IPL 2025 Final Live Score: RCB ਨੇ ਜਿੱਤਿਆ ਫਾਈਨਲ, ਪੰਜਾਬ ਕਿੰਗਜ਼ ਦੀ ਹਾਰ

sajan-kumar-2
Updated On: 

04 Jun 2025 00:02 AM

ਆਈਪੀਐਲ 2025 ਦਾ ਫਾਈਨਲ ਕੁਝ ਹੀ ਦੇਰ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਤੇ ਪੰਜਾਬ ਕਿੰਗਜ਼ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਇਸ ਨਾਲ, ਆਈਪੀਐਲ ਨੂੰ ਤਿੰਨ ਸਾਲਾਂ ਬਾਅਦ ਇੱਕ ਨਵਾਂ ਚੈਂਪੀਅਨ ਮਿਲੇਗਾ। ਬੰਗਲੁਰੂ ਚੌਥੀ ਵਾਰ ਫਾਈਨਲ ਖੇਡਣ ਜਾ ਰਿਹਾ ਹੈ ਅਤੇ ਪਹਿਲੀ ਵਾਰ ਖਿਤਾਬ ਜਿੱਤਣ ਦੀ ਉਮੀਦ ਕਰੇਗਾ। ਪੰਜਾਬ, ਜੋ ਆਪਣਾ ਦੂਜਾ ਫਾਈਨਲ ਖੇਡ ਰਿਹਾ ਹੈ, ਪਹਿਲੀ ਵਾਰ ਚੈਂਪੀਅਨ ਬਣਨ ਦਾ ਦਾਅਵਾ ਵੀ ਕਰੇਗਾ।

IPL 2025 Final Live Score: RCB ਨੇ ਜਿੱਤਿਆ ਫਾਈਨਲ, ਪੰਜਾਬ ਕਿੰਗਜ਼ ਦੀ ਹਾਰ
Follow Us On

IPL 2025 Final RCB vs PBKS Live Score: ਫੈਸਲੇ ਦਾ ਦਿਨ ਆ ਗਿਆ ਹੈ। ਪੂਰੇ 73 ਮੈਚਾਂ ਤੋਂ ਬਾਅਦ, ਆਖਰਕਾਰ ਅੱਜ IPL 2025 ਦੇ ਚੈਂਪੀਅਨ ਦਾ ਪਤਾ ਲੱਗ ਜਾਵੇਗਾ। ਆਈਪੀਐਲ 2025 ਦਾ ਫਾਈਨਲ ਕੁਝ ਹੀ ਦੇਰ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਤੇ ਪੰਜਾਬ ਕਿੰਗਜ਼ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਇਸ ਨਾਲ, ਆਈਪੀਐਲ ਨੂੰ ਤਿੰਨ ਸਾਲਾਂ ਬਾਅਦ ਇੱਕ ਨਵਾਂ ਚੈਂਪੀਅਨ ਮਿਲੇਗਾ। ਬੰਗਲੁਰੂ ਚੌਥੀ ਵਾਰ ਫਾਈਨਲ ਖੇਡਣ ਜਾ ਰਿਹਾ ਹੈ ਅਤੇ ਪਹਿਲੀ ਵਾਰ ਖਿਤਾਬ ਜਿੱਤਣ ਦੀ ਉਮੀਦ ਕਰੇਗਾ। ਪੰਜਾਬ, ਜੋ ਆਪਣਾ ਦੂਜਾ ਫਾਈਨਲ ਖੇਡ ਰਿਹਾ ਹੈ, ਪਹਿਲੀ ਵਾਰ ਚੈਂਪੀਅਨ ਬਣਨ ਦਾ ਦਾਅਵਾ ਵੀ ਕਰੇਗਾ।

LIVE NEWS & UPDATES

The liveblog has ended.
  • 03 Jun 2025 10:37 PM (IST)

    ਪੰਜਾਬ ਕਿੰਗਜ਼ ਨੂੰ ਦੂਜਾ ਝਟਕਾ ਲੱਗਾ

    ਪੰਜਾਬ ਕਿੰਗਜ਼ ਨੂੰ ਦੂਜਾ ਝਟਕਾ ਲੱਗਾ ਹੈ। ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੂੰ ਕਰੁਣਾਲ ਪੰਡਯਾ ਨੇ 26 ਦੌੜਾਂ ਬਣਾ ਕੇ ਆਊਟ ਕੀਤਾ।

  • 03 Jun 2025 09:49 PM (IST)

    ਪੰਜਾਬ ਕਿੰਗਜ਼ ਦੀ ਪਾਰੀ ਸ਼ੁਰੂ

    IPL 2025 ਦੇ ਫਾਈਨਲ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਖ਼ਿਲਾਫ਼ ਪੰਜਾਬ ਕਿੰਗਜ਼ ਦੀ ਪਾਰੀ ਸ਼ੁਰੂ ਹੋ ਗਈ ਹੈ। ਪ੍ਰਭਸਿਮਰਨ ਸਿੰਘ ਅਤੇ ਪ੍ਰਿਯਾਂਸ਼ ਆਰੀਆ ਕ੍ਰੀਜ਼ ‘ਤੇ ਹਨ।

  • 03 Jun 2025 09:28 PM (IST)

    ਆਰਸੀਬੀ ਨੇ ਪੰਜਾਬ ਨੂੰ ਦਿੱਤਾ 191 ਦੌੜਾਂ ਦਾ ਟੀਚਾ

    ਆਈਪੀਐਲ 2025 ਦੇ ਫਾਈਨਲ ਵਿੱਚ, ਰਾਇਲ ਚੈਲੇਂਜਰਜ਼ ਬੰਗਲੌਰ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 9 ਵਿਕਟਾਂ ‘ਤੇ 190 ਦੌੜਾਂ ਬਣਾਈਆਂ। ਆਰਸੀਬੀ ਲਈ ਵਿਰਾਟ ਕੋਹਲੀ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸਨੇ 35 ਗੇਂਦਾਂ ਵਿੱਚ 43 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਜਿਤੇਸ਼ ਸ਼ਰਮਾ ਨੇ 10 ਗੇਂਦਾਂ ਵਿੱਚ 24 ਦੌੜਾਂ ਦੀ ਤੇਜ਼ ਪਾਰੀ ਖੇਡੀ। ਪੰਜਾਬ ਲਈ ਕਾਈਲ ਜੈਮੀਸਨ ਅਤੇ ਅਰਸ਼ਦੀਪ ਸਿੰਘ ਨੇ ਤਿੰਨ-ਤਿੰਨ ਵਿਕਟਾਂ ਲਈਆਂ।

  • 03 Jun 2025 09:10 PM (IST)

    ਜਿਤੇਸ਼ ਸ਼ਰਮਾ ਨੇ ਰਨ ਰੇਟ ਵਧਾਇਆ

    ਰਾਇਲ ਚੈਲੇਂਜਰਜ਼ ਬੰਗਲੌਰ ਦੇ ਵਿਕਟਕੀਪਰ-ਬੱਲੇਬਾਜ਼ ਜਿਤੇਸ਼ ਸ਼ਰਮਾ ਨੇ ਰਨ ਰੇਟ ਵਧਾ ਦਿੱਤਾ ਹੈ। ਆਰਸੀਬੀ ਦਾ ਸਕੋਰ 16 ਓਵਰਾਂ ਵਿੱਚ 4 ਵਿਕਟਾਂ ‘ਤੇ 150 ਦੌੜਾਂ ਹੈ।

  • 03 Jun 2025 08:52 PM (IST)

    ਆਰਸੀਬੀ ਨੂੰ ਲੱਗਾ ਸਭ ਤੋਂ ਵੱਡਾ ਝਟਕਾ

    ਖਿਤਾਬੀ ਲੜਾਈ ਦੌਰਾਨ, ਰਾਇਲ ਚੈਲੇਂਜਰਜ਼ ਬੰਗਲੌਰ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ 43 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਉਸਨੂੰ ਅਜ਼ਮਤੁੱਲਾ ਉਮਰਜ਼ਈ ਨੇ ਆਊਟ ਕੀਤਾ।

  • 03 Jun 2025 08:36 PM (IST)

    ਕੈਪਟਨ ਰਜਤ ਪਾਟੀਦਾਰ ਆਊਟ

    ਰਾਇਲ ਚੈਲੇਂਜਰਜ਼ ਬੰਗਲੌਰ ਨੂੰ ਪੰਜਾਬ ਕਿੰਗਜ਼ ਖ਼ਿਲਾਫ਼ ਤੀਜਾ ਝਟਕਾ ਲੱਗਾ ਹੈ। ਕਪਤਾਨ ਰਜਤ ਪਾਟੀਦਾਰ 26 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਉਨ੍ਹਾਂ ਨੂੰ ਕਾਇਲ ਜੈਮੀਸਨ ਨੇ ਐਲਬੀਡਬਲਯੂ ਆਊਟ ਕੀਤਾ।

  • 03 Jun 2025 07:56 PM (IST)

    ਆਰਸੀਬੀ ਨੂੰ ਪਹਿਲਾ ਝਟਕਾ ਲੱਗਾ

    ਰਾਇਲ ਚੈਲੇਂਜਰਜ਼ ਬੰਗਲੌਰ ਨੂੰ ਪੰਜਾਬ ਕਿੰਗਜ਼ ਖ਼ਿਲਾਫ਼ ਪਹਿਲਾ ਝਟਕਾ ਲੱਗਾ ਹੈ। ਫਿਲ ਸਾਲਟ 16 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।

  • 03 Jun 2025 07:01 PM (IST)

    ਕੱਲ੍ਹ ਫਿਰ ਦੁਪਹਿਰ 12 ਵਜੇ ਮੁੱਖ ਮੰਤਰੀ ਨਿਵਾਸ ‘ਤੇ ਕੈਬਨਿਟ ਮੀਟਿੰਗ

    ਕੱਲ੍ਹ ਫਿਰ ਦੁਪਹਿਰ 12 ਵਜੇ ਮੁੱਖ ਮੰਤਰੀ ਨਿਵਾਸ ‘ਤੇ ਕੈਬਨਿਟ ਦੀ ਮੀਟਿੰਗ ਹੋਵੇਗੀ। ਪਿਛਲੇ ਦੋ ਦਿਨਾਂ ਤੋਂ ਲਗਾਤਾਰ ਕੈਬਨਿਟ ਮੀਟਿੰਗਾਂ ਹੋ ਰਹੀਆਂ ਹਨ।

  • 03 Jun 2025 06:47 PM (IST)

    ਸ਼ੰਕਰ ਮਹਾਦੇਵਨ ਅਤੇ ਪੁੱਤਰਾਂ ਦੀ ਪਰਫਾਰਮੈਂਸ

    ਮਸ਼ਹੂਰ ਸਿੰਗਰ ਸ਼ੰਕਰ ਮਹਾਦੇਵਨ ਅਤੇ ਉਨ੍ਹਾਂ ਦੇ ਦੋਵੇਂ ਪੁੱਤਰ ਇਸ ਸਮੇਂ ਪਰਫਾਮੈਂਸ ਦੇ ਰਹੇ ਹਨ। ਇਹ ਸਾਰੇ ਦੇਸ਼ ਭਗਤੀ ਦੇ ਗੀਤਾਂ ਨਾਲ ਫੈਨਸ ਵਿੱਚ ਜੋਸ਼ ਭਰ ਰਹੇ ਹਨ। ਸ਼ੰਕਰ ਮਹਾਦੇਵਨ ਨੇ ਆਪ੍ਰੇਸ਼ਨ ਸਿੰਦੂਰ ਨੂੰ ਯਾਦ ਕਰਕੇ ਭਾਰਤੀ ਫੌਜ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

  • 03 Jun 2025 06:34 PM (IST)

    ਆਈਪੀਐਲ ਦੀ ਕਲੋਜਿੰਗ ਸਰੇਮਨੀ ਸ਼ੁਰੂ, ਫੌਜ ਨੂੰ ਦਿੱਤੀ ਸਲਾਮੀ

    ਫਾਈਨਲ ਤੋਂ ਪਹਿਲਾਂ, ਨਰਿੰਦਰ ਮੋਦੀ ਸਟੇਡੀਅਮ ਵਿੱਚ ਕਲੋਜਿੰਗ ਸਰੇਮਨੀ ਸ਼ੁਰੂ ਹੋ ਗਈ ਹੈ ਅਤੇ ਇੱਥੇ ਕਲਾਕਾਰ ਦੇਸ਼ ਭਗਤੀ ਦੇ ਗੀਤਾਂ ‘ਤੇ ਭਾਰਤੀ ਫੌਜਾਂ ਨੂੰ ਸਲਾਮੀ ਦੇ ਰਹੇ ਹਨ। ਬੀਸੀਸੀਆਈ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਆਪ੍ਰੇਸ਼ਨ ਸਿੰਦੂਰ ਨੂੰ ਯਾਦ ਕੀਤਾ ਜਾਵੇਗਾ ਅਤੇ ਸੈਨਿਕਾਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਧੰਨਵਾਦ ਵਜੋਂ ਸ਼ਰਧਾਂਜਲੀ ਦਿੱਤੀ ਜਾਵੇਗੀ।