Neeru Dhanda ਨੇ ਜਿੱਤਿਆ ਗੋਲਡ, ਆਪਣੇ ਨਿਸ਼ਾਨੇ ਨਾਲ ਬਣਾਇਆ Asian Games ਰਿਕਾਰਡ, ਭਾਰਤੀ ਫੌਜ ਵਿੱਚ ਇਸ ਅਹੁਦੇ ‘ਤੇ ਹਨ ਤਾਇਨਾਤ

Updated On: 

29 Sep 2026 12:01 PM IST

Neeru Dhanda: ਨੀਰੂ ਢਾਂਡਾ ਨੇ ਭਾਰਤ ਲਈ ਗੋਲਡ ਮੈਡਲ ਤਾਂ ਜਿੱਤਿਆ ਹੀ ਹੈ, ਇਸ ਤੋਂ ਇਲਾਵਾ ਆਪਣੀ ਸ਼ਾਨਦਾਰ ਨਿਸ਼ਾਨੇਬਾਜ਼ੀ ਨਾਲ ਨਵਾਂ ਏਸ਼ੀਅਨ ਗੇਮਜ਼ ਰਿਕਾਰਡ ਵੀ ਬਣਾ ਦਿੱਤਾ ਹੈ। ਇਹ 20ਵੇਂ ਏਸ਼ੀਅਨ ਗੇਮਜ਼ ਵਿੱਚ ਨੀਰੂ ਢਾਂਡਾ ਵੱਲੋਂ ਜਿੱਤਿਆ ਗਿਆ ਦੂਜਾ ਮੈਡਲ ਹੈ।

Neeru Dhanda ਨੇ ਜਿੱਤਿਆ ਗੋਲਡ, ਆਪਣੇ ਨਿਸ਼ਾਨੇ ਨਾਲ ਬਣਾਇਆ Asian Games ਰਿਕਾਰਡ, ਭਾਰਤੀ ਫੌਜ ਵਿੱਚ ਇਸ ਅਹੁਦੇ ਤੇ ਹਨ ਤਾਇਨਾਤ

Neeru Dhanda ਨੇ ਜਿੱਤਿਆ ਗੋਲਡ

ਭਾਰਤ ਦੀ ਨੀਰੂ ਢਾਂਡਾ ਨੇ ਜਾਪਾਨ ਦੇ ਆਇਚੀ-ਨਾਗੋਆ ਦੀ ਸ਼ੂਟਿੰਗ ਰੇਂਜ ਵਿੱਚ ਅਜਿਹਾ ਕਾਰਨਾਮਾ ਕੀਤਾ ਹੈ, ਜਿਸ ਨੂੰ ਡਬਲ ਮੈਜਿਕ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਭਾਰਤ ਲਈ ਗੋਲਡ ਮੈਡਲ ਤਾਂ ਜਿੱਤਿਆ ਹੀ ਹੈ, ਇਸ ਤੋਂ ਇਲਾਵਾ ਆਪਣੀ ਸ਼ਾਨਦਾਰ ਨਿਸ਼ਾਨੇਬਾਜ਼ੀ ਨਾਲ ਨਵਾਂ ਏਸ਼ੀਅਨ ਗੇਮਜ਼ ਰਿਕਾਰਡ ਵੀ ਬਣਾ ਦਿੱਤਾ ਹੈ। 20ਵੇਂ ਏਸ਼ੀਅਨ ਗੇਮਜ਼ ਵਿੱਚ ਇਹ ਨੀਰੂ ਢਾਂਡਾ ਦਾ ਦੂਜਾ ਮੈਡਲ ਹੈ। ਉਨ੍ਹਾਂ ਨੇ ਮਹਿਲਾਵਾਂ ਦੀ ਟ੍ਰੈਪ ਸ਼ੂਟਿੰਗ ਦੇ ਵਿਅਕਤੀਗਤ ਇਵੈਂਟ ਵਿੱਚ ਗੋਲਡ ਮੈਡਲ ਜਿੱਤਿਆ ਹੈ। ਇਸ ਤੋਂ ਇਲਾਵਾ ਇਸੇ ਇਵੈਂਟ ਦੇ ਟੀਮ ਮੁਕਾਬਲੇ ਵਿੱਚ ਵੀ ਨੀਰੂ ਢਾਂਡਾ ਨੇ ਸਿਲਵਰ ਮੈਡਲ ਆਪਣੇ ਨਾਮ ਕੀਤਾ ਹੈ।

ਨੀਰੂ ਢਾਂਡਾ ਦਾ ਜਿੱਤਿਆ ਗੋਲਡ ਖਾਸ ਕਿਉਂ?

ਏਸ਼ੀਅਨ ਗੇਮਜ਼ 2026 ਵਿੱਚ ਨੀਰੂ ਢਾਂਡਾ ਸ਼ੂਟਿੰਗ ਦੇ ਕਿਸੇ ਵਿਅਕਤੀਗਤ ਇਵੈਂਟ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਭਾਰਤ ਦੀ ਪਹਿਲੀ ਸ਼ੂਟਰ ਹਨ। ਨੀਰੂ ਢਾਂਡਾ ਦਾ ਗੋਲਡ 20ਵੇਂ ਏਸ਼ੀਅਨ ਗੇਮਜ਼ ਵਿੱਚ ਭਾਰਤ ਨੂੰ ਸ਼ੂਟਿੰਗ ਵਿੱਚ ਮਿਲਿਆ ਦੂਜਾ ਸੋਨ ਤਗਮਾ ਹੈ। ਇਸ ਤੋਂ ਪਹਿਲਾਂ ਭਾਰਤ ਨੂੰ ਸ਼ੂਟਿੰਗ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਇਵੈਂਟ ਵਿੱਚ ਪਹਿਲਾ ਗੋਲਡ ਮੈਡਲ ਮਿਲਿਆ ਸੀ।

ਨੀਰੂ ਢਾਂਡਾ ਨੇ ਏਸ਼ੀਅਨ ਰਿਕਾਰਡ ਨਾਲ ਜਿੱਤਿਆ ਗੋਲਡ

ਨੀਰੂ ਢਾਂਡਾ ਨੇ ਜਾਪਾਨ ਦੇ ਆਇਚੀ-ਨਾਗੋਆ ਵਿੱਚ ਨਵਾਂ ਏਸ਼ੀਅਨ ਰਿਕਾਰਡ ਬਣਾਉਂਦੇ ਹੋਏ ਗੋਲਡ ਮੈਡਲ ਜਿੱਤਿਆ ਹੈ। ਉਨ੍ਹਾਂ ਨੇ 30 ਵਿੱਚੋਂ 28 ਅੰਕ ਹਾਸਲ ਕੀਤੇ, ਜੋ ਇੱਕ ਨਵਾਂ ਏਸ਼ੀਅਨ ਰਿਕਾਰਡ ਹੈ। ਨੀਰੂ ਨੇ ਫਾਈਨਲ ਵਿੱਚ ਸ਼ੁਰੂ ਤੋਂ ਹੀ ਆਪਣੀ ਬੜ੍ਹਤ ਬਣਾਈ ਰੱਖੀ। ਉਨ੍ਹਾਂ ਦੀ ਇਹ ਬੜ੍ਹਤ ਅੰਤ ਤੱਕ ਬਰਕਰਾਰ ਰਹੀ ਅਤੇ ਇਸ ਦੇ ਨਤੀਜੇ ਵਜੋਂ ਗੋਲਡ ਮੈਡਲ ਉਨ੍ਹਾਂ ਦੇ ਨਾਮ ਹੋ ਗਿਆ।

ਏਸ਼ੀਅਨ ਗੇਮਜ਼ ਵਿੱਚ ਵੀ ਨੀਰੂ ਦੀ ਸ਼ਾਨਦਾਰ ਫਾਰਮ ਰਹੀ ਬਰਕਰਾਰ

ਹਰਿਆਣਾ ਦੇ ਜੀਂਦ ਤੋਂ ਆਉਣ ਵਾਲੀ ਨੀਰੂ ਢਾਂਡਾ ਦੀ ਮੌਜੂਦਾ ਫਾਰਮ ਸ਼ਾਨਦਾਰ ਰਹੀ ਹੈ। ਉਨ੍ਹਾਂ ਨੇ ਆਪਣੀ ਇਸੇ ਫਾਰਮ ਨੂੰ ਏਸ਼ੀਅਨ ਗੇਮਜ਼ ਵਿੱਚ ਵੀ ਬਰਕਰਾਰ ਰੱਖਿਆ ਹੈ। ਨੀਰੂ ਢਾਂਡਾ ਨੇ ਪਿਛਲੇ ਸਾਲ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਸਾਲ ਹੋਏ ISSF ਸ਼ਾਟਗਨ ਵਰਲਡ ਕੱਪ ਵਿੱਚ ਵੀ ਗੋਲਡ ਮੈਡਲ ਜਿੱਤਿਆ ਅਤੇ ਇਹ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਸ਼ੂਟਰ ਬਣੀ।

Source:TV9Hindi.com

Loading...
Unable to load recommendations.
Follow Us
Related Stories
NZ vs IND: ਸਿਰਫ਼ 70 ਰਨ ‘ਤੇ ਡਿੱਗੀਆਂ 5 ਵਿਕਟਾਂ, ਫਿਰ ਤਿਲਕ ਵਰਮਾ ਨੇ ਪਲਟਿਆ ਮੈਚ; ਟੀਮ ਇੰਡੀਆ ਨੂੰ ਦਿਵਾਈ ਰੋਮਾਂਚਕ ਜਿੱਤ
ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਮੋਹਾਲੀ ਪਹੁੰਚੀ ਜਾਪਾਨ ਦੀ ਹਾਕੀ ਟੀਮ, ਢੋਲ-ਭੰਗੜੇ ਅਤੇ ਰਵਾਇਤੀ ਹਾਰ ਪਾ ਕੇ ਕੀਤਾ ਗਿਆ ਨਿੱਘਾ ਸਵਾਗਤ
IND vs NZ: ਭਾਰਤ ਦੀ ਨਿਊਜ਼ੀਲੈਂਡ ‘ਤੇ ਰਿਕਾਰਡ ਤੋੜ ਜਿੱਤ, ਸੰਜੂ ਸੈਮਸਨ ਅਤੇ ਨਮਨ ਧੀਰ ਨੇ ਚੇਜ਼ ਕੀਤਾ 226 ਦੌੜਾਂ ਦਾ ਟੀਚਾ
ਹਰਮਨਪ੍ਰੀਤ ਕੌਰ ਦੀ 91 ਦੌੜਾਂ ਦੀ ਧਮਾਕੇਦਾਰ ਪਾਰੀ ਤੋਂ ਬਾਅਦ ਲਾਈਵ ਇੰਟਰਵਿਊ ‘ਚ ਛਲਕੇ ਹੰਝੂ, ਜਾਣੋ ਕਿਉਂ ਹੋਈ ਭਾਵੁਕ
ਅੰਮ੍ਰਿਤਸਰ ‘ਚ ਅੱਜ ਹੋਵੇਗਾ ਹਾਕੀ ਦਾ ਸ਼ੋਅ ਮੈਚ, ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ-2026 ਦੇ ਪ੍ਰਚਾਰ ਲਈ ਇਕੱਠੇ ਹੋਣਗੇ 200 ਖਿਡਾਰੀ
Asian Para Games: 6 ਸਾਲ ਦੀ ਉਮਰ ‘ਚ ਕੱਟਿਆ ਸੀ ਹੱਥ, ਹੁਣ ਏਸ਼ੀਅਨ ਪੈਰਾ ਗੇਮਜ਼ ਵਿੱਚ ਦੋ ਗੋਲਡ ਜਿੱਤ ਕੇ ਰਚਿਆ ਇਤਿਹਾਸ