Para Asiad: ਦੋਵੇਂ ਬਾਹਾਂ ਨਾ ਹੋਣ ਦੇ ਬਾਵਜੂਦ, ਸ਼ੀਤਲ ਦਾ ਤੀਰਅੰਦਾਜ਼ੀ ‘ਚ ਸ਼ਾਨਦਾਰ ਪ੍ਰਦਰਸ਼ਨ, ਵਿਅਕਤੀਗਤ ਕੰਪਾਊਂਡ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ

Updated On: 

27 Oct 2023 11:22 AM

ਸ਼ੀਤਲ ਦੇਵੀ ਨੇ ਏਸ਼ੀਅਨ ਪੈਰਾ ਖੇਡਾਂ 2023 ਵਿੱਚ ਇੱਕ ਵਾਰ ਫਿਰ ਕਾਮਯਾਬੀ ਹਾਸਲ ਕੀਤੀ ਹੈ।ਜੰਮੂ-ਕਸ਼ਮੀਰ ਦੀ ਤੀਰਅੰਦਾਜ਼ ਸ਼ੀਤਲ ਦੇਵੀ, ਜੋ ਕਿ ਦੋਵੇਂ ਬਾਹਾਂ ਨਾ ਹੋਣ ਦੇ ਬਾਵਜੂਦ ਵੀ ਆਪਣੀ ਛਾਤੀ, ਦੰਦਾਂ ਅਤੇ ਲੱਤਾਂ ਦੀ ਮਦਦ ਨਾਲ ਧਨੁਸ਼ ਅਤੇ ਤੀਰ ਚਲਾਉਂਦੀ ਹੈ, ਨੇ ਇਸ ਤੋਂ ਪਹਿਲਾਂ ਰਾਕੇਸ਼ ਕੁਮਾਰ ਦੇ ਨਾਲ ਪੈਰਾ ਏਸ਼ੀਅਨ ਖੇਡਾਂ ਦੇ ਮਿਸ਼ਰਤ ਕੰਪਾਊਂਡ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਸੀ।

Para Asiad: ਦੋਵੇਂ ਬਾਹਾਂ ਨਾ ਹੋਣ ਦੇ ਬਾਵਜੂਦ, ਸ਼ੀਤਲ ਦਾ ਤੀਰਅੰਦਾਜ਼ੀ ਚ ਸ਼ਾਨਦਾਰ ਪ੍ਰਦਰਸ਼ਨ, ਵਿਅਕਤੀਗਤ ਕੰਪਾਊਂਡ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ
Follow Us On

ਸਪੋਰਟਸ ਨਿਊਜ। ਸ਼ੀਤਲ ਦੇਵੀ ਨੇ ਏਸ਼ੀਅਨ ਪੈਰਾ ਖੇਡਾਂ 2023 ਵਿੱਚ ਇੱਕ ਵਾਰ ਫਿਰ ਕਾਮਯਾਬੀ ਹਾਸਲ ਕੀਤੀ ਹੈ। ਉਸ ਨੇ ਹਾਂਗਜ਼ੂ (Hangzhou) ਵਿੱਚ ਮਹਿਲਾ ਵਿਅਕਤੀਗਤ ਕੰਪਾਊਂਡ ਤੀਰਅੰਦਾਜ਼ੀ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਸ਼ੀਤਲ, ਜੋ ਕਿ ਦੁਨੀਆ ਦੀ ਪਹਿਲੀ ਬਾਹਾਂ ਰਹਿਤ ਮਹਿਲਾ ਤੀਰਅੰਦਾਜ਼ ਵੀ ਹੈ, ਨੇ ਸਿੰਗਾਪੁਰ ਦੀ ਅਲੀਮ ਨੂਰ ਸਯਾਹਿਦਾ ਨੂੰ 144-142 ਨਾਲ ਹਰਾ ਕੇ ਚੋਟੀ ਦਾ ਇਨਾਮ ਜਿੱਤਿਆ। ਇਸ ਦੇ ਨਾਲ ਹੀ ਉਸ ਨੇ ਸ਼ੁੱਕਰਵਾਰ ਨੂੰ ਭਾਰਤ ਦਾ ਮੈਡਲ ਖਾਤਾ ਵੀ ਖੋਲ੍ਹਿਆ।

ਜੰਮੂ-ਕਸ਼ਮੀਰ ਦੀ ਤੀਰਅੰਦਾਜ਼ (Archer) ਸ਼ੀਤਲ ਦੇਵੀ, ਜੋ ਕਿ ਦੋਵੇਂ ਬਾਹਾਂ ਨਾ ਹੋਣ ਦੇ ਬਾਵਜੂਦ ਵੀ ਆਪਣੀ ਛਾਤੀ, ਦੰਦਾਂ ਅਤੇ ਲੱਤਾਂ ਦੀ ਮਦਦ ਨਾਲ ਧਨੁਸ਼ ਅਤੇ ਤੀਰ ਚਲਾਉਂਦੀ ਹੈ, ਨੇ ਇਸ ਤੋਂ ਪਹਿਲਾਂ ਰਾਕੇਸ਼ ਕੁਮਾਰ ਦੇ ਨਾਲ ਪੈਰਾ ਏਸ਼ੀਅਨ ਖੇਡਾਂ ਦੇ ਮਿਸ਼ਰਤ ਕੰਪਾਊਂਡ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਸੀ। . ਸ਼ੀਤਲ ਨੇ ਬੁੱਧਵਾਰ ਨੂੰ ਵੀ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਨਾਲ ਭਾਰਤ ਦੀ ਤਮਗਾ ਗਿਣਤੀ 60 ਨੂੰ ਪਾਰ ਕਰ ਗਈ ਹੈ।

ਭਾਰਤ ਨੇ ਐਥਲੈਟਿਕਸ ਵਿੱਚ ਵੱਧ ਤੋਂ ਵੱਧ 45 ਤਗਮੇ ਜਿੱਤੇ

ਭਾਰਤ ਨੇ ਹੁਣ ਤੱਕ ਐਥਲੈਟਿਕਸ (Athletics) ਵਿੱਚ ਸਭ ਤੋਂ ਵੱਧ 45 ਜਿੱਤੇ ਹਨ। ਵੀਰਵਾਰ ਨੂੰ ਨਰਾਇਣ ਠਾਕੁਰ ਨੇ 100 ਮੀਟਰ ਟੀ-35 ਵਿੱਚ ਕਾਂਸੀ ਦਾ ਤਗ਼ਮਾ, ਰੋਹਿਤ ਕੁਮਾਰ ਨੇ ਸ਼ਾਟਪੁੱਟ ਐਫ-46 ਵਿੱਚ ਕਾਂਸੀ ਦਾ ਤਗ਼ਮਾ, ਸ਼੍ਰੇਆਂਸ਼ ਤ੍ਰਿਵੇਦੀ ਨੇ 100 ਮੀਟਰ ਟੀ-37 ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਜਦਕਿ ਭਾਗਿਆਸ਼੍ਰੀ ਨੇ ਔਰਤਾਂ ਦੇ ਸ਼ਾਟ ਪੁਟ ਐੱਫ-34 ‘ਚ ਚਾਂਦੀ ਦੇ ਤਗਮੇ, ਮੋਨੂੰ ਨੇ ਡਿਸਕਸ ਥਰੋਅ ‘ਚ ਐੱਫ-11 ਅਤੇ ਸਿਮਰਨ ਨੇ 200 ਮੀਟਰ, ਟੀ-12 ‘ਚ ਚਾਂਦੀ ਦੇ ਤਗਮੇ ਜਿੱਤੇ |

ਤੀਰਅੰਦਾਜ਼ੀ ਵਿੱਚ ਨਵੀਨ ਦਲਾਲ ਅਤੇ ਨਜ਼ੀਰ ਅੰਸਾਰੀ ਨੇ ਪੁਰਸ਼ ਡਬਲਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਜਦਕਿ ਹਿਮਾਂਸ਼ੀ ਭਾਵੇਸ਼ ਕੁਮਾਰ ਰਾਠੀ ਨੇ ਸ਼ਤਰੰਜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਬੈਡਮਿੰਟਨ ਵਿੱਚ ਵੀ ਭਾਰਤੀ ਸ਼ਟਲਰ ਅੱਠ ਵਰਗਾਂ ਦੇ ਫਾਈਨਲ ਵਿੱਚ ਖੇਡਦੇ ਨਜ਼ਰ ਆਉਣਗੇ।