Asian Games 2026: ਜੋ 3 ਸਾਲ ਰਿਹਾ ਸਵਿਮਿੰਗ ਚੈਂਪੀਅਨ, ਨੀਰੂ ਢਾਂਡਾ ਨੇ ਹੁਣ ਉਸ ਨਾਲ ਜਿੱਤਿਆ ਗੋਲਡ, ਸ਼ੂਟਿੰਗ ‘ਚ ਬਣਾਇਆ ਏਸ਼ੀਅਨ ਰਿਕਾਰਡ

Updated On: 

30 Sep 2026 12:58 PM IST

Asian Games 2026: ਭਾਰਤ ਦੀ ਨੀਰੂ ਢਾਂਡਾ ਅਤੇ ਕਾਇਨਨ ਚੇਨਾਈ ਦੀ ਜੋੜੀ ਨੇ ਮਿਕਸਡ ਟੀਮ ਇਵੈਂਟ ਵਿੱਚ ਏਸ਼ੀਅਨ ਰਿਕਾਰਡ ਬਣਾਉਂਦੇ ਹੋਏ ਗੋਲਡ ਮੈਡਲ ਜਿੱਤਿਆ ਹੈ।

Asian Games 2026: ਜੋ 3 ਸਾਲ ਰਿਹਾ ਸਵਿਮਿੰਗ ਚੈਂਪੀਅਨ, ਨੀਰੂ ਢਾਂਡਾ ਨੇ ਹੁਣ ਉਸ ਨਾਲ ਜਿੱਤਿਆ ਗੋਲਡ, ਸ਼ੂਟਿੰਗ ਚ ਬਣਾਇਆ ਏਸ਼ੀਅਨ ਰਿਕਾਰਡ

ਨੀਰੂ ਢਾਂਡਾ ਨੇ ਜਿੱਤਿਆ ਦੂਜਾ ਗੋਲਡ

ਜਾਪਾਨ ਵਿੱਚ ਚੱਲ ਰਹੀਆਂ ਆਈਚੀ ਨਾਗੋਆ ਸ਼ੀਅਨ ਗੇਮਜ਼ ਦੀ ਸ਼ੂਟਿੰਗ ਰੇਂਜ ਵਿੱਚ ਨੀਰੂ ਢਾਂਡਾ ਨੇ ਆਪਣਾ ਦੂਜਾ ਗੋਲਡ ਮੈਡਲ ਜਿੱਤ ਲਿਆ ਹੈ। ਇਸ ਦੇ ਨਾਲ ਹੀ ਭਾਰਤ ਦੀ ਝੋਲੀ ਵਿੱਚ 9ਵਾਂ ਗੋਲਡ ਮੈਡਲ ਵੀ ਆ ਗਿਆ ਹੈ। ਨੀਰੂ ਢਾਂਡਾ ਨੇ ਮਿਕਸਡ ਟ੍ਰੈਪ ਟੀਮ ਇਵੈਂਟ ਵਿੱਚ ਕਾਮਯਾਬੀ ਹਾਸਲ ਕਰਦੇ ਹੋਏ ਆਪਣੀ ਅਤੇ ਦੇਸ਼ ਦੀ ਝੋਲੀ ਵਿੱਚ ਇੱਕ ਹੋਰ ਗੋਲਡ ਮੈਡਲ ਜੋੜ ਦਿੱਤਾ। ਇਸ ਗੋਲਡਨ ਕਾਮਯਾਬੀ ਨੂੰ ਹਾਸਲ ਕਰਨ ਵਿੱਚ ਨੀਰੂ ਢਾਂਡਾ ਨੂੰ ਆਪਣੇ ਜੋੜੀਦਾਰ ਕਾਇਨਨ ਚੇਨਾਈ ਦਾ ਪੂਰਾ ਸਾਥ ਮਿਲਿਆ, ਜੋ ਭਾਰਤ ਦੇ ਸਾਬਕਾ ਓਲੰਪੀਅਨ ਮਨਸ਼ੇਰ ਸਿੰਘ ਦੇ ਚੇਲੇ ਹਨ। ਵੱਡੀ ਗੱਲ ਇਹ ਹੈ ਕਿ ਭਾਰਤ ਦੀ ਨੀਰੂ ਢਾਂਡਾ ਅਤੇ ਕਾਇਨਨ ਚੇਨਾਈ ਦੀ ਜੋੜੀ ਨੇ ਮਿਕਸਡ ਟੀਮ ਇਵੈਂਟ ਵਿੱਚ ਗੋਲਡ ਮੈਡਲ ਏਸ਼ੀਅਨ ਰਿਕਾਰਡ ਬਣਾਉਂਦੇ ਹੋਏ ਜਿੱਤਿਆ ਹੈ।

ਏਸ਼ੀਅਨ ਰਿਕਾਰਡ ਬਣਾਉਂਦੇ ਹੋਏ ਭਾਰਤ ਨੇ ਜਿੱਤਿਆ ਗੋਲਡ

ਭਾਰਤ ਦੀ ਨੀਰੂ ਢਾਂਡਾ ਅਤੇ ਕਾਇਨਨ ਚੇਨਾਈ ਦੀ ਜੋੜੀ ਮਿਕਸਡ ਟ੍ਰੈਪ ਟੀਮ ਇਵੈਂਟ ਦੇ ਫਾਈਨਲ ਵਿੱਚ 34 ਪੁਆਇੰਟਾਂ ਨਾਲ ਟੌਪ ਸਕੋਰਰ ਰਹੀ। ਇਹ ਇੱਕ ਨਵਾਂ ਏਸ਼ੀਅਨ ਰਿਕਾਰਡ ਹੈ। ਇਸ ਰਿਕਾਰਡ ਦੇ ਨਾਲ ਹੀ ਉਨ੍ਹਾਂ ਨੇ ਗੋਲਡ ਮੈਡਲ ‘ਤੇ ਵੀ ਕਬਜ਼ਾ ਕਰ ਲਿਆ।

ਨੀਰੂ ਢਾਂਡਾ ਨੇ ਮਹਿਲਾ ਟ੍ਰੈਪ ਇੰਡਿਵਿਜੁਅਲ ਇਵੈਂਟ ਵਿੱਚ ਜਿੱਤਿਆ ਸੀ ਗੋਲਡ

ਹੁਣ ਨੀਰੂ ਢਾਂਡਾ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ। ਉਹ ਭਾਰਤੀ ਫੌਜ ਵਿੱਚ ਨਾਇਬ ਸੂਬੇਦਾਰ ਦੇ ਅਹੁਦੇ ‘ਤੇ ਤਾਇਨਾਤ ਹਨ। ਮਿਕਸਡ ਟ੍ਰੈਪ ਟੀਮ ਇਵੈਂਟ ਵਿੱਚ ਗੋਲਡ ਜਿੱਤਣ ਤੋਂ ਪਹਿਲਾਂ ਉਹ 20ਵੇਂ ਏਸ਼ੀਅਨ ਗੇਮਜ਼ ਦੇ ਮਹਿਲਾ ਟ੍ਰੈਪ ਇੰਡਿਵਿਜੁਅਲ ਇਵੈਂਟ ਵਿੱਚ ਵਰਲਡ ਰਿਕਾਰਡ ਬਣਾਉਂਦੇ ਹੋਏ ਆਪਣਾ ਪਹਿਲਾ ਗੋਲਡ ਮੈਡਲ ਜਿੱਤ ਚੁੱਕੀ ਹੈ। ਪਰ ਕਾਇਨਨ ਚੇਨਾਈ ਕੌਣ ਹਨ, ਕੀ ਤੁਸੀਂ ਜਾਣਦੇ ਹੋ?

3 ਸਾਲ ਤੱਕ ਸਕੂਲ ਵਿੱਚ ਸਵਿਮਿੰਗ ਚੈਂਪੀਅਨ ਰਹੇ ਚੇਨਾਈ

35 ਸਾਲ ਦੇ ਕਾਇਨਨ ਚੇਨਾਈ ਭਾਵੇਂ ਹੁਣ ਭਾਰਤ ਦੇ ਮੰਝੇ ਹੋਏ ਨਿਸ਼ਾਨੇਬਾਜ਼ ਹਨ, ਪਰ ਸ਼ੂਟਿੰਗ ਵਿੱਚ ਕਰੀਅਰ ਬਣਾਉਣ ਤੋਂ ਪਹਿਲਾਂ ਉਨ੍ਹਾਂ ਨੇ ਹਾਕੀ ਅਤੇ ਫੁੱਟਬਾਲ ਵੀ ਖੇਡੀ ਹੈ। ਇਹ ਸਾਰੇ ਖੇਡ ਉਨ੍ਹਾਂ ਨੇ ਆਪਣੇ ਸਕੂਲੀ ਦਿਨਾਂ ਦੌਰਾਨ ਖੇਡੇ। ਆਪਣੇ ਸਕੂਲ ਵਿੱਚ ਕਾਇਨਨ ਚੇਨਾਈ 3 ਸਾਲ ਤੱਕ ਫ੍ਰੀਸਟਾਈਲ ਸਵਿਮਿੰਗ ਦੇ ਚੈਂਪੀਅਨ ਵੀ ਰਹੇ ਹਨ। ਉਨ੍ਹਾਂ ਦੀ ਸਕੂਲਿੰਗ ਊਟੀ ਦੇ ਹੈਬਰੋਨ ਸਕੂਲ ਤੋਂ ਹੋਈ ਹੈ।

Source:TV9Hindi.com

Loading...
Unable to load recommendations.
Follow Us
Related Stories
NZ vs IND: ਸਿਰਫ਼ 70 ਰਨ ‘ਤੇ ਡਿੱਗੀਆਂ 5 ਵਿਕਟਾਂ, ਫਿਰ ਤਿਲਕ ਵਰਮਾ ਨੇ ਪਲਟਿਆ ਮੈਚ; ਟੀਮ ਇੰਡੀਆ ਨੂੰ ਦਿਵਾਈ ਰੋਮਾਂਚਕ ਜਿੱਤ
ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਮੋਹਾਲੀ ਪਹੁੰਚੀ ਜਾਪਾਨ ਦੀ ਹਾਕੀ ਟੀਮ, ਢੋਲ-ਭੰਗੜੇ ਅਤੇ ਰਵਾਇਤੀ ਹਾਰ ਪਾ ਕੇ ਕੀਤਾ ਗਿਆ ਨਿੱਘਾ ਸਵਾਗਤ
IND vs NZ: ਭਾਰਤ ਦੀ ਨਿਊਜ਼ੀਲੈਂਡ ‘ਤੇ ਰਿਕਾਰਡ ਤੋੜ ਜਿੱਤ, ਸੰਜੂ ਸੈਮਸਨ ਅਤੇ ਨਮਨ ਧੀਰ ਨੇ ਚੇਜ਼ ਕੀਤਾ 226 ਦੌੜਾਂ ਦਾ ਟੀਚਾ
ਹਰਮਨਪ੍ਰੀਤ ਕੌਰ ਦੀ 91 ਦੌੜਾਂ ਦੀ ਧਮਾਕੇਦਾਰ ਪਾਰੀ ਤੋਂ ਬਾਅਦ ਲਾਈਵ ਇੰਟਰਵਿਊ ‘ਚ ਛਲਕੇ ਹੰਝੂ, ਜਾਣੋ ਕਿਉਂ ਹੋਈ ਭਾਵੁਕ
ਅੰਮ੍ਰਿਤਸਰ ‘ਚ ਅੱਜ ਹੋਵੇਗਾ ਹਾਕੀ ਦਾ ਸ਼ੋਅ ਮੈਚ, ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ-2026 ਦੇ ਪ੍ਰਚਾਰ ਲਈ ਇਕੱਠੇ ਹੋਣਗੇ 200 ਖਿਡਾਰੀ
Asian Para Games: 6 ਸਾਲ ਦੀ ਉਮਰ ‘ਚ ਕੱਟਿਆ ਸੀ ਹੱਥ, ਹੁਣ ਏਸ਼ੀਅਨ ਪੈਰਾ ਗੇਮਜ਼ ਵਿੱਚ ਦੋ ਗੋਲਡ ਜਿੱਤ ਕੇ ਰਚਿਆ ਇਤਿਹਾਸ