ਟੀਮ ਇੰਡੀਆ ਤੋਂ ਬਾਹਰ ਹੋ ਸਕਦੇ ਨੇ ਸਰਫਰਾਜ਼ ਖਾਨ, ਭਾਰਤੀ ਕ੍ਰਿਕਟਰ ਨੇ ਡੈਬਿਊ ਤੋਂ ਪਹਿਲਾਂ ਹੀ ਉੱਠੇ ਕਾਬਲੀਅਤ ‘ਤੇ ਸਵਾਲ
INDIA vs ENGLAND: ਭਾਰਤੀ ਟੈਸਟ ਟੀਮ ਵਿੱਚ ਜਗ੍ਹਾ ਬਣਾਉਣ ਲਈ, ਸਰਫਰਾਜ਼ ਖਾਨ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਲਗਭਗ 70 ਦੀ ਔਸਤ ਨਾਲ ਦੌੜਾਂ ਬਣਾਈਆਂ। ਪਰ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਨੂੰ ਅਜੇ ਵੀ ਉਨ੍ਹਾਂ ਦੀ ਕਾਬਲੀਅਤ 'ਤੇ ਸ਼ੱਕ ਹੈ। ਸਾਬਕਾ ਕ੍ਰਿਕਟਰ ਮੁਤਾਬਕ ਸਰਫਰਾਜ਼ ਖਾਨ ਜਲਦ ਹੀ ਟੀਮ ਇੰਡੀਆ ਤੋਂ ਬਾਹਰ ਨਜ਼ਰ ਆਉਣਗੇ।
ਕ੍ਰਿਕਟ ਖਿਡਾਰੀ ਸਰਫਰਾਜ਼ ਖਾਨ ਦੀ ਤਸਵੀਰ (pic credit: ਇੰਟਸਾਗ੍ਰਾਮ ਸਰਫਰਾਜ਼ ਖਾਨ)
ਦੀਪਦਾਸ ਨੇ ਅੱਗੋਂ ਵੱਡੀ ਗੱਲ ਕਹੀ
ਦੀਪ ਦਾਸਗੁਪਤਾ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਮੁਤਾਬਕ ਜਦੋਂ ਕੇਐੱਲ ਰਾਹੁਲ ਅਤੇ ਵਿਰਾਟ ਕੋਹਲੀ ਟੀਮ ‘ਚ ਵਾਪਸੀ ਕਰਨਗੇ ਤਾਂ ਸਰਫਰਾਜ਼ ਖਾਨ ਨੂੰ ਟੀਮ ‘ਚੋਂ ਬਾਹਰ ਕਰ ਦਿੱਤਾ ਜਾਵੇਗਾ ਅਤੇ ਉਹ ਫਸਟ ਕਲਾਸ ਕ੍ਰਿਕਟ ਖੇਡਦੇ ਨਜ਼ਰ ਆਉਣਗੇ। ਹੁਣ ਇਹ ਦੀਪ ਦਾਸਗੁਪਤਾ ਦੀ ਨਿੱਜੀ ਰਾਏ ਹੈ। ਸੰਭਵ ਹੈ ਕਿ ਸਰਫਰਾਜ਼ ਖਾਨ ਅੰਤਰਰਾਸ਼ਟਰੀ ਕ੍ਰਿਕਟ ‘ਚ ਵੀ ਆਪਣੀ ਕਾਬਲੀਅਤ ਸਾਬਤ ਕਰ ਸਕਦੇ ਹਨ। ਹੁਣ ਬੱਸ ਇਸ ਖਿਡਾਰੀ ਦੇ ਟੈਸਟ ਡੈਬਿਊ ਦਾ ਇੰਤਜ਼ਾਰ ਹੈ। ਤਦ ਹੀ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ।
Follow Us
