ਭਾਰਤ 109 'ਤੇ ਆਲ ਆਊਟ, ਫਿਰ ਵੀ ਹਿੱਲ ਗਿਆ ਆਸਟ੍ਰੇਲੀਆ, 2 ਦਿਨਾਂ 'ਚ ਖਤਮ ਹੋ ਜਾਵੇਗਾ ਮੈਚ। India all out at 109 runs in 3rd test match against Australia Punjabi news - TV9 Punjabi

Cricket News: ਭਾਰਤ 109 ‘ਤੇ ਆਲ ਆਊਟ, ਫਿਰ ਵੀ ਹਿੱਲ ਗਿਆ ਆਸਟ੍ਰੇਲੀਆ, 2 ਦਿਨਾਂ ‘ਚ ਖਤਮ ਹੋ ਜਾਵੇਗਾ ਮੈਚ

Published: 

01 Mar 2023 14:01 PM

India vs Australia, 3rd Test: ਸਾਬਕਾ ਆਸਟ੍ਰੇਲੀਆਈ ਕ੍ਰਿਕਟਰਾਂ ਨੇ ਇੰਦੌਰ ਦੀ ਪਿੱਚ 'ਤੇ ਚੁੱਕਿਆ ਸਵਾਲ, ਮਾਰਕ ਵਾ ਨੇ ਕਿਹਾ- ਇਹ ਪਿੱਚ ਟੈਸਟ ਮੈਚ ਦੇ ਲਾਇਕ ਹੀ ਨਹੀਂ ਹੈ।

Cricket News: ਭਾਰਤ 109 ਤੇ ਆਲ ਆਊਟ, ਫਿਰ ਵੀ ਹਿੱਲ ਗਿਆ ਆਸਟ੍ਰੇਲੀਆ, 2 ਦਿਨਾਂ ਚ ਖਤਮ ਹੋ ਜਾਵੇਗਾ ਮੈਚ

ਭਾਰਤ 109 'ਤੇ ਆਲ ਆਊਟ, ਫਿਰ ਵੀ ਹਿੱਲ ਗਿਆ ਆਸਟ੍ਰੇਲੀਆ, 2 ਦਿਨਾਂ 'ਚ ਖਤਮ ਹੋ ਜਾਵੇਗਾ ਮੈਚ। India all out at 109 runs in 3rd test match against Australia

Follow Us On

ਨਵੀਂ ਦਿੱਲੀ: ਇੰਦੌਰ ‘ਚ ਭਾਵੇਂ ਭਾਰਤੀ ਟੀਮ (Indian Cricket Team) ਪਹਿਲੀ ਪਾਰੀ ‘ਚ ਸਿਰਫ 109 ਦੌੜਾਂ ‘ਤੇ ਸਿਮਟ ਗਈ ਸੀ ਪਰ ਇਸ ਦੇ ਬਾਵਜੂਦ ਕੰਬ ਰਿਹਾ ਹੈ ਆਸਟ੍ਰੇਲੀਆ । ਟੀਮ ਇੰਡੀਆ ਦੇ ਦਿੱਗਜ ਬੱਲੇਬਾਜ਼ ਸਿਰਫ 33.2 ਓਵਰ ਤੱਕ ਹੀ ਕ੍ਰੀਜ ‘ਤੇ ਟਿਕ ਸਕੇ ਪਰ ਫਿਰ ਵੀ ਆਸਟ੍ਰੇਲੀਆ ਕੰਬ ਰਿਹਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਗੇਂਦ ਨਾਲ ਜਬਰਦਸਤ ਪ੍ਰਦਰਸ਼ਨ ਦੇ ਬਾਵਜੂਦ ਕੰਗਾਰੂ ਕਿਉਂ ਡਰੇ ਹੋਏ ਹਨ? ਤਾਂ ਇਸ ਦਾ ਕਾਰਨ ਹੈ ਇੰਦੌਰ ਦੇ ਹੋਲਕਰ ਸਟੇਡੀਅਮ ਦੀ 22 ਗਜ ਦੀ ਪੱਟੀ। ਇਕ ਵਾਰ ਫਿਰ ਪਿੱਚ ‘ਤੇ ਹੰਗਾਮਾ ਮੱਚਿਆ ਹੋਇਆ ਹੈ ਅਤੇ ਆਸਟ੍ਰੇਲੀਆ ਦੇ ਸਾਬਕਾ ਖਿਡਾਰੀਆਂ ਨੇ ਇੰਦੌਰ ਦੀ ਪਿੱਚ ‘ਤੇ ਸਵਾਲ ਖੜ੍ਹੇ ਕੀਤੇ ਹਨ।

ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਮਾਰਕ ਵਾ ਨੇ ਕੁਮੈਂਟਰੀ ਦੌਰਾਨ ਇੱਥੋਂ ਤੱਕ ਕਹਿ ਦਿੱਤਾ ਕਿ ਇੰਦੌਰ ਦੀ ਪਿੱਚ ਟੈਸਟ ਦੇ ਲਾਇਕ ਨਹੀਂ ਹੈ। ਮੈਥਿਊ ਹੇਡਨ ਨੇ ਕਿਹਾ ਕਿ ਇੰਦੌਰ ਦੀ ਪਿੱਚ ਪਹਿਲੇ ਦਿਨ ਦੀ ਨਹੀਂ ਸਗੋਂ ਤੀਜੇ ਦਿਨ ਦੀ ਪਿੱਚ ਵਰਗੀ ਲੱਗ ਰਹੀ ਹੈ। ਉੱਥੇ ਹੀ ਬ੍ਰੈਡ ਹੌਗ ਨੇ ਤੰਜ ਕੱਸਦਿਆ ਪੁੱਛਿਆ ਕਿ ਕੀ ਇਹ ਟੈਸਟ ਮੈਚ ਇਕ ਦਿਨ ‘ਚ ਖਤਮ ਹੋ ਜਾਵੇਗਾ?

ਇੰਦੌਰ ਦੀ ਪਿੱਚ ‘ਤੇ ਉੱਠੇ ਸਵਾਲ

ਮੈਥਿਊ ਹੇਡਨ ਨੇ ਇੰਦੌਰ ਦੀ ਪਿੱਚ ਦੇਖਣ ਤੋਂ ਬਾਅਦ ਕਿਹਾ ਕਿ ਭਾਰਤ ਨੇ ਇਸ ਪਿੱਚ ‘ਤੇ ਸ਼ਾਨਦਾਰ ਟਾਸ ਜਿੱਤਿਆ ਹੈ। ਉਨ੍ਹਾਂ ਨੇ ਕਿਹਾ, ‘ਪਿਚ ਰਿਪੋਰਟ ‘ਚ ਮੈਂ ਮੁਰਲੀ ​​ਕਾਰਤਿਕ ਦੇ ਨਾਲ ਸੀ। ਪਿੱਚ ਦੇਖ ਕੇ ਮੈਨੂੰ ਲੱਗਾ ਕਿ ਇਹ ਤੀਜੇ ਦਿਨ ਦੀ ਪਿੱਚ ਹੈ। ਪਿਚ ‘ਤੇ ਦਰਾਰਾਂ ਵੀ ਜਿਆਦਾ ਖੁੱਲ੍ਹੀਆਂ ਹੋਈਆਂ ਸਨ।

ਹੇਡਨ ਨੇ ਕਮੈਂਟਰੀ ਦੌਰਾਨ ਅੱਗੇ ਕਿਹਾ, ‘ਮੈਨੂੰ ਇਸ ਤਰ੍ਹਾਂ ਦੇ ਹਾਲਾਤਾਂ ਨਾਲ ਦਿਕੱਤ ਹੈ। ਦੁਨੀਆ ਵਿੱਚ ਕਿਤੇ ਵੀ ਕੋਈ ਸਪਿਨ ਗੇਂਦਬਾਜ ਛੇਵੇਂ ਓਵਰ ਵਿੱਚ ਨਹੀਂ ਆਉਂਦਾ। ਗੇਂਦ ਪਹਿਲੇ ਦਿਨ ਹੀ 4.8 ਡਿਗਰੀ ਘੁੰਮ ਰਹੀ ਹੈ। ਤੁਸੀਂ ਇਹ ਤੀਜੇ ਦਿਨ ਦੇਖੋਗੇ। ਖੇਡ ਨੂੰ ਇੰਨੀ ਤੇਜ਼ੀ ਨਾਲ ਨਹੀਂ ਚੱਲਣਾ ਚਾਹੀਦਾ। ਘੱਟੋ-ਘੱਟ ਖੇਡ ਚਾਰ ਜਾਂ ਪੰਜ ਦਿਨ ਚੱਲਦੀ ਹੈ। ਜੇਕਰ ਅਜਿਹਾ ਹੀ ਰਹਿੰਦਾ ਹੈ ਤਾਂ ਸਾਨੂੰ ਤਿੰਨ ਦਿਨ ਹੀ ਟੈਸਟ ਮੈਚ ਖੇਡਣੇ ਚਾਹੀਦੇ ਹਨ।

ਹੇਡਨ ਨੂੰ ਆਪਣੇ ਬੱਲੇਬਾਜ਼ਾਂ ‘ਤੇ ਭਰੋਸਾ ਨਹੀਂ ?

ਕਿਤੇ ਨਾ ਕਿਤੇ ਹੇਡਨ ਦਾ ਇਹ ਬਿਆਨ ਉਨ੍ਹਾਂ ਦੇ ਹੀ ਬੱਲੇਬਾਜ਼ਾਂ ‘ਤੇ ਸਵਾਲ ਖੜ੍ਹੇ ਕਰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਟੀਮ ਇੰਡੀਆ 109 ਦੌੜਾਂ ‘ਤੇ ਆਲ ਆਊਟ ਹੋ ਗਈ ਹੈ ਪਰ ਇਸ ਦੇ ਬੱਲੇਬਾਜ਼ਾਂ ਨੇ ਖਰਾਬ ਸ਼ਾਟ ਖੇਡ ਕੇ ਆਪਣੀਆਂ ਵਿਕਟਾਂ ਗੁਆਈਆਂ। ਅਜਿਹੇ ‘ਚ ਸਵਾਲ ਇਹ ਹੈ ਕਿ ਕੀ ਹੇਡਨ ਨੂੰ ਅਜਿਹਾ ਕਹਿਣ ਤੋਂ ਪਹਿਲਾਂ ਆਪਣੇ ਬੱਲੇਬਾਜ਼ਾਂ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ। ਵੈਸੇ, ਹੇਡਨ ਨੂੰ ਆਪਣੇ ਬੱਲੇਬਾਜ਼ਾਂ ਤੋਂ ਬਹੁਤ ਘੱਟ ਹੀ ਉਮੀਦ ਹੋਵੇਗੀ ਕਿਉਂਕਿ ਉਹ ਪਿਛਲੇ ਦੋ ਟੈਸਟਾਂ ਵਿੱਚ ਅਸਫਲ ਹੀ ਰਹੇ ਅਤੇ ਟੀਮ ਤਿੰਨ ਦਿਨਾਂ ਵਿੱਚ ਦੋਵੇਂ ਮੈਚ ਹਾਰ ਗਈ।

ਭਾਰਤ ਦੇ ਧੁਰੰਧਰ ਇੰਦੌਰ ਵਿੱਚ ਢੇਰ

ਟੀਮ ਇੰਡੀਆ ਦੇ ਬੈਟਿੰਗ ਕਾਰਡ ਦੀ ਗੱਲ ਕਰੀਏ ਤਾਂ ਹਰ ਬੱਲੇਬਾਜ ਅਸਫਲ ਰਿਹਾ। ਅਰਧ ਸੈਂਕੜਾ ਤਾਂ ਛੱਡੋ, ਕੋਈ ਬੱਲੇਬਾਜ 30 ਦੌੜਾਂ ਦੀ ਪਾਰੀ ਵੀ ਨਹੀਂ ਖੇਡ ਸਕਿਆ। ਵਿਰਾਟ ਕੋਹਲੀ ਨੇ ਸਭ ਤੋਂ ਵੱਧ 22 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ 21 ਦੌੜਾਂ ਦੀ ਪਾਰੀ ਖੇਡੀ। ਰੋਹਿਤ ਸ਼ਰਮਾ 12 ਦੌੜਾਂ ਬਣਾ ਕੇ ਆਊਟ ਹੋ ਗਏ। ਅਈਅਰ ਖਾਤਾ ਵੀ ਨਹੀਂ ਖੋਲ੍ਹ ਸਕੇ। ਪੁਜਾਰਾ ਸਿਰਫ਼ ਇੱਕ ਦੌੜ ਹੀ ਬਣਾ ਸਕੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version