ਸਾਬਕਾ ਪਾਕਿਸਤਾਨੀ ਖਿਡਾਰੀ ਦੇ ਰਹੇ ਅਜੀਬ ਬਿਆਨ, ਲੋਕ ਉਡਾ ਰਹੇ ਮਜ਼ਾਕ

Updated On: 

09 Nov 2023 20:01 PM

ਟੀਮ ਇੰਡੀਆ ਵਿਸ਼ਵ ਕੱਪ 2023 ਵਿੱਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਟੀਮ ਨੇ ਆਪਣੇ ਸਾਰੇ 8 ਮੈਚ ਜਿੱਤੇ ਹਨ। ਦੂਜੇ ਪਾਸੇ ਪਾਕਿਸਤਾਨ ਦਾ ਪ੍ਰਦਰਸ਼ਨ ਕੁਝ ਖ਼ਾਸ ਨਹੀਂ ਰਿਹਾ ਹੈ। ਇਸ ਟੀਮ ਨੂੰ ਸੈਮੀਫਾਈਨਲ 'ਚ ਜਗ੍ਹਾ ਬਣਾਉ ਲਈ ਮੁਸ਼ਕਿਲ ਹੋ ਰਹੀ ਹੈ। ਹਾਲਾਂਕਿ ਇਹ ਟੀਮ ਅਜੇ ਵੀ ਸੈਮੀਫਾਈਨਲ ਦੀ ਦੌੜ ਵਿੱਚ ਹੈ। ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਦਿੱਗਜ ਖਿਡਾਰੀ ਅਬਦੁਲ ਰਜ਼ਾਕ ਨੇ ਕੁਝ ਅਜਿਹਾ ਕਿਹਾ ਹੈ, ਜਿਸ ਨੂੰ ਸੁਣ ਕੇ ਤੁਸੀਂ ਆਪਣਾ ਸਿਰ ਫੜਨ ਲਈ ਮਜ਼ਬੂਰ ਹੋ ਜਾਵੋਗੇ।

ਸਾਬਕਾ ਪਾਕਿਸਤਾਨੀ ਖਿਡਾਰੀ ਦੇ ਰਹੇ ਅਜੀਬ ਬਿਆਨ, ਲੋਕ ਉਡਾ ਰਹੇ ਮਜ਼ਾਕ
Follow Us On

ਪਾਕਿਸਤਾਨ ਦੀ ਟੀਮ ਵਿਸ਼ਵ ਕੱਪ (World Cup) ਵਿੱਚ ਨਾ ਸਿਰਫ਼ ਖ਼ਰਾਬ ਪ੍ਰਦਰਸ਼ਨ ਕਰ ਰਹੀ ਹੈ ਸਗੋਂ ਉਸ ਦੇ ਸਾਬਕਾ ਖਿਡਾਰੀਆਂ ਨੇ ਆਪਣੇ ਮੌਜੂਦਾ ਖਿਡਾਰੀਆਂ ਤੋਂ ਵੀ ਖ਼ਰਾਬ ਪ੍ਰਦਰਸ਼ਨ ਕੀਤਾ ਹੈ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸਟੂਡੀਓ ‘ਚ ਬੈਠ ਕੇ ਅਜਿਹੀਆਂ ਅਜੀਬੋ-ਗਰੀਬ ਗੱਲਾਂ ਕਹਿ ਰਹੇ ਹਨ, ਜੋ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਟੀਮ ਦਾ ਮਜ਼ਾਕ ਉਡਾ ਰਹੀਆਂ ਹਨ। ਅਜਿਹਾ ਹੀ ਬਿਆਨ ਸਾਬਕਾ ਆਲਰਾਊਂਡਰ ਅਬਦੁਲ ਰੱਜ਼ਾਕ ਨੇ ਵੀ ਦਿੱਤਾ ਹੈ। ਰੱਜ਼ਾਕ ਨੇ ਇੱਕ ਖੇਡ ਸ਼ੋਅ ਵਿੱਚ ਕਿਹਾ ਕਿ ਭਾਰਤ ਵਿੱਚ ਆਜ਼ਾਦੀ ਨਹੀਂ ਹੈ।

ਪਾਕਿਸਤਾਨ (Pakistan) ਦੇ ਸਾਬਕਾ ਕ੍ਰਿਕੇਟਰ ਅਬਦੁਲ ਰੱਜ਼ਾਕ ਨੇ ਕਿਹਾ, ‘ਭਾਰਤ ਵਿੱਚ ਕੋਈ ਆਜ਼ਾਦੀ ਨਹੀਂ ਹੈ, ਤੁਸੀਂ ਹੋਟਲ ਤੋਂ ਬਾਹਰ ਨਹੀਂ ਜਾ ਸਕਦੇ। ਤੁਸੀਂ ਘੁੰਮ ਫਿਰ ਨਹੀਂ ਸਕਦੇ। ਭਾਰਤ ਵਿੱਚ ਸੁਰੱਖਿਆ ਬਹੁਤ ਸਖ਼ਤ ਹੈ। ਖਿਡਾਰੀ ਹਮੇਸ਼ਾ ਹੋਟਲ ਵਿੱਚ ਫਸੇ ਰਹਿੰਦੇ ਹਨ। ਇੱਕ ਖਿਡਾਰੀ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਆਜ਼ਾਦੀ ਦੀ ਲੋੜ ਹੁੰਦੀ ਹੈ। ਜੇਕਰ ਆਜ਼ਾਦੀ ਨਹੀਂ ਹੈ ਤਾਂ ਖਿਡਾਰੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ।’

ਪਾਕਿਸਤਾਨ ਟੀਮ

ਇੱਕ ਪਾਸੇ ਅਬਦੁਲ ਰੱਜ਼ਾਕ ਅਜਿਹੀਆਂ ਗੱਲਾਂ ਕਹਿ ਰਹੇ ਹਨ। ਦੂਜੇ ਪਾਸੇ ਪਾਕਿਸਤਾਨੀ ਟੀਮ ਦੀ ਭਾਰਤ ‘ਚ ਜ਼ਬਰਦਸਤ ਮਹਿਮਾਨ ਨਿਵਾਜ਼ੀ ਹੋ ਰਹੀ ਹੈ। ਪਾਕਿਸਤਾਨ ਨੇ ਹੈਦਰਾਬਾਦ ਤੋਂ ਅਹਿਮਦਾਬਾਦ ਤੱਕ ਸ਼ਾਨਦਾਰ ਸਵਾਗਤ ਕੀਤਾ। ਉਨ੍ਹਾਂ ਦੇ ਖਾਣ-ਪੀਣ ਦਾ ਵੀ ਕਾਫੀ ਧਿਆਨ ਰੱਖਿਆ ਜਾ ਰਿਹਾ ਹੈ। ਪਾਕਿਸਤਾਨੀ ਖਿਡਾਰੀਆਂ ਨੂੰ ਚੰਗੀਆਂ ਸਹੂਲਤਾਂ ਮਿਲ ਰਹੀਆਂ ਹਨ। ਪਾਕਿਸਤਾਨੀ ਖਿਡਾਰੀਆਂ ਨੇ ਖੁਦ ਇਹ ਗੱਲਾਂ ਕਹੀਆਂ ਹਨ। ਪਰ ਸਾਬਕਾ ਪਾਕਿਸਤਾਨੀ ਕ੍ਰਿਕਟਰ ਅਜੀਬ ਗੱਲਾਂ ਕਹਿ ਕੇ ਆਪਣਾ ਮਜ਼ਾਕ ਉਡਵਾ ਰਹੇ ਹਨ।

ਪਾਕਿਸਤਾਨ ਲਈ ਜਿੱਤ ਜ਼ਰੂਰੀ

ਤੁਹਾਨੂੰ ਦੱਸ ਦੇਈਏ ਕਿ ਜੇਕਰ ਪਾਕਿਸਤਾਨੀ ਟੀਮ ਨੇ ਵਿਸ਼ਵ ਕੱਪ 2023 ਦੇ ਸੈਮੀਫਾਈਨਲ ‘ਚ ਪਹੁੰਚਣਾ ਹੈ ਤਾਂ ਉਸ ਨੂੰ ਕਿਸੇ ਵੀ ਕੀਮਤ ‘ਤੇ ਇੰਗਲੈਂਡ ਨੂੰ ਹਰਾਉਣਾ ਹੋਵੇਗਾ। ਹਾਲਾਂਕਿ ਪਾਕਿਸਤਾਨ ਨੂੰ ਇਹ ਵੀ ਉਮੀਦ ਕਰਨੀ ਹੋਵੇਗੀ ਕਿ ਨਿਊਜ਼ੀਲੈਂਡ ਦੀ ਟੀਮ ਸ਼੍ਰੀਲੰਕਾ ਤੋਂ ਹਾਰੇ। ਕਿਉਂਕਿ ਜੇਕਰ ਕੀਵੀ ਟੀਮ ਜਿੱਤ ਜਾਂਦੀ ਹੈ ਤਾਂ ਪਾਕਿਸਤਾਨ ਲਈ ਸੈਮੀਫਾਈਨਲ ‘ਚ ਪਹੁੰਚਣਾ ਮੁਸ਼ਕਿਲ ਹੋ ਜਾਵੇਗਾ। ਕਿਉਂਕਿ ਨਿਊਜ਼ੀਲੈਂਡ ਦੀ ਨੈੱਟ ਰਨ ਰੇਟ ਬਹੁਤ ਵਧੀਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੇ ਇਸ ਟੂਰਨਾਮੈਂਟ ਵਿੱਚ ਖ਼ਰਾਬ ਪ੍ਰਦਰਸ਼ਨ ਕੀਤਾ ਹੈ, ਇਸ ਲਈ ਬਾਬਰ ਐਂਡ ਕੰਪਨੀ ਸੈਮੀਫਾਈਨਲ ਵਿੱਚ ਪਹੁੰਚਣ ਲਈ ਕਿਸਮਤ ‘ਤੇ ਭਰੋਸਾ ਕਰ ਰਹੀ ਹੈ। ਪਰ ਸਾਬਕਾ ਪਾਕਿਸਤਾਨੀ ਕ੍ਰਿਕਟਰ ਆਪਣੀ ਟੀਮ ਦੀਆਂ ਗਲਤੀਆਂ ਨੂੰ ਦੇਖਣ ਦੀ ਬਜਾਏ ਅਜੀਬੋ-ਗਰੀਬ ਬਿਆਨ ਦੇ ਕੇ ਆਪਣਾ ਅਪਮਾਨ ਕਰ ਰਹੇ ਹਨ।

Exit mobile version