ਸ਼ੇਰ-ਏ-ਪੰਜਾਬ ਟੀ-20 ਲੀਗ ਦੀ 30 ਅਗਸਤ ਨੂੰ ਹੋਵੇਗੀ ਸ਼ੁਰੂਆਤ, ਮੋਹਾਲੀ ‘ਚ ਖੇਡਣਗੇ ਸ਼ੁਭਮਨ ਗਿੱਲ ਤੇ ਅਰਸ਼ਦੀਪ ਸਿੰਘ

Updated On: 

02 Aug 2026 23:32 PM IST

ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੇ ਪੀਸੀਏ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਖੇ ਹੋਏ ਉਦਘਾਟਨੀ ਸਮਾਰੋਹ ਵਿੱਚ ਲੀਗ ਦੀ ਰਸਮੀ ਸ਼ੁਰੂਆਤ ਕੀਤੀ। ਭਾਰਤੀ ਕਪਤਾਨ ਸ਼ੁਭਮਨ ਗਿੱਲ ਅਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਵਿਸ਼ੇਸ਼ ਮਹਿਮਾਨ ਸਨ।

ਸ਼ੇਰ-ਏ-ਪੰਜਾਬ ਟੀ-20 ਲੀਗ ਦੀ 30 ਅਗਸਤ ਨੂੰ ਹੋਵੇਗੀ ਸ਼ੁਰੂਆਤ, ਮੋਹਾਲੀ ਚ ਖੇਡਣਗੇ ਸ਼ੁਭਮਨ ਗਿੱਲ ਤੇ ਅਰਸ਼ਦੀਪ ਸਿੰਘ

(Photo Credit: @meet_hayer)

ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਭਾਰਤੀ ਕਪਤਾਨ ਸ਼ੁਭਮਨ ਗਿੱਲ ਅਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਸਮੇਤ ਕਈ ਸਟਾਰ ਕ੍ਰਿਕਟਰ ਹੁਣ ਇਸ ਮਹੀਨੇ ਮੋਹਾਲੀ ਦੇ ਪੀਸੀਏ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡਦੇ ਨਜ਼ਰ ਆਉਣਗੇ। ਸ਼ੇਰ-ਏ-ਪੰਜਾਬ ਟੀ-20 ਲੀਗ ਐਤਵਾਰ ਨੂੰ ਸ਼ਾਨਦਾਰ ਉਦਘਾਟਨ ਨਾਲ ਸ਼ੁਰੂ ਹੋਈ। ਇਹ ਟੂਰਨਾਮੈਂਟ 30 ਅਗਸਤ ਤੋਂ 13 ਸਤੰਬਰ ਤੱਕ ਚੱਲੇਗਾ।

ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੇ ਪੀਸੀਏ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਖੇ ਹੋਏ ਉਦਘਾਟਨੀ ਸਮਾਰੋਹ ਵਿੱਚ ਲੀਗ ਦੀ ਰਸਮੀ ਸ਼ੁਰੂਆਤ ਕੀਤੀ। ਭਾਰਤੀ ਕਪਤਾਨ ਸ਼ੁਭਮਨ ਗਿੱਲ ਅਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਵਿਸ਼ੇਸ਼ ਮਹਿਮਾਨ ਸਨ।

9 ਅਗਸਤ ਨੂੰ ਹੋਵੇਗੀ ਖਿਡਾਰੀਆਂ ਦੀ ਨਿਲਾਮੀ

ਛੇ ਫ੍ਰੈਂਚਾਇਜ਼ੀ ਟੀਮਾਂ ਟੂਰਨਾਮੈਂਟ ਵਿੱਚ ਕੁੱਲ 27 ਮੈਚ ਖੇਡਣਗੀਆਂ। ਕ੍ਰਿਕਟ ਪ੍ਰਸ਼ੰਸਕਾਂ ਨੂੰ ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ, ਅਭਿਸ਼ੇਕ ਸ਼ਰਮਾ, ਪ੍ਰਭਸਿਮਰਨ ਸਿੰਘ, ਗੁਰਨੂਰ ਬਰਾੜ ਅਤੇ ਰਮਨਦੀਪ ਸਿੰਘ ਵਰਗੇ ਸਟਾਰ ਖਿਡਾਰੀਆਂ ਨੂੰ ਐਕਸ਼ਨ ਵਿੱਚ ਦੇਖਣ ਦਾ ਮੌਕਾ ਮਿਲੇਗਾ। ਖਿਡਾਰੀਆਂ ਦੀ ਨਿਲਾਮੀ 9 ਅਗਸਤ ਨੂੰ ਹੋਵੇਗੀ।

ਛੇ ਫਰੈਂਚਾਇਜ਼ੀ ਟੀਮਾਂ ਹਿੱਸਾ ਲੈਣਗੀਆਂ

ਇਸ ਲੀਗ ਵਿੱਚ ਅੰਮ੍ਰਿਤਸਰ, ਫਾਜ਼ਿਲਕਾ, ਜਲੰਧਰ, ਲੁਧਿਆਣਾ, ਮੋਹਾਲੀ ਅਤੇ ਬਠਿੰਡਾ ਦੀਆਂ ਛੇ ਫਰੈਂਚਾਇਜ਼ੀਆਂ ਹਿੱਸਾ ਲੈਣਗੀਆਂ। ਹਰੇਕ ਫਰੈਂਚਾਇਜ਼ੀ ਕੋਲ ₹45 ਲੱਖ ਦਾ ਪਰਸ ਹੋਵੇਗਾ ਅਤੇ ਉਹ ਆਪਣੀ ਟੀਮ ਵਿੱਚ ਵੱਧ ਤੋਂ ਵੱਧ 20 ਖਿਡਾਰੀਆਂ ਨੂੰ ਸ਼ਾਮਲ ਕਰ ਸਕੇਗੀ। ਇੱਕ ਮਾਰਕੀ ਖਿਡਾਰੀ ਦੀ ਕੀਮਤ ₹10 ਲੱਖ ਨਿਰਧਾਰਤ ਕੀਤੀ ਗਈ ਹੈ, ਜਦੋਂ ਕਿ ਇੱਕ ਆਈਕਨ ਖਿਡਾਰੀ ਦੀ ਬੇਸ ਪ੍ਰਾਈਸ ₹1.5 ਲੱਖ ਨਿਰਧਾਰਤ ਕੀਤੀ ਗਈ ਹੈ।

ਪਹਿਲੀ ਸ਼੍ਰੇਣੀ, ਅੰਡਰ-23, ਅੰਡਰ-19 ਅਤੇ ਜ਼ਿਲ੍ਹਾ ਪੱਧਰੀ ਖਿਡਾਰੀਆਂ ਲਈ ਵੱਖ-ਵੱਖ ਬੇਸ ਪ੍ਰਾਈਸ ਨਿਰਧਾਰਤ ਕੀਤੀਆਂ ਗਈਆਂ ਹਨ। ਪੀਸੀਏ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਇਹ ਲੀਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਦਾ ਨਤੀਜਾ ਹੈ।

ਇਸ ਦਾ ਉਦੇਸ਼ ਪੰਜਾਬ ਦੇ ਘਰੇਲੂ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਸਿਤਾਰਿਆਂ ਨਾਲ ਡ੍ਰੈਸਿੰਗ ਰੂਮ ਸਾਂਝਾ ਕਰਨ ਅਤੇ ਪੇਸ਼ੇਵਰ ਮਾਹੌਲ ਵਿੱਚ ਸਿੱਖਣ ਦਾ ਮੌਕਾ ਦੇਣਾ ਹੈ। ਇਸ ਸਮਾਗਮ ਦੌਰਾਨ ਟੂਰਨਾਮੈਂਟ ਦਾ ਅਧਿਕਾਰਤ ਲੋਗੋ ਲਾਂਚ ਕੀਤਾ ਗਿਆ। ਪੀਸੀਏ ਅਧਿਕਾਰੀਆਂ ਨੇ ਇਸ ਮੌਕੇ ਫ੍ਰੈਂਚਾਇਜ਼ੀ ਮਾਲਕਾਂ ਅਤੇ ਪ੍ਰਮੁੱਖ ਕ੍ਰਿਕਟਰਾਂ ਨੂੰ ਸਨਮਾਨਿਤ ਵੀ ਕੀਤਾ।

Follow Us