Test Rankings: ਜਸਪ੍ਰੀਤ ਬੁਮਰਾਹ ਬਣੇ ਨੰਬਰ 1 ਟੈਸਟ ਗੇਂਦਬਾਜ਼, ਕ੍ਰਿਕਟ ਇਤਿਹਾਸ ਵਿੱਚ ਪਹਿਲੀ ਵਾਰ ਬਣਿਆ ਅਜਿਹਾ ਰਿਕਾਰਡ

Updated On: 

07 Feb 2024 16:54 PM

ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੁਨੀਆ ਦੇ ਨੰਬਰ 1 ਟੈਸਟ ਗੇਂਦਬਾਜ਼ ਬਣ ਗਏ ਹਨ। ਇਸ ਤੇਜ਼ ਗੇਂਦਬਾਜ਼ ਨੇ ਇੰਗਲੈਂਡ ਖਿਲਾਫ ਹੁਣ ਤੱਕ ਖੇਡੇ ਗਏ 2 ਟੈਸਟ ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਈਸੀਸੀ ਰੈਂਕਿੰਗ 'ਚ ਵੀ ਸਲਾਮ ਕੀਤਾ ਗਿਆ ਹੈ। ਜਾਣੋ ਬੁਮਰਾਹ ਨੇ ਨੰਬਰ 1 ਰੈਂਕਿੰਗ ਹਾਸਲ ਕਰਨ ਲਈ ਕਿਹੜੇ ਗੇਂਦਬਾਜ਼ਾਂ ਨੂੰ ਪਿੱਛੇ ਛੱਡਿਆ?

Test Rankings: ਜਸਪ੍ਰੀਤ ਬੁਮਰਾਹ ਬਣੇ ਨੰਬਰ 1 ਟੈਸਟ ਗੇਂਦਬਾਜ਼, ਕ੍ਰਿਕਟ ਇਤਿਹਾਸ ਵਿੱਚ ਪਹਿਲੀ ਵਾਰ ਬਣਿਆ ਅਜਿਹਾ ਰਿਕਾਰਡ

Test Rankings: ਜਸਪ੍ਰੀਤ ਬੁਮਰਾਹ ਬਣੇ ਨੰਬਰ 1 ਟੈਸਟ ਗੇਂਦਬਾਜ਼, ਕ੍ਰਿਕਟ ਇਤਿਹਾਸ ਵਿੱਚ ਪਹਿਲੀ ਵਾਰ ਬਣਿਆ ਅਜਿਹਾ ਰਿਕਾਰਡ (Pic Credit:PTI)

Follow Us On

ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਆਖਰਕਾਰ ਉਹ ਮਿਲਿਆ ਜਿਸ ਦੇ ਉਹ ਅਸਲ ਹੱਕਦਾਰ ਸਨ। ਜਸਪ੍ਰੀਤ ਬੁਮਰਾਹ ICC ਟੈਸਟ ਰੈਂਕਿੰਗ ‘ਚ ਨੰਬਰ 1 ਗੇਂਦਬਾਜ਼ ਬਣ ਗਏ ਹਨ। ਬੁੱਧਵਾਰ ਨੂੰ ਜਾਰੀ ਟੈਸਟ ਰੈਂਕਿੰਗ ‘ਚ ਇਸ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਨੇ 3 ਖਿਡਾਰੀਆਂ ਨੂੰ ਪਛਾੜ ਕੇ ਨੰਬਰ 1 ਰੈਂਕਿੰਗ ਹਾਸਲ ਕੀਤੀ ਹੈ। ਜਸਪ੍ਰੀਤ ਬੁਮਰਾਹ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਰੈਂਕਿੰਗ ‘ਚ ਚੌਥੇ ਨੰਬਰ ‘ਤੇ ਸਨ। ਪਰ ਪਿਛਲੇ ਦੋ ਟੈਸਟ ਮੈਚਾਂ ਵਿੱਚ ਬੁਮਰਾਹ ਨੇ 15 ਵਿਕਟਾਂ ਲੈ ਕੇ ਨੰਬਰ 1 ਦਾ ਸਥਾਨ ਹਾਸਲ ਕੀਤਾ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੇ ਨੰਬਰ 1 ਬਣ ਕੇ ਇੱਕ ਵੱਡਾ ਵਿਸ਼ਵ ਰਿਕਾਰਡ ਆਪਣੇ ਨਾਮ ਕਰ ਲਿਆ ਹੈ।

ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ

ਜਸਪ੍ਰੀਤ ਬੁਮਰਾਹ ਦਾ ਟੈਸਟ ‘ਚ ਨੰਬਰ 1 ਬਣਨਾ ਆਪਣੇ ਆਪ ‘ਚ ਵੱਡੀ ਗੱਲ ਹੈ। ਉਹ ਕ੍ਰਿਕਟ ਇਤਿਹਾਸ ਵਿਚ ਇਕਲੌਤੇ ਅਜਿਹੇ ਗੇਂਦਬਾਜ਼ ਹਨ ਜਿਸ ਨੇ ਹਰ ਫਾਰਮੈਟ ਵਿਚ ਨੰਬਰ 1 ਸਥਾਨ ‘ਤੇ ਕਬਜ਼ਾ ਕੀਤਾ ਹੈ। ਬੁਮਰਾਹ ਵਨਡੇ ਅਤੇ ਟੀ-20 ‘ਚ ਨੰਬਰ 1 ਬਣ ਗਏ ਸੀ ਅਤੇ ਹੁਣ ਉਨ੍ਹਾਂ ਨੇ ਟੈਸਟ ‘ਚ ਵੀ ਇਹ ਮੁਕਾਮ ਹਾਸਲ ਕਰ ਲਿਆ ਹੈ। ਇੰਨਾ ਹੀ ਨਹੀਂ ਬੁਮਰਾਹ ਟੈਸਟ ਰੈਂਕਿੰਗ ‘ਚ ਨੰਬਰ 1 ‘ਤੇ ਪਹੁੰਚਣ ਵਾਲੇ ਪਹਿਲੇ ਭਾਰਤੀ ਤੇਜ਼ ਗੇਂਦਬਾਜ਼ ਹੈ।

3 ਖਿਡਾਰੀਆਂ ਨੂੰ ਪਛਾੜਿਆ

ਜਸਪ੍ਰੀਤ ਬੁਮਰਾਹ ਨੇ ਆਪਣੀ ਹੀ ਟੀਮ ਦੇ ਮਹਾਨ ਗੇਂਦਬਾਜ਼ ਆਰ ਅਸ਼ਵਿਨ ਦੇ ਰਾਜ ਦਾ ਅੰਤ ਕੀਤਾ। ਅਸ਼ਵਿਨ ਲੰਬੇ ਸਮੇਂ ਤੱਕ ਨੰਬਰ 1 ਟੈਸਟ ਗੇਂਦਬਾਜ਼ ਬਣੇ ਰਹੇ। ਹੁਣ ਅਸ਼ਵਿਨ ਤੀਜੇ ਸਥਾਨ ‘ਤੇ ਆ ਗਏ ਹਨ। ਕਾਗਿਸੋ ਰਬਾਡਾ ਦੂਜੇ ਅਤੇ ਪੈਟ ਕਮਿੰਸ ਚੌਥੇ ਸਥਾਨ ‘ਤੇ ਹਨ।

ਬੁਮਰਾਹ ਦਾ ਕਮਾਲ

ਭਾਰਤੀ ਪਿੱਚਾਂ ‘ਤੇ ਆਮ ਤੌਰ ‘ਤੇ ਸਪਿਨ ਗੇਂਦਬਾਜ਼ਾਂ ਦਾ ਦਬਦਬਾ ਹੁੰਦਾ ਹੈ ਪਰ ਬੁਮਰਾਹ ਨੇ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਹੈਦਰਾਬਾਦ ਅਤੇ ਵਿਸ਼ਾਖਾਪਟਨਮ ਵਿਚ ਤਬਾਹੀ ਮਚਾਈ। ਇਹ ਖਿਡਾਰੀ ਸਿਰਫ 4 ਪਾਰੀਆਂ ‘ਚ 15 ਵਿਕਟਾਂ ਲੈਣ ‘ਚ ਕਾਮਯਾਬ ਰਿਹਾ। ਵਿਸ਼ਾਖਾਪਟਨਮ ਟੈਸਟ ‘ਚ ਉਨ੍ਹਾਂ ਨੇ ਬੱਲੇਬਾਜ਼ੀ ਲਈ ਦੋਸਤਾਨਾ ਵਿਕਟ ‘ਤੇ ਪਹਿਲੀ ਪਾਰੀ ‘ਚ 6 ਵਿਕਟਾਂ ਲਈਆਂ ਸਨ। ਇਸ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਉਨ੍ਹਾਂ ਨੇ ਦੂਜੇ ਟੈਸਟ ‘ਚ ਪਲੇਅਰ ਆਫ ਦਾ ਮੈਚ ਜਿੱਤਿਆ।

ਬੁਮਰਾਹ ਦਾ ਟੈਸਟ ਕਰੀਅਰ

ਜਸਪ੍ਰੀਤ ਬੁਮਰਾਹ ਦਾ ਹੁਣ ਤੱਕ ਦਾ ਟੈਸਟ ਕਰੀਅਰ ਸ਼ਾਨਦਾਰ ਰਿਹਾ ਹੈ। ਇਸ ਖਿਡਾਰੀ ਨੇ ਸਿਰਫ 34 ਮੈਚਾਂ ‘ਚ 155 ਵਿਕਟਾਂ ਲਈਆਂ ਹਨ। ਉਨ੍ਹਾਂ ਦੀ ਗੇਂਦਬਾਜ਼ੀ ਔਸਤ ਸਿਰਫ਼ 20.19 ਹੈ। ਜਸਪ੍ਰੀਤ ਬੁਮਰਾਹ ਨੇ ਆਸਟ੍ਰੇਲੀਆ, ਇੰਗਲੈਂਡ, ਦੱਖਣੀ ਅਫਰੀਕਾ ‘ਚ ਹਰ ਜਗ੍ਹਾ ਟੈਸਟ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਭਾਰਤੀ ਪਿੱਚਾਂ ‘ਤੇ ਵੀ ਇਸ ਖਿਡਾਰੀ ਨੇ ਸਿਰਫ 6 ਮੈਚਾਂ ‘ਚ 29 ਵਿਕਟਾਂ ਲਈਆਂ ਹਨ।

Exit mobile version