PSL 2023 ਕਾਰਨ ਪਾਕਿਸਤਾਨ ‘ਬੇਵੱਸ’, ਪਲੇਆਫ ਮੈਚਾਂ ਕਾਰਨ ਨਹੀਂ ਹੋਵੇਗੀ ਗ੍ਰਿਫਤਾਰੀ ਇਮਰਾਨ ਖਾਨ!

Updated On: 

15 Mar 2023 16:09 PM

Pakistan Super League: ਪਾਕਿਸਤਾਨ ਸੁਪਰ ਲੀਗ ਦੇ 8ਵੇਂ ਸੀਜ਼ਨ ਦੇ ਪਲੇਆਫ ਮੈਚ ਬੁੱਧਵਾਰ ਤੋਂ ਲਾਹੌਰ 'ਚ ਖੇਡੇ ਜਾਣੇ ਹਨ ਅਤੇ ਇਸ ਕਾਰਨ ਇਮਰਾਨ ਖਾਨ ਦੀ ਗ੍ਰਿਫਤਾਰੀ ਟਾਲ ਦਿੱਤੀ ਗਈ ਹੈ, ਜਾਣੋ ਪੂਰੀ ਖਬਰ?

PSL 2023 ਕਾਰਨ ਪਾਕਿਸਤਾਨ ਬੇਵੱਸ, ਪਲੇਆਫ ਮੈਚਾਂ ਕਾਰਨ ਨਹੀਂ ਹੋਵੇਗੀ ਗ੍ਰਿਫਤਾਰੀ ਇਮਰਾਨ ਖਾਨ!

PSL 2023 ਕਾਰਨ ਪਾਕਿਸਤਾਨ 'ਬੇਵੱਸ', ਪਲੇਆਫ ਮੈਚਾਂ ਕਾਰਨ ਨਹੀਂ ਹੋਵੇਗੀ ਗ੍ਰਿਫਤਾਰੀ ਇਮਰਾਨ ਖਾਨ।

Follow Us On

PSL 2023: ਪਾਕਿਸਤਾਨੀ ਪੱਤਰਕਾਰਾਂ ਮੁਤਾਬਕ ਪਾਕਿਸਤਾਨ ਸੁਪਰ ਲੀਗ ਦੇ ਪਲੇਆਫ ਮੈਚ ਤੈਅ ਸਮੇਂ ਮੁਤਾਬਕ ਖੇਡੇ ਜਾਣਗੇ। ਇਨ੍ਹਾਂ ਮੈਚਾਂ ਨੂੰ ਕਰਵਾਉਣ ਲਈ ਪਾਕਿਸਤਾਨੀ ਸਰਕਾਰ ਨੇ ਸੁਰੱਖਿਆ ਬਲ ਦੀ ਕਾਰਵਾਈ ‘ਤੇ ਰੋਕ ਲਗਾ ਦਿੱਤੀ ਹੈ। ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨ ਲਈ ਸੁਰੱਖਿਆ ਬਲ ਭੇਜੇ ਗਏ ਸਨ ਪਰ ਹੁਣ ਉਨ੍ਹਾਂ ਨੂੰ ਵਾਪਸ ਜਾਣ ਦਾ ਹੁਕਮ ਦਿੱਤਾ ਗਿਆ ਹੈ।

PSL ਕਾਰਨ ਇਮਰਾਨ ਖਾਨ ਦੀ ਗ੍ਰਿਫਤਾਰੀ ਮੁਲਤਵੀ

ਦਰਅਸਲ ਪਾਕਿਸਤਾਨ ਸੁਪਰ ਲੀਗ ‘ਚ ਕਈ ਵਿਦੇਸ਼ੀ ਖਿਡਾਰੀ ਖੇਡ ਰਹੇ ਹਨ। ਜੇਕਰ ਲਾਹੌਰ ਵਿਚ ਅਜਿਹਾ ਹੰਗਾਮਾ ਹੁੰਦਾ ਰਿਹਾ ਤਾਂ ਇਸ ਦੇ ਮੁਲਤਵੀ ਹੋਣ ਦੀ ਸੰਭਾਵਨਾ ਸੀ। ਇਸ ਮੁਸੀਬਤ ਤੋਂ ਬਚਣ ਲਈ (Pakistani Govt) ਪਾਕਿਸਤਾਨੀ ਸਰਕਾਰ ਨੇ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨ ਦੀ ਕਵਾਇਦ ‘ਤੇ ਰੋਕ ਲਾ ਦਿੱਤੀ ਹੈ। ਲਾਹੌਰ ‘ਚ ਹਾਲਾਤ ਇੰਨੇ ਖਰਾਬ ਸਨ ਕਿ ਮੁਲਤਾਨ ਸੁਲਤਾਨ ਅਤੇ ਲਾਹੌਰ ਕਲੰਦਰਜ਼ ਦੀਆਂ ਟੀਮਾਂ ਮੰਗਲਵਾਰ ਨੂੰ ਅਭਿਆਸ ਵੀ ਨਹੀਂ ਕਰ ਸਕੀਆਂ। ਹੁਣ ਇਹ ਦੋਵੇਂ ਟੀਮਾਂ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਪਹਿਲੇ ਕੁਆਲੀਫਾਇਰ ਵਿੱਚ ਭਿੜਨਗੀਆਂ।

ਪਾਕਿਸਤਾਨ ਸੁਪਰ ਲੀਗ ‘ਚ 4 ਮੈਚ ਬਾਕੀ ਹਨ

ਪੀਐਸਐਲ ਦੇ ਬਾਕੀ ਚਾਰ ਮੈਚ ਹੁਣ ਸ਼ੈਡਿਊਲ ਦੇ ਮੁਤਾਬਕ ਹੋਣਗੇ। 16 ਮਾਰਚ ਨੂੰ ਇਸਲਾਮਾਬਾਦ ਅਤੇ ਪੇਸ਼ਾਵਰ ਜਾਲਮੀ ਵਿਚਾਲੇ ਮੁਕਾਬਲਾ ਹੋਵੇਗਾ। ਦੂਜਾ ਕੁਆਲੀਫਾਇਰ 17 ਮਾਰਚ ਨੂੰ ਅਤੇ ਪੀਐਸਐਲ ਫਾਈਨਲ 19 ਮਾਰਚ ਨੂੰ ਖੇਡਿਆ ਜਾਣਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ