ ਅਨੁਸਾਰ, ਹਲਕ ਹੋਗਨ ਦੀ ਮੌਤ ਉਨ੍ਹਾਂ ਦੇ ਫਲੋਰੀਡਾ ਵਾਲੇ ਘਰ ਵਿੱਚ ਹੋਈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਸੁਪਰਸਟਾਰ ਪਹਿਲਵਾਨ ਨੂੰ ਦਿਲ ਦਾ ਦੌਰਾ ਪਿਆ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਵੀਰਵਾਰ ਸਵੇਰੇ ਲਗਭਗ 9.51 ਵਜੇ, ਹਲਕ ਹੋਗਨ ਨੂੰ ਦਿਲ ਦਾ ਦੌਰਾ ਪੈਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਐਮਰਜੈਂਸੀ ਰਿਸਪਾਂਸ ਟੀਮ ਤੁਰੰਤ ਉਨ੍ਹਾਂ ਦੇ ਘਰ ਪਹੁੰਚੀ, ਜਿੱਥੋਂ ਉਨ੍ਹਾਂ ਨੂੰ ਐਂਬੂਲੈਂਸ ‘ਚ ਹਸਪਤਾਲ ਲਿਜਾਇਆ ਗਿਆ, ਪਰ ਹਸਪਤਾਲ ਪਹੁੰਚਦੇ ਹੀ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਹੋਗਨ ਦਾ ਅਸਲੀ ਨਾਮ ਟੈਰੀ ਜੀਨ ਬੋਲੀਆ ਸੀ। ਉਨ੍ਹਾਂ ਦਾ ਜਨਮ 11 ਅਗਸਤ, 1953 ਨੂੰ ਅਗਸਤਾ ਜਾਰਜੀਆ ‘ਚ ਹੋਇਆ ਸੀ। ਉਨ੍ਹਾਂ ਨੇ 1977 ‘ਚ ਆਪਣੇ ਪੇਸ਼ੇਵਰ ਕੁਸ਼ਤੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹੋਗਨ ਨੇ ਪੇਸ਼ੇਵਰ ਕੁਸ਼ਤੀ ਨੂੰ ਹਰ ਘਰ ‘ਚ ਪਹੁੰਚਾਉਣ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਹੈ। ਉਹ ਰਿੰਗ ਵਿੱਚ ਆਪਣੇ ਸੰਵਾਦਾਂ, ਆਪਣੇ ਵੱਖ-ਵੱਖ ਤਰ੍ਹਾਂ ਦੇ ਡਰਾਮੇ ਤੇ “ਐਟੌਮਿਕ ਲੈੱਗ ਡ੍ਰੌਪ” ਅਤੇ “ਹਲਕ ਅੱਪ” ਵਰਗੀਆਂ ਸਿਗਨੇਚਰ ਮੂਵਜ਼ ਕਾਰਨ ਬੱਚਿਆਂ ਅਤੇ ਨੌਜਵਾਨਾਂ ਵਿੱਚ ਖਾਸ ਤੌਰ ‘ਤੇ ਪ੍ਰਸਿੱਧ ਹੋਇਆ।
6 ਵਾਰ ਜਿੱਤੇ ਸਨ WWE
ਹੋਗਨ ਦਾ ਭਾਰ 130 ਕਿਲੋਗ੍ਰਾਮ ਤੇ ਕੱਦ ਲਗਭਗ ਸਾਢੇ 6 ਫੁੱਟ ਸੀ। ਉਨ੍ਹਾਂ ਨੇ ਆਪਣੇ WWE ਕਰੀਅਰ ‘ਚ 6 ਵਾਰ WWE ਚੈਂਪੀਅਨਸ਼ਿਪ ਤੇ 6 ਵਾਰ ਹੀ WCW ਵਰਲਡ ਹੈਵੀਵੇਟ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ ਹੈ । ਹੋਗਨ ਨੇ ਆਪਣੇ ਪ੍ਰਸ਼ੰਸਕਾਂ ਨੂੰ ‘ਹੁਲਕਮੇਨੀਆ’ ਬ੍ਰਹਿਮੰਡ ਦਾ ਹਿੱਸਾ ਬਣਾਇਆ ਅਤੇ 1980 ਦੇ ਦਹਾਕੇ ਵਿੱਚ ਕਈ ਮਹਾਨ ਪਹਿਲਵਾਨਾਂ ਨੂੰ ਹਰਾ ਕੇ ਪੂਰੀ ਤਰ੍ਹਾਂ ਦਬਦਬਾ ਬਣਾਇਆ। ਉਸ ਸਮੇਂ ਦੌਰਾਨ WWE ਵਿੱਚ ਆਂਦਰੇ ਦ ਜਾਇੰਟ, ਸਟਿੰਗ, ਦ ਅਲਟੀਮੇਟ ਵਾਰੀਅਰ ਅਤੇ ਰੈਂਡੀ ਸੇਵੇਜ ਵਰਗੇ ਪਹਿਲਵਾਨਾਂ ਨਾਲ ਹੋਗਨ ਦੀ ਦੁਸ਼ਮਣੀ ਸਭ ਤੋਂ ਮਸ਼ਹੂਰ ਕਹਾਣੀਆਂ ਵਿੱਚੋਂ ਇੱਕ ਸੀ।
