AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

NEP vs SCO: ਨੇਪਾਲ ਨੇ 12 ਸਾਲਾਂ ਬਾਅਦ ਜਿੱਤਿਆ ਪਹਿਲਾ ਮੈਚ, ਸਕਾਟਲੈਂਡ ਨੂੰ ਹਰਾ ਕੇ ਖ਼ਤਮ ਕੀਤਾ ਯਾਦਗਾਰ ਸਫ਼ਰ

NEP vs SCO: ਟੀ-20 ਵਰਲਡ ਕੱਪ 2026 ਦੇ ਆਪਣੇ ਆਖਰੀ ਮੈਚ ਵਿੱਚ ਨੇਪਾਲ ਨੇ ਇੱਕ ਅਜਿਹੀ ਜਿੱਤ ਦਰਜ ਕੀਤੀ ਹੈ ਜੋ ਕ੍ਰਿਕਟ ਪ੍ਰੇਮੀਆਂ ਨੂੰ ਲੰਬੇ ਸਮੇਂ ਤੱਕ ਯਾਦ ਰਹੇਗੀ। ਟੂਰਨਾਮੈਂਟ ਦੇ ਆਪਣੇ ਪਹਿਲੇ ਹੀ ਮੈਚ ਵਿੱਚ ਇੰਗਲੈਂਡ ਹੱਥੋਂ ਆਖਰੀ ਗੇਂਦ 'ਤੇ ਦਿਲ ਤੋੜਨ ਵਾਲੀ ਹਾਰ ਝੱਲਣ ਤੋਂ ਬਾਅਦ, ਨੇਪਾਲ ਨੇ ਸ਼ਾਨਦਾਰ ਵਾਪਸੀ ਕੀਤੀ।

NEP vs SCO: ਨੇਪਾਲ ਨੇ 12 ਸਾਲਾਂ ਬਾਅਦ ਜਿੱਤਿਆ ਪਹਿਲਾ ਮੈਚ, ਸਕਾਟਲੈਂਡ ਨੂੰ ਹਰਾ ਕੇ ਖ਼ਤਮ ਕੀਤਾ ਯਾਦਗਾਰ ਸਫ਼ਰ
Image Credit source: PTI
tv9-punjabi
| Updated On: 17 Feb 2026 23:42 PM IST

ਟੀ-20 ਵਰਲਡ ਕੱਪ 2026 ਦੇ ਆਪਣੇ ਆਖਰੀ ਮੈਚ ਵਿੱਚ ਨੇਪਾਲ ਨੇ ਇੱਕ ਅਜਿਹੀ ਜਿੱਤ ਦਰਜ ਕੀਤੀ ਹੈ ਜੋ ਕ੍ਰਿਕਟ ਪ੍ਰੇਮੀਆਂ ਨੂੰ ਲੰਬੇ ਸਮੇਂ ਤੱਕ ਯਾਦ ਰਹੇਗੀ। ਟੂਰਨਾਮੈਂਟ ਦੇ ਆਪਣੇ ਪਹਿਲੇ ਹੀ ਮੈਚ ਵਿੱਚ ਇੰਗਲੈਂਡ ਹੱਥੋਂ ਆਖਰੀ ਗੇਂਦ ‘ਤੇ ਦਿਲ ਤੋੜਨ ਵਾਲੀ ਹਾਰ ਝੱਲਣ ਤੋਂ ਬਾਅਦ, ਨੇਪਾਲ ਨੇ ਸ਼ਾਨਦਾਰ ਵਾਪਸੀ ਕੀਤੀ।

ਸਕਾਟਲੈਂਡ ਵਿਰੁੱਧ 7 ਵਿਕਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਕਰਕੇ ਨੇਪਾਲ ਨੇ ਟੂਰਨਾਮੈਂਟ ਦਾ ਅੰਤ ਬਹੁਤ ਹੀ ਯਾਦਗਾਰ ਅੰਦਾਜ਼ ਵਿੱਚ ਕੀਤਾ। ਤੇਜ਼ ਗੇਂਦਬਾਜ਼ ਸੋਮਪਾਲ ਕਾਮੀ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਸਟਾਰ ਬੱਲੇਬਾਜ਼ ਦੀਪੇਂਦਰ ਸਿੰਘ ਐਰੀ (50 ਨਾਬਾਦ, 23 ਗੇਂਦਾਂ) ਦੇ ਤੂਫਾਨੀ ਅਰਧ ਸੈਂਕੜੇ ਦੀ ਬਦੌਲਤ ਨੇਪਾਲ ਨੇ ਸਕਾਟਲੈਂਡ ਨੂੰ ਪਛਾੜਿਆ ਅਤੇ 12 ਸਾਲਾਂ ਬਾਅਦ ਟੀ-20 ਵਰਲਡ ਕੱਪ ਵਿੱਚ ਆਪਣੀ ਪਹਿਲੀ ਜਿੱਤ ਦਾ ਸੁਆਦ ਚੱਖਿਆ।

ਜੋਨਸ ਦੀ ਪਾਰੀ ‘ਤੇ ਕਾਮੀ ਨੇ ਫੇਰਿਆ ਪਾਣੀ

ਟੂਰਨਾਮੈਂਟ ਵਿੱਚ ਪਹਿਲਾਂ ਹੀ ਇਟਲੀ ਨੂੰ ਹਰਾ ਚੁੱਕੀ ਸਕਾਟਲੈਂਡ ਦੀ ਟੀਮ ਨੇ ਇਸ ਮੈਚ ਵਿੱਚ ਦਮਦਾਰ ਸ਼ੁਰੂਆਤ ਕੀਤੀ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਲਾਮੀ ਬੱਲੇਬਾਜ਼ ਮਾਈਕਲ ਜੋਨਸ ਨੇ ਸਿਰਫ਼ 45 ਗੇਂਦਾਂ ਵਿੱਚ 71 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਵਿੱਚ 8 ਚੌਕੇ ਅਤੇ 3 ਛੱਕੇ ਸ਼ਾਮਲ ਸਨ।

ਜਦੋਂ ਤੱਕ ਜੋਨਸ ਕ੍ਰੀਜ਼ ‘ਤੇ ਸਨ, ਅਜਿਹਾ ਲੱਗ ਰਿਹਾ ਸੀ ਕਿ ਸਕਾਟਲੈਂਡ 200 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਜਾਵੇਗੀ। ਪਰ 16ਵੇਂ ਓਵਰ ਵਿੱਚ ਉਨ੍ਹਾਂ ਦੇ ਆਊਟ ਹੁੰਦੇ ਹੀ ਸਕਾਟਿਸ਼ ਪਾਰੀ ਲੜਖੜਾ ਗਈ। ਨੇਪਾਲ ਦੇ ਤੇਜ਼ ਗੇਂਦਬਾਜ਼ ਸੋਮਪਾਲ ਕਾਮੀ (3/25) ਨੇ ਕਾਤਲਾਨਾ ਗੇਂਦਬਾਜ਼ੀ ਕਰਦਿਆਂ ਸਕਾਟਲੈਂਡ ਨੂੰ 20 ਓਵਰਾਂ ਵਿੱਚ ਸਿਰਫ਼ 170 ਦੌੜਾਂ ‘ਤੇ ਹੀ ਰੋਕ ਦਿੱਤਾ।

ਦੀਪੇਂਦਰ ਐਰੀ ਦਾ ਬੱਲੇ ਨਾਲ ਧਮਾਕਾ

171 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨੇਪਾਲ ਦੀ ਟੀਮ ਨੂੰ ਓਪਨਰਾਂ ਨੇ ਤੇਜ਼ ਸ਼ੁਰੂਆਤ ਦਿਵਾਈ। ਕੁਸ਼ਲ ਭੁਰਤੇਲ (43) ਅਤੇ ਆਸਿਫ਼ ਸ਼ੇਖ (33) ਦੀ ਜੋੜੀ ਨੇ ਸਿਰਫ਼ 5 ਓਵਰਾਂ ਵਿੱਚ ਟੀਮ ਦਾ ਸਕੋਰ 50 ਤੱਕ ਪਹੁੰਚਾ ਦਿੱਤਾ। ਭੁਰਤੇਲ ਨੇ ਇੱਕੋ ਓਵਰ ਵਿੱਚ 3 ਛੱਕੇ ਜੜ ਕੇ ਮੈਚ ਦਾ ਰੁਖ਼ ਬਦਲ ਦਿੱਤਾ। ਹਾਲਾਂਕਿ, ਪਾਵਰਪਲੇ ਤੋਂ ਬਾਅਦ ਸਪਿਨਰ ਮਾਈਕਲ ਲੀਸਕ (3/30) ਨੇ ਨੇਪਾਲ ਦੇ 3 ਵਿਕਟ ਝਟਕਾ ਕੇ ਉਨ੍ਹਾਂ ਨੂੰ ਮੁਸੀਬਤ ਵਿੱਚ ਪਾ ਦਿੱਤਾ ਸੀ। 13 ਓਵਰਾਂ ਤੱਕ ਨੇਪਾਲ ਦਾ ਸਕੋਰ 98/3 ਸੀ ਅਤੇ ਜਿੱਤ ਮੁਸ਼ਕਿਲ ਲੱਗ ਰਹੀ ਸੀ।

ਇਸ ਨਾਜ਼ੁਕ ਮੋੜ ‘ਤੇ ਦੀਪੇਂਦਰ ਸਿੰਘ ਐਰੀ ਦੀ ਐਂਟਰੀ ਹੋਈ। ਏਸ਼ੀਅਨ ਗੇਮਜ਼ ਵਿੱਚ ਸਿਰਫ਼ 9 ਗੇਂਦਾਂ ਵਿੱਚ ਅਰਧ ਸੈਂਕੜਾ ਜੜਨ ਦਾ ਵਿਸ਼ਵ ਰਿਕਾਰਡ ਰੱਖਣ ਵਾਲੇ ਐਰੀ ਨੇ ਆਉਂਦੇ ਹੀ ਲੀਸਕ ਦੇ ਓਵਰ ਵਿੱਚ ਲਗਾਤਾਰ 2 ਛੱਕੇ ਜੜੇ। ਉਨ੍ਹਾਂ ਨੇ ਸਕਾਟਿਸ਼ ਗੇਂਦਬਾਜ਼ਾਂ ਬ੍ਰੈਡ ਵ੍ਹੀਲ ਅਤੇ ਬ੍ਰੈਡ ਕਰੀ ਦੀਆਂ ਗੇਂਦਾਂ ‘ਤੇ ਵੀ ਖੂਬ ਚੌਕੇ-ਛੱਕੇ ਬਟੋਰੇ ਅਤੇ ਮਹਿਜ਼ 23 ਗੇਂਦਾਂ ਵਿੱਚ ਆਪਣੀ ਫਿਫਟੀ ਪੂਰੀ ਕੀਤੀ।

12 ਸਾਲਾਂ ਦਾ ਲੰਬਾ ਇੰਤਜ਼ਾਰ ਖ਼ਤਮ

ਦੀਪੇਂਦਰ ਦੀ ਪਾਰੀ ਸਦਕਾ ਨੇਪਾਲ ਨੂੰ ਆਖਰੀ 2 ਓਵਰਾਂ ਵਿੱਚ ਜਿੱਤ ਲਈ ਸਿਰਫ਼ 15 ਦੌੜਾਂ ਦੀ ਲੋੜ ਸੀ। ਗੁਲਸ਼ਨ ਝਾਅ (24 ਨਾਬਾਦ) ਨੇ 19ਵੇਂ ਓਵਰ ਦੀ ਪਹਿਲੀ ਹੀ ਗੇਂਦ ‘ਤੇ ਛੱਕਾ ਮਾਰ ਕੇ ਦਬਾਅ ਘੱਟ ਕੀਤਾ ਅਤੇ 20ਵੇਂ ਓਵਰ ਦੀ ਦੂਜੀ ਗੇਂਦ ‘ਤੇ ਚੌਕਾ ਮਾਰ ਕੇ ਟੀਮ ਨੂੰ ਇਤਿਹਾਸਕ ਜਿੱਤ ਦਿਵਾਈ। ਨੇਪਾਲ ਨੇ ਇਸ ਤੋਂ ਪਹਿਲਾਂ 2014 ਦੇ ਵਰਲਡ ਕੱਪ ਵਿੱਚ ਹਾਂਗਕਾਂਗ ਅਤੇ ਅਫਗਾਨਿਸਤਾਨ ਨੂੰ ਹਰਾਇਆ ਸੀ। ਇਸ ਜਿੱਤ ਨਾਲ ਗਰੁੱਪ ਸੀ (Group C) ਦੀਆਂ ਸਾਰੀਆਂ ਟੀਮਾਂ ਨੇ ਘੱਟੋ-ਘੱਟ ਇੱਕ ਜਿੱਤ ਨਾਲ ਆਪਣੇ ਸਫ਼ਰ ਦਾ ਅੰਤ ਕੀਤਾ ਹੈ।

Follow Us
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ...
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ...
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?...
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ...
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ...
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?...
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?...
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ...
Amit Shah on Naxal-free India: ਨਕਸਲਵਾਦ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ
Amit Shah on Naxal-free India: ਨਕਸਲਵਾਦ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ...