Asian Games 2026: ਹਿਮਾਂਸ਼ੂ-ਰੁਦ੍ਰਾਂਕਸ਼ ਨੇ 2 ਹੋਰ ਮੈਡਲ ‘ਤੇ ਲਾਇਆ ਨਿਸ਼ਾਨਾ, ਸ਼ੂਟਿੰਗ ਦੇ ਇਸ ਇਵੈਂਟ ਵਿੱਚ ਜਿੱਤੇ ਸਿਲਵਰ ਤੇ ਬ੍ਰੌਂਜ਼

Updated On: 

21 Sep 2026 11:02 AM IST

Asian Games 2026: ਭਾਰਤ ਦੇ ਹਿਮਾਂਸ਼ੂ ਢਿੱਲੋਂ ਅਤੇ ਰੁਦ੍ਰਾਂਕਸ਼ ਪਾਟਿਲ ਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਇੰਡਿਵਿਜੁਅਲ ਇਵੈਂਟ ਵਿੱਚ ਕ੍ਰਮਵਾਰ ਸਿਲਵਰ ਅਤੇ ਬ੍ਰੌਂਜ਼ ਮੈਡਲ ਆਪਣੇ ਨਾਮ ਕੀਤੇ ਹਨ।

Asian Games 2026: ਹਿਮਾਂਸ਼ੂ-ਰੁਦ੍ਰਾਂਕਸ਼ ਨੇ 2 ਹੋਰ ਮੈਡਲ ਤੇ ਲਾਇਆ ਨਿਸ਼ਾਨਾ, ਸ਼ੂਟਿੰਗ ਦੇ ਇਸ ਇਵੈਂਟ ਵਿੱਚ ਜਿੱਤੇ ਸਿਲਵਰ ਤੇ ਬ੍ਰੌਂਜ਼

ਹਿਮਾਂਸ਼ੂ-ਰੁਦ੍ਰਾਂਕਸ਼ ਨੇ ਜਿੱਤੇ ਮੈਡਲ

ਭਾਰਤ ਨੇ ਏਸ਼ੀਅਨ ਗੇਮਜ਼ 2026 ਦੇ ਦੂਜੇ ਦਿਨ ਸ਼ੂਟਿੰਗ ਵਿੱਚ 3 ਮੈਡਲ ਆਪਣੇ ਨਾਮ ਕੀਤੇ, ਜਿਨ੍ਹਾਂ ਵਿੱਚੋਂ 2 ਮੈਡਲ ਉਸ ਨੇ ਇੱਕੋ ਇਵੈਂਟ ਵਿੱਚ ਜਿੱਤੇ। ਭਾਰਤ ਦੇ ਹਿਮਾਂਸ਼ੂ ਢਿੱਲੋਂ ਅਤੇ ਰੁਦ੍ਰਾਂਕਸ਼ ਪਾਟਿਲ ਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਇੰਡਿਵਿਜੁਅਲ ਇਵੈਂਟ ਵਿੱਚ ਕ੍ਰਮਵਾਰ ਸਿਲਵਰ ਅਤੇ ਬ੍ਰੌਂਜ਼ ਮੈਡਲ ਆਪਣੇ ਨਾਮ ਕੀਤੇ। ਇਸ ਇਵੈਂਟ ਦਾ ਗੋਲਡ ਮੈਡਲ ਚੀਨ ਦੇ ਸ਼ੂਟਰ ਨੇ ਜਿੱਤਿਆ। ਹਿਮਾਂਸ਼ੂ ਢਿੱਲੋਂ ਅਤੇ ਰੁਦ੍ਰਾਂਕਸ਼ ਪਾਟਿਲ ਨੇ ਇਸ ਤੋਂ ਪਹਿਲਾਂ ਪਾਰਥ ਮਾਨੇ ਦੇ ਨਾਲ ਮਿਲ ਕੇ ਭਾਰਤ ਨੂੰ 10 ਮੀਟਰ ਏਅਰ ਰਾਈਫਲ ਟੀਮ ਇਵੈਂਟ ਵਿੱਚ ਵੀ ਸਿਲਵਰ ਮੈਡਲ ਦਿਵਾਇਆ ਸੀ।

ਹਿਮਾਂਸ਼ੂ ਅਤੇ ਰੁਦ੍ਰਾਂਕਸ਼ ਨੇ ਕਿਵੇਂ ਜਿੱਤਿਆ ਸਿਲਵਰ ਤੇ ਬ੍ਰੌਂਜ਼?

ਹਿਮਾਂਸ਼ੂ ਢਿੱਲੋਂ ਨੇ 252.4 ਦਾ ਸਕੋਰ ਕਰਕੇ ਸਿਲਵਰ ਮੈਡਲ ਆਪਣੇ ਨਾਮ ਕੀਤਾ। ਉੱਥੇ ਹੀ ਰੁਦ੍ਰਾਂਕਸ਼ ਪਾਟਿਲ ਨੇ 230.9 ਦਾ ਸਕੋਰ ਕੀਤਾ ਅਤੇ ਬ੍ਰੌਂਜ਼ ਮੈਡਲ ਜਿੱਤਿਆ। ਚੀਨ ਦੇ ਸ਼ੇਂਗ ਲਿਹਾਓ ਨੇ ਇਸੇ ਇਵੈਂਟ ਦਾ ਗੋਲਡ ਮੈਡਲ ਜਿੱਤਿਆ। ਉਨ੍ਹਾਂ ਨੇ ਏਸ਼ੀਅਨ ਗੇਮਜ਼ ਦਾ ਨਵਾਂ ਰਿਕਾਰਡ ਵੀ ਬਣਾਇਆ। ਚੀਨੀ ਨਿਸ਼ਾਨੇਬਾਜ਼ ਨੇ 254.2 ਦਾ ਸਕੋਰ ਕੀਤਾ।

ਨਿਸ਼ਾਨੇਬਾਜ਼ੀ ਵਿੱਚ ਹੁਣ ਤੱਕ ਭਾਰਤ ਦੀ ਝੋਲੀ ਵਿੱਚ 5 ਮੈਡਲ

10 ਮੀਟਰ ਏਅਰ ਰਾਈਫਲ ਇੰਡਿਵਿਜੁਅਲ ਇਵੈਂਟ ਵਿੱਚ ਹਿਮਾਂਸ਼ੂ ਅਤੇ ਰੁਦ੍ਰਾਂਕਸ਼ ਦੀ ਸਫਲਤਾ ਤੋਂ ਬਾਅਦ ਭਾਰਤ ਦੇ ਨਿਸ਼ਾਨੇਬਾਜ਼ੀ ਵਿੱਚ ਹੁਣ ਤੱਕ ਕੁੱਲ 5 ਮੈਡਲ ਹੋ ਗਏ ਹਨ, ਜਿਨ੍ਹਾਂ ਵਿੱਚੋਂ 3 ਮੈਡਲ ਭਾਰਤ ਨੇ ਏਸ਼ੀਅਨ ਗੇਮਜ਼ 2026 ਦੇ ਦੂਜੇ ਦਿਨ ਜਿੱਤੇ ਹਨ। ਭਾਰਤ ਨੂੰ ਨਿਸ਼ਾਨੇਬਾਜ਼ੀ ਵਿੱਚ ਮਿਲੇ ਪੰਜੇ ਮੈਡਲ 10 ਮੀਟਰ ਏਅਰ ਰਾਈਫਲ ਦੇ ਟੀਮ ਅਤੇ ਇੰਡਿਵਿਜੁਅਲ ਇਵੈਂਟ ਦੇ ਹਨ।

4 ਸਿਲਵਰ ਅਤੇ 1 ਬ੍ਰੌਂਜ਼ ‘ਤੇ ਲਾਇਆ ਨਿਸ਼ਾਨਾ

ਏਸ਼ੀਅਨ ਗੇਮਜ਼ ਦੇ ਦੂਜੇ ਦਿਨ 10 ਮੀਟਰ ਏਅਰ ਰਾਈਫਲ ਦੇ ਇੰਡਿਵਿਜੁਅਲ ਇਵੈਂਟ ਵਿੱਚ ਸਿਲਵਰ ਅਤੇ ਬ੍ਰੌਂਜ਼ ਜਿੱਤਣ ਤੋਂ ਪਹਿਲਾਂ ਹਿਮਾਂਸ਼ੂ ਅਤੇ ਰੁਦ੍ਰਾਂਕਸ਼ ਨੇ ਟੀਮ ਇਵੈਂਟ ਵਿੱਚ ਵੀ ਪਾਰਥ ਮਾਨੇ ਦੇ ਨਾਲ ਮਿਲ ਕੇ ਸਿਲਵਰ ਮੈਡਲ ਜਿੱਤਿਆ ਸੀ। ਉੱਥੇ ਹੀ ਪਹਿਲੇ ਦਿਨ ਭਾਰਤ ਦੀ ਮਹਿਲਾ ਟੀਮ ਨੇ 10 ਮੀਟਰ ਏਅਰ ਰਾਈਫਲ ਵਿੱਚ ਸਿਲਵਰ ਮੈਡਲ ਜਿੱਤਿਆ ਸੀ। ਜਦਕਿ ਇੰਡਿਵਿਜੁਅਲ ਇਵੈਂਟ ਵਿੱਚ ਐਲਾਵੇਨਿਲ ਵਾਲਾਰਿਵਨ ਨੇ ਸਿਲਵਰ ਮੈਡਲ ਆਪਣੇ ਨਾਮ ਕੀਤਾ ਸੀ। ਕੁੱਲ ਮਿਲਾ ਕੇ ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਹੁਣ ਤੱਕ ਜੋ 5 ਮੈਡਲ ਜਿੱਤੇ ਹਨ, ਉਨ੍ਹਾਂ ਵਿੱਚ 4 ਸਿਲਵਰ ਅਤੇ 1 ਬ੍ਰੌਂਜ਼ ਮੈਡਲ ਸ਼ਾਮਲ ਹੈ।

Source:TV9Hindi.com

Loading...
Unable to load recommendations.
Follow Us
Related Stories
NZ vs IND: ਸਿਰਫ਼ 70 ਰਨ ‘ਤੇ ਡਿੱਗੀਆਂ 5 ਵਿਕਟਾਂ, ਫਿਰ ਤਿਲਕ ਵਰਮਾ ਨੇ ਪਲਟਿਆ ਮੈਚ; ਟੀਮ ਇੰਡੀਆ ਨੂੰ ਦਿਵਾਈ ਰੋਮਾਂਚਕ ਜਿੱਤ
ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਮੋਹਾਲੀ ਪਹੁੰਚੀ ਜਾਪਾਨ ਦੀ ਹਾਕੀ ਟੀਮ, ਢੋਲ-ਭੰਗੜੇ ਅਤੇ ਰਵਾਇਤੀ ਹਾਰ ਪਾ ਕੇ ਕੀਤਾ ਗਿਆ ਨਿੱਘਾ ਸਵਾਗਤ
IND vs NZ: ਭਾਰਤ ਦੀ ਨਿਊਜ਼ੀਲੈਂਡ ‘ਤੇ ਰਿਕਾਰਡ ਤੋੜ ਜਿੱਤ, ਸੰਜੂ ਸੈਮਸਨ ਅਤੇ ਨਮਨ ਧੀਰ ਨੇ ਚੇਜ਼ ਕੀਤਾ 226 ਦੌੜਾਂ ਦਾ ਟੀਚਾ
ਹਰਮਨਪ੍ਰੀਤ ਕੌਰ ਦੀ 91 ਦੌੜਾਂ ਦੀ ਧਮਾਕੇਦਾਰ ਪਾਰੀ ਤੋਂ ਬਾਅਦ ਲਾਈਵ ਇੰਟਰਵਿਊ ‘ਚ ਛਲਕੇ ਹੰਝੂ, ਜਾਣੋ ਕਿਉਂ ਹੋਈ ਭਾਵੁਕ
ਅੰਮ੍ਰਿਤਸਰ ‘ਚ ਅੱਜ ਹੋਵੇਗਾ ਹਾਕੀ ਦਾ ਸ਼ੋਅ ਮੈਚ, ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ-2026 ਦੇ ਪ੍ਰਚਾਰ ਲਈ ਇਕੱਠੇ ਹੋਣਗੇ 200 ਖਿਡਾਰੀ
Asian Para Games: 6 ਸਾਲ ਦੀ ਉਮਰ ‘ਚ ਕੱਟਿਆ ਸੀ ਹੱਥ, ਹੁਣ ਏਸ਼ੀਅਨ ਪੈਰਾ ਗੇਮਜ਼ ਵਿੱਚ ਦੋ ਗੋਲਡ ਜਿੱਤ ਕੇ ਰਚਿਆ ਇਤਿਹਾਸ