ਖੇਡਾਂ ਪ੍ਰਤੀ ਬੱਚਿਆਂ ਨੂੰ ਜਾਗਰੁਕ ਕਰ ਰਹੇ ਐਨਆਰਆਈ, ਹਾਕੀ ਦੇ ਖਿਡਾਰਿਆਂ ਲਈ ਭੇਜੇ ਟਰੈਕ ਸੂਟ ਅਤੇ ਹੋਰ ਸਮਗਰੀ
ਸ਼ਮਸ਼ੇਰ ਸਿੰਘ ਅਤੇ ਯੁਗਰਾਜ ਸਿੰਘ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸਾਰਾ ਪਿੰਡ ਤਾਰੀਫ਼ ਕਰ ਰਿਹਾ ਹੈ। ਪਰ ਨਾਲ ਹੀ ਪਿੰਡਵਾਸੀ ਸਰਕਾਰਾਂ ਵਲੋਂ ਕੀਤੇ ਜਾਂਦੇ ਫੋਕੇ ਦਾਅਵਿਆ ਨੂੰ ਲੈ ਕੇ ਕਾਫੀ ਨਿਰਾਸ਼ ਵੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਜ਼ਮੀਨੀ ਪੱਧਰ ਤੇ ਬੱਚਿਆਂ ਦਾ ਭਵਿੱਖ ਸਵਾਰਣ ਲਈ ਲੋੜੀਂਦੇ ਕਦਮ ਚੁੱਕੇ ਜਾਣ ਤਾਂ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਗਰਕ ਹੋਣ ਤੋਂ ਬੱਚ ਸਕਦੀ ਹੈ।
ਅੰਮ੍ਰਿਤਸਰ ਨਿਊਜ਼: ਅੰਮ੍ਰਿਤਸਰ ਦੇ ਸਰਹਦੀ ਪਿੰਡ ਵਿਚ ਐਨਆਰਆਈ ਸਾਬਕਾ ਉਲੰਪੀਅਨ ਸ਼ਮਸ਼ੇਰ ਸਿੰਘ ਅਤੇ ਯੁਗਰਾਜ ਸਿੰਘ ਵਲੋਂ ਪਿੰਡ ਵਿਚ ਹਾਕੀ ਨੂੰ ਪ੍ਰਮੋਟ ਕਰਨ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਹ ਦੋਵੇਂ ਸਾਬਕਾ ਖਿਡਾਰੀ ਪਿੰਡ ਦੇ ਖਿਡਾਰੀਆ ਲਈ ਜਿੱਥੇ ਟਰੈਕ ਸੂਟ ਭੇਜ ਰਹੇ ਹਨ ਤਾਂ ਨਾਲ ਹੀ ਇਸ ਖੇਡ ਨਾਲ ਸਬੰਧਿਤ ਹੋਰ ਸਾਰਾ ਸਾਮਾਨ ਵੀ ਉਪਲੱਬਧ ਕਰਵਾ ਰਹੇ ਹਨ।
ਇਨ੍ਹਾਂ ਦਾ ਮੰਣਨਾ ਹੈ ਕਿ ਜੇਕਰ ਬੱਚਿਆਂ ਵਿੱਚ ਸ਼ੁਰੂ ਤੋਂ ਹੀ ਖੇਡ ਦੀ ਭਾਵਨਾ ਭਰ ਦਿੱਤੀ ਜਾਵੇ ਤਾਂ ਨਸ਼ੇ ਦੇ ਕੋਹੜ ਅਤੇ ਹੋਰ ਅਪਰਾਧਾਂ ਤੋਂ ਦੂਰ ਰਹਿਣਗੇ।
ਜਿਸ ਸੰਬਧੀ ਗਲਬਾਤ ਕਰਦਿਆ ਪਿੰਡਵਾਸ਼ੀ ਅਮਰਜੀਤ ਸਿੰਘ ਅਤੇ ਕੋਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਚਾਹੇ ਪਿੰਡ ਤੋ ਗਏ ਐਨਆਰਆਈ ਭਰਾ ਪਿੰਡ ਦੇ ਨੋਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਅਤੇ ਹਲਕਾ ਅਟਾਰੀ ਤੋ ਵਧੀਆ ਹਾਕੀ ਪਲੇਅਰ ਤਿਆਰ ਕਰਨ ਲਈ ਸਮੇਂ-ਸਮੇਂ ਤੇ ਹਰ ਕੋਸ਼ਿਸ਼ ਕਰਦੇ ਆ ਰਹੇ ਹਨ, ਪਰ ਫਿਰ ਵੀ ਜੋ ਸਰਕਾਰਾਂ ਦੀ ਜਿੰਮੇਵਾਰੀ ਬਣਦੀ ਹੈ ਉਸ ਤੋਂ ਉਹ ਹਮੇਸ਼ਾ ਭਜਦੀਆਂ ਹੀ ਦਿਖਾਈ ਦਿੰਦਿਆ ਹਨ। ਜਿਸਦੇ ਚਲਦੇ ਪਿੰਡ ਵਾਸੀਆਂ ਅਤੇ ਨੋਜਵਾਨਾਂ ਵਿਚ ਇਸ ਨੂੰ ਲੈ ਕੇ ਹਮੇਸ਼ਾ ਰੋਸ਼ ਬਣਿਆ ਰਹਿੰਦਾ ਹੈ।