ਕੁਲਦੀਪ ਯਾਦਵ ਦੀ ਫਿਰਕੀ ‘ਚ ਫਸੇ ਪਾਕਿਸਤਾਨੀ ਬੱਲੇਬਾਜ਼, 199 ‘ਤੇ ਪੂਰੀ ਟੀਮ ਆਲ-ਆਉਟ

Updated On: 

14 Oct 2023 18:29 PM

ਟੀਮ ਇੰਡੀਆ ਦੇ ਸਟਾਰ ਸਪਿਨਰ ਕੁਲਦੀਪ ਯਾਦਵ ਸ਼ਾਨਦਾਰ ਫਾਰਮ 'ਚ ਹਨ। ਪਾਕਿਸਤਾਨ ਦੇ ਖਿਲਾਫ਼ ਮੈਚ 'ਚ ਵੀ ਉਸ ਦੀ ਚਮਕ ਦੇਖਣ ਨੂੰ ਮਿਲੀ। ਕੁਲਦੀਪ ਨੇ ਪਾਰੀ ਦੇ 33ਵੇਂ ਓਵਰ ਵਿੱਚ ਪਾਕਿਸਤਾਨ ਨੂੰ ਦੋ ਵੱਡੇ ਝਟਕੇ ਦਿੱਤੇ। ਕੁਲਦੀਪ ਨੇ ਮੈਚ ਵਿੱਚ ਚੰਗੀ ਗੇਂਦਬਾਜ਼ੀ ਕੀਤੀ। ਪਾਕਿਸਤਾਨੀ ਬੱਲੇਬਾਜ਼ ਉਸ ਦੇ ਖਿਲਾਫ਼ ਆਪਣੇ ਹੱਥ ਨਹੀਂ ਖੋਲ੍ਹ ਸਕੇ। ਮੈਚ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਗੇਂਦਬਾਜ਼ਾਂ ਨੇ ਆਪਣੇ ਕਪਤਾਨ ਦੇ ਫੈਸਲੇ ਨੂੰ ਸਹੀ ਸਾਬਤ ਕੀਤਾ।

ਕੁਲਦੀਪ ਯਾਦਵ ਦੀ ਫਿਰਕੀ ਚ ਫਸੇ ਪਾਕਿਸਤਾਨੀ ਬੱਲੇਬਾਜ਼, 199 ਤੇ ਪੂਰੀ ਟੀਮ ਆਲ-ਆਉਟ
Follow Us On

ਟੀਮ ਇੰਡੀਆ ਦੇ ਸਟਾਰ ਸਪਿਨਰ ਕੁਲਦੀਪ ਯਾਦਵ (Kuldeep Yadav) ਦਾ ਵਿਸ਼ਵ ਕੱਪ 2023 ‘ਚ ਚੰਗਾ ਪ੍ਰਦਰਸ਼ਨ ਜਾਰੀ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਪਾਕਿਸਤਾਨ ਖਿਲਾਫ਼ ਖੇਡੇ ਜਾ ਰਹੇ ਮੈਚ ‘ਚ ਪਾਕਿਸਤਾਨ ਦੇ ਬੱਲੇਬਾਜ਼ਾਂ ਨੇ ਕੁਲਦੀਪ ਯਾਦਵ ਨੂੰ ਆਪਣੀ ਸਪਿਨ ‘ਤੇ ਨੱਚਾਇਆ। ਕੁਲਦੀਪ ਯਾਦਵ ਨੇ ਇੱਕ ਓਵਰ ਵਿੱਚ ਪਾਕਿਸਤਾਨ ਨੂੰ 2 ਵੱਡੇ ਝਟਕੇ ਦਿੱਤੇ। ਉਸ ਨੇ ਪਹਿਲਾਂ ਸਾਊਦ ਸ਼ਕੀਲ ਅਤੇ ਫਿਰ ਇਫਤਿਕਾਰ ਅਹਿਮਦ ਨੂੰ ਪਵੇਲੀਅਨ ਭੇਜਿਆ। ਕੁਲਦੀਪ ਨੂੰ ਇਹ ਦੋਵੇਂ ਸਫ਼ਲਤਾਵਾਂ ਪਾਰੀ ਦੇ 33ਵੇਂ ਓਵਰ ਵਿੱਚ ਮਿਲੀਆਂ।

ਮੈਚ ‘ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਗੇਂਦਬਾਜ਼ਾਂ ਨੇ ਆਪਣੇ ਕਪਤਾਨ ਦੇ ਫੈਸਲੇ ਨੂੰ ਸਹੀ ਸਾਬਤ ਕੀਤਾ। ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੇ ਚੰਗੀ ਗੇਂਦਬਾਜ਼ੀ ਕੀਤੀ। ਸਿਰਾਜ ਨੇ 41 ਦੇ ਸਕੋਰ ‘ਤੇ ਭਾਰਤ ਨੂੰ ਪਹਿਲਾ ਵਿਕਟ ਦਿਵਾਇਆ। ਉਨ੍ਹਾਂ ਨੇ ਅਬਦੁੱਲਾ ਸ਼ਫੀਕ ਨੂੰ ਐਲਬੀਡਬਲੀਯੂ ਕਰ ਟੀਮ ਇੰਡੀਆ ਨੂੰ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ ਹਾਰਦਿਕ ਨੇ 73 ਦੇ ਸਕੋਰ ‘ਤੇ ਟੀਮ ਇੰਡੀਆ ਨੂੰ ਦੂਜੀ ਸਫਲਤਾ ਦਿਵਾਈ। ਉਨ੍ਹਾਂ ਨੇ ਇਮਾਮ ਉਲ ਹੱਕ ਨੂੰ ਕੇਐਲ ਰਾਹੁਲ ਹੱਥੋਂ ਕੈਚ ਕਰਵਾ ਕੇ ਪਾਕਿਸਤਾਨ ਨੂੰ ਦੂਜਾ ਵੱਡਾ ਝਟਕਾ ਦਿੱਤਾ।

ਇਮਾਮ ਦੇ ਆਊਟ ਹੋਣ ਤੋਂ ਬਾਅਦ ਪਾਕਿਸਤਾਨ ਦੇ ਦੋ ਸਭ ਤੋਂ ਤਜਰਬੇਕਾਰ ਬੱਲੇਬਾਜ਼ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਕ੍ਰੀਜ਼ ‘ਤੇ ਸਨ। ਦੋਵਾਂ ਨੇ ਪਾਕਿਸਤਾਨ ਦੀ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਗੇਂਦਬਾਜ਼ਾਂ ਨੇ ਅਜਿਹਾ ਨਹੀਂ ਹੋਣ ਦਿੱਤਾ। ਏਸ਼ੀਆ ਕੱਪ ਦੇ ਹੀਰੋ ਸਿਰਾਜ ਨੇ ਬਾਬਰ ਨੂੰ ਬੋਲਡ ਕਰਕੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ। ਬਾਬਰ 50 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਕੁਲਦੀਪ ਯਾਦਵ ਨੇ ਆਪਣਾ ਜਲਵਾ ਦਿਖਾਇਆ।

ਇੱਕ ਓਵਰ ਵਿੱਚ ਦੋ ਵਿਕਟਾਂ ਲਈਆਂ

ਕੁਲਦੀਪ ਨੂੰ 20ਵੇਂ ਓਵਰ ਤੋਂ ਪਹਿਲਾਂ ਹੀ ਰੋਹਿਤ ਨੇ ਗੇਂਦਬਾਜ਼ੀ ਲਈ ਲਿਆਂਦਾ ਸੀ, ਪਰ 33ਵੇਂ ਓਵਰ ‘ਚ ਉਨ੍ਹਾਂ ਦਾ ਜਾਦੂ ਦੇਖਣ ਨੂੰ ਮਿਲਿਆ। ਪਾਕਿਸਤਾਨ ਦੇ ਬੱਲੇਬਾਜ਼ਾਂ ਨੂੰ ਕੁਲਦੀਪ ਖਿਲਾਫ਼ ਦੌੜਾਂ ਬਣਾਉਣੀਆਂ ਮੁਸ਼ਕਲ ਹੋ ਰਹੀਆਂ ਸਨ। ਪਾਕਿਸਤਾਨ ‘ਤੇ ਦਬਾਅ ਬਣ ਰਿਹਾ ਸੀ ਅਤੇ ਕੁਲਦੀਪ ਨੇ ਇਸ ਦਾ ਫਾਇਦਾ ਚੁੱਕਿਆ।

ਕੁਲਦੀਪ ਨੇ 33ਵੇਂ ਓਵਰ ਦੀ ਦੂਜੀ ਗੇਂਦ ‘ਤੇ ਸੌਦ ਸ਼ਕੀਲ ਨੂੰ ਐੱਲ.ਬੀ.ਡਬਲਿਊ. ਕੀਤਾ। ਫਿਰ ਇਸ ਤੋਂ ਬਾਅਦ ਇਫਤਿਖਾਰ ਅਹਿਮਦ ਬੱਲੇਬਾਜ਼ੀ ਕਰਨ ਆਏ। ਇਹ ਜ਼ਿਆਦਾ ਦੇਰ ਚੱਲ ਨਹੀਂ ਸਕੇ। ਕੁਲਦੀਪ ਨੇ ਵਾਪਸੀ ਕਰਦੇ ਹੋਏ ਓਵਰ ਦੀ ਆਖਰੀ ਗੇਂਦ ‘ਤੇ ਇਫਤਿਖਾਰ ਨੂੰ ਬੋਲਡ ਕਰਕੇ ਉਨ੍ਹਾਂ ਨੂੰ ਵਾਪਿਸ ਪੈਵੇਲਿਅਨ ਭੇਜਿਆ।

ਕੁਲਦੀਪ ਯਾਦਵ ਨੇ ਮੈਚ ਵਿੱਚ 10 ਓਵਰਾਂ ਦਾ ਆਪਣਾ ਕੋਟਾ ਪੂਰਾ ਕੀਤਾ। ਉਨ੍ਹਾਂ ਨੇ 35 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਵਿਸ਼ਵ ਕੱਪ ਵਿੱਚ ਕੁਲਦੀਪ ਯਾਦਵ ਦੇ ਨਾਮ ਕੁੱਲ 5 ਵਿਕਟਾਂ ਹਨ। ਉਸ ਨੇ ਆਸਟ੍ਰੇਲੀਆ ਖਿਲਾਫ਼ 2 ਅਤੇ ਅਫਗਾਨਿਸਤਾਨ ਖਿਲਾਫ 1 ਵਿਕਟ ਲਈ।

ਪਾਕਿ ਟੀਮ 191 ਦੌੜਾਂ ਤੱਕ ਹੀ ਸੀਮਤ ਹੋ ਗਈ

ਪਾਕਿਸਤਾਨ ਦੀ ਪੂਰੀ ਪਾਰੀ 191 ਦੌੜਾਂ ‘ਤੇ ਸਿਮਟ ਗਈ। ਉਹ ਪੂਰੇ 50 ਓਵਰ ਵੀ ਨਹੀਂ ਖੇਡ ਸਕੀ। ਬਾਬਰ ਦੀ ਪੂਰੀ ਟੀਮ ਸਿਰਫ਼ 42.5 ਓਵਰਾਂ ਵਿੱਚ ਹੀ ਪੈਵੇਲੀਅਨ ਪਰਤ ਗਈ। ਇੱਕ ਸਮੇਂ ਪਾਕਿਸਤਾਨ ਟੀਮ ਦਾ ਸਕੋਰ 2 ਵਿਕਟਾਂ ਦੇ ਨੁਕਸਾਨ ‘ਤੇ 155 ਦੌੜਾਂ ਸੀ। ਉਨ੍ਹਾਂ ਨੇ ਆਖਰੀ 8 ਵਿਕਟਾਂ ਸਿਰਫ 36 ਦੌੜਾਂ ‘ਚ ਗੁਆ ਦਿੱਤੀਆਂ। ਬਾਬਰ ਆਜ਼ਮ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਨ੍ਹਾਂ ਨੇ 50 ਦੌੜਾਂ ਦੀ ਪਾਰੀ ਖੇਡੀ। ਰਿਜ਼ਵਾਨ ਨੇ 49 ਦੌੜਾਂ ਬਣਾਈਆਂ। ਟੀਮ ਇੰਡੀਆ ਲਈ ਬੁਮਰਾਹ, ਜਡੇਜਾ, ਕੁਲਦੀਪ, ਸਿਰਾਜ ਅਤੇ ਹਾਰਦਿਕ ਨੇ 2-2 ਵਿਕਟਾਂ ਲਈਆਂ।

Exit mobile version