AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

T20 World Cup 2026: ਨਿਊਜ਼ੀਲੈਂਡ ਦੀ ਵੱਡੀ ਜਿੱਤ ਨੇ ਪਾਕਿਸਤਾਨ ਦੀਆਂ ਵਧਾਈਆਂ ਮੁਸ਼ਕਲਾਂ, ਸੈਮੀਫਾਈਨਲ ਲਈ ਦਾਅਵਾ ਕੀਤਾ ਮਜ਼ਬੂਤ

T20 World Cup 2026: ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਗਏ ਸੁਪਰ-8 ਦੇ ਇੱਕ ਅਹਿਮ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ 61 ਦੌੜਾਂ ਨਾਲ ਕਰਾਰੀ ਮਾਤ ਦੇ ਦਿੱਤੀ ਹੈ। ਇਸ ਸ਼ਾਨਦਾਰ ਜਿੱਤ ਨਾਲ ਨਿਊਜ਼ੀਲੈਂਡ ਨੇ ਨਾ ਸਿਰਫ਼ 2 ਅੰਕ ਹਾਸਲ ਕੀਤੇ ਹਨ, ਸਗੋਂ ਆਪਣੇ ਰਨ ਰੇਟ ਵਿੱਚ ਵੀ ਜ਼ਬਰਦਸਤ ਉਛਾਲ ਲਿਆਂਦਾ ਹੈ।

T20 World Cup 2026: ਨਿਊਜ਼ੀਲੈਂਡ ਦੀ ਵੱਡੀ ਜਿੱਤ ਨੇ ਪਾਕਿਸਤਾਨ ਦੀਆਂ ਵਧਾਈਆਂ ਮੁਸ਼ਕਲਾਂ, ਸੈਮੀਫਾਈਨਲ ਲਈ ਦਾਅਵਾ ਕੀਤਾ ਮਜ਼ਬੂਤ
(Photo: PTI)
tv9-punjabi
| Updated On: 27 Feb 2026 10:48 AM IST

ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਗਏ ਸੁਪਰ-8 ਦੇ ਇੱਕ ਅਹਿਮ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ 61 ਦੌੜਾਂ ਨਾਲ ਕਰਾਰੀ ਮਾਤ ਦੇ ਦਿੱਤੀ ਹੈ। ਇਸ ਸ਼ਾਨਦਾਰ ਜਿੱਤ ਨਾਲ ਨਿਊਜ਼ੀਲੈਂਡ ਨੇ ਨਾ ਸਿਰਫ਼ 2 ਅੰਕ ਹਾਸਲ ਕੀਤੇ ਹਨ, ਸਗੋਂ ਆਪਣੇ ਰਨ ਰੇਟ ਵਿੱਚ ਵੀ ਜ਼ਬਰਦਸਤ ਉਛਾਲ ਲਿਆਂਦਾ ਹੈ। ਇਸ ਜਿੱਤ ਨੇ ਸੁਪਰ-8 ਦੇ ਗਰੁੱਪ-ਬੀ ਦੇ ਪੁਆਇੰਟ ਟੇਬਲ ਵਿੱਚ ਹਲਚਲ ਮਚਾ ਦਿੱਤੀ ਹੈ, ਜਿਸ ਕਾਰਨ ਪਾਕਿਸਤਾਨ ਦੀਆਂ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ।

ਸ਼੍ਰੀਲੰਕਾ ਸੈਮੀਫਾਈਨਲ ਦੀ ਰੇਸ ਤੋਂ ਹੋਇਆ ਬਾਹਰ

25 ਫਰਵਰੀ ਨੂੰ ਖੇਡੇ ਗਏ ਇਸ ਮੈਚ ਵਿੱਚ ਨਿਊਜ਼ੀਲੈਂਡ ਨੇ ਸ਼੍ਰੀਲੰਕਾ ਦੇ ਸਾਹਮਣੇ ਜਿੱਤ ਲਈ 169 ਦੌੜਾਂ ਦਾ ਟੀਚਾ ਰੱਖਿਆ ਸੀ। ਜਵਾਬ ਵਿੱਚ ਸ਼੍ਰੀਲੰਕਾ ਦੀ ਟੀਮ ਪੂਰੇ 20 ਓਵਰ ਤਾਂ ਖੇਡੀ, ਪਰ ਨਿਊਜ਼ੀਲੈਂਡ ਦੀ ਘਾਤਕ ਗੇਂਦਬਾਜ਼ੀ ਅੱਗੇ ਬੇਵੱਸ ਨਜ਼ਰ ਆਈ। ਸ਼੍ਰੀਲੰਕਾ ਦੀ ਪੂਰੀ ਟੀਮ ਮਹਿਜ਼ 107 ਦੌੜਾਂ ‘ਤੇ ਹੀ ਸਿਮਟ ਗਈ। 61 ਦੌੜਾਂ ਦੀ ਇਸ ਵੱਡੀ ਹਾਰ ਦੇ ਨਾਲ ਹੀ ਸ਼੍ਰੀਲੰਕਾ ਹੁਣ ਸੈਮੀਫਾਈਨਲ ਦੀ ਦੌੜ ਤੋਂ ਅਧਿਕਾਰਤ ਤੌਰ ‘ਤੇ ਬਾਹਰ ਹੋ ਗਿਆ ਹੈ।

ਨਿਊਜ਼ੀਲੈਂਡ ਨੇ ਸੇਮੀਫਾਇਨਲ

ਇਸ ਮੈਚ ਤੋਂ ਪਹਿਲਾਂ ਪਾਕਿਸਤਾਨ ਗਰੁੱਪ-ਬੀ ਦੇ ਪੁਆਇੰਟ ਟੇਬਲ ਵਿੱਚ ਦੂਜੇ ਸਥਾਨ ‘ਤੇ ਸੀ, ਪਰ ਹੁਣ ਉਹ ਤੀਜੇ ਸਥਾਨ ‘ਤੇ ਖਿਸਕ ਗਿਆ ਹੈ। ਨਿਊਜ਼ੀਲੈਂਡ ਦਾ ਪਹਿਲਾ ਮੈਚ ਪਾਕਿਸਤਾਨ ਨਾਲ ਸੀ ਜੋ ਬਾਰਿਸ਼ ਕਾਰਨ ਰੱਦ ਹੋ ਗਿਆ ਸੀ, ਜਿਸ ਕਾਰਨ ਦੋਵਾਂ ਨੂੰ 1-1 ਅੰਕ ਮਿਲਿਆ ਸੀ। ਪਰ ਹੁਣ ਦੂਜੇ ਮੈਚ ਵਿੱਚ ਸ਼੍ਰੀਲੰਕਾ ਨੂੰ ਵੱਡੇ ਫਰਕ ਨਾਲ ਹਰਾ ਕੇ ਨਿਊਜ਼ੀਲੈਂਡ ਦੇ 3 ਅੰਕ ਹੋ ਗਏ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਨਿਊਜ਼ੀਲੈਂਡ ਦਾ ਰਨ ਰੇਟ ਹੁਣ +3.050 ਹੋ ਗਿਆ ਹੈ, ਜੋ ਬਾਕੀ ਟੀਮਾਂ ਦੇ ਮੁਕਾਬਲੇ ਕਾਫੀ ਬਿਹਤਰ ਹੈ।

ਕੀ ਪਾਕਿਸਤਾਨ ਟੀ-20 ਵਰਲਡ ਕੱਪ ਤੋਂ ਹੋ ਜਾਵੇਗਾ ਬਾਹਰ?

ਪਾਕਿਸਤਾਨ ਲਈ ਹੁਣ ਖ਼ਤਰੇ ਦੀ ਘੰਟੀ ਵੱਜ ਚੁੱਕੀ ਹੈ। 2 ਮੈਚਾਂ ਤੋਂ ਬਾਅਦ ਪਾਕਿਸਤਾਨ ਕੋਲ ਸਿਰਫ਼ 1 ਅੰਕ ਹੈ ਅਤੇ ਉਸਦਾ ਰਨ ਰੇਟ -0.461 ਹੈ, ਜੋ ਕਿ ਬਹੁਤ ਖ਼ਰਾਬ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਪਾਕਿਸਤਾਨ ਆਪਣਾ ਆਖਰੀ ਸੁਪਰ-8 ਮੈਚ ਸ਼੍ਰੀਲੰਕਾ ਵਿਰੁੱਧ ਜਿੱਤ ਵੀ ਲੈਂਦਾ ਹੈ, ਤਾਂ ਵੀ ਉਸ ਲਈ ਨਿਊਜ਼ੀਲੈਂਡ ਦੇ ਰਨ ਰੇਟ ਨੂੰ ਪਿੱਛੇ ਛੱਡਣਾ ਲਗਭਗ ਅਸੰਭਵ ਜਾਪਦਾ ਹੈ। ਹਾਲਾਂਕਿ ਪਾਕਿਸਤਾਨ ਅਜੇ ਤਕਨੀਕੀ ਤੌਰ ‘ਤੇ ਬਾਹਰ ਨਹੀਂ ਹੋਇਆ, ਪਰ ਉਸ ਦੇ ਟੂਰਨਾਮੈਂਟ ਤੋਂ ਬਾਹਰ ਹੋਣ ਦੇ ਆਸਾਰ ਬਹੁਤ ਜ਼ਿਆਦਾ ਵਧ ਗਏ ਹਨ।

ਨਿਊਜ਼ੀਲੈਂਡ ਨੇ 20 ਓਵਰਾਂ ਵਿੱਚ ਬਣਾਏ 168 ਰਨ

ਮੈਚ ਦੀ ਗੱਲ ਕਰੀਏ ਤਾਂ ਸ਼੍ਰੀਲੰਕਾ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਇੱਕ ਸਮੇਂ ਇਹ ਫੈਸਲਾ ਸਹੀ ਸਾਬਤ ਹੁੰਦਾ ਦਿਖਾਈ ਦਿੱਤਾ ਜਦੋਂ ਨਿਊਜ਼ੀਲੈਂਡ ਦੇ 6 ਵਿਕਟਾਂ ਸਿਰਫ਼ 84 ਦੌੜਾਂ ‘ਤੇ ਡਿੱਗ ਗਈਆਂ ਸਨ। ਪਰ ਇਸ ਤੋਂ ਬਾਅਦ ਕਪਤਾਨ ਮਿਚੇਲ ਸੈਂਟਨਰ ਅਤੇ ਕੋਲ ਮੈਕੋਂਕੀ ਨੇ ਮੋਰਚਾ ਸੰਭਾਲਿਆ। ਦੋਵਾਂ ਨੇ 7ਵੇਂ ਵਿਕਟ ਲਈ 84 ਦੌੜਾਂ ਦੀ ਤੇਜ਼-ਤਰਾਰ ਸਾਂਝੇਦਾਰੀ ਕਰਕੇ ਟੀਮ ਨੂੰ 20 ਓਵਰਾਂ ਵਿੱਚ 168 ਦੌੜਾਂ ਦੇ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਸ਼੍ਰੀਲੰਕਾ ਦੇ ਬੱਲੇਬਾਜ਼ ਇਸ ਸਕੋਰ ਦਾ ਪਿੱਛਾ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ।

Follow Us
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ...
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?...
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ...
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ...
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration...
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ...
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ...