ਵਿਸ਼ਵ ਕੱਪ ‘ਚੋਂ ਪਾਕਿਸਤਾਨ ਬਾਹਰ, ਸੈਮੀਫਾਈਨਲ ‘ਚ ਭਾਰਤ-ਨਿਊਜ਼ੀਲੈਂਡ ਵਿਚਾਲੇ ਹੋਵੇਗਾ ਮੁਕਾਬਲਾ

tv9-punjabi
Published: 

11 Nov 2023 20:06 PM

ਪਾਕਿਸਤਾਨ ਦੇ ਬਾਹਰ ਹੋਣ ਨਾਲ ਸੈਮੀਫਾਈਨਲ ਲਈ ਚਾਰ ਟੀਮਾਂ ਦਾ ਫੈਸਲਾ ਹੋ ਗਿਆ ਹੈ। ਅੰਕ ਸੂਚੀ 'ਚ ਪਹਿਲੇ ਸਥਾਨ 'ਤੇ ਮੌਜੂਦ ਭਾਰਤ ਤੋਂ ਇਲਾਵਾ ਦੱਖਣੀ ਅਫਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਆਖਰੀ-4 'ਚ ਜਗ੍ਹਾ ਬਣਾਈ ਹੈ। ਮੁੰਬਈ ਵਿਖੇ ਸੈਮੀਫਾਈਨਲ 'ਚ ਭਾਰਤ-ਨਿਊਜ਼ੀਲੈਂਡ ਵਿਚਾਲੇ ਮੁਕਾਬਲਾ ਹੋਵੇਗਾ।

ਵਿਸ਼ਵ ਕੱਪ ਚੋਂ ਪਾਕਿਸਤਾਨ ਬਾਹਰ, ਸੈਮੀਫਾਈਨਲ ਚ ਭਾਰਤ-ਨਿਊਜ਼ੀਲੈਂਡ ਵਿਚਾਲੇ ਹੋਵੇਗਾ ਮੁਕਾਬਲਾ

Photo Credit: tv9hindi.com

Follow Us On
ਪਾਕਿਸਤਾਨ ਦੀ ਟੀਮ ਆਖਿਰਕਾਰ ਵਿਸ਼ਵ ਕੱਪ ਤੋਂ ਬਾਹਰ ਹੋ ਗਈ। ਕੋਲਕਾਤਾ ਦੇ ਈਡਨ ਗਾਰਡਨ ‘ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਉਸ ਨੇ 50 ਓਵਰਾਂ ਵਿੱਚ ਨੌਂ ਵਿਕਟਾਂ ਤੇ 337 ਦੌੜਾਂ ਬਣਾਈਆਂ। ਪਾਕਿਸਤਾਨ ਨੂੰ ਸੈਮੀਫਾਈਨਲ ‘ਚ ਪਹੁੰਚਣ ਲਈ ਇਹ ਮੈਚ 6.2 ਓਵਰਾਂ (38 ਗੇਂਦਾਂ) ‘ਚ ਜਿੱਤਣਾ ਸੀ। ਇਹ ਉਸ ਲਈ ਅਸੰਭਵ ਕੰਮ ਸੀ। ਬਾਬਰ ਆਜ਼ਮ ਦੀ ਟੀਮ ਅਜਿਹਾ ਨਹੀਂ ਕਰ ਸਕੀ ਅਤੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਪਾਕਿਸਤਾਨ ਨੇ 6.4 ਓਵਰਾਂ ਤੋਂ ਬਾਅਦ ਦੋ ਵਿਕਟਾਂ ‘ਤੇ ਸਿਰਫ਼ 30 ਦੌੜਾਂ ਬਣਾਈਆਂ ਸਨ। ਪਾਕਿਸਤਾਨ ਦੇ ਬਾਹਰ ਹੋਣ ਨਾਲ ਸੈਮੀਫਾਈਨਲ ਲਈ ਚਾਰ ਟੀਮਾਂ ਦਾ ਫੈਸਲਾ ਹੋ ਗਿਆ ਹੈ। ਅੰਕ ਸੂਚੀ ‘ਚ ਪਹਿਲੇ ਸਥਾਨ ‘ਤੇ ਮੌਜੂਦ ਭਾਰਤ ਤੋਂ ਇਲਾਵਾ ਦੱਖਣੀ ਅਫਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਆਖਰੀ-4 ‘ਚ ਜਗ੍ਹਾ ਬਣਾਈ ਹੈ। ਪਾਕਿਸਤਾਨ ਦੇ ਬਾਹਰ ਹੋਣ ਨਾਲ ਨਿਊਜ਼ੀਲੈਂਡ ਦੀ ਟੀਮ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਬੈਂਗਲੁਰੂ ‘ਚ ਸ਼੍ਰੀਲੰਕਾ ਖਿਲਾਫ ਜਿੱਤ ਤੋਂ ਬਾਅਦ ਆਖਰੀ-4 ‘ਚ ਇਕ ਪੈਰ ਜਮਾਇਆ ਸੀ। ਹੁਣ ਬਾਬਰ ਆਜ਼ਮ ਦੀ ਟੀਮ ਦੀ ਹਾਰ ਨਾਲ ਕੀਵੀ ਟੀਮ ਦੀ ਜਗ੍ਹਾ ਪੱਕੀ ਹੋ ਗਈ ਹੈ।

ਲਗਾਤਾਰ ਤੀਜੀ ਵਾਰ ਵਿਸ਼ਵ ਕੱਪ ਸੈਮੀਫਾਈਨਲ ‘ਚ ਨਹੀਂ

ਪਾਕਿਸਤਾਨ ਵਿਸ਼ਵ ਕੱਪ ਦੇ ਲਗਾਤਾਰ ਤੀਜੇ ਸੈਸ਼ਨ ਵਿੱਚ ਸੈਮੀਫਾਈਨਲ ਨਹੀਂ ਖੇਡੇਗਾ। ਉਹ ਆਖਰੀ ਵਾਰ 2011 ਵਿੱਚ ਫਾਈਨਲ-4 ਵਿੱਚ ਪਹੁੰਚਿਆ ਸੀ। ਉਦੋਂ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਸੀ। ਟੀਮ ਇੰਡੀਆ ਫਿਰ ਸ਼੍ਰੀਲੰਕਾ ਨੂੰ ਹਰਾ ਕੇ ਚੈਂਪੀਅਨ ਬਣੀ। 2015 ਵਿੱਚ ਪਾਕਿਸਤਾਨ ਕੁਆਰਟਰ ਫਾਈਨਲ ਵਿੱਚ ਬਾਹਰ ਹੋ ਗਿਆ ਸੀ। 2019 ਅਤੇ 2023 ਵਿੱਚ, ਇਹ ਗਰੁੱਪ ਪੜਾਅ ਤੋਂ ਅੱਗੇ ਵਧਣ ਵਿੱਚ ਅਸਫਲ ਰਿਹਾ। ਪਾਕਿਸਤਾਨ 1992 ਵਿੱਚ ਚੈਂਪੀਅਨ ਬਣਿਆ ਅਤੇ 1999 ਵਿੱਚ ਫਾਈਨਲ ਹਾਰ ਗਿਆ।

ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਲਗਾਤਾਰ ਦੂਜਾ ਸੈਮੀਫਾਈਨਲ

ਵਿਸ਼ਵ ਕੱਪ ‘ਚ ਲਗਾਤਾਰ ਦੂਜੇ ਸੈਸ਼ਨ ‘ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ। ਪਿਛਲੀ ਵਾਰ ਟੀਮ ਇੰਡੀਆ ਨੂੰ 2019 ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਸਮੇਂ ਵਿਰਾਟ ਕੋਹਲੀ ਕਪਤਾਨ ਸਨ ਅਤੇ ਉਹ ਮੈਚ ਮਹਿੰਦਰ ਸਿੰਘ ਧੋਨੀ ਦਾ ਆਖਰੀ ਅੰਤਰਰਾਸ਼ਟਰੀ ਮੈਚ ਸਾਬਤ ਹੋਇਆ। ਧੋਨੀ ਨੇ 2020 ਵਿੱਚ ਸੰਨਿਆਸ ਲੈ ਲਿਆ ਸੀ। ਟੀਮ ਇੰਡੀਆ ਉਸ ਹਾਰ ਨੂੰ ਹੁਣ ਤੱਕ ਨਹੀਂ ਭੁੱਲੀ ਹੋਵੇਗੀ ਅਤੇ ਇਸ ਵਾਰ ਮੁੰਬਈ ਵਿੱਚ ਕੀਵੀ ਟੀਮ ਤੋਂ ਬਦਲਾ ਲਵੇਗੀ।