ਹਰਵਿੰਦਰ ਸਿੰਘ ਨੇ ਰਚਿਆ ਇਤਿਹਾਸ, ਤੀਰਅੰਦਾਜ਼ੀ ‘ਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ – Punjabi News

ਹਰਵਿੰਦਰ ਸਿੰਘ ਨੇ ਰਚਿਆ ਇਤਿਹਾਸ, ਤੀਰਅੰਦਾਜ਼ੀ ‘ਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ

Published: 

05 Sep 2024 07:14 AM

Paris Paralympic 2024: ਹਰਵਿੰਦਰ ਸਿੰਘ ਨੇ ਪੈਰਿਸ ਪੈਰਾਲੰਪਿਕ 2024 ਵਿੱਚ ਪੁਰਸ਼ਾਂ ਦੀ ਰਿਕਰਵ ਤੀਰਅੰਦਾਜ਼ੀ ਵਿੱਚ ਭਾਰਤ ਲਈ 22ਵਾਂ ਤਮਗਾ ਜਿੱਤਿਆ ਹੈ। ਉਹ ਪਹਿਲੇ ਭਾਰਤੀ ਵੀ ਬਣੇ ਜੋ ਫਾਈਨਲ 'ਚ ਪਹੁੰਚਣ 'ਚ ਸਫਲ ਰਿਹੇ। ਪੈਰਾਲੰਪਿਕ 'ਚ ਇਹ ਉਨ੍ਹਾਂ ਦਾ ਦੂਜਾ ਤਮਗਾ ਹੈ।

ਹਰਵਿੰਦਰ ਸਿੰਘ ਨੇ ਰਚਿਆ ਇਤਿਹਾਸ, ਤੀਰਅੰਦਾਜ਼ੀ ਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ
Follow Us On

Paris Paralympic 2024: ਪੈਰਿਸ ਪੈਰਾਲੰਪਿਕ 2024 ਵਿੱਚ ਭਾਰਤ ਦੇ ਮੈਡਲਾਂ ਦੀ ਗਿਣਤੀ ਹੁਣ 22 ਹੋ ਗਈ ਹੈ। ਹਰਵਿੰਦਰ ਸਿੰਘ ਨੇ ਪੁਰਸ਼ਾਂ ਦੀ ਰਿਕਰਵ ਤੀਰਅੰਦਾਜ਼ੀ ਵਿੱਚ ਖੇਡਾਂ ਦਾ 22ਵਾਂ ਤਮਗਾ ਜਿੱਤਿਆ ਹੈ। ਇਸ ਵਾਰ ਹਰਵਿੰਦਰ ਸਿੰਘ ਨੇ ਗੋਲਡ ਮੈਡਲ ਨੂੰ ਨਿਸ਼ਾਨਾ ਬਣਾਇਆ ਹੈ। ਪੈਰਾਲੰਪਿਕ ‘ਚ ਇਹ ਉਨ੍ਹਾਂ ਦਾ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2020 ਪੈਰਾਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਵਾਰ ਉਨ੍ਹਾਂ ਦਾ ਸਫਰ ਕਾਫੀ ਯਾਦਗਾਰ ਰਿਹਾ। ਉਨ੍ਹਾਂ ਨੇ ਅਜਿਹਾ ਕਾਰਨਾਮਾ ਕੀਤਾ ਕਿ ਇਸ ਤੋਂ ਪਹਿਲਾਂ ਕੋਈ ਵੀ ਭਾਰਤੀ ਤੀਰਅੰਦਾਜ਼ ਨਹੀਂ ਕਰ ਸਕਿਆ।

ਹਰਵਿੰਦਰ ਸਿੰਘ ਓਲੰਪਿਕ ਜਾਂ ਪੈਰਾਲੰਪਿਕ ਦੇ ਫਾਈਨਲ ਵਿੱਚ ਪਹੁੰਚਣ ਵਾਲੇ ਭਾਰਤੀ ਇਤਿਹਾਸ ਦੇ ਪਹਿਲੇ ਤੀਰਅੰਦਾਜ਼ੀ ਖਿਡਾਰੀ ਬਣੇ। ਇਸ ਵਾਰ ਉਨ੍ਹਾਂ ਦਾ ਪ੍ਰਦਰਸ਼ਨ ਕਾਫੀ ਜ਼ਬਰਦਸਤ ਰਿਹਾ। ਉਨ੍ਹਾਂ ਨੇ ਫਾਈਨਲ ਮੈਚ ਵਿੱਚ ਪੋਲੈਂਡ ਦੇ ਲੁਕਾਸ ਸਿਜ਼ੇਕ ਨੂੰ 6-0 ਨਾਲ ਹਰਾਇਆ। ਇਸ ਨਾਲ ਉਹ ਤੀਰਅੰਦਾਜ਼ੀ ਵਿੱਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ। ਇਸ ਤੋਂ ਪਹਿਲਾਂ ਫਾਈਨਲ ਵਿੱਚ ਪਹੁੰਚਣ ਲਈ ਹਰਵਿੰਦਰ ਸਿੰਘ ਨੇ ਸੈਮੀਫਾਈਨਲ ਵਿੱਚ ਈਰਾਨ ਦੇ ਮੁਹੰਮਦਰੇਜ਼ਾ ਅਰਬ ਅਮੇਰੀ ਨੂੰ 6-4 ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ। ਇਸ ਦੇ ਨਾਲ ਹੀ ਰਾਊਂਡ ਆਫ 8 ਵਿੱਚ ਹਰਵਿੰਦਰ ਸਿੰਘ ਨੇ ਇੰਡੋਨੇਸ਼ੀਆ ਦੇ ਸੇਤੀਆਵਾਨ ਨੂੰ 6-2 ਨਾਲ ਹਰਾਇਆ।

ਕੌਣ ਹੈ ਤੀਰਅੰਦਾਜ਼ ਹਰਵਿੰਦਰ ਸਿੰਘ?

ਹਰਵਿੰਦਰ ਸਿੰਘ ਦਾ ਜਨਮ 25 ਫਰਵਰੀ 1991 ਨੂੰ ਕੈਥਲ, ਹਰਿਆਣਾ ਵਿੱਚ ਹੋਇਆ ਸੀ। ਹਰਵਿੰਦਰ ਉਦੋਂ ਸੁਰਖੀਆਂ ਵਿੱਚ ਆਏ ਜਦੋਂ ਉਨ੍ਹਾਂ ਨੇ 2018 ਏਸ਼ੀਅਨ ਪੈਰਾ ਖੇਡਾਂ ਵਿੱਚ ਵਿਅਕਤੀਗਤ ਵਰਗ ਵਿੱਚ ਸੋਨ ਤਮਗਾ ਜਿੱਤਿਆ। ਉਹ 2022 ਦੀਆਂ ਏਸ਼ੀਅਨ ਪੈਰਾ ਖੇਡਾਂ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਣ ਵਿੱਚ ਸਫ਼ਲ ਰਿਹੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪਿਛਲੀ ਵਾਰ ਟੋਕੀਓ ਪੈਰਾਲੰਪਿਕ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ ਸੀ। ਭਾਰਤ ਲਈ ਤੀਰਅੰਦਾਜ਼ੀ ਵਿੱਚ ਇਹ ਪਹਿਲਾ ਪੈਰਾਲੰਪਿਕ ਤਮਗਾ ਸੀ। ਇਸ ਤੋਂ ਬਾਅਦ 2021 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਤੋਂ ਅਰਜੁਨ ਐਵਾਰਡ ਮਿਲਿਆ। ਇਹ ਪੁਰਸਕਾਰ ਭਾਰਤ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਦੂਜਾ ਸਭ ਤੋਂ ਵੱਡਾ ਖੇਡ ਸਨਮਾਨ ਹੈ। ਇਸ ਦੇ ਨਾਲ ਹੀ, 2022 ਵਿੱਚ, ਉਨ੍ਹਾਂ ਨੂੰ ਭੀਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜੋ ਕਿ ਹਰਿਆਣਾ ਰਾਜ ਸਰਕਾਰ ਦੁਆਰਾ ਦਿੱਤਾ ਜਾਣ ਵਾਲਾ ਸਰਵਉੱਚ ਖੇਡ ਸਨਮਾਨ ਹੈ।

ਇਹ ਘਟਨਾ ਡੇਢ ਸਾਲ ਦੀ ਉਮਰ ਵਿੱਚ ਵਾਪਰੀ

ਹਰਿਆਣਾ ਦੇ ਇੱਕ ਕਿਸਾਨ ਪਰਿਵਾਰ ਤੋਂ ਆਉਣ ਵਾਲੇ ਹਰਵਿੰਦਰ ਨੂੰ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਦਿਨਾਂ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਦਰਅਸਲ, ਜਦੋਂ ਉਹ ਮਹਿਜ਼ ਡੇਢ ਸਾਲ ਦੇ ਸਨ ਉਨ੍ਹਾਂ ਨੂੰ ਡੇਂਗੂ ਹੋ ਗਿਆ ਸੀ ਅਤੇ ਇਲਾਜ ਲਈ ਉਸ ਨੂੰ ਟੀਕੇ ਲਗਾਏ ਗਏ ਸਨ। ਪਰ ਇਨ੍ਹਾਂ ਟੀਕਿਆਂ ਦੇ ਮਾੜੇ ਪ੍ਰਭਾਵਾਂ ਕਾਰਨ ਉਹ ਆਪਣੀਆਂ ਲੱਤਾਂ ਦੀ ਕਾਰਜਸ਼ੀਲਤਾ ਗੁਆ ਬੈਠੇ। ਉਨ੍ਹਾਂ ਨੇ 2012 ਦੇ ਲੰਡਨ ਪੈਰਾਲੰਪਿਕ ਤੋਂ ਬਾਅਦ ਤੀਰਅੰਦਾਜ਼ੀ ਦਾ ਜਨੂੰਨ ਵਿਕਸਿਤ ਕੀਤਾ ਅਤੇ ਅੱਜ ਉਹ ਪੂਰੀ ਦੁਨੀਆ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰ ਰਿਹੇ ਹਨ।

ਪੈਰਿਸ ਪੈਰਾਲੰਪਿਕਸ 2024 ਭਾਰਤ ਦਾ ਚੌਥਾ ਸੋਨ ਤਗਮਾ

ਪੈਰਿਸ ਪੈਰਾਲੰਪਿਕ 2024 ਵਿੱਚ ਭਾਰਤ ਦੇ ਕੋਲ ਹੁਣ ਕੁੱਲ 4 ਸੋਨ ਤਗਮੇ ਹਨ। ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਪੈਰਿਸ ਪੈਰਾਲੰਪਿਕ 2024 ਵਿੱਚ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਿਆ। ਉਨ੍ਹਾਂ ਨੇ 10 ਮੀਟਰ ਏਅਰ ਰਾਈਫਲ ਐਸਐਚ1 ਵਿੱਚ ਸੋਨ ਤਮਗਾ ਜਿੱਤਿਆ ਸੀ। ਪੈਰਾ-ਬੈਡਮਿੰਟਨ ਖਿਡਾਰੀ ਨਿਤੇਸ਼ ਕੁਮਾਰ ਨੇ ਪੁਰਸ਼ ਸਿੰਗਲ ਬੈਡਮਿੰਟਨ SL3 ਵਿੱਚ ਸੋਨ ਤਗਮਾ ਜਿੱਤਿਆ ਸੀ। ਜਦੋਂ ਕਿ ਜੈਵਲਿਨ ਵਿੱਚ ਤੀਸਰਾ ਸੋਨ ਤਮਗਾ ਸੁਮਿਤ ਅੰਤਿਲ ਨੇ ਜਿੱਤਿਆ। ਹੁਣ ਇਸ ਸੂਚੀ ਵਿੱਚ ਹਰਵਿੰਦਰ ਸਿੰਘ ਵੀ ਸ਼ਾਮਲ ਹੋ ਗਏ ਹਨ।

Exit mobile version