ਸ਼ੁਭਮਨ ਗਿੱਲ ਨੇ ਲਾਈ ਰਿਕਾਰਡਾਂ ਦੀ ਝੜੀ

Published: 

03 Feb 2023 12:04 PM

ਨੈੱਟ ਪ੍ਰੈਕਟਿਸ ਦੌਰਾਨ ਵਿਰਾਟ ਕੋਹਲੀ ਨੇ ਸ਼ੁਭਮਨ ਗਿੱਲ ਨੂੰ ਪਹਿਲੀ ਵਾਰ ਪ੍ਰੈਕਟਿਸ ਕਰਦੇ ਵੇਖਿਆ ਸੀ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਜਿਸ ਉਮਰ ਵਿੱਚ ਗਿੱਲ ਸ਼ਾਨਦਾਰ ਕ੍ਰਿਕੇਟ ਖੇਡ ਰਿਹਾ ਹੈ, ਆਪਣੇ ਟਾਈਮ ਮੈਂ ਕੁਝ ਵੀ ਨਹੀਂ ਸੀ। ਸੁਰੇਸ਼ ਰੈਨਾ, ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਤੋਂ ਬਾਅਦ ਗਿੱਲ ਅਜਿਹੇ 5ਵੇਂ ਭਾਰਤੀ ਬੱਲੇਬਾਜ਼ ਹਨ

ਸ਼ੁਭਮਨ ਗਿੱਲ ਨੇ ਲਾਈ ਰਿਕਾਰਡਾਂ ਦੀ ਝੜੀ
Follow Us On

ਨਿਊਜ਼ੀਲੈਂਡ ਦੇ ਖ਼ਿਲਾਫ਼ ਖੇਡੇ ਗਏ ਤੀਜੇ ਅਤੇ ਆਖਰੀ ਟੀ20 ਮੈਚ ਵਿੱਚ ਭਾਰਤ ਦੇ ਓਪਨਰ ਬੱਲੇਬਾਜ ਸ਼ੁਭਮਨ ਗਿੱਲ ਨੇ ਮੈਚ ਦੌਰਾਨ ਆਪਣੇ ਸ਼ਾਨਦਾਰ ਸੈਂਕੜੇ ਦੇ ਰਸਤੇ ਵਿੱਚ ਰਿਕਾਰਡਾਂ ਦੀ ਝੜੀ ਲਾ ਦਿੱਤੀ। ਭਾਰਤ ਨੇ ਇਹ ਮੈਚ 168 ਦੌੜਾਂ ਦੇ ਵੱਡੇ ਅੰਤਰ ਨਾਲ ਜਿੱਤਿਆ। ਇਕ ਵਾਰੀ ਨੈੱਟ ਪ੍ਰੈਕਟਿਸ ਦੌਰਾਨ ਵਿਰਾਟ ਕੋਹਲੀ ਨੇ ਸ਼ੁਭਮਨ ਗਿੱਲ ਨੂੰ ਪਹਿਲੀ ਵਾਰ ਪ੍ਰੈਕਟਿਸ ਕਰਦੇ ਵੇਖਿਆ ਸੀ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਜਿਸ ਉਮਰ ਵਿੱਚ ਗਿੱਲ ਸ਼ਾਨਦਾਰ ਕ੍ਰਿਕਟ ਖੇਡ ਰਿਹਾ ਹੈ, ਆਪਣੇ ਟਾਈਮ ਮੈਂ ਕੁਝ ਵੀ ਨਹੀਂ ਸੀ। ਗਿੱਲ ਓਸ ਵੇਲੇ 19 ਵਰ੍ਹਿਆਂ ਦੇ ਹੁੰਦੇ ਸਨ।

ਭਾਵੇਂ ਵਿਰਾਟ ਕੋਹਲੀ ਵੱਲੋਂ ਉਹਨਾਂ ਦਾ ਪਹਿਲਾ ਸੈਂਕੜਾ 19 ਸਾਲ ਦੀ ਉਮਰ ਵਿੱਚ ਆ ਗਿਆ ਹੋਵੇ, ਪਰ ਗਿੱਲ ਬਾਰੇ ਉਹਨਾਂ ਦਾ ਬਿਆਨ ਕਿੰਨਾ ਵੱਡਾ ਸੀ, ਇਸ ਗੱਲ ਦਾ ਅੰਦਾਜ਼ਾ ਹੁਣ ਲਗਾਇਆ ਜਾ ਸਕਦਾ ਹੈ ਜਦੋਂ ਤੁਸੀਂ ਦੇਖਦੇ ਹੋ ਕਿ ਗਿੱਲ ਕ੍ਰਿਕੇਟ ਦੇ ਤਿੰਨਾਂ ਫਾਰਮੈਟਾਂ ਵਿੱਚ ਲਾਜਵਾਬ ਪ੍ਰਦਰਸ਼ਨ ਕਰ ਰਿਹਾ ਹੈ।

23 ਸਾਲਾਂ ਦੇ ਕ੍ਰਿਕੇਟ ਖਿਡਾਰੀ ਵਿੱਚ ਇਹ ਸਬ ਵੇਖਣ ਨੂੰ ਆਮਤੌਰ ਤੇ ਨਹੀਂ ਮਿਲਦਾ

ਵਨ-ਡੇ ਮੈਚ ਵਿੱਚ ਉਸ ਨੇ ਦੋਹਰਾ ਸੈਂਕੜਾ ਬਣਾ ਦਿੱਤਾ ਅਤੇ ਇਸ ਹਾਲੀਆ ਸਭ ਤੋਂ ਛੋਟੇ ਮੈਚ ਵਿੱਚ ਵੀ ਸੈਂਕੜਾ ਜੜ ਦਿਤਾ, ਜਦ ਕਿ ਟੈਸਟ ਮੈਚ ਵਿੱਚ ਉਹ ਪਹਿਲਾਂ ਹੀ ਸੈਂਕੜਾ ਬਣਾ ਚੁੱਕੇ ਹਨ। ਉਨ੍ਹਾਂ ਦੀ ਬੱਲੇਬਾਜ਼ੀ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਹੈ ਕਿ ਮੈਚਾਂ ਵਿੱਚ ਉਨ੍ਹਾਂ ਦੀ ਔਸਤ ਅਤੇ ਸਟ੍ਰਾਈਕ-ਰੇਟ ਦਾ ਸੁਮੇਲ ਵਨ-ਡੇ ਕ੍ਰਿਕੇਟ ਮੈਚਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜੋ ਕਿਸੇ 23 ਸਾਲਾਂ ਦੇ ਕ੍ਰਿਕੇਟ ਖਿਡਾਰੀ ਵਿੱਚ ਵੇਖਣ ਨੂੰ ਆਮਤੌਰ ਤੇ ਨਹੀਂ ਮਿਲਦਾ।

ਨਿਊਜ਼ੀਲੈਂਡ ਦੇ ਖ਼ਿਲਾਫ਼ ਪਿਛਲੇ ਟੀ20 ਮੈਚ ਵਿੱਚ ਗਿੱਲ ਨੇ ਸਿਰਫ 63 ਗੇਂਦਾਂ ਤੇ ਨਾਬਾਦ 126 ਰਨ ਠੋਕ ਦਿੱਤੇ ਸੀ ਜਿਸ ਕਰਕੇ ਟੀਮ ਇੰਡੀਆ ਨੇ ਸਕੋਰ ਬੋਰਡ ਉੱਤੇ 4 ਵਿਕਟ ਦੇ ਨੁਕਸਾਨ ਤੇ 234 ਰਨ ਦਾ ਪਹਾੜ ਖੜਾ ਕਰ ਦਿੱਤਾ ਸੀ ਜਿਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਪੂਰੀ ਟੀਮ ਸਿਰਫ 66 ਰੰਨਾਂ ਤੇ ਸਿਮਟ ਗਈ ਸੀ।

ਆਓ ਵੇਖਦੇ ਹਾਂ ਕਿ ਗਿੱਲ ਨੇ ਕ੍ਰਿਕਟ ਦੇ ਇਤਿਹਾਸ ਵਿੱਚ ਕਿੰਨੇ ਵੱਡੇ ਵੱਡੇ ਕਾਰਨਾਮੇ ਕਰ ਵਿਖਾਏ ਹਨ

– 23 ਸਾਲ ਅਤੇ 146 ਦਿਨ ਦੀ ਉਮਰ ਵਿਚ ਗਿੱਲ ਨੇ ਟੀ20 ਮੈਚ ਵਿੱਚ ਸੈਂਕੜਾ ਬਣਾ ਲੈਣ ਵਾਲੇ ਸਭ ਤੋਂ ਨੌਜਵਾਨ ਖਿਲਾੜੀ ਬਣ ਗਏ ਹਨ, ਅਤੇ ਉਹਨਾਂ ਨੇ ਇਸ ਮਾਇਨੇ ਵਿੱਚ ਸੁਰੇਸ਼ ਰੈਨਾ ਦਾ ਰਿਕਾਰਡ ਤੋੜ ਦਿੱਤਾ ਜਿਨ੍ਹਾਂ ਨੇ ਆਪਣਾ ਅਜਿਹਾ ਸੈਂਕੜਾ 23 ਸਾਲ ਅਤੇ 156 ਦਿਨ ਦੀ ਉਮਰ ਵਿੱਚ ਬਣਾਇਆ ਸੀ

– ਪਿਛਲੇ ਟੀ20 ਮੈਚ ਵਿੱਚ ਗਿੱਲ ਦਾ 126 ਦੌੜਾਂ ਦਾ ਨਾਬਾਦ ਸੈਂਕੜਾ ਕਿਸੇ ਵੀ ਭਾਰਤੀ ਬੱਲੇਬਾਜ਼ ਵੱਲੋਂ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਹੈ, ਕਿਉਂਕਿ ਵਿਰਾਟ ਕੋਹਲੀ ਨੇ ਪਿਛਲੇ ਸਾਲ ਏਸੀਆ ਕੱਪ ਦੌਰਾਨ ਅਫਗਾਨਿਸਤਾਨ ਦੇ ਖਿਲਾਫ਼ ਮੈਚ ਵਿੱਚ 122 ਦੌੜਾਂ ਬਣਾਈਆਂ ਸਨ।

– ਸ਼ੁਭਮਨ ਗਿਲ ਦਾ ਟੀ20 ਮੈਚ ਵਿੱਚ ਨਿਊਜ਼ੀਲੈਂਡ ਦੇ ਖ਼ਿਲਾਫ਼ ਬਣਾਇਆ 126 ਦੌੜਾਂ ਦਾ ਸੈਂਕੜਾ ਨਿਊਜ਼ੀਲੈਂਡ ਦੇ ਹੀ ਸਭ ਤੋਂ ਵੱਡਾ ਸਕੋਰ ਹੈ ਜਦ ਕਿ ਦੱਖਣ ਅਫ਼੍ਰੀਕਾ ਦੇ ਓਪਨਰ ਬੱਲੇਬਾਜ਼ ਰਿਚਰਡਜ਼ ਲੇਵੀ ਨੇ ਸਾਲ 2012 ਵਿੱਚ ਨਿਊਜ਼ੀਲੈਂਡ ਦੇ ਖ਼ਿਲਾਫ਼ 117 ਦੌੜਾਂ ਬਣਾਈਆਂ ਸਨ

– ਸ਼ੁਭਮਨ ਗਿੱਲ ਕ੍ਰਿਕੇਟ ਦੇ ਤਿੰਨਾਂ ਫਾਰਮੈਟਾਂ ਵਿਚ ਸੇਕਣਾ ਜਮਾਉਣ ਵਾਲੇ ਸਭ ਤੋਂ ਨੌਜਵਾਨ ਭਾਰਤੀ ਬੱਲੇਬਾਜ਼ ਬਣ ਗਏ ਹਨ। ਸੁਰੇਸ਼ ਰੈਨਾ, ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਤੋਂ ਬਾਅਦ ਗਿੱਲ ਅਜਿਹੇ 5ਵੇਂ ਭਾਰਤੀ ਬੱਲੇਬਾਜ਼ ਹਨ।

Related Stories
IND vs AUS: ਯਸ਼ਸਵੀ ਜੈਸਵਾਲ-ਕੇਐਲ ਰਾਹੁਲ ਨੇ ਪਰਥ ਵਿੱਚ ਕਰ ਦਿੱਤਾ ਕਮਾਲ, ਦੂਜੇ ਦਿਨ ਹੀ ਟੀਮ ਇੰਡੀਆ ਦੀ ਜਿੱਤ ਲਗਭਗ ਪੱਕੀ
News9 Global Summit: ਜਰਮਨ ਸਟਾਈਲ ‘ਚ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤੀ ਫੁੱਟਬਾਲ ਦਾ ਦਬਦਬਾ ਕਿਵੇਂ ਬਣੇਗਾ? ਗਲੋਬਲ ਸੰਮੇਲਨ ਵਿੱਚ ਤਿਆਰ ਹੋਇਆ ਰੋਡ ਮੈਪ
IND vs AUS: ਜਸਪ੍ਰੀਤ ਬੁਮਰਾਹ ਨੇ ਤੋੜਿਆ ਕਪਿਲ ਦੇਵ ਦਾ ਰਿਕਾਰਡ, ਆਸਟ੍ਰੇਲੀਆ 5ਵਾਂ ਦੇਸ਼ ਜਿੱਥੇ ਕੀਤਾ ਕਮਾਲ
ਪਰਥ ਟੈਸਟ ਦੇ ਪਹਿਲੇ ਹੀ ਦਿਨ ਰਚਿਆ ਗਿਆ ਇਤਿਹਾਸ, 72 ਸਾਲ ਬਾਅਦ ਦੇਖਣ ਨੂੰ ਮਿਲਿਆ ਇਹ ਕਾਰਨਾਮਾ, ਭਾਰਤੀ ਗੇਂਦਬਾਜ਼ਾਂ ਨੇ ਉਗਲੀ ਅੱਗ
IPL 2025 Schedule: ਫਾਈਨਲ ਤੋਂ 5 ਦਿਨ ਬਾਅਦ ਸ਼ੁਰੂ ਹੋਵੇਗੀ ਚੈਂਪੀਅਨਜ਼ ਟਰਾਫੀ, 3 ਸੀਜ਼ਨਾਂ ਦੀਆਂ ਤਰੀਕਾਂ ਦਾ ਖੁਲਾਸਾ
IND vs AUS: ਅਸ਼ਵਿਨ-ਜਡੇਜਾ ਆਊਟ, 3 ਖਿਡਾਰੀਆਂ ਨੇ ਕੀਤਾ ਡੈਬਿਊ, ਇਹ ਹੈ ਪਰਥ ‘ਚ ਭਾਰਤ-ਆਸਟ੍ਰੇਲੀਆ ਦੀ ਪਲੇਇੰਗ XI
Exit mobile version