World Cup 2023: ਨਿਊਜ਼ੀਲੈਂਡ ਨੂੰ ਤਬਾਹ ਕਰਨ ਤੋਂ ਬਾਅਦ ਬੋਲੇ ਸ਼ਮੀ, ਆਪਣੀ ਸਫਲਤਾ ਦਾ ਖੋਲ ਦਿੱਤਾ ਰਾਜ਼

Updated On: 

16 Nov 2023 10:03 AM

ਵਿਸ਼ਵ ਕੱਪ-2023 ਮੁਹੰਮਦ ਸ਼ਮੀ ਲਈ ਯਾਦਗਾਰ ਰਿਹਾ। ਉਨ੍ਹਾਂ ਨੇ ਇਸ ਵਿਸ਼ਵ ਕੱਪ ਵਿੱਚ ਕਈ ਰਿਕਾਰਡ ਆਪਣੇ ਨਾਂ ਕੀਤੇ। ਉਨ੍ਹਾਂ ਭਾਰਤ ਬਨਾਮ ਨਿਊਜ਼ੀਲੈਂਡ ਨੇ ਸੈਮੀਫਾਈਨਲ 'ਚ 7 ਵਿਕਟਾਂ ਲਈਆਂ ਸਨ। ਇਸ ਦੇ ਨਾਲ ਹੀ ਮੁਹੰਮ ਸ਼ਮੀ ਨੇ ਵਿਸ਼ਵ ਕੱਪ 'ਚ 54 ਵਿਕਟਾਂ ਹਾਸਲ ਕੀਤੀਆਂ ਹਨ। ਇਸ ਵਿਸ਼ਵ ਕੱਪ ਵਿਚ ਇਕੱਲੇ ਉਨ੍ਹਾਂ ਨੇ 23 ਵਿਕਟਾਂ ਲਈਆਂ ਹਨ। ਇਹ ਭਾਰਤੀ ਕ੍ਰਿਕੇਟ ਟੀਮ ਦੀ ਸ਼ਾਨਦਾਰ ਜਿੱਤ ਹੈ। ਪੜ੍ਹੋ ਮੁਹੰਮਦ ਸ਼ਮੀ ਨੇ ਕਿਹਾ...

World Cup 2023: ਨਿਊਜ਼ੀਲੈਂਡ ਨੂੰ ਤਬਾਹ ਕਰਨ ਤੋਂ ਬਾਅਦ ਬੋਲੇ ਸ਼ਮੀ, ਆਪਣੀ ਸਫਲਤਾ ਦਾ ਖੋਲ ਦਿੱਤਾ ਰਾਜ਼

Photo Credit: PTI

Follow Us On

ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਵਿਸ਼ਵ ਕੱਪ-2023 ‘ਚ ਧੂਮ ਮਚਾ ਰਹੇ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਨਿਊਜ਼ੀਲੈਂਡ ਖਿਲਾਫ ਸੈਮੀਫਾਈਨਲ ਮੈਚ ‘ਚ 7 ਵਿਕਟਾਂ ਲਈਆਂ ਸਨ। ਉਨ੍ਹਾਂ ਦੀ ਗੇਂਦਬਾਜ਼ੀ ਦੇ ਦਮ ‘ਤੇ ਟੀਮ ਇੰਡੀਆ ਨੇ ਕੀਵੀ ਟੀਮ ਨੂੰ 70 ਦੌੜਾਂ ਨਾਲ ਹਰਾਇਆ। ਟੀਮ ਇੰਡੀਆ ਹੁਣ 19 ਨਵੰਬਰ ਨੂੰ ਅਹਿਮਦਾਬਾਦ ਵਿੱਚ ਫਾਈਨਲ ਮੈਚ ਖੇਡੇਗੀ।

ਵਾਨਖੇੜੇ ‘ਤੇ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਸ਼ਮੀ ਨੇ ਮੈਚ ਤੋਂ ਬਾਅਦ ਕਿਹਾ ਕਿ ਉਹ ਆਪਣੇ ਮੌਕੇ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਉਹ ਖੁਸ਼ ਹਨ ਕਿ ਉਨ੍ਹਾਂ ਨੇ ਇਸ ਦਾ ਵਧੀਆ ਫਾਇਦਾ ਉਠਾਇਆ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭਾਰਤੀ ਗੇਂਦਬਾਜ਼ ਨੇ ਵਨਡੇ ਮੈਚ ਵਿੱਚ ਸੱਤ ਵਿਕਟਾਂ ਲਈਆਂ ਹਨ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਸ਼ਮੀ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ।

ਪੜ੍ਹੋ ਮੁਹੰਮਦ ਸ਼ਮੀ ਨੇ ਕੀ ਕਿਹਾ

ਭਾਰਤ ਦੇ ਸ਼ੁਰੂਆਤੀ ਮੈਚਾਂ ‘ਚ ਸ਼ਮੀ ਨੂੰ ਮੌਕਾ ਨਹੀਂ ਮਿਲਿਆ ਪਰ ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਪਲੇਇੰਗ ਇਲੈਵਨ ‘ਚ ਸ਼ਾਮਲ ਕੀਤਾ ਗਿਆ ਤਾਂ ਉਨ੍ਹਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਹ ਇਸ ਟੂਰਨਾਮੈਂਟ ਵਿੱਚ ਹੁਣ ਤੱਕ 23 ਵਿਕਟਾਂ ਲੈ ਚੁੱਕੇ ਹਨ। ਸ਼ਮੀ ਨੇ ਮੈਚ ਤੋਂ ਬਾਅਦ ਕਿਹਾ, ਮੈਂ ਆਪਣੇ ਮੌਕੇ ਦਾ ਇੰਤਜ਼ਾਰ ਕਰ ਰਿਹਾ ਸੀ। ਮੈਂ ਜ਼ਿਆਦਾ ਸੀਮਤ ਓਵਰਾਂ ਦੀ ਕ੍ਰਿਕਟ ਨਹੀਂ ਖੇਡੀ ਸੀ। ਮੈਂ ਧਰਮਸ਼ਾਲਾ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਹੀ ਵਾਪਸੀ ਕੀਤੀ। ਅਸੀਂ ਭਿੰਨਤਾਵਾਂ ਬਾਰੇ ਬਹੁਤ ਗੱਲ ਕਰਦੇ ਹਾਂ ਪਰ ਮੇਰਾ ਮੰਨਣਾ ਹੈ ਕਿ ਗੇਂਦ ਨੂੰ ਅੱਗੇ ਪਿਚ ਕਰਨਾ ਅਤੇ ਨਵੀਂ ਗੇਂਦ ਨਾਲ ਵਿਕਟਾਂ ਲੈਣਾ ਮਹੱਤਵਪੂਰਨ ਹੈ।

ਭਾਰਤ ਦੇ ਆਖਿਰਕਾਰ ਸੈਮੀਫਾਈਨਲ ਦੀ ਰੁਕਾਵਟ ਨੂੰ ਪਾਰ ਕਰਨ ਬਾਰੇ ਸ਼ਮੀ ਨੇ ਕਿਹਾ, ਇਹ ਬਹੁਤ ਵਧੀਆ ਅਹਿਸਾਸ ਹੈ। ਪਿਛਲੇ ਦੋ ਵਿਸ਼ਵ ਕੱਪਾਂ ਵਿੱਚ ਅਸੀਂ ਸੈਮੀਫਾਈਨਲ ਵਿੱਚ ਹਾਰ ਗਏ ਸੀ। ਕੋਈ ਨਹੀਂ ਜਾਣਦਾ ਕਿ ਤੁਹਾਨੂੰ ਅਜਿਹਾ ਮੌਕਾ ਦੁਬਾਰਾ ਕਦੋਂ ਮਿਲੇਗਾ, ਇਸ ਲਈ ਅਸੀਂ ਇਸ ਵਾਰ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੁੰਦੇ ਸੀ। ਅਸੀਂ ਇਸ ਮੌਕੇ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ ਸੀ।

ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ ‘ਤੇ 397 ਦੌੜਾਂ ਬਣਾਈਆਂ। ਇਸ ਤਰ੍ਹਾਂ ਉਨ੍ਹਾਂ ਨੇ ਵਿਸ਼ਵ ਕੱਪ ਦੇ ਨਾਕਆਊਟ ਦੌਰ ‘ਚ ਸਭ ਤੋਂ ਵੱਧ ਸਕੋਰ ਬਣਾਉਣ ਦਾ ਰਿਕਾਰਡ ਬਣਾਇਆ। ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ 48.5 ਓਵਰਾਂ ‘ਚ 327 ਦੌੜਾਂ ਬਣਾ ਕੇ ਆਊਟ ਹੋ ਗਈ। ਟੀਮ ਇੰਡੀਆ ਲਈ ਵਿਰਾਟ ਕੋਹਲੀ ਨੇ 117 ਦੌੜਾਂ ਅਤੇ ਸ਼੍ਰੇਅਸ ਅਈਅਰ ਨੇ 105 ਦੌੜਾਂ ਦੀ ਪਾਰੀ ਖੇਡੀ। ਕੋਹਲੀ ਨੇ ਆਪਣੇ ਵਨਡੇ ਕਰੀਅਰ ਦਾ 50ਵਾਂ ਸੈਂਕੜਾ ਵੀ ਲਗਾਇਆ। ਉਹ ਮਹਾਨ ਸਚਿਨ ਤੇਂਦੁਲਕਰ ਦੇ 49 ਸੈਂਕੜੇ ਤੋਂ ਅੱਗੇ ਨਿਕਲ ਗਏ ਹਨ।