ICC World Cup 2023: ਲਗਾਤਾਰ 7ਵੀਂ ਜਿੱਤ ਦਰਜ ਕਰਨ ਦੀ ਕੋਸ਼ਿਸ਼ ‘ਚ ਭਾਰਤ, ਸ਼੍ਰੀਲੰਕਾ ਨਾਲ ਮੁਕਾਬਲਾ

Updated On: 

02 Nov 2023 14:08 PM IST

IND vs SL Match: ਵਿਸ਼ਵ ਕੱਪ 2023 ਲਈ ਟੀਮ ਇੰਡੀਆ ਦਾ ਸਾਹਮਣਾ ਇੱਥੇ ਵਾਨਖੇੜੇ ਸਟੇਡੀਅਮ ਵਿੱਚ ਸ੍ਰੀਲੰਕਾ ਨਾਲ ਹੋਣ ਜਾ ਰਿਹਾ ਹੈ। ਟੂਰਨਾਮੈਂਟ 'ਚ ਇਹ ਉਸ ਦਾ 7ਵਾਂ ਮੈਚ ਹੈ, ਜਿਸ 'ਚ ਉਸ ਦੀਆਂ ਨਜ਼ਰਾਂ ਲਗਾਤਾਰ 7ਵੀਂ ਜਿੱਤ ਦਰਜ ਕਰਨ ਅਤੇ ਸੈਮੀਫਾਈਨਲ ਦੀ ਟਿਕਟ ਹਾਸਲ ਕਰਨ 'ਤੇ ਹਨ। ਭਾਰਤ ਹੁਣ ਤੱਕ ਜਿੰਨ੍ਹੇ ਵੀ ਮੈਚ ਖੇਡਿਆਂ ਹੈ, ਸਾਰਿਆਂ ਵਿੱਚ ਚੰਗੀ ਜਿੱਤ ਹਾਸਿਲ ਕਰਨ ਦੇ ਨਾਲ-ਨਾਲ ਕਈ ਰਿਕਾਰਡ ਵੀ ਆਪਣੇ ਨਾਂ ਕੀਤੇ ਹਨ।

ICC World Cup 2023: ਲਗਾਤਾਰ 7ਵੀਂ ਜਿੱਤ ਦਰਜ ਕਰਨ ਦੀ ਕੋਸ਼ਿਸ਼ ਚ ਭਾਰਤ, ਸ਼੍ਰੀਲੰਕਾ ਨਾਲ ਮੁਕਾਬਲਾ
Follow Us On

ਭਾਰਤ ਨੇ ਸ਼੍ਰੀਲੰਕਾ ਦੇ ਖਿਲਾਫ ਭਾਰਤ ਨੇ ਆਪਣੇ ਜੇਤੂ ਕਾਂਬਿਨੇਸ਼ਨ ‘ਤੇ ਭਰੋਸਾ ਜਤਾਇਆ ਹੈ ਅਤੇ ਕੋਈ ਬਦਲਾਅ ਨਹੀਂ ਕੀਤਾ ਹੈ।

ਸ਼੍ਰੀਲੰਕਾ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਇਸ ਗੱਲ ਤੋਂ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹ ਪਹਿਲਾਂ ਹੀ ਬੱਲੇਬਾਜ਼ੀ ਕਰਨਾ ਚਾਹੁੰਦੇ ਸਨ।

ਜਦੋਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਸ਼੍ਰੀਲੰਕਾ ਵੱਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦੇ ਫੈਸਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪਿਆ। ਕਿਉਂਕਿ ਉਨ੍ਹਾਂ ਦਾ ਇਰਾਦਾ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੀ। ਭਾਵ, ਜੇਕਰ ਉਹ ਟਾਸ ਜਿੱਤਦੇ ਤਾਂ ਵੀ ਪਹਿਲਾਂ ਬੱਲੇਬਾਜ਼ੀ ਹੀ ਕਰਦੇ।

ਪਿੱਚ ‘ਚ ਟਰਨ ਹੈ ਪਰ ਦੌੜਾਂ ਵੀ !

ਜਿੱਥੋਂ ਤੱਕ ਭਾਰਤ-ਸ਼੍ਰੀਲੰਕਾ ਮੈਚ ਦੀ ਪਿੱਚ ਦਾ ਸਵਾਲ ਹੈ, ਉਸ ‘ਤੇ ਦੌੜਾਂ ਹਨ। ਸੁਨੀਲ ਗਾਵਸਕਰ ਦੀ ਰਿਪੋਰਟ ਮੁਤਾਬਕ ਪਿੱਚ ‘ਚ ਟਰਨ ਹੋਵੇਗਾ ਪਰ ਚੰਗੀ ਗੱਲ ਇਹ ਹੋਵੇਗੀ ਕਿ ਗੇਂਦ ਬੱਲੇ ‘ਤੇ ਆਵੇਗੀ। ਮਤਲਬ ਬੱਲੇਬਾਜ਼ੀ ਇੰਨੀ ਮੁਸ਼ਕਲ ਨਹੀਂ ਹੋਵੇਗੀ।

ਭਾਰਤ ਦੀ ਪਲੇਇੰਗ ਇਲੈਵਨ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਕੁਲਦੀਪ ਯਾਦਵ, ਮੁਹੰਮਦ ਸਿਰਾਜ।

ਸ਼੍ਰੀਲੰਕਾ ਦੇ ਪਲੇਇੰਗ ਇਲੈਵਨ: ਪਥੁਮ ਨਿਸਾਂਕਾ, ਦਿਮੁਥ ਕਰੁਣਾਰਤਨੇ, ਕੁਸਲ ਮੈਂਡਿਸ, ਸਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਦੁਸਾਨ ਹੇਮੰਥਾ, ਐਂਜੇਲੋ ਮੈਥਿਊਜ਼, ਦੁਸ਼ਮੰਥਾ ਚਮੀਰਾ, ਮਹਿਸ਼ ਤਿਕਸ਼ਾਨਾ, ਕਸੁਨ ਰਜਿਥਾ, ਦਿਲਸ਼ਾਨ ਮਧੂਸ਼ੰਕਾ।