ਕਿਲਾ ਰਾਏਪੁਰ ‘ਚ ਬਲਦਾਂ ਦੀ ਦੌੜ ਦੀ ਵਾਪਸੀ! ਲੁਧਿਆਣਾ ਦੇ ਡੀਸੀ ਨੇ ਦਿੱਤੀ ਜਾਣਕਾਰੀ, ਪੰਜਾਬ ਸਰਕਾਰ ਨੇ ਬਿੱਲ ‘ਚ ਕੀਤੀ ਸੀ ਸੋਧ

Updated On: 

23 Jan 2026 12:32 PM IST

ਇਸ ਵਾਰ ਇਨ੍ਹਾਂ ਬਲਦਾਂ ਦੀਆਂ ਦੌੜਾਂ ਨੂੰ ਕਾਨੂੰਨੀ ਰੂਪ ਦੇਣ 11 ਜੁਲਾਈ, 2025 ਨੂੰ ਬਿੱਲ 'ਚ ਸੋਧ ਕੀਤੀ ਗਈ। ਸਰਕਾਰ ਨੇ ਕਿਹਾ ਕਿ ਇਸ ਸੋਧ ਚ ਇਹ ਗੱਲ ਸਪੱਸ਼ਟ ਕੀਤੀ ਗਈ ਹੈ ਕਿ ਬਲਦਾਂ ਨੂੰ ਡੰਡਾ ਜਾਂ ਕਿਸੇ ਹੋਰ ਚੀਜ਼ ਨਾਲ ਨਹੀਂ ਮਾਰਿਆ ਜਾਵੇਗਾ, ਚਾਲਕ ਬਲਦਾਂ ਨੂੰ ਦੌੜਾਉਣ ਲਈ ਸਿਰਫ਼ ਆਪਣੇ ਹੱਥਾਂ ਦਾ ਇਸਤੇਮਾਲ ਕਰ ਸਕਣਗੇ।

ਕਿਲਾ ਰਾਏਪੁਰ ਚ ਬਲਦਾਂ ਦੀ ਦੌੜ ਦੀ ਵਾਪਸੀ! ਲੁਧਿਆਣਾ ਦੇ ਡੀਸੀ ਨੇ ਦਿੱਤੀ ਜਾਣਕਾਰੀ, ਪੰਜਾਬ ਸਰਕਾਰ ਨੇ ਬਿੱਲ ਚ ਕੀਤੀ ਸੀ ਸੋਧ

ਕਿਲਾ ਰਾਏਪੁਰ 'ਚ ਬਲਦਾਂ ਦੀ ਦੌੜ ਦੀ ਵਾਪਸੀ! ਅੱਜ ਲੁਧਿਆਣਾ ਦੇ ਡੀਸੀ ਦੇਣਗੇ ਜਾਣਕਾਰੀ, ਪੰਜਾਬ ਸਰਕਾਰ ਨੇ ਬਿੱਲ 'ਚ ਕੀਤੀ ਸੀ ਸੋਧ

Follow Us On

ਲੁਧਿਆਣਾ ਦੇ ‘ਕਿਲਾ ਰਾਏਪੁਰ ਪੇਂਡੂ ਓਲੰਪਿਕ’ ਖੇਡਾਂ ‘ਚ ਇੱਕ ਵਾਰ ਫਿਰ ਬਲਦਾਂ ਦੀ ਦੌੜ ਦੀ ਵਾਪਸੀ ਹੋਣ ਜਾ ਰਹੀ ਹੈ। 11 ਸਾਲਾਂ ਬਾਅਦ ਇਹ ਇਤਿਹਾਸਕ ਖੇਡ ਦੁਬਾਰਾ ਵਾਪਸੀ ਕਰੇਗੀ। ਜਿਲ੍ਹਾ ਪ੍ਰਸ਼ਾਸਨ, ਆਯੋਜਕ ਤੇ ਲੋਕ ਇਸ ਨੂੰ ਲੈ ਉਤਸ਼ਾਹਿਤ ਹਨ। 30 ਜਨਵਰੀ ਤੋਂ 1 ਫਰਵਰੀ ਤੱਕ ਇਹ ਖੇਡਾਂ ਕਰਵਾਈਆਂ ਜਾਣਗੀਆਂ। ਲੁਧਿਆਣਾ ਦੇ ਡੀਸੀ ਹਿਮਾਸ਼ੂ ਜੈਨ ਇਸ ਸਬੰਧ ‘ਚ ਅੱਜ ਪ੍ਰੈੱਸ ਕਾਨਫਰੰਸ ਕੀਤੀ।

ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ 2014 ਤੋਂ ਕਿਲਾ ਰਾਏਪੁਰ ਖੇਡਾਂ ‘ਚ ਬਲਦਾਂ ਦੀ ਦੌੜ ‘ਦੇ ਰੋਕ ਲਗਾ ਦਿੱਤੀ ਗਈ ਸੀ। ਪੰਜਾਬ ਸਰਕਾਰ ਨੇ ਪਿਛਲੇ ਸਾਲ ਜੁਲਾਈ ਮਹੀਨੇ ਵਿਧਾਨ ਸਭਾ ‘ਚ ਬਿੱਲ ‘ਚ ਸੋਧ ਕਰਦੇ ਹੋਏ ਬਲਦਾਂ ਦੀ ਦੌੜ ਕਰਵਾਉਣ ਦਾ ਰਸਤਾ ਫਿਰ ਸਾਫ਼ ਕਰਵਾ ਦਿੱਤਾ ਸੀ। ਸਰਕਾਰ ਦੇ ਇਸ ਫੈਸਲੇ ਨਾਲ ਬਲਦਾਂ ਦੀ ਦੌੜ ਦਾ ਕਾਨੂੰਨੀ ਪੇਚ ਸਾਫ਼ ਹੋ ਗਿਆ ਸੀ। ਪਿਛਲੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਇਨ੍ਹਾਂ ਖੇਡਾਂ ਦਾ ਆਯੋਜਨ ਕਰਵਾ ਰਹੀ ਹੈ। ਬਲਦਾਂ ਦੀ ਦੌੜ ਕਿਲਾ ਰਾਏਪੁਰ ਖੇਡਾਂ ‘ਚ ਮੁੱਖ ਖਿੱਚ ਦਾ ਕੇਂਦਰ ਹੁੰਦੀ ਸੀ। ਜਦੋਂ ਬਲਦਾਂ ਦੀ ਦੌੜ ‘ਤੇ ਰੋਕ ਲੱਗੀ ਤਾਂ ਖੇਡਾਂ ਦੀ ਰੌਣਕ ਵੀ ਘੱਟ ਗਈ।

ਪੰਜਾਬ ਸਰਕਾਰ ਨੇ ਬਿੱਲ ‘ਚ ਕੀਤੀ ਸੀ ਸੋਧ

ਦੱਸ ਦੇਈਏ ਕਿ ਪਿਛਲੇ ਸਾਲ ਜਦੋਂ ਕਿਲਾ ਰਾਏਪੁਰ ਖੇਡਾਂ ਹੋਈਆਂ ਸਨ ਤਾਂ ਬਲਦਾਂ ਦੀ ਦੌੜ ਇਸ ਚ ਸ਼ਾਮਲ ਨਹੀਂ ਸੀ। ਪਰ ਹੁਣ ਸਰਕਾਰ ਇਸ ਤੇ ਕਾਨੂੰਨ ਲੈ ਕੇ ਆਈ ਹੈ। ਇਸ ਵਾਰ ਇਨ੍ਹਾਂ ਬਲਦਾਂ ਦੀਆਂ ਦੌੜਾਂ ਨੂੰ ਕਾਨੂੰਨੀ ਰੂਪ ਦੇਣ 11 ਜੁਲਾਈ, 2025 ਨੂੰ ਬਿੱਲ ‘ਚ ਸੋਧ ਕੀਤੀ ਗਈ। ਸਰਕਾਰ ਨੇ ਕਿਹਾ ਕਿ ਇਸ ਸੋਧ ਚ ਇਹ ਗੱਲ ਸਪੱਸ਼ਟ ਕੀਤੀ ਗਈ ਹੈ ਕਿ ਬਲਦਾਂ ਨੂੰ ਡੰਡਾ ਜਾਂ ਕਿਸੇ ਹੋਰ ਚੀਜ਼ ਨਾਲ ਨਹੀਂ ਮਾਰਿਆ ਜਾਵੇਗਾ, ਚਾਲਕ ਬਲਦਾਂ ਨੂੰ ਦੌੜਾਉਣ ਲਈ ਸਿਰਫ਼ ਆਪਣੇ ਹੱਥਾਂ ਦਾ ਇਸਤੇਮਾਲ ਕਰ ਸਕਣਗੇ।

ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਦੌੜ ਚ ਹਿੱਸਾ ਲੈਣ ਵਾਲੇ ਬਲਦਾਂ ਦਾ ਮੈਡਿਕਲ ਕਰਵਾਇਆ ਜਾਵੇਗਾ ਤੇ ਇਸ ਦੌੜ ਚ ਹਿੱਸਾ ਲੈਣ ਵਾਲਿਆਂ ਦਾ ਰਜਿਸਟ੍ਰੇਸ਼ਨ ਕਰਵਾਇਆ ਜਾਵੇਗਾ। ਇਸ ਦੇ ਨਾਲ ਦੇਸੀ ਬਲਦਾਂ ਦੀਆਂ ਨਸਲਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਸਰਕਾਰ ਨੇ ਦਾਅਵਾ ਕੀਤਾ ਕਿ ਇਸ ਐਕਟ ਚ ਸੋਧ ਨਾਲ ਪੰਜਾਬ ਦੀਆਂ ਰਿਵਾਇਤੀ ਖੇਡਾਂ ਮੁੜ ਸੁਰਜੀਤ ਹੋਣਗੀਆਂ ਤੇ ਬਾਕੀ ਇਲਾਕਿਆਂ ਚ ਵੀ ਬਲਦਾਂ ਦੀਆਂ ਦੌੜਾਂ ਹੋ ਸਕਣਗੀਆਂ।

ਸਰਕਾਰ ਨੇ ਬਿੱਲ ਪੇਸ਼ ਕਰਦੇ ਹੋਏ ਕਿਹਾ ਸੀ ਕਿ ਇਸ ਦੌੜ ਤੋਂ ਪਹਿਲਾਂ ਪਸ਼ੂ ਡਾਕਟਰ ਬਲਦਾਂ ਦੀ ਜਾਂਚ ਕਰਨਗੇ। ਦੌੜ ਦੌਰਾਨ ਵੀ ਡਾਕਟਰ ਮੌਜੂਦ ਰਹਿਣਗੇ ਤੇ ਦੌੜ ਦੌਰਾਨ ਕਿਸੇ ਵੀ ਤਰ੍ਹਾਂ ਦੀ ਚੀਜ਼ ਚਾਹੇ ਡੰਡਾ ਹੋਵੇ ਤਾਂ ਹੋਰ ਕੋਈ ਨੁਕੀਲਾ ਔਜਾਰ ਇਨ੍ਹਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਹੱਦ ਤੋਂ ਵੱਧ ਗਰਮੀ, ਸਰਦੀ ਜਾਂ ਖ਼ਰਾਬ ਮੌਸਮ ‘ਚ ਬਲਦਾਂ ਦੀ ਦੌੜ ਨਹੀਂ ਕਰਵਾਈ ਜਾਵੇਗੀ। ਭਾਗਰ ਲੈਣ ਵਾਲਿਆਂ ਨੂੰ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ ਤੇ ਜੇਕਰ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ‘ਤੇ ਕਾਰਵਾਈ ਕੀਤੀ ਜਾਵੇਗੀ ਤੇ ਰੋਕ ਲਗਾ ਦਿੱਤੀ ਜਾਵੇਗੀ।