U-19 ਕ੍ਰਿਕਟ ਟੀਮ ‘ਚ ਚੁਣੀ ਗਈ ਲੁਧਿਆਣਾ ਦੀ ਆਰਾਧਿਅ, ਤੇਜ ਗੇਂਦਬਾਜ਼ ਵੱਲੋਂ ਏਸ਼ੀਆ ਕੱਪ ਲਈ ਭਾਰਤੀ ਟੀਮ ‘ਚ ਸ਼ਾਮਲ

Updated On: 

30 Nov 2023 18:41 PM

ਲੁਧਿਆਣਾ ਦੇ 18 ਸਾਲਾ ਅਰਾਧਿਅ ਸ਼ੁਕਲਾ ਭਾਰਤੀ ਅੰਡਰ 19 ਟੀਮ ਲਈ ਤੇਜ਼ ਗੇਂਜਬਾਜ਼ ਵੱਲੋਂ ਚੁਣਿਆ ਗਿਆ ਹੈ। ਉਨ੍ਹਾਂ ਭਾਰਤੀ ਕ੍ਰਿਕਟ ਟੀਮ 'ਚ ਏਸ਼ੀਆ ਕੱਪ ਲਈ ਚੁਣੇ ਗਏ ਹਨ। ਅਰਾਧਿਅ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਜਿਸ ਦੇ ਚੱਲਦੇ ਉਸ ਨੂੰ ਟੀਮ 'ਚ ਜਗ੍ਹਾਂ ਬਣਾਉਣ ਦਾ ਮੌਕਾ ਮਿਲਿਆ ਹੈ। ਉਹ ਅਜੇ ਸਿਰਫ਼ 18 ਸਾਲ ਦੇ ਹਨ ਅਤੇ ਉਨ੍ਹਾਂ ਦੀ ਸਪੀਡ 143 ਕਿੱਲੋਮੀਟਰ ਪ੍ਰਤੀ ਘੰਟਾ ਹੈ।

U-19 ਕ੍ਰਿਕਟ ਟੀਮ ਚ ਚੁਣੀ ਗਈ ਲੁਧਿਆਣਾ ਦੀ ਆਰਾਧਿਅ, ਤੇਜ ਗੇਂਦਬਾਜ਼ ਵੱਲੋਂ ਏਸ਼ੀਆ ਕੱਪ ਲਈ ਭਾਰਤੀ ਟੀਮ ਚ ਸ਼ਾਮਲ
Follow Us On

ਲੁਧਿਆਣਾ (Ludhiana) ਦੀ 18 ਸਾਲਾ ਆਰਾਧਿਅ ਸ਼ੁਕਲਾ ਭਾਰਤੀ ਅੰਡਰ-19 ਕ੍ਰਿਕਟ ਟੀਮ ਵਿੱਚ ਚੁਣੀ ਗਏ ਹਨ, ਬੀਸੀਸੀਆਈ ਨੇ ਆਰਾਧਿਅ ਨੂੰ ਤੇਜ਼ ਗੇਂਦਬਾਜ਼ ਵਜੋਂ ਚੁਣਿਆ ਹੈ। ਉਹ 8 ਦਸੰਬਰ ਨੂੰ ਯੂਏਈ ਵਿੱਚ ਹੋਣ ਵਾਲੇ ਏਸ਼ੀਆ ਕੱਪ ਵਿੱਚ ਭਾਰਤੀ ਟੀਮ ਲਈ ਖੇਡਣਗੇ। ਉਨ੍ਹਾਂ ਨੂੰ ਪਿਛਲੇ ਸ਼ਨੀਵਾਰ ਨੂੰ ਹੀ ਭਾਰਤੀ ਟੀਮ ‘ਚ ਚੁਣਿਆ ਗਿਆ ਸੀ। ਅਰਾਧਿਅ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਜਿਸ ਦੇ ਚੱਲਦੇ ਉਸ ਨੂੰ ਟੀਮ ‘ਚ ਜਗ੍ਹਾਂ ਬਣਾਉਣ ਦਾ ਮੌਕਾ ਮਿਲਿਆ ਹੈ। ਸਿਰਫ਼ 18 ਸਾਲ ਦੀ ਉਮਰ ‘ਚ ਅਰਾਧਿਅ 140 ਤੋਂ ਵੱਧ ਕਿਲੋਮੀਟਰ ਦੀ ਸਪੀਡ ਨਾਲ ਗੇਂਦਬਾਜ਼ੀ ਕਰ ਰਹੇ ਹਨ।

ਲਗਾਤਾਰ ਅਰਾਧਿਅ ਸ਼ੁਕਲਾ ਦੇ ਚੰਗੇ ਪ੍ਰਦਰਸ਼ਨ ਤੋਂ ਉਸ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਦੇ ਕੋਚ ਨੇ ਕਿਹਾ ਹੈ ਕਿ ਉਹ ਵੀ ਸੀਨੀਅਰ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਬਣੇਗੀ ਅਤੇ ਯਕੀਨੀ ਤੌਰ ‘ਤੇ 100 ਦੇ ਕਰੀਬ ਟੈਸਟ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕਰੇਗਾ। ਉਹ ਅਜੇ ਸਿਰਫ਼ 18 ਸਾਲ ਦੀ ਹੈ ਅਤੇ ਉਸ ਦੀ ਸਪੀਡ 143 ਕਿੱਲੋਮੀਟਰ ਪ੍ਰਤੀ ਘੰਟਾ ਹੈ।

ਘਰੇਲੂ ਸੀਰੀਜ਼ ‘ਚ ਚੰਗਾ ਪ੍ਰਦਰਸ਼ਨ

ਤੁਹਾਨੂੰ ਦੱਸ ਦਈਏ ਕਿ ਆਰਾਧਿਅ ਨੇ ਵਿਜੇਵਾੜਾ ‘ਚ ਹਾਲ ਹੀ ਵਿੱਚ ਹੋਈ ਘਰੇਲੂ ਸੀਰੀਜ਼ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਬਿਹਾਰ (Bihar) ਟਰਾਫੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿਰਫ਼ 6 ਮੈਚਾਂ ਵਿੱਚ 24 ਵਿਕਟਾਂ ਲਈਆਂ ਸਨ। ਉਸ ਨੂੰ ਸੀਕੇ ਨਾਇਡੂ ਟਰਾਫੀ ਲਈ ਵੀ ਚੁਣਿਆ ਗਿਆ ਹੈ। ਇਹ ਕੈਂਪ ਪਿਛਲੇ ਇੱਕ ਮਹੀਨੇ ਤੋਂ ਬੈਂਗਲੁਰੂ ਵਿੱਚ ਚੱਲ ਰਿਹਾ ਸੀ, ਜਿੱਥੇ ਬੀਸੀਸੀਆਈ ਨੇ ਉਸ ਨੂੰ ਅੰਡਰ-19 ਏਸ਼ੀਆ ਕੱਪ ਲਈ ਚੁਣਿਆ ਹੈ।

ਇਸ ਤੋਂ ਇਲਾਵਾ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਵੀ ਅਰਾਧਿਆ ਦੀ ਗੇਂਦਬਾਜ਼ੀ ਦੀ ਤਾਰੀਫ ਕੀਤੀ ਹੈ।ਅਰਾਧਿਆ ਨੇ ਇੰਗਲੈਂਡ ਅਤੇ ਬੰਗਲਾਦੇਸ਼ ਦੇ ਖਿਡਾਰੀਆਂ ਖਿਲਾਫ਼ ਆਪਣੀ ਗੇਂਦਬਾਜ਼ੀ ਦੇ ਜੌਹਰ ਦਿਖਾਏ ਸਨ। ਇਸ ਤੋਂ ਪਹਿਲਾਂ ਆਰਾਧਿਆ ਨੇ ਇੰਗਲੈਂਡ ‘ਚ ਆਈਪੀਐੱਲ ਦੀ ਮੁੰਬਈ ਇੰਡੀਅਨਜ਼ ਟੀਮ ਲਈ ਟ੍ਰਾਇਲ ਵੀ ਦਿੱਤਾ ਸੀ।