Asian Games 2026: ਭਾਰਤੀ ਸ਼ੂਟਰਾਂ ਦਾ ਧਮਾਲ, Women’s Skeet Team ਨੇ ਕਾਂਸੀ ਦੇ ਤਗਮੇ ‘ਤੇ ਲਗਾਇਆ ਨਿਸ਼ਾਨਾ

Updated On: 

23 Sep 2026 11:14 AM IST

Asian Games 2026: ਭਾਰਤ ਦੀ ਝੋਲੀ ਵਿੱਚ ਇੱਕ ਹੋਰ ਕਾਂਸੀ ਦਾ ਤਗਮਾ ਆਇਆ ਹੈ। ਸ਼ੂਟਿੰਗ ਦੇ ਮਹਿਲਾ ਸਕੀਟ ਇਵੈਂਟ ਵਿੱਚ ਰਜ਼ੀਆ ਢਿੱਲੋਂ, ਮਹੇਸ਼ਵਰੀ ਚੌਹਾਨ ਅਤੇ ਪਰੀਨਾਜ਼ ਧਾਲੀਵਾਲ ਦੀ ਤਿਕੜੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

Asian Games 2026: ਭਾਰਤੀ ਸ਼ੂਟਰਾਂ ਦਾ ਧਮਾਲ, Womens Skeet Team ਨੇ ਕਾਂਸੀ ਦੇ ਤਗਮੇ ਤੇ ਲਗਾਇਆ ਨਿਸ਼ਾਨਾ

ਮਹਿਲਾ ਸਕੀਟ ਟੀਮ ਦਾ ਕਮਾਲ

ਏਸ਼ੀਅਨ ਗੇਮਜ਼ 2026 ਵਿੱਚ ਭਾਰਤ ਨੇ ਆਪਣਾ 8ਵਾਂ ਤਗਮਾ ਜਿੱਤ ਲਿਆ ਹੈ। ਭਾਰਤ ਦੀ ਝੋਲੀ ਵਿੱਚ ਇਹ ਤਗਮਾ ਸ਼ੂਟਿੰਗ ਦੇ ਮਹਿਲਾ ਸਕੀਟ ਇਵੈਂਟ ਵਿੱਚ ਆਇਆ, ਜਿੱਥੇ ਰਾਈਜ਼ਾ ਢਿੱਲੋਂ, ਮਹੇਸ਼ਵਰੀ ਚੌਹਾਨ ਅਤੇ ਪਰੀਨਾਜ਼ ਧਾਲੀਵਾਲ ਦੀ ਤਿਕੜੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਤਿੰਨਾਂ ਦੇ ਅਚੂਕ ਨਿਸ਼ਾਨਿਆਂ ਦੀ ਬਦੌਲਤ ਭਾਰਤ ਕਾਂਸੀ ਦਾ ਤਗਮਾ ਜਿੱਤਣ ਵਿੱਚ ਕਾਮਯਾਬ ਰਿਹਾ। ਆਈਚੀ ਨਾਗੋਯਾ ਵਿੱਚ ਚੱਲ ਰਹੀਆਂ ਏਸ਼ੀਅਨ ਗੇਮਜ਼ ਵਿੱਚ ਭਾਰਤ ਨੂੰ ਸ਼ੂਟਿੰਗ ਵਿੱਚ ਹੁਣ ਤੱਕ ਮਿਲਿਆ ਇਹ ਛੇਵਾਂ ਤਗਮਾ ਹੈ। ਯਾਨੀ ਭਾਰਤ ਦੇ 8 ਵਿੱਚੋਂ 6 ਤਗਮੇ ਭਾਰਤੀ ਸ਼ੂਟਰਾਂ ਨੇ ਜਿਤਾਏ ਹਨ।

ਭਾਰਤ ਦੀ ਮਹਿਲਾ ਸਕੀਟ ਟੀਮ ਨੇ ਜਿੱਤਿਆ ਕਾਂਸੀ ਦਾ ਤਗਮਾ

ਹੁਣ ਸਵਾਲ ਇਹ ਹੈ ਕਿ ਰਾਈਜ਼ਾ ਢਿੱਲੋਂ, ਮਹੇਸ਼ਵਰੀ ਚੌਹਾਨ ਅਤੇ ਪਰੀਨਾਜ਼ ਧਾਲੀਵਾਲ ਦੀ ਤਿਕੜੀ ਨੇ ਇਹ ਕਮਾਲ ਕਿਵੇਂ ਕੀਤਾ? ਆਈਚੀ ਨਾਗੋਯਾ ਵਿੱਚ ਇਸ ਭਾਰਤੀ ਤਿਕੜੀ ਨੇ ਮਿਲ ਕੇ 331 ਅੰਕ ਹਾਸਲ ਕੀਤੇ, ਜਿਸ ਤੋਂ ਬਾਅਦ ਉਹ ਕਾਂਸੀ ਦੇ ਤਗਮੇ ‘ਤੇ ਕਬਜ਼ਾ ਕਰਨ ਵਿੱਚ ਕਾਮਯਾਬ ਰਹੀਆਂ। ਪਰੀਨਾਜ਼ ਧਾਲੀਵਾਲ ਅਤੇ ਰਾਈਜ਼ਾ ਢਿੱਲੋਂ ਨੇ 111-111 ਅੰਕ ਹਾਸਲ ਕੀਤੇ, ਜਦਕਿ ਮਹੇਸ਼ਵਰੀ ਚੌਹਾਨ ਨੇ 109 ਅੰਕ ਪ੍ਰਾਪਤ ਕੀਤੇ।

ਭਾਰਤ ਨੂੰ ਕਾਂਸੀ, ਚੀਨ ਨੇ ਜਿੱਤਿਆ ਸੋਨ ਤਗਮਾ

ਭਾਰਤੀ ਟੀਮ 331 ਅੰਕ ਹਾਸਲ ਕਰਕੇ ਤੀਜੇ ਸਥਾਨ ‘ਤੇ ਰਹੀ ਅਤੇ ਕਾਂਸੀ ਦਾ ਤਗਮਾ ਜਿੱਤਿਆ। ਉੱਥੇ ਹੀ ਚੀਨ ਦੀ ਟੀਮ ਨੇ 357 ਅੰਕ ਹਾਸਲ ਕਰਕੇ ਸੋਨ ਤਗਮਾ ਜਿੱਤਿਆ, ਜਦਕਿ ਕਜ਼ਾਖਸਤਾਨ ਦੀ ਟੀਮ 337 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਣ ਵਿੱਚ ਕਾਮਯਾਬ ਰਹੀ।

ਮਹਿਲਾ ਸਕੀਟ ਇੰਡੀਵਿਜੁਅਲ ਇਵੈਂਟ ਦੇ ਫਾਈਨਲ ਵਿੱਚ ਬਣਾਈ ਜਗ੍ਹਾ

ਪਰੀਨਾਜ਼ ਧਾਲੀਵਾਲ ਅਤੇ ਰਾਈਜ਼ਾ ਢਿੱਲੋਂ ਨੇ ਮਹਿਲਾ ਸਕੀਟ ਦੇ ਇੰਡੀਵਿਜੁਅਲ ਇਵੈਂਟ ਦੇ ਫਾਈਨਲ ਵਿੱਚ ਵੀ ਜਗ੍ਹਾ ਬਣਾ ਲਈ ਹੈ। ਟੀਮ ਇਵੈਂਟ ਦੇ ਟਾਪ-8 ਸ਼ੂਟਰਾਂ ਨੂੰ ਇੰਡੀਵਿਜੁਅਲ ਫਾਈਨਲ ਖੇਡਣ ਦਾ ਮੌਕਾ ਮਿਲਦਾ ਹੈ। ਪਰੀਨਾਜ਼ 8ਵੇਂ ਸਥਾਨ ‘ਤੇ ਸਨ। ਪਰ ਰਾਈਜ਼ਾ ਢਿੱਲੋਂ ਨੂੰ 9ਵੇਂ ਸਥਾਨ ‘ਤੇ ਰਹਿਣ ਦੇ ਬਾਵਜੂਦ ਫਾਈਨਲ ਖੇਡਣ ਦਾ ਮੌਕਾ ਮਿਲ ਗਿਆ। ਇਸ ਦੇ ਪਿੱਛੇ ਇੱਕ ਨਿਯਮ ਹੈ, ਜਿਸ ਮੁਤਾਬਕ ਇੱਕ ਦੇਸ਼ ਦੇ ਸਿਰਫ਼ 2 ਸ਼ੂਟਰ ਹੀ ਟਾਪ-8 ਵਿੱਚ ਹੋ ਸਕਦੇ ਹਨ। ਚੀਨ ਦੇ 3 ਸ਼ੂਟਰ ਟਾਪ-8 ਵਿੱਚ ਸਨ। ਅਜਿਹੇ ਵਿੱਚ ਭਾਰਤੀ ਸ਼ੂਟਰ ਰਾਈਜ਼ਾ ਨੂੰ ਇਸ ਦਾ ਫਾਇਦਾ ਮਿਲਿਆ ਅਤੇ ਉਹ 9ਵੇਂ ਸਥਾਨ ‘ਤੇ ਰਹਿਣ ਦੇ ਬਾਵਜੂਦ ਫਾਈਨਲ ਲਈ ਕੁਆਲੀਫਾਈ ਕਰ ਗਈ।

ਸ਼ੂਟਿੰਗ ਵਿੱਚ ਆਏ ਭਾਰਤ ਦੇ ਤਗਮੇ

ਭਾਰਤ ਨੇ ਇਸ ਤੋਂ ਪਹਿਲਾਂ ਮਹਿਲਾਵਾਂ ਅਤੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਟੀਮ ਅਤੇ ਇੰਡੀਵਿਜੁਅਲ ਇਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉੱਥੇ ਹੀ 10 ਮੀਟਰ ਏਅਰ ਰਾਈਫਲ ਦੇ ਇੰਡੀਵਿਜੁਅਲ ਇਵੈਂਟ ਦਾ ਕਾਂਸੀ ਦਾ ਤਗਮਾ ਵੀ ਭਾਰਤ ਦੀ ਝੋਲੀ ਵਿੱਚ ਆਇਆ ਸੀ।

Source:TV9Hindi.com

Loading...
Unable to load recommendations.
Follow Us
Related Stories
Mirabai Chanu: ਮੀਰਾਬਾਈ ਚਾਨੂ ਨੇ ਏਸ਼ੀਅਨ ਗੇਮਜ਼ ਵਿੱਚ ਜਿੱਤਿਆ ਸਿਲਵਰ ਮੈਡਲ, ਪੂਰਾ ਹੋਇਆ ਅਧੂਰਾ ਸੁਪਨਾ
Asian Games 2026: ਭਾਰਤ ਦੀਆਂ ਧੀਆਂ ਨੇ ਜਿੱਤਿਆ ਗੋਲਡ ਮੈਡਲ, ਮਹਿਲਾ ਕ੍ਰਿਕਟ ਟੀਮ ਨੇ ਫਾਈਨਲ ਵਿੱਚ ਸ਼੍ਰੀਲੰਕਾ ਨੂੰ ਦਿੱਤੀ ਕਰਾਰੀ ਮਾਰ
Asian Games 2026 ‘ਚ ਵੱਡਾ ਬਵਾਲ, ਭਾਰਤੀ ਰੋਅਰਜ਼ ਨੇ ਦਿੱਤੀ ਹੜਤਾਲ ਦੀ ਧਮਕੀ, ਇਵੈਂਟਸ ਦੀ ਅਦਲਾ-ਬਦਲੀ ਤੋਂ ਨਾਰਾਜ਼
ਇੰਗਲੈਂਡ ਫੁਟਬਾਲ ਟੀਮ ਦੀ ਕੈਪਟਨ ਸੀਰਤ ਕੌਰ ਬਿੰਨਿਗ ਨੇ ਫਗਵਾੜਾ ਦੀ ਸਪੋਰਟਸ ਅਕੈਡਮੀ ਮੌਲੀ ਦਾ ਕੀਤਾ ਵਿਸ਼ੇਸ਼ ਦੌਰਾ
Asian Games 2026: ਹਿਮਾਂਸ਼ੂ-ਰੁਦ੍ਰਾਂਕਸ਼ ਨੇ 2 ਹੋਰ ਮੈਡਲ ‘ਤੇ ਲਾਇਆ ਨਿਸ਼ਾਨਾ, ਸ਼ੂਟਿੰਗ ਦੇ ਇਸ ਇਵੈਂਟ ਵਿੱਚ ਜਿੱਤੇ ਸਿਲਵਰ ਤੇ ਬ੍ਰੌਂਜ਼
Asian Games 2026: ਬੰਗਲਾਦੇਸ਼ ‘ਤੇ ਇਤਿਹਾਸਕ ਜਿੱਤ ਨਾਲ ਭਾਰਤੀ ਟੀਮ ਫ਼ਾਈਨਲ ‘ਚ, ਹੁਣ ਗੋਲਡ ਮੈਡਲ ਲਈ ਸ਼੍ਰੀਲੰਕਾ ਨਾਲ ਹੋਵੇਗੀ ਟੱਕਰ