Commonwealth Games 2026 Medals Tally: ਲਵਪ੍ਰੀਤ ਨੇ ਸਿਲਵਰ, ਤਾਂ ਸੀਮਾ ਨੇ ਜਿੱਤਿਆ ਕਾਂਸੀ, ਫਿਰ ਵੀ ਮੈਡਲ ਟੈਲੀ ‘ਚ ਕਿਉਂ ਹੇਠਾਂ ਖਿਸਕਿਆ ਭਾਰਤ?

Updated On: 

31 Jul 2026 15:19 PM IST

Commonwealth Games 2026 Medals Tally List: ਕਾਮਨਵੈਲਥ ਗੇਮਜ਼ 2026 ਦੇ 8ਵੇਂ ਦਿਨ ਭਾਰਤ ਨੇ ਆਪਣੇ ਨਾਮ 2 ਹੋਰ ਮੈਡਲ ਕੀਤੇ। ਹਾਲਾਂਕਿ, ਮੈਡਲ ਟੈਲੀ ਵਿੱਚ ਭਾਰਤ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਨਿਊਜ਼ੀਲੈਂਡ ਅਤੇ ਜਮੈਕਾ ਭਾਰਤ ਤੋਂ ਅੱਗੇ ਨਿਕਲ ਗਏ ਹਨ।

Commonwealth Games 2026 Medals Tally: ਲਵਪ੍ਰੀਤ ਨੇ ਸਿਲਵਰ, ਤਾਂ ਸੀਮਾ ਨੇ ਜਿੱਤਿਆ ਕਾਂਸੀ, ਫਿਰ ਵੀ ਮੈਡਲ ਟੈਲੀ ਚ ਕਿਉਂ ਹੇਠਾਂ ਖਿਸਕਿਆ ਭਾਰਤ?

ਲਵਪ੍ਰੀਤ ਦਾ ਸਿਲਵਰ, ਸੀਮਾ ਦਾ ਕਾਂਸੀ, ਫਿਰ ਵੀ ਮੈਡਲ ਟੈਲੀ 'ਚ ਪਿੱਛੇ ਭਾਰਤ

Commonwealth Games 2026 Medals Tally List: ਕਾਮਨਵੈਲਥ ਗੇਮਜ਼ 2026 ਦਾ 8ਵਾਂ ਦਿਨ ਭਾਰਤ ਲਈ ਮੈਡਲਾਂ ਅਤੇ ਸ਼ਾਨਦਾਰ ਉਪਲਬਧੀਆਂ ਨਾਲ ਭਰਿਆ ਰਿਹਾ। ਭਾਰਤੀ ਐਥਲੀਟਾਂ ਨੇ ਵੇਟਲਿਫਟਿੰਗ ਅਤੇ ਐਥਲੈਟਿਕਸ ਇਵੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਦੇ ਕੁੱਲ ਮੈਡਲਾਂ ਦੀ ਗਿਣਤੀ 17 ਤੱਕ ਪਹੁੰਚਾ ਦਿੱਤੀ ਹੈ। ਹਾਲਾਂਕਿ, ਮੈਡਲ ਟੈਲੀ ਵਿੱਚ ਭਾਰਤ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਇਸ ਸਮੇਂ ਮੈਡਲ ਟੈਲੀ ਵਿੱਚ 3 ਗੋਲਡ, 10 ਸਿਲਵਰ ਅਤੇ 4 ਬ੍ਰਾਂਜ਼ ਮੈਡਲਾਂ ਨਾਲ 10ਵੇਂ ਸਥਾਨ ‘ਤੇ ਹੈ। ਉੱਥੇ ਹੀ, 7ਵੇਂ ਦਿਨ ਤੋਂ ਬਾਅਦ ਭਾਰਤ ਮੈਡਲ ਟੈਲੀ ਵਿੱਚ 8ਵੇਂ ਸਥਾਨ ‘ਤੇ ਸੀ।

ਲਵਪ੍ਰੀਤ ਦਾ ਇਤਿਹਾਸਕ ਪ੍ਰਦਰਸ਼ਨ ਅਤੇ ਸੀਮਾ ਦਾ ਕਾਂਸੀ

ਅੱਠਵੇਂ ਦਿਨ ਭਾਰਤ ਵੱਲੋਂ ਵੇਟਲਿਫਟਰ ਲਵਪ੍ਰੀਤ ਸਿੰਘ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਨਵਾਂ ਕਾਮਨਵੈਲਥ ਗੇਮਜ਼ ਰਿਕਾਰਡ ਬਣਾਉਂਦੇ ਹੋਏ ਪੁਰਸ਼ਾਂ ਦੀ ਹੈਵੀਵੇਟ ਕੈਟੇਗਰੀ ਵਿੱਚ ਸਿਲਵਰ ਮੈਡਲ ਆਪਣੇ ਨਾਮ ਕੀਤਾ। ਉੱਥੇ ਹੀ ਐਥਲੈਟਿਕਸ ਟਰੈਕ ‘ਤੇ ਮਹਿਲਾ ਡਿਸਕਸ ਥ੍ਰੋ ਇਵੈਂਟ ਵਿੱਚ ਸੀਮਾ ਕਲੀਰਮਾਨਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਲਈ ਬ੍ਰਾਂਜ਼ ਮੈਡਲ ਹਾਸਲ ਕੀਤਾ। ਇਸ ਦੇ ਬਾਵਜੂਦ ਭਾਰਤ ਨੂੰ ਮੈਡਲ ਟੈਲੀ ਵਿੱਚ 2 ਸਥਾਨਾਂ ਦਾ ਨੁਕਸਾਨ ਝੱਲਣਾ ਪਿਆ।

ਦਰਅਸਲ, ਖੇਡਾਂ ਦਾ 8ਵਾਂ ਦਿਨ ਨਿਊਜ਼ੀਲੈਂਡ ਲਈ ਕਾਫ਼ੀ ਖਾਸ ਰਿਹਾ। ਉਸ ਨੇ ਕੁੱਲ 7 ਮੈਡਲ ਜਿੱਤ ਕੇ ਭਾਰਤ ਨੂੰ ਪਿੱਛੇ ਛੱਡ ਦਿੱਤਾ। ਦੂਜੇ ਪਾਸੇ, ਜਮੈਕਾ ਨੇ ਵੀ ਭਾਰਤ ਨੂੰ ਪਿੱਛੇ ਛੱਡ ਦਿੱਤਾ ਹੈ। ਜਮੈਕਾ ਦੇ ਹੁਣ ਕੁੱਲ 8 ਮੈਡਲ ਹੋ ਗਏ ਹਨ, ਪਰ ਇਨ੍ਹਾਂ ਵਿੱਚ ਗੋਲਡ ਮੈਡਲਾਂ ਦੀ ਗਿਣਤੀ 4 ਹੈ, ਜਿਸ ਕਾਰਨ ਉਹ 9ਵੇਂ ਸਥਾਨ ‘ਤੇ ਹੈ। ਇਸ ਤੋਂ ਇਲਾਵਾ, ਆਸਟ੍ਰੇਲੀਆ 110 ਮੈਡਲਾਂ ਨਾਲ ਮੈਡਲ ਟੈਲੀ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਹੈ।

8ਵੇਂ ਦਿਨ ਤੋਂ ਬਾਅਦ ਮੈਡਲ ਟੈਲੀ

  • ਆਸਟ੍ਰੇਲੀਆ 51 ਗੋਲਡ, 24 ਸਿਲਵਰ, 35 ਬ੍ਰਾਂਜ਼ (ਕੁੱਲ- 110)
  • ਇੰਗਲੈਂਡ 15 ਗੋਲਡ, 30 ਸਿਲਵਰ, 20 ਬ੍ਰਾਂਜ਼ (ਕੁੱਲ- 65)
  • ਕੈਨੇਡਾ 15 ਗੋਲਡ, 13 ਸਿਲਵਰ, 17 ਬ੍ਰਾਂਜ਼ (ਕੁੱਲ- 45)
  • ਸਕਾਟਲੈਂਡ 9 ਗੋਲਡ, 7 ਸਿਲਵਰ, 9 ਬ੍ਰਾਂਜ਼ (ਕੁੱਲ- 25)
  • ਨਾਈਜੀਰੀਆ 8 ਗੋਲਡ, 5 ਸਿਲਵਰ, 2 ਬ੍ਰਾਂਜ਼ (ਕੁੱਲ- 15)
  • ਸਾਊਥ ਅਫਰੀਕਾ 6 ਗੋਲਡ, 9 ਸਿਲਵਰ, 8 ਬ੍ਰਾਂਜ਼ (ਕੁੱਲ- 23)
  • ਮਲੇਸ਼ੀਆ 6 ਗੋਲਡ, 3 ਸਿਲਵਰ, 3 ਬ੍ਰਾਂਜ਼ (ਕੁੱਲ- 12)
  • ਨਿਊਜ਼ੀਲੈਂਡ 5 ਗੋਲਡ, 9 ਸਿਲਵਰ, 7 ਬ੍ਰਾਂਜ਼ (ਕੁੱਲ- 21)
  • ਜਮੈਕਾ 4 ਗੋਲਡ, 2 ਸਿਲਵਰ, 2 ਬ੍ਰਾਂਜ਼ (ਕੁੱਲ- 7)
  • ਭਾਰਤ 3 ਗੋਲਡ, 10 ਸਿਲਵਰ, 4 ਬ੍ਰਾਂਜ਼ (ਕੁੱਲ- 17)

CWG 2026 ਵਿੱਚ ਭਾਰਤ ਲਈ ਮੈਡਲ ਜਿੱਤਣ ਵਾਲਿਆਂ ਦੀ ਪੂਰੀ ਲਿਸਟ:

  • ਮੀਰਾਬਾਈ ਚਾਨੂ ਵੇਟਲਿਫਟਿੰਗ: ਗੋਲਡ ਮੈਡਲ
  • ਸ਼ਰਮਿਲਾ ਧਨਖੜ ਪੈਰਾ ਐਥਲੈਟਿਕਸ (ਮਹਿਲਾ ਸ਼ਾਟ ਪੁੱਟ F57): ਗੋਲਡ ਮੈਡਲ
  • ਦਿਲੀਪ ਮਹਾਦੁ ਗਾਵਿਤ ਪੈਰਾ ਐਥਲੈਟਿਕਸ (ਪੁਰਸ਼ 100m T47): ਗੋਲਡ ਮੈਡਲ
  • ਰਿਸ਼ੀਕਾਂਤ ਸਿੰਘ ਵੇਟਲਿਫਟਿੰਗ: ਸਿਲਵਰ ਮੈਡਲ
  • ਮੁਥੁਪਾਂਡੀ ਰਾਜਾ ਵੇਟਲਿਫਟਿੰਗ: ਸਿਲਵਰ ਮੈਡਲ
  • ਗਿਆਨੇਸ਼ਵਰੀ ਯਾਦਵ ਵੇਟਲਿਫਟਿੰਗ: ਸਿਲਵਰ ਮੈਡਲ
  • ਵੱਲੂਰੀ ਅਜੈ ਬਾਬੂ ਵੇਟਲਿਫਟਿੰਗ: ਸਿਲਵਰ ਮੈਡਲ
  • ਹਰਜਿੰਦਰ ਕੌਰ ਵੇਟਲਿਫਟਿੰਗ: ਸਿਲਵਰ ਮੈਡਲ
  • ਸਰਵੇਸ਼ ਕੁਸ਼ਾਰੇ ਹਾਈ ਜੰਪ: ਸਿਲਵਰ ਮੈਡਲ
  • ਗੁਲਵੀਰ ਸਿੰਘ 10,000 ਮੀਟਰ ਰੇਸ: ਸਿਲਵਰ ਮੈਡਲ
  • ਮੁਹੰਮਦ ਬਾਸਿਲ 100m T47: ਸਿਲਵਰ ਮੈਡਲ
  • ਮੁਰਲੀ ਸ਼੍ਰੀਸ਼ੰਕਰ ਲਾਂਗ ਜੰਪ: ਸਿਲਵਰ ਮੈਡਲ
  • ਲਵਪ੍ਰੀਤ ਸਿੰਘ ਵੇਟਲਿਫਟਿੰਗ: ਸਿਲਵਰ ਮੈਡਲ
  • ਝੰਡੂ ਕੁਮਾਰ ਪੈਰਾ ਪਾਵਰਲਿਫਟਿੰਗ: ਕਾਂਸੀ ਮੈਡਲ
  • ਬਿੰਦਿਆਰਾਣੀ ਦੇਵੀ ਵੇਟਲਿਫਟਿੰਗ: ਕਾਂਸੀ ਮੈਡਲ
  • ਸ਼ਿਲਪਾ ਸ਼ਾਇਲਾ ਪੈਰਾ ਐਥਲੈਟਿਕਸ (ਸ਼ਾਟ ਪੁੱਟ F57): ਕਾਂਸੀ ਮੈਡਲ
  • ਸੀਮਾ ਕਲੀਰਮਾਨਾ ਡਿਸਕਸ ਥ੍ਰੋ: ਕਾਂਸੀ ਮੈਡਲ

Source:TV9Hindi.com

Follow Us