Shreyas Iyer: ਆਖਿਰ ਕਿਉਂ ਪਲੇਇੰਗ ਇਲੈਵਨ ਤੋਂ ਬਾਹਰ ਹਨ ਸ਼੍ਰੇਅਸ ਅਈਅਰ? ਜਾਣੋ ਉਹ ਕਾਰਨ ਜਿਸ ਨੇ ਸਭ ਨੂੰ ਕੀਤਾ ਹੈਰਾਨ

Updated On: 

29 Jan 2026 21:16 PM IST

Shreyas Iyer: ਭਾਰਤੀ ਕ੍ਰਿਕਟ ਟੀਮ ਨੇ ਚੌਥੇ ਟੀ-20 ਮੈਚ ਵਿੱਚ ਈਸ਼ਾਨ ਕਿਸ਼ਨ ਦੇ ਅਨਫਿਟ ਹੋਣ ਦੇ ਬਾਵਜੂਦ ਸਟਾਰ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਮੌਕਾ ਨਹੀਂ ਦਿੱਤਾ। ਟੀਮ ਇੰਡੀਆ ਦੇ ਇਸ ਫੈਸਲੇ 'ਤੇ ਕਈ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਸੋਸ਼ਲ ਮੀਡੀਆ ਤੋਂ ਲੈ ਕੇ ਕ੍ਰਿਕਟ ਮਾਹਿਰਾਂ ਤੱਕ ਹਰ ਕੋਈ ਹੈਰਾਨ ਹੈ ਕਿ ਅਈਅਰ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਕਿਉਂ ਰੱਖਿਆ ਗਿਆ ਹੈ।

Shreyas Iyer:  ਆਖਿਰ ਕਿਉਂ ਪਲੇਇੰਗ ਇਲੈਵਨ ਤੋਂ ਬਾਹਰ ਹਨ ਸ਼੍ਰੇਅਸ ਅਈਅਰ? ਜਾਣੋ ਉਹ ਕਾਰਨ ਜਿਸ ਨੇ ਸਭ ਨੂੰ ਕੀਤਾ ਹੈਰਾਨ

ਆਖਿਰ ਕਿਉਂ ਪਲੇਇੰਗ ਇਲੈਵਨ ਤੋਂ ਬਾਹਰ ਹਨ ਸ਼੍ਰੇਅਸ ਅਈਅਰ? ਜਾਣੋ ਕਾਰਨ

Follow Us On

ਭਾਰਤੀ ਕ੍ਰਿਕਟ ਟੀਮ ਨੇ ਚੌਥੇ ਟੀ-20 ਮੈਚ ਵਿੱਚ ਈਸ਼ਾਨ ਕਿਸ਼ਨ ਦੇ ਅਨਫਿਟ ਹੋਣ ਦੇ ਬਾਵਜੂਦ ਸਟਾਰ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਮੌਕਾ ਨਹੀਂ ਦਿੱਤਾ। ਟੀਮ ਇੰਡੀਆ ਦੇ ਇਸ ਫੈਸਲੇ ‘ਤੇ ਕਈ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਸੋਸ਼ਲ ਮੀਡੀਆ ਤੋਂ ਲੈ ਕੇ ਕ੍ਰਿਕਟ ਮਾਹਿਰਾਂ ਤੱਕ ਹਰ ਕੋਈ ਹੈਰਾਨ ਹੈ ਕਿ ਅਈਅਰ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਕਿਉਂ ਰੱਖਿਆ ਗਿਆ ਹੈ।

ਪ੍ਰਸ਼ੰਸਕ ਪੁੱਛ ਰਹੇ ਹਨ ਕਿ ਜੇਕਰ ਅਈਅਰ ਨੂੰ ਮੈਦਾਨ ‘ਤੇ ਉਤਾਰਨਾ ਹੀ ਨਹੀਂ ਸੀ, ਤਾਂ ਉਨ੍ਹਾਂ ਨੂੰ ਟੀ-20 ਸਕੁਐਡ ਵਿੱਚ ਕਿਉਂ ਰੱਖਿਆ ਗਿਆ ਹੈ? ਸਾਬਕਾ ਕ੍ਰਿਕਟਰ ਆਕਾਸ਼ ਚੋਪੜਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਅਈਅਰ ਨੂੰ ਮੌਕਾ ਨਹੀਂ ਦੇਣਾ ਸੀ, ਤਾਂ ਕਿਸੇ ਨੌਜਵਾਨ ਖਿਡਾਰੀ ਨੂੰ ਟੀਮ ਦੇ ਨਾਲ ਰੱਖਿਆ ਜਾਂਦਾ ਤਾਂ ਜੋ ਉਸ ਨੂੰ ਕੁਝ ਤਜਰਬਾ ਹਾਸਲ ਹੁੰਦਾ। ਆਓ ਜਾਣਦੇ ਹਾਂ ਅਖੀਰ ਸ਼੍ਰੇਅਸ ਅਈਅਰ ਨੂੰ ਮੌਕਾ ਨਾ ਮਿਲਣ ਪਿੱਛੇ ਕੀ ਕਾਰਨ ਹਨ।

ਅਈਅਰ ਨੂੰ ਮੌਕਾ ਨਾ ਮਿਲਣ ਦੀ ਸਭ ਤੋਂ ਵੱਡੀ ਵਜ੍ਹਾ

ਸ਼੍ਰੇਅਸ ਅਈਅਰ ਨੂੰ ਮੈਦਾਨ ‘ਤੇ ਨਾ ਉਤਾਰਨ ਦੀ ਸਭ ਤੋਂ ਵੱਡੀ ਵਜ੍ਹਾ ਉਨ੍ਹਾਂ ਦਾ ਟੀ-20 ਵਿਸ਼ਵ ਕੱਪ ਦੀ ਮੁੱਖ ਯੋਜਨਾ ਵਿੱਚ ਨਾ ਹੋਣਾ ਮੰਨੀ ਜਾ ਰਹੀ ਹੈ। ਕਿਉਂਕਿ ਅਈਅਰ ਟੀ-20 ਵਿਸ਼ਵ ਕੱਪ ਦੀ ਟੀਮ ਦਾ ਹਿੱਸਾ ਨਹੀਂ ਹਨ, ਇਸ ਲਈ ਮੈਨੇਜਮੈਂਟ ਉਨ੍ਹਾਂ ਖਿਡਾਰੀਆਂ ਨੂੰ ਜ਼ਿਆਦਾ ਮੌਕੇ ਦੇ ਰਹੀ ਹੈ ਜੋ ਵਿਸ਼ਵ ਕੱਪ ਸਕੁਐਡ ਵਿੱਚ ਸ਼ਾਮਲ ਹਨ ਜਾਂ ਜਿਨ੍ਹਾਂ ਦੇ ਕਿਸੇ ਖਿਡਾਰੀ ਦੇ ਜ਼ਖਮੀ ਹੋਣ ‘ਤੇ ਖੇਡਣ ਦੇ ਚਾਂਸ ਜ਼ਿਆਦਾ ਹਨ। ਅਈਅਰ ਦਾ ਵਿਸ਼ਵ ਕੱਪ ਖੇਡਣਾ ਲਗਭਗ ਅਸੰਭਵ ਜਾਪ ਰਿਹਾ ਹੈ ਕਿਉਂਕਿ ਤਿਲਕ ਵਰਮਾ ਪੂਰੀ ਤਰ੍ਹਾਂ ਫਿੱਟ ਹੋ ਚੁੱਕੇ ਹਨ ਅਤੇ ਟੀਮ ਕੋਲ ਤੀਜੇ ਨੰਬਰ ਲਈ ਪਹਿਲਾਂ ਹੀ ਕਈ ਵਿਕਲਪ ਮੌਜੂਦ ਹਨ।

ਵਿਸ਼ਵ ਕੱਪ ਦੇ ਖਿਡਾਰੀਆਂ ਨੂੰ ‘ਗੇਮ ਟਾਈਮ’ ਦੇਣਾ ਜ਼ਰੂਰੀ

ਭਾਰਤੀ ਟੀਮ ਪ੍ਰਬੰਧਨ ਚਾਹੁੰਦਾ ਹੈ ਕਿ ਜਿਹੜੇ ਖਿਡਾਰੀ ਟੀ-20 ਵਿਸ਼ਵ ਕੱਪ ਲਈ ਚੁਣੇ ਗਏ ਹਨ, ਉਨ੍ਹਾਂ ਨੂੰ ਮੈਦਾਨ ‘ਤੇ ਜ਼ਿਆਦਾ ਤੋਂ ਜ਼ਿਆਦਾ ਸਮਾਂ (Game Time) ਦਿੱਤਾ ਜਾਵੇ। ਜਿਵੇਂ ਕਿ ਵਾਈਜ਼ੈਗ ਟੀ-20 ਵਿੱਚ ਭਾਰਤੀ ਟੀਮ ਨੇ ਈਸ਼ਾਨ ਕਿਸ਼ਨ ਦੀ ਜਗ੍ਹਾ ਅਰਸ਼ਦੀਪ ਸਿੰਘ ਨੂੰ ਮੌਕਾ ਦਿੱਤਾ। ਟੀਮ ਇੱਕ ਬੱਲੇਬਾਜ਼ ਘੱਟ ਖੇਡੀ, ਪਰ ਇਸ ਪਿੱਛੇ ਸੋਚ ਇਹ ਸੀ ਕਿ ਬਾਕੀ ਬੱਲੇਬਾਜ਼ਾਂ ‘ਤੇ ਜ਼ਿਆਦਾ ਦਬਾਅ ਪਾਇਆ ਜਾਵੇ ਅਤੇ ਉਨ੍ਹਾਂ ਨੂੰ ਜ਼ਿਆਦਾ ਗੇਂਦਾਂ ਖੇਡਣ ਦਾ ਮੌਕਾ ਮਿਲੇ। ਹਾਲਾਂਕਿ, ਇਸ ਰਣਨੀਤੀ ਦੇ ਚਲਦਿਆਂ ਦੂਜੇ ਮੈਚ ਵਿੱਚ ਭਾਰਤੀ ਬੱਲੇਬਾਜ਼ ਬੁਰੀ ਤਰ੍ਹਾਂ ਫੇਲ ਸਾਬਤ ਹੋਏ।

ਟੀਮ ਇੰਡੀਆ ਦੀ ਕਰਾਰੀ ਹਾਰ

ਪਹਿਲੇ ਤਿੰਨ ਟੀ-20 ਮੈਚ ਜਿੱਤਣ ਤੋਂ ਬਾਅਦ ਟੀਮ ਇੰਡੀਆ ਚੌਥਾ ਮੈਚ ਹਾਰ ਗਈ ਹੈ। ਭਾਰਤੀ ਟੀਮ ਨੂੰ ਜਿੱਤ ਲਈ 216 ਦੌੜਾਂ ਦਾ ਵੱਡਾ ਟੀਚਾ ਮਿਲਿਆ ਸੀ, ਜਿਸ ਦੇ ਜਵਾਬ ਵਿੱਚ ਪੂਰੀ ਟੀਮ ਮਹਿਜ਼ 165 ਦੌੜਾਂ ‘ਤੇ ਸਿਮਟ ਗਈ। ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਪਹਿਲੀ ਹੀ ਗੇਂਦ ‘ਤੇ ਆਊਟ ਹੋ ਗਏ।

Aਕਪਤਾਨ ਸੂਰਿਆਕੁਮਾਰ ਯਾਦਵ ਵੀ ਜਲਦੀ ਪਵੇਲੀਅਨ ਪਰਤ ਗਏ ਅਤੇ ਹਾਰਦਿਕ ਪੰਡਯਾ ਵੀ ਸਿਰਫ਼ 2 ਦੌੜਾਂ ਹੀ ਬਣਾ ਸਕੇ। ਸ਼ਿਵਮ ਦੂਬੇ ਨੇ 23 ਗੇਂਦਾਂ ਵਿੱਚ 65 ਦੌੜਾਂ ਦੀ ਤੂਫ਼ਾਨੀ ਪਾਰੀ ਖੇਡ ਕੇ ਪ੍ਰਸ਼ੰਸਕਾਂ ਦਾ ਦਿਲ ਜ਼ਰੂਰ ਜਿੱਤਿਆ, ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਟਾਪ ਆਰਡਰ ਦੇ ਫੇਲ ਹੋਣ ਤੋਂ ਬਾਅਦ ਮਿਡਲ ਆਰਡਰ ਦਾ ਨਾ ਚੱਲਣਾ ਟੀਮ ਇੰਡੀਆ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ।