AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਰਾਜਸਥਾਨ ਰਾਇਲਜ਼ ਦੀ 15,300 ਕਰੋੜ ਦੀ ਡੀਲ ਨੇ ਚਮਕਾਈ ਸ਼ੇਨ ਵਾਰਨ ਦੇ ਪਰਿਵਾਰ ਦੀ ਕਿਸਮਤ, ਮਿਲਣਗੇ 460 ਕਰੋੜ ਰੁਪਏ

ਸ਼ੇਨ ਵਾਰਨ ਆਈਪੀਐਲ ਇਤਿਹਾਸ ਵਿੱਚ ਵਿਕਣ ਵਾਲੇ ਪਹਿਲੇ ਖਿਡਾਰੀ ਸਨ ਅਤੇ ਰਾਜਸਥਾਨ ਰਾਇਲਜ਼ ਦੇ ਪਹਿਲੇ ਕਪਤਾਨ ਵੀ। ਉਨ੍ਹਾਂ ਦੀ ਕਪਤਾਨੀ ਹੇਠ ਹੀ ਰਾਜਸਥਾਨ ਰਾਇਲਜ਼ ਨੇ ਆਈਪੀਐਲ ਦਾ ਪਹਿਲਾ ਸੀਜ਼ਨ ਆਪਣੇ ਨਾਮ ਕੀਤਾ ਸੀ। ਪਰ ਕੀ ਤੁਸੀਂ ਜਾਣਦੇ ਹੋ ਕਿ ਆਈਪੀਐਲ 2026 ਦੇ ਸ਼ੁਰੂ ਹੋਣ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਦੀ ਜੋ ਲਗਭਗ 15,300 ਕਰੋੜ ਰੁਪਏ ਵਿੱਚ ਡੀਲ ਹੋਈ ਹੈ, ਉਸ ਦਾ ਸਿੱਧਾ ਫਾਇਦਾ ਸ਼ੇਨ ਵਾਰਨ ਨੂੰ ਵੀ ਮਿਲਿਆ ਹੈ।

ਰਾਜਸਥਾਨ ਰਾਇਲਜ਼ ਦੀ 15,300 ਕਰੋੜ ਦੀ ਡੀਲ ਨੇ ਚਮਕਾਈ ਸ਼ੇਨ ਵਾਰਨ ਦੇ ਪਰਿਵਾਰ ਦੀ ਕਿਸਮਤ, ਮਿਲਣਗੇ 460 ਕਰੋੜ ਰੁਪਏ
(Photo: Getty Images)
tv9-punjabi
| Published: 25 Mar 2026 20:44 PM IST

ਸ਼ੇਨ ਵਾਰਨ ਆਈਪੀਐਲ ਇਤਿਹਾਸ ਵਿੱਚ ਵਿਕਣ ਵਾਲੇ ਪਹਿਲੇ ਖਿਡਾਰੀ ਸਨ ਅਤੇ ਰਾਜਸਥਾਨ ਰਾਇਲਜ਼ ਦੇ ਪਹਿਲੇ ਕਪਤਾਨ ਵੀ। ਉਨ੍ਹਾਂ ਦੀ ਕਪਤਾਨੀ ਹੇਠ ਹੀ ਰਾਜਸਥਾਨ ਰਾਇਲਜ਼ ਨੇ ਆਈਪੀਐਲ ਦਾ ਪਹਿਲਾ ਸੀਜ਼ਨ ਆਪਣੇ ਨਾਮ ਕੀਤਾ ਸੀ। ਪਰ ਕੀ ਤੁਸੀਂ ਜਾਣਦੇ ਹੋ ਕਿ ਆਈਪੀਐਲ 2026 ਦੇ ਸ਼ੁਰੂ ਹੋਣ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਦੀ ਜੋ ਲਗਭਗ 15,300 ਕਰੋੜ ਰੁਪਏ ਵਿੱਚ ਡੀਲ ਹੋਈ ਹੈ, ਉਸ ਦਾ ਸਿੱਧਾ ਫਾਇਦਾ ਸ਼ੇਨ ਵਾਰਨ ਨੂੰ ਵੀ ਮਿਲਿਆ ਹੈ। ਭਾਵੇਂ ਵਾਰਨ ਹੁਣ ਇਸ ਦੁਨੀਆ ਵਿੱਚ ਨਹੀਂ ਹਨ, ਪਰ ਇਹ ਵੱਡਾ ਫਾਇਦਾ ਉਨ੍ਹਾਂ ਦੇ ਪਰਿਵਾਰ ਨੂੰ ਜ਼ਰੂਰ ਮਿਲੇਗਾ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਰਾਜਸਥਾਨ ਰਾਇਲਜ਼ ਦੇ 15,300 ਕਰੋੜ ਰੁਪਏ ਵਿੱਚ ਵਿਕਣ ਤੋਂ ਬਾਅਦ ਸ਼ੇਨ ਵਾਰਨ ਦੇ ਪਰਿਵਾਰ ਦੀ ਕਿਸਮਤ ਚਮਕ ਗਈ ਹੈ।

ਰਾਜਸਥਾਨ ਰਾਇਲਜ਼ ਦੀ ਡੀਲ ਵਿੱਚ ਸ਼ੇਨ ਵਾਰਨ ਦਾ ਫਾਇਦਾ?

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ ਸੰਭਵ ਹੋਇਆ? ਜਦੋਂ ਰਾਜਸਥਾਨ ਰਾਇਲਜ਼ ਨੂੰ ਅਮਰੀਕਾ ਸਥਿਤ ਕਲ ਸੋਮਾਨੀ (Kal Somani) ਨੇ 1.63 ਬਿਲੀਅਨ ਅਮਰੀਕੀ ਡਾਲਰ ਯਾਨੀ ਕਰੀਬ 15,300 ਕਰੋੜ ਰੁਪਏ ਖਰਚ ਕੇ ਖਰੀਦਿਆ ਹੈ, ਤਾਂ ਇਸ ਦਾ ਫਾਇਦਾ ਸ਼ੇਨ ਵਾਰਨ ਦੇ ਪਰਿਵਾਰ ਨੂੰ ਕਿਵੇਂ ਹੋਵੇਗਾ? ਇਸ ਦਾ ਜਵਾਬ ਸ਼ੇਨ ਵਾਰਨ ਦੀ ਦੂਰਅੰਦੇਸ਼ੀ ਸੋਚ ਵਿੱਚ ਹੈ। ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਉਨ੍ਹਾਂ ਦਾ ਇੱਕ ਅਜਿਹਾ ਫੈਸਲਾ, ਜਿਸ ਨੂੰ ਹੁਣ ਲੋਕ ਵਾਰਨ ਦਾ ‘ਮਾਸਟਰ ਸਟ੍ਰੋਕ’ ਕਹਿ ਰਹੇ ਹਨ।

ਸ਼ੇਨ ਵਾਰਨ ਦੇ ਪਰਿਵਾਰ ਨੂੰ ਕਿਵੇਂ ਮਿਲਣਗੇ 460 ਕਰੋੜ ਰੁਪਏ?

ਸ਼ੇਨ ਵਾਰਨ ਨੇ ਰਾਜਸਥਾਨ ਰਾਇਲਜ਼ ਲਈ ਆਈਪੀਐਲ ਦੇ ਕੁੱਲ 4 ਸੀਜ਼ਨ ਖੇਡੇ। ਇਸ ਦੌਰਾਨ ਉਨ੍ਹਾਂ ਨੇ ਹਰ ਸੀਜ਼ਨ ਵਿੱਚ 9.35 ਕਰੋੜ ਰੁਪਏ ਸੈਲਰੀ ਲਈ। ਪਰ ਇਸ ਸੈਲਰੀ ਤੋਂ ਇਲਾਵਾ ਉਨ੍ਹਾਂ ਨੇ ਰਾਜਸਥਾਨ ਰਾਇਲਜ਼ ਤੋਂ ਕੁਝ ਖਾਸ ਮੰਗਿਆ ਸੀ ਅਤੇ ਉਹ ਸੀ ਫਰੈਂਚਾਈਜ਼ੀ ਵਿੱਚ ਇਕੁਇਟੀ। ਸ਼ੇਨ ਵਾਰਨ ਦੀ ਰਾਜਸਥਾਨ ਫਰੈਂਚਾਈਜ਼ੀ ਵਿੱਚ ਹਰ ਸਾਲ ਦੀ 0.75 ਪ੍ਰਤੀਸ਼ਤ ਇਕੁਇਟੀ ਸੀ।

ਵਾਰਨ ਨੇ ਆਈਪੀਐਲ ਦੇ 4 ਸੀਜ਼ਨ ਖੇਡੇ, ਇਸ ਹਿਸਾਬ ਨਾਲ ਰਾਜਸਥਾਨ ਰਾਇਲਜ਼ ਵਿੱਚ ਉਨ੍ਹਾਂ ਦੀ ਕੁੱਲ ਇਕੁਇਟੀ 3 ਪ੍ਰਤੀਸ਼ਤ ਹੋ ਗਈ। ਹੁਣ ਕਿਉਂਕਿ ਰਾਜਸਥਾਨ ਰਾਇਲਜ਼ ਲਗਭਗ 15,300 ਕਰੋੜ ਰੁਪਏ ਵਿੱਚ ਵਿਕੀ ਹੈ, ਇਸ ਲਈ 3 ਪ੍ਰਤੀਸ਼ਤ ਦੇ ਹਿਸਾਬ ਨਾਲ ਉਨ੍ਹਾਂ ਦੇ ਹਿੱਸੇ ਦੇ ਕਰੀਬ 460 ਕਰੋੜ ਰੁਪਏ ਬਣਦੇ ਹਨ, ਜੋ ਕਿ ਹੁਣ ਉਨ੍ਹਾਂ ਦੇ ਪਰਿਵਾਰ ਨੂੰ ਮਿਲਣਗੇ।

ਰਾਜਸਥਾਨ ਰਾਇਲਜ਼ ਲਈ ਸ਼ੇਨ ਵਾਰਨ ਦਾ ਪ੍ਰਦਰਸ਼ਨ

ਸ਼ੇਨ ਵਾਰਨ ਨੇ ਆਈਪੀਐਲ ਵਿੱਚ ਰਾਜਸਥਾਨ ਰਾਇਲਜ਼ ਲਈ ਖੇਡੇ 4 ਸੀਜ਼ਨਾਂ ਵਿੱਚ ਕੁੱਲ 55 ਮੈਚ ਖੇਡੇ, ਜਿਨ੍ਹਾਂ ਵਿੱਚ ਉਨ੍ਹਾਂ ਨੇ 57 ਵਿਕਟਾਂ ਆਪਣੇ ਨਾਮ ਕੀਤੀਆਂ। ਉਹ ਆਈਪੀਐਲ 2008 ਤੋਂ ਆਈਪੀਐਲ 2011 ਤੱਕ ਰਾਜਸਥਾਨ ਦੇ ਨਾਲ ਜੁੜੇ ਰਹੇ ਸਨ। ਉਨ੍ਹਾਂ ਦਾ ਸਭ ਤੋਂ ਸਫਲ ਸੀਜ਼ਨ 2008 ਰਿਹਾ ਸੀ, ਜਿਸ ਵਿੱਚ ਉਨ੍ਹਾਂ ਨੇ 19 ਵਿਕਟਾਂ ਝਟਕਾਉਂਦੇ ਹੋਏ ਆਪਣੀ ਟੀਮ ਨੂੰ ਪਹਿਲਾ ਆਈਪੀਐਲ ਚੈਂਪੀਅਨ ਬਣਾਇਆ ਸੀ।

Follow Us
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼...
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ...
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ...
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ...
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ...
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!...
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ...
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ...
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ...