ਕਪਤਾਨ ਹਰਮਨਪ੍ਰੀਤ ਕੌਰ ਤੇ ਅਮਨਜੋਤ ਨੂੰ PCA ਕਰੇਗਾ ਸਨਮਾਨਿਤ, ਦੋਵੇਂ ਖਿਡਾਰੀਆਂ ਤੇ ਕੋਚ ਨੂੰ ਮਿਲੇਗੀ ਇਨਾਮੀ ਰਾਸ਼ੀ

Updated On: 

04 Nov 2025 10:39 AM IST

PCA will honor Punjab Women Player: ਟੀਮ ਇੰਡੀਆ (ਵੂਮੈਨ) ਨੇ 2025 ਵਿੱਚ ਕ੍ਰਿਕਟ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਸ਼ਾਨਦਾਰ ਜਿੱਤ ਨਾਲ ਭਾਰਤੀ ਮਹਿਲਾ ਕ੍ਰਿਕਟ ਨੇ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ਾਨਦਾਰ ਅਗਵਾਈ ਕੀਤਾ ਅਤੇ ਆਪਣੇ ਆਤਮਵਿਸ਼ਵਾਸ, ਜੁਝਾਰੂ ਜਜ਼ਬੇ ਅਤੇ ਤਜਰਬੇ ਨਾਲ ਟੀਮ ਨੂੰ ਮਜ਼ਬੂਤ ਬਣਾਇਆ। ਹਰਮਨਪ੍ਰੀਤ ਦੀ ਅਗਵਾਈ ਹੇਠ ਭਾਰਤ ਨੇ ਵਿਸ਼ਵ ਭਰ ਦੀਆਂ ਵੱਡੀਆਂ ਟੀਮਾਂ ਨੂੰ ਹਰਾਇਆ।

ਕਪਤਾਨ ਹਰਮਨਪ੍ਰੀਤ ਕੌਰ ਤੇ ਅਮਨਜੋਤ ਨੂੰ PCA ਕਰੇਗਾ ਸਨਮਾਨਿਤ, ਦੋਵੇਂ ਖਿਡਾਰੀਆਂ ਤੇ ਕੋਚ ਨੂੰ ਮਿਲੇਗੀ ਇਨਾਮੀ ਰਾਸ਼ੀ

ਹਰਮਨਪ੍ਰੀਤ ਕੌਰ ਤੇ ਅਮਨਜੋਤ (Photo Credit: PTI)

Follow Us On

ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਨੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀਆਂ ਪੰਜਾਬ ਦੀਆਂ ਖਿਡਾਰਨਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਟੀਮ ਇੰਡੀਆ (ਵੂਮੈਨ) ਦੀ ਕਪਤਾਨ ਹਰਮਨਪ੍ਰੀਤ ਕੌਰ, ਖਿਡਾਰਨ ਅਮਨਜੋਤ ਕੌਰ ਅਤੇ ਫੀਲਡਿੰਗ ਕੋਚ ਮੁਨੀਸ਼ ਬਾਲੀ ਨੂੰ ਸਨਮਾਨਿਤ ਕੀਤਾ ਜਾਵੇਗਾ।

ਪੀਸੀਏ ਵੱਲੋਂ ਦੋਵਾਂ ਖਿਡਾਰੀਆਂ ਨੂੰ ₹11-11 ਲੱਖ ਦਾ ਨਕਦ ਇਨਾਮ ਦਿੱਤਾ ਜਾਵੇਗਾ, ਜਦੋਂ ਕਿ ਕੋਚ ਮੁਨੀਸ਼ ਬਾਲੀ ਨੂੰ ₹5 ਲੱਖ ਮਿਲਣਗੇ। ਉਨ੍ਹਾਂ ਦੇ ਸਨਮਾਨ ਲਈ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਜਾਵੇਗਾ।

PCA ਹਰਮਨਪ੍ਰੀਤ ਕੌਰ ਤੇ ਅਮਨਜੋਤ ਨੂੰ ਕਰੇਗਾ ਸਨਮਾਨਿਤ

ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਅਤੇ ਆਨਰੇਰੀ ਸਕੱਤਰ ਸਿਧਾਂਤ ਸ਼ਰਮਾ ਨੇ ਤਿੰਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਹਰਮਨਪ੍ਰੀਤ ਕੌਰ (ਮੋਗਾ) ਨੇ ਆਪਣੀ ਸ਼ਾਨਦਾਰ ਕਪਤਾਨੀ ਨਾਲ ਭਾਰਤ ਨੂੰ ਵਿਸ਼ਵ ਕੱਪ ਜਿੱਤ ਦਿਵਾਈ।

ਉਨ੍ਹਾਂ ਕਿਹਾ ਕਿ ਖਿਡਾਰੀਆਂ ਦਾ ਆਤਮਵਿਸ਼ਵਾਸ ਅਤੇ ਅਗਵਾਈ ਭਾਰਤੀ ਕ੍ਰਿਕਟ ਲਈ ਪ੍ਰੇਰਨਾ ਸਰੋਤ ਹਨ। ਅਮਨਜੋਤ ਕੌਰ ਨੇ ਸ਼ਾਨਦਾਰ ਆਲਰਾਉਂਡ ਪ੍ਰਦਰਸ਼ਨ ਨਾਲ ਟੀਮ ਦੀ ਜਿੱਤ ਵਿੱਚ ਮੁੱਖ ਭੂਮਿਕਾ ਨਿਭਾਈ। ਮੁਨੀਸ਼ ਬਾਲੀ ਨੇ ਟੀਮ ਦੀ ਫੀਲਡਿੰਗ ਅਤੇ ਤਿਆਰੀ ਨੂੰ ਬਿਹਤਰ ਬਣਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਨਾਲ ਭਾਰਤ ਦੀ ਜਿੱਤ ਯਕੀਨੀ ਹੋਈ।

ਪੰਜਾਬ ਦੀਆਂ ਮਹਿਲਾ ਖਿਡਾਰੀਆਂ ਦਾ ਵੱਡਾ ਯੋਗਦਾਨ

ਟੀਮ ਇੰਡੀਆ (ਵੂਮੈਨ) ਨੇ 2025 ਵਿੱਚ ਕ੍ਰਿਕਟ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਸ਼ਾਨਦਾਰ ਜਿੱਤ ਨਾਲ ਭਾਰਤੀ ਮਹਿਲਾ ਕ੍ਰਿਕਟ ਨੇ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ਾਨਦਾਰ ਅਗਵਾਈ ਕੀਤਾ ਅਤੇ ਆਪਣੇ ਆਤਮਵਿਸ਼ਵਾਸ, ਜੁਝਾਰੂ ਜਜ਼ਬੇ ਅਤੇ ਤਜਰਬੇ ਨਾਲ ਟੀਮ ਨੂੰ ਮਜ਼ਬੂਤ ਬਣਾਇਆ। ਹਰਮਨਪ੍ਰੀਤ ਦੀ ਅਗਵਾਈ ਹੇਠ ਭਾਰਤ ਨੇ ਵਿਸ਼ਵ ਭਰ ਦੀਆਂ ਵੱਡੀਆਂ ਟੀਮਾਂ ਨੂੰ ਹਰਾਇਆ।

ਅਮਨਜੋਤ ਕੌਰ ਨੇ ਬੇਹਤਰੀਨ ਆਲਰਾਊਂਡ ਖੇਡ ਦਿਖਾਈ ਅਤੇ ਕਈ ਮੈਚਾਂ ਵਿੱਚ ਨਿਰਣਾਇਕ ਭੂਮਿਕਾ ਨਿਭਾਈ। ਅਮਨਜੋਤਦੇ ਸ਼ਾਨਦਾਰ ਪ੍ਰਦਰਸ਼ਨ ਨੇ ਟੀਮ ਨੂੰ ਕਈ ਮਹੱਤਵਪੂਰਨ ਮੌਕਿਆਂ ‘ਤੇ ਜਿੱਤ ਦਿਵਾਈ। ਫੀਲਡਿੰਗ ਕੋਚ ਮੁਨੀਸ਼ ਬਾਲੀ ਨੇ ਟੀਮ ਦੀ ਫੀਲਡਿੰਗ ਨੂੰ ਨਵੀਂ ਦਿਸ਼ਾ ਦਿੱਤੀ, ਜਿਸ ਨਾਲ ਖਿਡਾਰੀਆਂ ਦਾ ਵਿਸ਼ਵਾਸ ਹੋਰ ਮਜ਼ਬੂਤ ਹੋਇਆ।