RR vs DC: ਰਿਆਨ ਪਰਾਗ ਦੀ ਧਮਾਕੇਦਾਰ ਪਾਰੀ, ਰਾਜਸਥਾਨ ਨੇ ਦਿੱਲੀ ਨੂੰ ਹਰਾਇਆ | IPL 2024 RR vs DC rajasthan royal beat delhi capital with 12 runs riyan parag know full details in punjabi Punjabi news - TV9 Punjabi

RR vs DC: ਰਿਆਨ ਪਰਾਗ ਦੀ ਧਮਾਕੇਦਾਰ ਪਾਰੀ, ਰਾਜਸਥਾਨ ਨੇ ਦਿੱਲੀ ਨੂੰ ਹਰਾਇਆ

Published: 

29 Mar 2024 06:42 AM

RR ਬਨਾਮ DC: IPL 2024 ਦੇ 9ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਟਕਰਾਅ ਹੋਇਆ। ਇਹ ਮੈਚ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਹੈ। ਰਾਜਸਥਾਨ ਦੀ ਟੀਮ ਆਪਣਾ ਪਹਿਲਾ ਮੈਚ ਜਿੱਤ ਗਈ ਸੀ ਜਦਕਿ ਦਿੱਲੀ ਕੈਪੀਟਲਜ਼ ਹਾਰ ਗਈ ਸੀ।

RR vs DC: ਰਿਆਨ ਪਰਾਗ ਦੀ ਧਮਾਕੇਦਾਰ ਪਾਰੀ, ਰਾਜਸਥਾਨ ਨੇ ਦਿੱਲੀ ਨੂੰ ਹਰਾਇਆ

ਰਿਆਨ ਪਰਾਗ

Follow Us On

IPL 2024 ਦੇ 9ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ ਦਿੱਲੀ ਕੈਪੀਟਲਜ਼ ਨੂੰ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ 185 ਦੌੜਾਂ ਬਣਾਈਆਂ, ਜਵਾਬ ‘ਚ ਦਿੱਲੀ ਦੀ ਟੀਮ 173 ਦੌੜਾਂ ਹੀ ਬਣਾ ਸਕੀ। ਰਾਜਸਥਾਨ ਦੀ ਜਿੱਤ ਦੇ ਹੀਰੋ ਰਿਆਨ ਪਰਾਗ ਅਤੇ ਅਵੇਸ਼ ਖਾਨ ਹਰੇ। ਰਿਆਨ ਪਰਾਗ ਨੇ ਨਾਬਾਦ 84 ਦੌੜਾਂ ਬਣਾਈਆਂ। ਅਵੇਸ਼ ਖਾਨ ਨੇ ਮੈਚ ਦਾ ਆਖਰੀ ਓਵਰ ਸੁੱਟਿਆ ਜਿਸ ਵਿੱਚ ਰਾਜਸਥਾਨ ਨੂੰ 17 ਦੌੜਾਂ ਦੀ ਲੋੜ ਸੀ। ਪਰ ਇਸ ਗੇਂਦਬਾਜ਼ ਨੇ 20ਵੇਂ ਓਵਰ ਵਿੱਚ ਸਿਰਫ਼ 4 ਦੌੜਾਂ ਹੀ ਦਿੱਤੀਆਂ। ਵਿਕਟਾਂ ਦੀ ਗੱਲ ਕਰੀਏ ਤਾਂ ਚਾਹਲ ਨੇ 19 ਦੌੜਾਂ ਦੇ ਕੇ 2 ਵਿਕਟਾਂ ਅਤੇ ਬਰਗਰ ਨੇ 29 ਦੌੜਾਂ ਦੇ ਕੇ 2 ਵਿਕਟਾਂ ਲਈਆਂ।

ਰਾਜਸਥਾਨ ਰਾਇਲਜ਼ ਨੇ ਇਸ ਸੀਜ਼ਨ ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਜਦਕਿ ਦਿੱਲੀ ਕੈਪੀਟਲਜ਼ ਨੇ ਆਪਣਾ ਦੂਜਾ ਮੈਚ ਹਾਰਿਆ। ਇਸ ਜਿੱਤ ਨਾਲ ਰਾਜਸਥਾਨ ਦੀ ਟੀਮ ਅੰਕ ਸੂਚੀ ਵਿਚ ਦੂਜੇ ਸਥਾਨ ‘ਤੇ ਹੈ। ਚੇਨਈ ਦੀ ਤਰ੍ਹਾਂ ਇਸ ਟੀਮ ਨੇ ਵੀ ਦੋਵੇਂ ਮੈਚ ਜਿੱਤੇ ਹਨ ਪਰ ਨੈੱਟ ਰਨ ਰੇਟ ਦੇ ਆਧਾਰ ‘ਤੇ ਰਾਜਸਥਾਨ ਦੂਜੇ ਸਥਾਨ ‘ਤੇ ਹੈ।

ਦਿੱਲੀ ਦੇ ਬੱਲੇਬਾਜ਼ ਨਾਕਾਮ

ਚੁਣੌਤੀ 186 ਸੀ ਪਰ ਦਿੱਲੀ ਕੈਪੀਟਲਸ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਅਤੇ ਮਿਸ਼ੇਲ ਮਾਰਸ਼ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਮਿਸ਼ੇਲ ਮਾਰਸ਼ ਨੇ ਖਾਸ ਤੌਰ ‘ਤੇ ਪਾਵਰਪਲੇ ‘ਚ 5 ਚੌਕੇ ਲਗਾ ਕੇ ਆਪਣੀ ਕਾਬਲੀਅਤ ਦਿਖਾਈ ਪਰ ਇਸ ਤੋਂ ਬਾਅਦ ਨੈਂਡਰੇ ਬਰਗਰ ਨੇ ਇਸ ਬੱਲੇਬਾਜ਼ ਨੂੰ 23 ਦੇ ਨਿੱਜੀ ਸਕੋਰ ‘ਤੇ ਆਊਟ ਕਰਕੇ ਆਪਣੀ ਟੀਮ ਨੂੰ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ ਬਰਗਰ ਨੇ ਉਸੇ ਓਵਰ ‘ਚ ਰਿਕੀ ਭੂਈ ਨੂੰ 0 ਦੌੜਾਂ ‘ਤੇ ਆਊਟ ਕਰ ਦਿੱਤਾ। ਦੋ ਵਿਕਟਾਂ ਡਿੱਗਣ ਤੋਂ ਬਾਅਦ ਪੰਤ ਅਤੇ ਵਾਰਨਰ ਨੇ ਟੀਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਵਾਰਨਰ ਨੇ ਹਮਲਾਵਰ ਰੁਖ਼ ਅਪਣਾਉਂਦੇ ਹੋਏ 34 ਗੇਂਦਾਂ ‘ਚ 3 ਛੱਕੇ ਅਤੇ 5 ਚੌਕੇ ਲਗਾਏ। ਪਰ ਇਸ ਖਿਡਾਰੀ ਨੇ 49 ਦੇ ਨਿੱਜੀ ਸਕੋਰ ‘ਤੇ ਆਪਣਾ ਵਿਕਟ ਗੁਆ ਦਿੱਤਾ ਅਤੇ ਇੱਥੋਂ ਦਿੱਲੀ ਦੀ ਟੀਮ ਫਿੱਕੀ ਪੈ ਗਈ।

ਦਿੱਲੀ ਦੇ ਕਪਤਾਨ ਰਿਸ਼ਭ ਪੰਤ ਆਪਣੇ ਪ੍ਰਦਰਸ਼ਨ ਤੋਂ ਨਿਰਾਸ਼ ਕੀਤਾ। ਖੱਬੇ ਹੱਥ ਦਾ ਇਹ ਖਿਡਾਰੀ 26 ਗੇਂਦਾਂ ਵਿੱਚ ਸਿਰਫ਼ 28 ਦੌੜਾਂ ਹੀ ਬਣਾ ਸਕਿਆ ਅਤੇ ਉਸ ਨੂੰ ਯੁਜਵੇਂਦਰ ਚਾਹਲ ਨੇ ਸ਼ਿਕਾਰ ਬਣਾਇਆ। ਆਊਟ ਹੋਣ ਤੋਂ ਬਾਅਦ ਪੰਤ ਆਪਣੇ ਆਪ ‘ਤੇ ਕਾਫੀ ਗੁੱਸੇ ‘ਚ ਨਜ਼ਰ ਆਏ ਅਤੇ ਪੈਵੇਲੀਅਨ ਪਰਤਦੇ ਸਮੇਂ ਉਨ੍ਹਾਂ ਨੇ ਆਪਣਾ ਬੱਲਾ ਕੰਧ ‘ਤੇ ਮਾਰਿਆ।

ਰਾਜਸਥਾਨ ਦੇ ਹੀਰੋ ਰਿਆਨ

ਇਸ ਤੋਂ ਪਹਿਲਾਂ ਰਾਜਸਥਾਨ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ। ਟੀਮ ਦਾ ਬੁਰਾ ਹਾਲ ਸੀ। 8ਵੇਂ ਓਵਰ ਤੱਕ ਯਸ਼ਸਵੀ ਜੈਸਵਾਲ, ਸੰਜੂ ਸੈਮਸਨ ਅਤੇ ਜੋਸ ਬਟਲਰ ਆਊਟ ਹੋ ਗਏ। ਇਸ ਤੋਂ ਬਾਅਦ ਰਾਜਸਥਾਨ ਨੇ ਅਸ਼ਵਿਨ ਨੂੰ ਬੱਲੇਬਾਜ਼ੀ ਲਈ ਭੇਜਿਆ ਅਤੇ ਉਸ ਨੇ ਰਿਆਨ ਪਰਾਗ ਨਾਲ ਮਿਲ ਕੇ ਪਾਰੀ ਦੀ ਕਮਾਨ ਸੰਭਾਲੀ। ਅਸ਼ਵਿਨ ਨੇ 19 ਗੇਂਦਾਂ ਵਿੱਚ 29 ਦੌੜਾਂ ਬਣਾਈਆਂ। ਅਸ਼ਵਿਨ ਦੇ ਆਊਟ ਹੋਣ ‘ਤੇ ਰਿਆਨ ਪਰਾਗ ਨੇ ਧਰੁਵ ਜੁਰੇਲ ਦੇ ਨਾਲ ਟੀਮ ਦੀ ਕਮਾਨ ਸੰਭਾਲੀ। ਜੁਰੇਲ 12 ਗੇਂਦਾਂ ‘ਚ 20 ਦੌੜਾਂ ਬਣਾ ਕੇ ਆਊਟ ਹੋਏ ਅਤੇ ਫਿਰ ਰਿਆਨ ਪਰਾਗ ਨੇ ਆਪਣਾ ਜਾਦੂ ਦਿਖਾਇਆ। ਰਿਆਨ ਪਰਾਗ ਨੇ ਆਪਣਾ ਅਰਧ ਸੈਂਕੜਾ 34 ਗੇਂਦਾਂ ਵਿੱਚ ਪੂਰਾ ਕੀਤਾ। ਇਸ ਖਿਡਾਰੀ ਨੇ 45 ਗੇਂਦਾਂ ਵਿੱਚ 6 ਛੱਕਿਆਂ ਅਤੇ 7 ਚੌਕਿਆਂ ਦੀ ਮਦਦ ਨਾਲ 84 ਦੌੜਾਂ ਬਣਾਈਆਂ। ਇਸ ਪਾਰੀ ਲਈ ਪਰਾਗ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਮਿਲਿਆ।

Exit mobile version