ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Swapnil Kusale: ਸਵਪਨਿਲ ਕੁਸਾਲੇ ਨੇ ਜਿੱਤਿਆ ਬ੍ਰਾਂਜ ਮੈਡਲ, ਭਾਰਤ ਨੂੰ ਪੈਰਿਸ ਓਲੰਪਿਕ ‘ਚ ਮਿਲਿਆ ਇਕ ਹੋਰ ਤਮਗਾ

Paris Olympics 2024: ਓਲੰਪਿਕ ਵਿੱਚ ਇੱਕ ਹੋਰ ਭਾਰਤੀ ਨਿਸ਼ਾਨੇਬਾਜ਼ ਨੇ ਤਿਰੰਗਾ ਲਹਿਰਾਇਆ ਹੈ। ਸ਼ੂਟਪਰਸਵਪਨਿਲ ਕੁਸਲੇ ਨੇ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਸਵਪਿਨਲ ਕੁਸਲੇ ਨੇ 451.4 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਉਨ੍ਹਾਂ ਨੇ ਵਿਸ਼ਵ ਦੇ ਨੰਬਰ 1 ਨਿਸ਼ਾਨੇਬਾਜ਼ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ।

Swapnil Kusale: ਸਵਪਨਿਲ ਕੁਸਾਲੇ ਨੇ ਜਿੱਤਿਆ ਬ੍ਰਾਂਜ ਮੈਡਲ, ਭਾਰਤ ਨੂੰ ਪੈਰਿਸ ਓਲੰਪਿਕ ‘ਚ ਮਿਲਿਆ ਇਕ ਹੋਰ ਤਮਗਾ
ਸਵਪਨਿਲ ਕੁਸਲੇ ਨੇ ਜਿੱਤਿਆ ਬ੍ਰਾਂਜ ਮੈਡਲ (ਫੋਟੋ : PTI)
Follow Us
tv9-punjabi
| Updated On: 01 Aug 2024 14:24 PM

ਓਲੰਪਿਕ ਵਿੱਚ ਇੱਕ ਹੋਰ ਭਾਰਤੀ ਨਿਸ਼ਾਨੇਬਾਜ਼ ਨੇ ਇੱਕ ਹੋਰ ਭਾਰਤੀ ਨਿਸ਼ਾਨੇਬਾਜ਼ ਨੇ ਤਿਰੰਗਾ ਲਹਿਰਾਇਆ ਹੈ। ਨਿਸ਼ਾਨੇਬਾਜ਼ ਸਵਪਨਿਲ ਕੁਸਾਲੇ ਨੇ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਸਵਪਨਿਲ ਕੁਸਾਲੇ ਦੀ ਇਹ ਜਿੱਤ ਇਤਿਹਾਸਕ ਹੈ ਕਿਉਂਕਿ ਉਹ ਇਸ ਈਵੈਂਟ ਵਿੱਚ ਓਲੰਪਿਕ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਹੈ। ਕੋਲਹਾਪੁਰ ਦੇ ਇਸ 29 ਸਾਲਾ ਨਿਸ਼ਾਨੇਬਾਜ਼ ਲਈ ਇਹ ਪਹਿਲਾ ਓਲੰਪਿਕ ਹੈ। ਇਸ ਖਿਡਾਰੀ ਨੇ ਪਹਿਲੇ ਓਲੰਪਿਕ ਵਿੱਚ ਹੀ ਮੈਡਲ ਆਪਣੇ ਨਾਂ ਕਰ ਲਿਆ। ਇਹ ਖਿਡਾਰੀ 12 ਸਾਲਾਂ ਤੋਂ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਜਦੋਂ ਉਸ ਨੂੰ ਪੈਰਿਸ ‘ਚ ਮੌਕਾ ਮਿਲਿਆ ਤਾਂ ਉਸ ਨੇ ਇਤਿਹਾਸ ਰਚ ਦਿੱਤਾ।

ਸਵਪਨਿਲ ਨੇ ਰਚਿਆ ਇਤਿਹਾਸ

ਸਵਪਿਨਲ ਕੁਸਲੇ ਨੇ 451.4 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਉਨ੍ਹਾਂ ਨੇ ਵਿਸ਼ਵ ਦੇ ਨੰਬਰ 1 ਨਿਸ਼ਾਨੇਬਾਜ਼ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਸਵਪਨਿਲ ਕੁਸਾਲੇ ਭਾਰਤ ਲਈ ਓਲੰਪਿਕ ਤਮਗਾ ਜਿੱਤਣ ਵਾਲੇ ਸਿਰਫ 7ਵੇਂ ਸ਼ੂਟਰ ਹਨ। ਪੈਰਿਸ ਓਲੰਪਿਕ ਵਿੱਚ ਹੁਣ ਤੱਕ ਤਿੰਨ ਸ਼ੂਟਰਸ ਨੇ ਭਾਰਤ ਨੂੰ ਮੈਡਲ ਦੁਆਇਆ ਹੈ। ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਇੰਡੀਵਿਜ਼ੂਅਲ ਅਤੇ ਮਿਕਸਡ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ, ਉਨ੍ਹਾਂ ਦੇ ਨਾਲ ਸਰਬਜੋਤ ਨੇ ਵੀ ਤਮਗਾ ਜਿੱਤਿਆ ਸੀ। ਹੁਣ ਸਵਪਨਿਲ ਨੇ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ‘ਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।

ਸਵਪਨਿਲ ਦਾ ਸੁਨਹਿਰਾ ਕਰੀਅਰ

ਓਲੰਪਿਕ ਸੋਨ ਤਗ਼ਮੇ ਤੋਂ ਪਹਿਲਾਂ ਸਵਪਨਿਲ ਕੁਸਾਲੇ ਨੇ ਕਾਹਿਰਾ ਵਿੱਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਉਨ੍ਹਾਂ ਨੇ 2021 ਵਿੱਚ ਦਿੱਲੀ ਵਿੱਚ ਹੋਏ ਵਿਸ਼ਵ ਕੱਪ ਵਿੱਚ ਸੋਨ ਤਮਗਾ ਜਿੱਤਿਆ ਸੀ। ਉਨ੍ਹਾਂ ਨੇ ਪਿਛਲੇ ਸਾਲ 2022 ਦੀਆਂ ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਉਸੇ ਸਾਲ ਜਕਾਰਤਾ ਵਿੱਚ ਹੋਈ ਏਸ਼ੀਅਨ ਰਾਈਫਲ-ਪਿਸਟਲ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ। ਇਸ ਖਿਡਾਰੀ ਨੇ 2017 ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।

ਓਲੰਪਿਕ ਵਿੱਚ ਮੈਡਲ ਜਿੱਤਣ ਵਾਲੇ ਸ਼ੂਟਰਸ

  • ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਪਹਿਲਾ ਤਮਗਾ ਰਾਜਵਰਧਨ ਸਿੰਘ ਰਾਠੌਰ ਨੇ ਅਥੈਂਸ ਓਲੰਪਿਕ 2004 ਵਿੱਚ ਜਿੱਤਿਆ ਸੀ। ਉਨ੍ਹਾਂ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ।
    ਅਭਿਨਵ ਬਿੰਦਰਾ ਨੇ 2008 ਬੀਜਿੰਗ ਓਲੰਪਿਕ ਵਿੱਚ ਸੋਨ ਤਮਗਾ ਜਿੱਤਿਆ ਸੀ।
    ਲੰਡਨ ਓਲੰਪਿਕ 2012 ਵਿਚ ਵਿਜੇ ਕੁਮਾਰ ਨੇ ਚਾਂਦੀ ਦਾ ਤਗਮਾ ਅਤੇ ਗਗਨ ਨਾਰੰਗ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ।
    ਮਨੂ ਭਾਕਰ ਨੇ ਦੂਜਾ, ਸਰਬਜੋਤ ਸਿੰਘ ਨੇ ਮਨੂ ਭਾਕਰ ਦੇ ਨਾਲ ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਹੁਣ ਇਸ ਲਿਸਟ ‘ਚ ਸਵਪਨਿਲ ਦਾ ਨਾਂ ਵੀ ਜੁੜ ਗਿਆ ਹੈ।

International Yoga Day 2025 : ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਾਖਾਪਟਨਮ ਵਿੱਚ ਯੋਗਾ ਕੀਤਾ ਅਤੇ ਕਿਹਾ- ਯੋਗ ਨੇ ਪੂਰੀ ਦੁਨੀਆ ਨੂੰ ਜੋੜਿਆ ਹੈ
International Yoga Day 2025 : ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਾਖਾਪਟਨਮ ਵਿੱਚ ਯੋਗਾ ਕੀਤਾ ਅਤੇ ਕਿਹਾ- ਯੋਗ ਨੇ ਪੂਰੀ ਦੁਨੀਆ ਨੂੰ ਜੋੜਿਆ ਹੈ...
ਦੁਬਈ ਵਿੱਚ ਨਿਊਜ਼9 ਗਲੋਬਲ ਸੰਮੇਲਨ: ਬਾਲੀਵੁੱਡ ਸਿਤਾਰਿਆਂ ਨੇ ਕੀ ਕਿਹਾ?
ਦੁਬਈ ਵਿੱਚ ਨਿਊਜ਼9 ਗਲੋਬਲ ਸੰਮੇਲਨ: ਬਾਲੀਵੁੱਡ ਸਿਤਾਰਿਆਂ ਨੇ ਕੀ ਕਿਹਾ?...
News9 Global Summit: ਰਾਜਦੂਤ ਸੰਜੇ ਸੁਧੀਰ ਨੇ ਭਾਰਤ-ਯੂਏਈ ਸਬੰਧਾਂ ਬਾਰੇ ਕੀ ਕਿਹਾ?
News9 Global Summit: ਰਾਜਦੂਤ ਸੰਜੇ ਸੁਧੀਰ ਨੇ ਭਾਰਤ-ਯੂਏਈ ਸਬੰਧਾਂ ਬਾਰੇ ਕੀ ਕਿਹਾ?...
News9 Global Summit: ਕੇਂਦਰੀ ਮੰਤਰੀ ਪੁਰੀ ਦਾ ਭਾਰਤ-ਯੂਏਈ ਭਾਈਵਾਲੀ 'ਤੇ ਵੱਡਾ ਬਿਆਨ
News9 Global Summit: ਕੇਂਦਰੀ ਮੰਤਰੀ ਪੁਰੀ ਦਾ ਭਾਰਤ-ਯੂਏਈ ਭਾਈਵਾਲੀ 'ਤੇ ਵੱਡਾ ਬਿਆਨ...
News9 Global Summit: ਟੀਵੀ9 ਨੈੱਟਵਰਕ ਦੇ MD-CEO ਬਰੁਣ ਦਾਸ ਨੇ ਦੁਬਈ ਤੋਂ ਭਾਰਤ-ਯੂਏਈ ਬਾਰੇ ਕੀ ਕਿਹਾ?
News9 Global Summit: ਟੀਵੀ9 ਨੈੱਟਵਰਕ ਦੇ  MD-CEO ਬਰੁਣ ਦਾਸ ਨੇ ਦੁਬਈ ਤੋਂ ਭਾਰਤ-ਯੂਏਈ ਬਾਰੇ ਕੀ ਕਿਹਾ?...
Ludhiana West Bypoll: ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਚੋਣ ਨੂੰ ਲੈ ਕੇ ਦਿੱਤਾ ਇਹ ਬਿਆਨ
Ludhiana West Bypoll: ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਚੋਣ ਨੂੰ ਲੈ ਕੇ ਦਿੱਤਾ ਇਹ ਬਿਆਨ...
Ludhiana West Bypoll ਵੋਟ ਪਾਉਣ ਆਏ ਸੰਜੀਵ ਅਰੋੜਾ ਨੇ ਵੋਟਰਾਂ ਨੂੰ ਕਹੀ ਇਹ ਗੱਲ?
Ludhiana West Bypoll ਵੋਟ ਪਾਉਣ ਆਏ ਸੰਜੀਵ ਅਰੋੜਾ ਨੇ ਵੋਟਰਾਂ ਨੂੰ ਕਹੀ ਇਹ ਗੱਲ?...
Chandigarh: ਫ਼ਿਰ ਫੱਸਿਆ ਚੰਡੀਗੜ੍ਹ ਚ ਮੈਟਰੋ ਪ੍ਰੋਜੈਕਟ, ਠੰਡੇ ਬਸਤੇ 'ਚ ਪਿਆ 25 ਹਜ਼ਾਰ ਕਰੋੜ ਦਾ ਐਲੀਵੇਟਡ ਪਲਾਨ
Chandigarh: ਫ਼ਿਰ ਫੱਸਿਆ ਚੰਡੀਗੜ੍ਹ ਚ ਮੈਟਰੋ ਪ੍ਰੋਜੈਕਟ, ਠੰਡੇ ਬਸਤੇ 'ਚ ਪਿਆ 25 ਹਜ਼ਾਰ ਕਰੋੜ ਦਾ ਐਲੀਵੇਟਡ ਪਲਾਨ...
Israel Iran Conflict : G-7 ਸੰਮੇਲਨ ਛੱਡ ਕੇ ਚਲੇ ਗਏ ਟਰੰਪ ! ਕੀ ਈਰਾਨ ਵਿੱਚ ਵੱਡਾ ਧਮਾਕਾ ਹੋਵੇਗਾ?
Israel Iran Conflict : G-7 ਸੰਮੇਲਨ ਛੱਡ ਕੇ ਚਲੇ ਗਏ ਟਰੰਪ ! ਕੀ ਈਰਾਨ ਵਿੱਚ ਵੱਡਾ ਧਮਾਕਾ ਹੋਵੇਗਾ?...