ਜਲੰਧਰ ਦੇ ਸੰਦੀਪ ਲਾਰੈਂਸ ਨੇ ਕੈਨੇਡਾ ‘ਚ ਅਮਰੀਕਾ ਅਤੇ ਹਾਂਗਕਾਂਗ ਦੇ ਐਥਲੀਟਾਂ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ
ਕੈਨੇਡਾ ਵਿੱਚ ਹੋਈਆਂ ਵਿਸ਼ਵ ਪੁਲਿਸ ਅਥਲੈਟਿਕਸ ਖੇਡਾਂ ਦੇ ਫਾਈਨਲ ਵਾਲੇ ਦਿਨ ਜਲੰਧਰ ਦੇ ਐਥਲੀਟ ਸੰਦੀਪ ਨੇ ਅਮਰੀਕਾ ਅਤੇ ਹਾਂਗਕਾਂਗ ਦੇ ਖਿਡਾਰੀਆਂ ਨੂੰ ਹਰਾ ਕੇ ਪੰਜਾਬ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਸੰਦੀਪ ਲਾਰੈਂਸ ਜਲੰਧਰ ਪੀਏਪੀ ਵਿੱਚ ਹੈੱਡ ਕਾਂਸਟੇਬਲ ਵਜੋਂ ਤਾਇਨਾਤ ਹਨ।
ਜਲੰਧਰ। ਕੈਨੇਡਾ ਵਿੱਚ ਹੋਈਆਂ ਵਿਸ਼ਵ ਪੁਲਿਸ (Police) ਅਥਲੈਟਿਕਸ ਖੇਡਾਂ 2023 ਵਿੱਚ ਜਲੰਧਰ ਦੇ ਅਥਲੀਟ ਸੰਦੀਪ ਲਾਰੈਂਸ ਨੇ ਸੋਨ ਤਗਮਾ ਜਿੱਤ ਕੇ ਸ਼ਹਿਰ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਵਿਸ਼ਵ ਪੁਲਿਸ ਅਥਲੈਟਿਕਸ ਖੇਡਾਂ 2023 ਕੈਨੇਡਾ (Canada) ਦੇ ਸ਼ਹਿਰ ਵਿਨੀਪੈਗ ਵਿੱਚ 28 ਜੁਲਾਈ ਤੋਂ 6 ਅਗਸਤ ਤੱਕ ਕਰਵਾਈਆਂ ਗਈਆਂ। ਫਾਈਨਲ ਵਾਲੇ ਦਿਨ ਜਲੰਧਰ ਦੇ ਐਥਲੀਟ ਸੰਦੀਪ ਨੇ ਅਮਰੀਕਾ ਅਤੇ ਹਾਂਗਕਾਂਗ ਦੇ ਖਿਡਾਰੀਆਂ ਨੂੰ ਹਰਾਇਆ।ਸੰਦੀਪ ਲਾਰੈਂਸ ਜਲੰਧਰ ਪੀਏਪੀ ਵਿੱਚ ਹੈੱਡ ਕਾਂਸਟੇਬਲ ਵਜੋਂ ਤਾਇਨਾਤ ਹਨ।
ਜਲੰਧਰ (Jalandhar) ਦੇ ਸੰਦੀਪ ਨੇ ਦੱਸਿਆ ਕਿ ਪਹਿਲਾਂ ਉਹ ਸਪੋਰਟਸ ਕਾਲਜ ਵਿੱਚ ਕੋਚ ਸਰਬਜੀਤ ਸਿੰਘ ਹੈਪੀ ਤੋਂ ਸਿਖਲਾਈ ਲੈਂਦਾ ਸੀ। ਜਿਸ ਤੋਂ ਬਾਅਦ ਉਸ ਨੇ ਪੀਏਪੀ ਵਿੱਚ ਸਖ਼ਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਕੋਚ ਹੈਪੀ ਨੇ ਕਿਹਾ ਕਿ ਸੰਦੀਪ ਬਹੁਤ ਵਧੀਆ ਅਥਲੀਟ ਹੈ। ਰਾਜ ਤੋਂ ਜ਼ਿਲ੍ਹੇ ਤੱਕ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਈ ਤਗਮੇ ਹਾਸਲ ਕੀਤੇ ਹਨ। ਇਹ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਵਿੱਚ ਕਈ ਅਥਲੀਟਾਂ ਨੂੰ ਹਰਾ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ