ਸ਼ੁਭਮਨ ਗਿੱਲ ਮੁਹਾਲੀ ‘ਚ ਵਹਾ ਰਹੇ ਪਸੀਨਾ, ਟੀ20 ਕੱਪ ‘ਚ ਨਹੀਂ ਮਿਲੀ ਹੈ ਜਗ੍ਹਾ

Published: 

26 Dec 2025 15:03 PM IST

ਪਿਛਲੇ ਸ਼ਨੀਵਾਰ ਨੂੰ ਬੀਸੀਸੀਆਈ ਸਕੱਤਰ ਦੇਵਜੀਤ ਸੈਕਿਆ ਨੇ ਚੀਫ਼ ਸਿਲੈਕਟਰ ਅਜਿਤ ਅਗਰਕਰ ਤੇ ਕਪਤਾਨ ਸੂਰਿਆਕੁਮਾਰ ਯਾਦਵ ਦੀ ਮੌਜੂਦਗੀ 'ਚ ਵਰਲਡ ਕੱਪ 2026 ਟੀਮ ਦੀ ਘੋਸ਼ਣਾ ਕੀਤੀ ਸੀ। ਇਸ ਟੀਮ 'ਚ ਸ਼ੁਭਮਨ ਗਿੱਲ ਦਾ ਨਾਮ ਸ਼ਾਮਲ ਨਹੀਂ ਸੀ। ਉਹ ਪਿਛਲੀ 18 ਪਾਰੀਆਂ ਤੋਂ ਅਰਧ ਸੈਂਕੜਾ ਵੀ ਨਹੀਂ ਲਗਾ ਸਕੇ ਹਨ। ਮੰਨਿਆ ਜਾ ਰਿਹਾ ਹੈ ਕਿ ਸ਼ੁਭਮਨ ਦੀ ਫੋਰਮ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬਾਹਰ ਕੀਤੀ ਗਿਆ ਹੈ।

ਸ਼ੁਭਮਨ ਗਿੱਲ ਮੁਹਾਲੀ ਚ ਵਹਾ ਰਹੇ ਪਸੀਨਾ, ਟੀ20 ਕੱਪ ਚ ਨਹੀਂ ਮਿਲੀ ਹੈ ਜਗ੍ਹਾ

ਪੁਰਾਣੀ ਤਸਵੀਰ (Pic: PTI)

Follow Us On

ਟੀ20 ਵਰਲਡ ਕੱਪ ਦੀ ਟੀਮ ਚੋਂ ਬਾਹਰ ਹੋ ਚੁੱਕੇ ਸ਼ੁਭਮਨ ਗਿੱਲ ਮੁਹਾਲੀ ਚ ਪਸੀਨਾ ਵਹਾ ਰਹੇ ਹਨ। ਮੁਹਾਲੀ ਦੇ ਆਈਏਐਸ ਬਿੰਦਰਾ ਕ੍ਰਿਕਟ ਸਟੇਡੀਅਮ ਗਿੱਲ ਦਾ ਹੋਮ ਗ੍ਰਾਊਂਡ ਹੈ, ਜਿੱਥੇ ਉਹ ਹੁਣ ਜੰਮ ਕੇ ਮਿਹਨਤ ਕਰ ਰਹੇ ਹਨ। ਬੀਤੇ ਦਿਨ ਉਨ੍ਹਾਂ ਨੇ ਗ੍ਰਾਊਂਡ ਚ ਕਰੀਬ 2 ਘੰਟੇ ਪ੍ਰੈਕਟਿਸ ਕੀਤੀ। ਗਿੱਲ ਨੇ ਉੱਥੇ ਲੋਕਲ ਖਿਡਾਰੀਆਂ ਨਾਲ ਮਿਹਨਤ ਕੀਤੀ। ਦੱਸ ਦੇਈਏ ਕਿ ਪਿਛਲੇ ਸ਼ਨੀਵਾਰ ਨੂੰ ਬੀਸੀਸੀਆਈ ਸਕੱਤਰ ਦੇਵਜੀਤ ਸੈਕਿਆ ਨੇ ਚੀਫ਼ ਸਿਲੈਕਟਰ ਅਜਿਤ ਅਗਰਕਰ ਤੇ ਕਪਤਾਨ ਸੂਰਿਆਕੁਮਾਰ ਯਾਦਵ ਦੀ ਮੌਜੂਦਗੀ ਚ ਵਰਲਡ ਕੱਪ 2026 ਟੀਮ ਦੀ ਘੋਸ਼ਣਾ ਕੀਤੀ ਸੀ। ਇਸ ਟੀਮ ਚ ਸ਼ੁਭਮਨ ਗਿੱਲ ਦਾ ਨਾਮ ਸ਼ਾਮਲ ਨਹੀਂ ਸੀ। ਉਹ ਪਿਛਲੀ 18 ਪਾਰੀਆਂ ਤੋਂ ਅਰਧ ਸੈਂਕੜਾ ਵੀ ਨਹੀਂ ਲਗਾ ਸਕੇ ਹਨ। ਮੰਨਿਆ ਜਾ ਰਿਹਾ ਹੈ ਕਿ ਸ਼ੁਭਮਨ ਦੀ ਫੋਰਮ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬਾਹਰ ਕੀਤੀ ਗਿਆ ਹੈ।

ਹਾਲਾਂਕਿ, ਇਸ ਵਿਚਕਾਰ ਗਿੱਲ ਨਿਰਾਸ਼ ਹੋਣ ਤੇ ਬ੍ਰੇਕ ਲੈਣ ਦੀ ਬਜਾਏ ਟੀਮ ਚ ਵਾਪਸੀ ਲਈ ਮਿਹਨਤ ਕਰ ਰਹੇ ਹਨ। ਗਿੱਲ ਨੇ 2 ਘੰਟਿਆਂ ਤੱਕ ਉੱਥੇ ਲੋਕ ਖਿਡਾਰੀਆਂ ਨਾਲ ਪ੍ਰੈਕਟਿਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਈ ਸ਼ੋਰਟਸ ਲਗਾਏ। ਫੋਰਮ ਵਾਪਸ ਪਾਉਣ ਲਈ ਉਨ੍ਹਾਂ ਨੇ ਤੇਜ਼ ਗੇਂਦਬਾਜ਼ੀ ਦੇ ਨਾਲ ਸਪਿਨ ਗੇਂਦਬਾਜ਼ਾਂ ਸਾਹਮਣੇ ਵੀ ਪ੍ਰੈਕਟਿਸ ਕੀਤੀ। ਫਿਲਹਾਲ ਸ਼ੁਭਮਨ ਗਿੱਲ ਪੰਜਾਬ ਦੇ ਲਈ ਚੁਣੀ ਗਈ ਵਿਜੇ ਹਜ਼ਾਰੇ ਟ੍ਰਾਫੀ ਟੀਮ ਦਾ ਹਿੱਸਾ ਹਨ। ਇਸ ਟੂਰਨਾਮੈਂਟ ਦੇ ਆਧਾਰ ਤੇ ਵੀ ਉਨ੍ਹਾਂ ਦੀ ਟੀਮ ਚ ਵਾਪਸੀ ਹੋ ਸਕਦੀ ਹੈ। ਇਹ 50 ਓਵਰਾਂ ਦਾ ਟੂਰਨਾਮੈਂਟ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ ਚ ਹੋਣ ਵਾਲੀ ਵਨਡੇ ਸੀਰੀਜ਼ ਦੇ ਲਈ ਵੀ ਟੀਮ ਦਾ ਐਲਾਨ ਨਹੀਂ ਹੋਇਆ ਹੈ। ਗਿੱਲ ਵਨਡੇ ਟੀਮ ਦੇ ਕਪਤਾਨ ਹਨ, ਜੇਕਰ ਉਹ ਵਿਜੇ ਹਜ਼ਾਰੇ ਟ੍ਰਾਫੀ ਚ ਚੰਗਾ ਪ੍ਰਦਰਸ਼ਨ ਨਹੀਂ ਕਰਦੇ ਤਾਂ ਉਨ੍ਹਾਂ ਦੇ ਕਰੀਅਰ ਤੇ ਸਵਾਲ ਖੜ੍ਹੇ ਹੋ ਸਕਦੇ ਹਨ।