ਹਾਦਸੇ ਦੀ ਖਬਰ ਸੁਣ ਕੇ ਇਸ ਖਿਡਾਰੀ ਨੇ ਰਿਸ਼ਭ ਪੰਤ ਨੂੰ ‘ਮ੍ਰਿਤਕ’ ਸਮਝ ਲਿਆ ਸੀ, ਸਾਥੀ ਪਲੇਅਰ ਨੇ ਖੁਦ ਕੀਤਾ ਖੁਲਾਸਾ

Updated On: 

30 Dec 2023 20:16 PM

ਪੰਤ ਨਾਲ ਹਾਦਸੇ ਨੂੰ ਇੱਕ ਸਾਲ ਹੋ ਗਿਆ ਹੈ। ਇਸ ਪੂਰੇ ਇੱਕ ਸਾਲ ਵਿੱਚ ਪੰਤ ਦੇ ਨਾਲ ਕੀ ਹੋਇਆ ਅਤੇ ਉਹ ਕਿਵੇਂ ਵਾਪਸੀ ਕਰ ਰਹੇ ਹਨ, ਇਸਦੀ ਇੱਕ ਵੀਡੀਓ ਉਨ੍ਹਾਂ ਦੀ ਆਈਪੀਐਲ ਟੀਮ ਦਿੱਲੀ ਕੈਪੀਟਲਸ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ। ਇਸ 'ਚ ਅਕਸ਼ਰ ਨੇ ਦੱਸਿਆ ਹੈ ਕਿ ਪੰਤ ਦੇ ਐਕਸੀਡੈਂਟ ਵਾਲੇ ਦਿਨ ਸਾਰੇ ਉਨ੍ਹਾਂ ਨੂੰ ਫ਼ੇਨ ਕਰ ਰਹੇ ਸਨ।

ਹਾਦਸੇ ਦੀ ਖਬਰ ਸੁਣ ਕੇ ਇਸ ਖਿਡਾਰੀ ਨੇ ਰਿਸ਼ਭ ਪੰਤ ਨੂੰ ਮ੍ਰਿਤਕ ਸਮਝ ਲਿਆ ਸੀ, ਸਾਥੀ ਪਲੇਅਰ ਨੇ ਖੁਦ ਕੀਤਾ ਖੁਲਾਸਾ

Pic Credit: TV9hindi.com

Follow Us On

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਾ ਪਿਛਲੇ ਸਾਲ ਕਾਰ ਹਾਦਸਾ ਹੋਇਆ ਸੀ। ਇਸ ਹਾਦਸੇ ਨੂੰ ਇੱਕ ਸਾਲ ਹੋ ਗਿਆ ਹੈ। ਪੰਤ 30 ਦਸੰਬਰ 2022 ਨੂੰ ਨਵਾਂ ਸਾਲ ਮਨਾਉਣ ਲਈ ਦਿੱਲੀ ਤੋਂ ਰੁੜਕੀ ਸਥਿਤ ਆਪਣੇ ਘਰ ਜਾ ਰਹੇ ਸਨ ਪਰ ਦਿੱਲੀ-ਦੇਹਰਾਦੂਨ ਹਾਈਵੇਅ ‘ਤੇ ਉਨ੍ਹਾਂ ਦੀ ਕਾਰ ਪਲਟ ਗਈ। ਇਸ ਹਾਦਸੇ ‘ਚ ਪੰਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ ਸਨ। ਇਸ ਦੇ ਨਾਲ ਉਨ੍ਹਾਂ ਦੀ ਕਾਰ ਨੂੰ ਵੀ ਅੱਗ ਲੱਗ ਗਈ। ਉੱਥੇ ਮੌਜੂਦ ਲੋਕਾਂ ਦੀ ਮਦਦ ਨਾਲ ਕਿਸੇ ਤਰ੍ਹਾਂ ਪੰਤ ਨੂੰ ਬਚਾਇਆ ਗਿਆ। ਜਿਵੇਂ ਹੀ ਪੰਤ ਦੇ ਹਾਦਸੇ ਦੀ ਖਬਰ ਸਾਹਮਣੇ ਆਈ ਤਾਂ ਪੂਰੇ ਭਾਰਤ ‘ਚ ਹੜਕੰਪ ਮਚ ਗਿਆ। ਇਸ ਦੌਰਾਨ ਹਰ ਕੋਈ ਦਿੱਲੀ ਕੈਪੀਟਲਸ ਅਤੇ ਟੀਮ ਇੰਡੀਆ ਦੇ ਰਿਸ਼ਭ ਪੰਤ ਦੇ ਸਾਥੀ ਅਕਸ਼ਰ ਪਟੇਲ ਨੂੰ ਕਾਲ ਕਰਨ ਲੱਗ ਪਏ।

ਪੰਤ ਨਾਲ ਹਾਦਸੇ ਨੂੰ ਇੱਕ ਸਾਲ ਹੋ ਗਿਆ ਹੈ। ਇਸ ਪੂਰੇ ਇੱਕ ਸਾਲ ਵਿੱਚ ਪੰਤ ਦੇ ਨਾਲ ਕੀ ਹੋਇਆ ਅਤੇ ਉਹ ਕਿਵੇਂ ਵਾਪਸੀ ਕਰ ਰਹੇ ਹਨ, ਇਸਦੀ ਇੱਕ ਵੀਡੀਓ ਉਨ੍ਹਾਂ ਦੀ ਆਈਪੀਐਲ ਟੀਮ ਦਿੱਲੀ ਕੈਪੀਟਲਸ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਹੈ। ਇਸ ‘ਚ ਅਕਸ਼ਰ ਨੇ ਦੱਸਿਆ ਹੈ ਕਿ ਪੰਤ ਦੇ ਐਕਸੀਡੈਂਟ ਵਾਲੇ ਦਿਨ ਸਾਰੇ ਉਨ੍ਹਾਂ ਨੂੰ ਫ਼ੋਨ ਕਰ ਰਹੇ ਸਨ।

ਕੰਬ ਗਏ ਸਨ ਅਕਸ਼ਰ

ਅਕਸ਼ਰ ਪਟੇਲ ਨੇ ਇਸ ਵੀਡੀਓ ‘ਚ ਦੱਸਿਆ ਹੈ ਕਿ ਜਦੋਂ ਉਨ੍ਹਾਂ ਨੂੰ ਪੰਤ ਦੇ ਹਾਦਸੇ ਦੀ ਖਬਰ ਮਿਲੀ ਤਾਂ ਉਹ ਕੰਬ ਗਏ। ਉਨ੍ਹਾਂ ਦੇ ਮਨ ਇੱਕ ਡਰ ਵਿੱਚ ਵਸ ਗਿਆ ਸੀ। ਅਕਸ਼ਰ ਨੇ ਦੱਸਿਆ ਕਿ ਸਵੇਰੇ ਕਰੀਬ ਸੱਤ ਵਜੇ ਉਨ੍ਹਾਂ ਨੂੰ ਮ੍ਰਿਣਾਲ ਦੀਦੀ ਦਾ ਫੋਨ ਆਇਆ ਅਤੇ ਉਨ੍ਹਾਂ ਨੇ ਅਕਸ਼ਰ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ ਪੰਤ ਨਾਲ ਗੱਲ ਕੀਤੀ ਹੈ? ਅਕਸ਼ਰ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਪੰਤ ਨੂੰ ਫ਼ੋਨ ਕਰਨ ਵਾਲੇ ਸੀ, ਪਰ ਨਹੀਂ ਕਰ ਸਕੇ। ਫਿਰ ਅਕਸ਼ਰ ਨੇ ਦੱਸਿਆ ਕਿ ਮ੍ਰਿਣਾਲ ਨੇ ਉਸ ਤੋਂ ਪੰਤ ਦੀ ਮਾਂ ਦਾ ਨੰਬਰ ਮੰਗਿਆ ਅਤੇ ਅਕਸ਼ਰ ਨੂੰ ਦੱਸਿਆ ਕਿ ਪੰਤ ਦਾ ਬਹੁਤ ਗੰਭੀਰ ਕਾਰ ਹਾਦਸਾ ਹੋ ਗਿਆ ਹੈ। ਜਿਵੇਂ ਹੀ ਅਕਸ਼ਰ ਨੇ ਇਹ ਸੁਣਿਆ, ਸਭ ਤੋਂ ਪਹਿਲਾਂ ਉਨ੍ਹਾਂ ਦੇ ਦਿਮਾਗ ਵਿਚ ਇਹ ਆਇਆ ਕਿ ਪੰਤ ਗਏ।

ਅਕਸ਼ਰ ਨੂੰ ਆ ਰਹੇ ਸਨ ਫੋਨ

ਅਕਸ਼ਰ ਨੇ ਦੱਸਿਆ ਕਿ ਹਰ ਕੋਈ ਉਨ੍ਹਾਂ ਨੂੰ ਫੋਨ ਕਰਕੇ ਪੰਤ ਬਾਰੇ ਪੁੱਛ ਰਿਹਾ ਸੀ। ਉਸ ਤੋਂ ਇਹੀ ਸਵਾਲ ਪੁੱਛਿਆ ਜਾ ਰਿਹਾ ਸੀ ਕਿ ਉਨ੍ਹਾਂ ਨੇ ਪੰਤ ਨਾਲ ਆਖਰੀ ਵਾਰ ਕਦੋਂ ਗੱਲ ਕੀਤੀ ਸੀ। ਅਕਸ਼ਰ ਨੇ ਕਿਹਾ ਕਿ ਸਾਰਿਆਂ ਨੂੰ ਲੱਗਾ ਕਿ ਪੰਤ ਨੇ ਅਕਸ਼ਰ ਨਾਲ ਆਖਰੀ ਵਾਰ ਗੱਲ ਕੀਤੀ ਹੋਵੇਗੀ। ਬਾਅਦ ਵਿੱਚ ਅਕਸ਼ਰ ਨੇ ਪੰਤ ਦੇ ਮੈਨੇਜਰ ਨੂੰ ਸਥਿਤੀ ਜਾਣਨ ਲਈ ਫ਼ੋਨ ਕੀਤਾ ਅਤੇ ਫਿਰ ਉਨ੍ਹਾਂ ਨੇ ਰਾਹਤ ਦਾ ਸਾਹ ਲਿਆ। ਪੰਤ ਦੇ ਮੈਨੇਜਰ ਨੇ ਉਨ੍ਹਾਂ ਨੂੰ ਦੱਸਿਆ ਕਿ ਸੱਟ ਦੀ ਹਾਲਤ ਬਾਰੇ ਪਤਾ ਨਹੀਂ ਹੈ ਪਰ ਪੰਤ ਸੁਰੱਖਿਅਤ ਹਨ। ਜਦੋਂ ਅਕਸ਼ਰ ਨੂੰ ਪਤਾ ਲੱਗਾ ਕਿ ਪੰਤ ਠੀਕ ਹੈ ਤਾਂ ਉਨ੍ਹਾਂ ਨੇ ਕਿਹਾ ਪੰਤ ਫਾਈਟਰ ਹਨ ਅਤੇ ਲੜਨਗੇ। ਦਿੱਲੀ ਕੈਪੀਟਲਸ ਨੇ ਇਸ ਪੂਰੀ ਵੀਡੀਓ ਵਿੱਚ ਪੰਤ ਦੇ ਇੱਕ ਸਾਲ ਦੇ ਸਫ਼ਰ ਨੂੰ ਬਿਆਨ ਕੀਤਾ ਹੈ। ਇਸ ਵੀਡੀਓ ‘ਚ ਉਨ੍ਹਾਂ ਦੇ ਸਾਥੀਆਂ ਅਤੇ ਕੋਚਾਂ ਦੀਆਂ ਪ੍ਰਤੀਕਿਰਿਆਵਾਂ ਵੀ ਹਨ।