IPL 2023 'ਚ 'ਜ਼ਖਮੀ ਸ਼ੇਰਾਂ' ਦਾ ਹਮਲਾ, ਟੀਮ ਇੰਡੀਆ 'ਚ ਹੋਈ ਅਣਗਹਿਲੀ ਦਾ ਦਿੱਤਾ ਮੂੰਹ ਤੋੜ ਜਵਾਬ Punjabi news - TV9 Punjabi

IPL 2023 ‘ਚ ‘ਜ਼ਖਮੀ ਸ਼ੇਰਾਂ’ ਦਾ ਹਮਲਾ, ਟੀਮ ਇੰਡੀਆ ‘ਚ ਹੋਈ ਅਣਗਹਿਲੀ ਦਾ ਦਿੱਤਾ ਮੂੰਹ ਤੋੜ ਜਵਾਬ

Published: 

05 Apr 2023 09:47 AM

IPL 2023 Soorma: ਟੀਮ ਇੰਡੀਆ ਦੇ ਅੰਦਰ-ਬਾਹਰ ਹੋਣ ਵਾਲੇ ਖਿਡਾਰੀ IPL 2023 ਵਿੱਚ ਜ਼ਬਰਦਸਤ ਜਲਵਾ ਦਿਖਾ ਰਹੇ ਹਨ। ਉਹ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ।

IPL 2023 ਚ ਜ਼ਖਮੀ ਸ਼ੇਰਾਂ ਦਾ ਹਮਲਾ, ਟੀਮ ਇੰਡੀਆ ਚ ਹੋਈ ਅਣਗਹਿਲੀ ਦਾ ਦਿੱਤਾ ਮੂੰਹ ਤੋੜ ਜਵਾਬ

IPL 2023 'ਚ 'ਜ਼ਖਮੀ ਸ਼ੇਰਾਂ' ਦਾ ਦਬਦਬਾ Image Credit Source: IPL20

Follow Us On

IPL 2023: ਕਹਿੰਦੇ ਹਨ ਕਿ ਖੁਦ ਨੂੰ ਸਾਬਕ ਕਰਨ ਇੱਕ ਮੌਕਾ ਹਰ ਵਿਅਕਤੀ ਨੂੰ ਜ਼ਰੂਰ ਮਿਲਦਾ ਹੈ। IPL 2023 ਟੀਮ ਇੰਡੀਆ (Team India) ਦੇ ਕੁਝ ਜ਼ਖਮੀ ਖਿਡਾਰੀਆਂ ਦੇ ਲਈ ਇੱਕ ਮੌਕੇ ਦੀ ਤਰ੍ਹਾਂ ਹੈ। ਟੀਮ ਇੰਡੀਆ ਦੇ ਉਹ ਖਿਡਾਰੀ ਜਿਨ੍ਹਾਂ ਨੂੰ ਟੀਮ ਇੰਡੀਆ ‘ਚ ਨਜ਼ਰਅੰਦਾਜ਼ ਕੀਤਾ ਗਿਆ ਹੈ। ਜਾਂ ਉਨ੍ਹਾਂ ਨੂੰ ਮੌਕੇ ਨਹੀਂ ਮਿਲ ਰਹੇ ਜਿਸ ਦੇ ਉਹ ਹੱਕਦਾਰਨ ਹਨ। ਉਹ ਖਿਡਾਰੀ ਹੁਣ IPL 2023 ਦੀ ਪਿੱਚ ‘ਤੇ ਕਦਮ ਰੱਖਦੇ ਹੀ ਗਰਜਦੇ ਨਜ਼ਰ ਆ ਰਹੇ ਹਨ।
ਭਾਰਤੀ ਕ੍ਰਿਕਟ ਦੇ ਅਜਿਹੇ ਜ਼ਖਮੀ ਸ਼ੇਰਾਂ ‘ਚ ਸੰਜੂ ਸੈਮਸਨ, ਰਿਤੂਰਾਜ ਗਾਇਕਵਾੜ, ਰਵੀ ਬਿਸ਼ਨੋਈ, ਯੁਜਵੇਂਦਰ ਚਾਹਲ ਵਰਗੇ ਨਾ ਸ਼ਾਮਲ ਹਨ। ਇਨ੍ਹਾਂ ‘ਚੋਂ ਕੁਝ ਖਿਡਾਰੀਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਜਦ ਕਿ ਕੁਝ ਟੀਮ ‘ਚ ਅਤੇ ਬਾਹਰ ਨਿਕਲ ਰਹੇ ਹਨ। ਹੁਣ ਇਹ ਖਿਡਾਰੀ IPL 2023 ਵਿੱਚ ਉਹ ਕਰ ਰਹੇ ਹਨ ਜੋ ਉਹ ਟੀਮ ਇੰਡੀਆ ਲਈ ਨਹੀਂ ਕਰ ਸਕੇ।

ਰਾਜਸਥਾਨ ਲਈ ਸੰਜੂ ਸੈਮਸਨ ਦਾ ਹੱਲਾ-ਬੋਲ

ਸੰਜੂ ਸੈਮਸਨ ਦੀ ਤਾਰੀਫ਼ ਨਾਲ ਸ਼ੁਰੂਆਤ ਕਰਦੇ ਹਾਂ। ਵਨਡੇ ਕ੍ਰਿਕਟ ਵਿੱਚ ਇਸ ਖਿਡਾਰੀ ਦੀ ਬੱਲੇਬਾਜ਼ੀ ਔਸਤ ਭਾਰਤ ਦੇ ਕਿਸੇ ਵੀ ਬੱਲੇਬਾਜ਼ ਨਾਲੋਂ ਵੱਧ ਹੈ। ਪਰ ਇਸ ਦੇ ਬਾਵਜੂਦ ਉਹ ਟੀਮ ਇੰਡੀਆ ਤੋਂ ਬਾਹਰ ਹੈ। ਆਈਪੀਐਲ 2023 ਤੋਂ ਪਹਿਲਾਂ ਖਤਮ ਹੋਈ ਆਸਟ੍ਰੇਲੀਆ ਵਨਡੇ (Australian Oneday) ਸੀਰੀਜ਼ ਵਿੱਚ ਉਸ ਦੇ ਖੇਡਣ ਦੀਆਂ ਕਿਆਸਅਰਾਈਆਂ ਸਨ। ਪਰ ਟੀਮ ਵਿੱਚ ਕੋਈ ਚੋਣ ਨਹੀਂ ਹੋਈ। ਇਸ ਤੋਂ ਪਹਿਲਾਂ ਵੀ ਜਦੋਂ ਵੀ ਚੋਣ ਹੋਈ ਤਾਂ ਜ਼ਿਆਦਾਤਰ ਸੈਮਸਨ ਬੈਂਚ ‘ਤੇ ਬੈਠੇ ਨਜ਼ਰ ਆਏ। ਸੈਮਸਨ ਨੇ ਭਾਰਤ ਲਈ ਆਪਣਾ ਆਖਰੀ ਮੈਚ ਪਿਛਲੇ ਸਾਲ ਨਵੰਬਰ ‘ਚ ਖੇਡਿਆ ਸੀ।

ਹਾਲਾਂਕਿ, ਹੁਣ ਜਦੋਂ ਆਈਪੀਐਲ 2023 ਵਿੱਚ ਆਪਣੇ ਆਪ ਨੂੰ ਦਿਖਾਉਣ ਦਾ ਮੌਕਾ ਆਇਆ, ਸੈਮਸਨ ਨੇ ਪਹਿਲੇ ਹੀ ਮੈਚ ਵਿੱਚ 171 ਦੇ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ ਅਤੇ 55 ਦੀ ਔਸਤ ਨਾਲ 55 ਦੌੜਾਂ ਬਣਾਈਆਂ। ਉਸ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਉਸ ਦੀ ਟੀਮ ਰਾਜਸਥਾਨ ਰਾਇਲਜ਼ ਨੇ ਵੀ ਪਹਿਲੇ ਹੀ ਮੈਚ ਵਿੱਚ ਕੁੱਲ 200 ਤੋਂ ਵੱਧ ਦੌੜਾਂ ਬਣਾਈਆਂ।

ਚਾਹਲ ਨੂੰ ਨਜ਼ਰਅੰਦਾਜ਼ ਨਾ ਕਰੋ!

ਯੁਜਵੇਂਦਰ ਚਾਹਲ ਆਈਪੀਐਲ 2023 ਵਿੱਚ ਗਰਜਣ ਵਾਲਾ ਦੂਜਾ ਜ਼ਖ਼ਮੀ ਸ਼ੇਰ ਹੈ। ਟੀਮ ਇੰਡੀਆ ‘ਚ ਉਸ ਦੀ ਹਾਲਤ ਹੁਣ ਅੰਦਰੋਂ-ਬਾਹਰ ਬਣੀ ਹੋਈ ਹੈ। ਉਹ ਆਸਟ੍ਰੇਲੀਆ ਸੀਰੀਜ਼ ਤੋਂ ਵੀ ਬਾਹਰ ਹੋ ਗਿਆ ਸੀ। ਉਸ ਨੇ ਭਾਰਤ ਲਈ ਆਪਣਾ ਆਖਰੀ ਮੈਚ ਜਨਵਰੀ 2023 ਵਿੱਚ ਸ਼੍ਰੀਲੰਕਾ ਖਿਲਾਫ ਖੇਡਿਆ ਸੀ। ਟੀਮ ਇੰਡੀਆ ਦੇ ਅੰਦਰ ਅਤੇ ਬਾਹਰ ਚੱਲ ਰਹੇ ਚਾਹਲ ਨੇ IPL 2023 (India Premier League) ਵਿੱਚ ਉਤਰਦੇ ਹੀ ਆਪਣੇ ਲੈੱਗ ਸਪਿਨ ਦਾ ਜਾਦੂ ਚਲਾ ਦਿੱਤਾ। ਰਾਜਸਥਾਨ ਰਾਇਲਜ਼ ਲਈ ਖੇਡਦੇ ਹੋਏ, ਉਸਨੇ ਪਹਿਲੇ ਹੀ ਮੈਚ ਵਿੱਚ 17 ਦੌੜਾਂ ਦੇ ਕੇ 4 ਵਿਕਟਾਂ ਲਈਆਂ ਅਤੇ ਮੈਚ ਆਫ ਦਾ ਪਲੇਅਰ ਵੀ ਬਣੇ।

ਗਾਇਕਵਾੜ ਨੂੰ ਨਜ਼ਰਅੰਦਾਜ਼ ਕਰਨਾ ਗਲਤੀ ਹੋ ਸਕਦੀ ਹੈ!

ਰਿਤੁਰਾਜ ਗਾਇਕਵਾੜ ਨੂੰ ਭਾਰਤ ਲਈ ਵਨਡੇ ਡੈਬਿਊ ਕੀਤੇ 6 ਮਹੀਨੇ ਹੋ ਗਏ ਹਨ। ਪਰ ਹੁਣ ਤੱਕ ਉਹ ਸਿਰਫ਼ 1 ਮੈਚ ਹੀ ਖੇਡ ਸਕਿਆ ਹੈ। ਇਸ ਦੇ ਨਾਲ ਹੀ ਉਹ 2 ਸਾਲਾਂ ‘ਚ ਟੀ-20 ‘ਚ 9 ਮੈਚ ਖੇਡਣ ‘ਚ ਕਾਮਯਾਬ ਰਹੇ ਹਨ। ਇਸ ਤੋਂ ਟੀਮ ਇੰਡੀਆ ਵੱਲੋਂ ਉਸ ਦੀ ਅਣਗਹਿਲੀ ਵੀ ਚੰਗੀ ਤਰ੍ਹਾਂ ਦਿਖਾਈ ਦਿੰਦੀ ਹੈ। ਪਰ ਜਿਵੇਂ ਹੀ ਉਸ ਨੂੰ ਮੌਕਾ ਮਿਲਿਆ, ਰਿਤੂਰਾਜ ਨੇ ਦਿਖਾਇਆ ਕਿ ਟੀਮ ਇੰਡੀਆ ਨੂੰ ਚੁਣਨ ਵਾਲੇ ਉਸ ਨੂੰ ਘੱਟ ਸਮਝ ਕੇ ਕਿੰਨੀ ਵੱਡੀ ਗਲਤੀ ਕਰ ਰਹੇ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version