ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਹਰਮਨਪ੍ਰੀਤ ਸਿੰਘ: 10 ਸਾਲ ਦੀ ਉਮਰ ਵਿੱਚ ਖੇਤਾਂ ਵਿੱਚ ਟਰੈਕਟਰ ਵਹਾਉਂਦਾ ਸੀ ਹਰਮਨਪ੍ਰੀਤ ਸਿੰਘ, ਉਥੋਂ ਹੀ ਲੱਭਿਆ ਮਜ਼ਬੂਤ ਡਰੈਗ ਫਲਿਕਰ ਬਨਣ ਦਾ ਮੰਤਰ

ਭਾਰਤੀ ਡਿਫੈਂਡਰ ਅਤੇ ਡਰੈਗ ਫਲਿਕਰ ਹਰਮਨਪ੍ਰੀਤ ਸਿੰਘ ਅਪਣੇ ਦੇਸ਼ ਵਾਸਤੇ 117 ਮੈਚ ਖੇਡ ਚੁੱਕੇ ਹਨ, ਜਿਨ੍ਹਾਂ ਵਿੱਚ ਉਹਨਾਂ ਨੇ 68 ਗੋਲ ਕੀਤੇ ਹਨ।

ਹਰਮਨਪ੍ਰੀਤ ਸਿੰਘ: 10 ਸਾਲ ਦੀ ਉਮਰ ਵਿੱਚ ਖੇਤਾਂ ਵਿੱਚ ਟਰੈਕਟਰ ਵਹਾਉਂਦਾ ਸੀ ਹਰਮਨਪ੍ਰੀਤ ਸਿੰਘ, ਉਥੋਂ ਹੀ ਲੱਭਿਆ ਮਜ਼ਬੂਤ ਡਰੈਗ ਫਲਿਕਰ ਬਨਣ ਦਾ ਮੰਤਰ
Follow Us
tv9-punjabi
| Published: 08 Jan 2023 11:47 AM IST
ਹਾਕੀ ਦੇ ਖੇਡ ਵਿੱਚ ਡਰੈਗ ਫ਼ਲਿਕਰ ਦਾ ਰੋਲ ਬੜਾ ਅਹਿਮ ਹੁੰਦਾ ਹੈ। ਮੌਜੂਦਾ ਭਾਰਤੀ ਹਾਕੀ ਟੀਮ ਦੀ ਗੱਲ ਕਰੀਏ ਤਾਂ ਉਸ ਵਿੱਚ ਹਰਮਨਪ੍ਰੀਤ ਸਿੰਘ ਮੁੱਖ ਹਨ। ਪੈਨਲਟੀ ਸ਼ਾਟ ਨੂੰ ਗੋਲ ਵਿੱਚ ਤਬਦੀਲ ਕਰਣ ਵਾਲੇ ਹਰਮਨਪ੍ਰੀਤ ਸਿੰਘ ਦੀ ਬਾਹਵਾਂ ਦਾ ਦੁੰਮਖਮ ਦੁਨੀਆ ਵੇਖ ਚੁੱਕੀ ਹੈ। ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲੇ ਹਰਮਨਪ੍ਰੀਤ ਸਿੰਘ ਨੇ ਆਪਣਾ ਕੈਰੀਅਰ ਬਤੌਰ ਫ਼ਾਰਵਰਡ ਖਿਲਾੜੀ ਸ਼ੁਰੂ ਕੀਤਾ ਸੀ ਪਰ ਹੁਣ ਉਹ ਟੀਮ ਦੇ ਸਟਾਰ ਡਿਫੈਂਡਰ ਬਣ ਗਏ ਹਨ। ਹਰਮਨਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਉਹਨਾਂ ਦੀ ਸਫਲਤਾ ਵਿੱਚ ਉਹਨਾਂ ਦੇ ਪਿਤਾ ਦਾ ਅਹਿਮ ਰੋਲ ਹੈ, ਜਿਹਨਾਂ ਦੇ ਨਾਲ ਉਹ ਛੋਟੀ ਉਮਰ ਤੋਂ ਹੀ ਖੇਤਾਂ ਵਿੱਚ ਕੰਮ ਕਰਨ ਜਾਇਆ ਕਰਦੇ ਸਨ। ਹਰਮਨਪ੍ਰੀਤ ਸਿੰਘ ਹੁਣ ਤੱਕ ਦੇਸ਼ ਵਾਸਤੇ ਹਾਕੀ ਦੇ 117 ਮੈਚ ਖੇਡ ਚੁਕੇ ਹਨ, ਜਿਨਾਂ ਵਿਚ ਉਹਨਾਂ ਨੇ 68 ਗੋਲ ਦਾਗੇ ਹਨ। ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2014 ਵਿੱਚ ਅੰਡਰ 21 ਦੀ ਹਾਕੀ ਟੀਮ ਦੇ ਨਾਲ ਕੀਤੀ ਸੀ। ਉਸ ਤੋਂ ਬਾਅਦ ਉਹ 2016 ਵਿੱਚ ਜੂਨੀਅਰ ਵਿਸ਼ਵ ਕੱਪ ਖੇਡੇ ਅਤੇ ਭਾਰਤ ਨੇ ਇਹ ਖਿਤਾਬ ਅਪਣੇ ਨਾਂ ਕੀਤਾ ਸੀ ਜਿਸ ਵਿੱਚ ਹਰਮਨਪ੍ਰੀਤ ਦੀ ਭੂਮਿਕਾ ਅਹਿਮ ਸੀ। ਹਰਮਨਪ੍ਰੀਤ ਸਾਲ 2018 ਵਿੱਚ ਹੋਏ ਏਸ਼ੀਅਨ ਗੇਮਾਂ ਵਿੱਚ ਕਾਂਸ ਪਦਕ ਵਿਜੇਤਾ ਭਾਰਤੀ ਟੀਮ ਦਾ ਹਿੱਸਾ ਸਨ।

10 ਸਾਲ ਦੀ ਉਮਰ ਵਿੱਚ ਟਰੈਕਟਰ ਚਲਾਉਣਾ ਸ਼ੁਰੂ ਕਰ ਦਿੱਤਾ

ਹਰਮਨਪ੍ਰੀਤ ਸਿੰਘ ਅੰਮ੍ਰਿਤਸਰ ਤੋਂ ਕੁਝ ਦੂਰ ਇਕ ਪਿੰਡ ਵਿੱਚ ਪੈਦਾ ਹੋਏ ਸਨ ਅਤੇ ਉੱਥੇ ਹੀ ਵੱਡੇ ਹੋਏ। ਜਦੋਂ ਉਹ 10 ਸਾਲ ਦੇ ਸੀ, ਤਾਂ ਉਹਨਾਂ ਨੇ ਅਪਣੇ ਪਿਤਾ ਦੇ ਨਾਲ ਖੇਤਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੂੰ ਟਰੈਕਟਰ ਵਾਹੁਣਾ ਬਹੁਤ ਪਸੰਦ ਸੀ ਅਤੇ ਉਹ ਘੱਟ ਉਮਰ ਵਿੱਚ ਹੀ ਟਰੈਕਟਰ ਚਲਾਉਣ ਲੱਗ ਪਏ ਸਨ। 10 ਸਾਲ ਦੀ ਉਮਰ ਵਿੱਚ ਉਹਨਾਂ ਦੇ ਹੱਥਾਂ ਵਿੱਚ ਇੰਨੀਂ ਜਾਨ ਵੀ ਨਹੀਂ ਸੀ ਪਰ ਫੇਰ ਵੀ ਉਹ ਕੋਸ਼ਿਸ਼ ਕਰਦੇ ਰਹਿੰਦੇ ਸਨ। ਪਿਤਾ ਨੇ ਹੀ ਉਹਨਾਂ ਨੂੰ ਟਰੈਕਟਰ ਚਲਾਉਣਾ ਸਿਖਾਇਆ ਸੀ। ਇਹੀ ਉਹ ਸਮਾਂ ਸੀ ਜਦੋਂ ਹਰਮਨਪ੍ਰੀਤ ਨੇ ਅਪਣੇ ਆਪ ਨੂੰ ਸ਼ਰੀਰਕ ਤੌਰ ਤੇ ਮਜਬੂਤ ਕਰ ਲਿਆ ਸੀ। ਟਰੈਕਟਰ ਚਲਾਉਣ ਦੇ ਕਾਰਣ ਉਹਨਾਂ ਦੇ ਹੱਥ ਬੜੇ ਮਜਬੂਤ ਹੋ ਗਏ ਸਨ ਜੋ ਅੱਗੇ ਚੱਲ ਕੇ ਉਹਨਾਂ ਨੂੰ ਹਾਕੀ ਖੇਲ ਵਿੱਚ ਸ਼ਾਨਦਾਰ ਡਰੈਗ ਫ਼ਲਿਕਰ ਬਣਾਉਣ ਦੀ ਬੜੀ ਵਜ੍ਹਾ ਬਣਿਆ।

ਫਾਰਵਰਡ ਖਿਲਾੜੀ ਸੀ ਹਰਮਨਪ੍ਰੀਤ ਸਿੰਘ

ਹਰਮਨਪ੍ਰੀਤ ਸਿੰਘ ਨੂੰ ਬਚਪਨ ਤੋਂ ਹੀ ਹਾਕੀ ਖੇਲ ਬੜਾ ਪਸੰਦ ਸੀ ਅਤੇ ਇਹੀ ਵਜ੍ਹਾ ਸੀ ਕਿ ਉਹਨਾਂ ਨੇ 14 ਸਾਲ ਦੀ ਉਮਰ ਵਿੱਚ ਹੀ ਜਲੰਧਰ ਦੀ ਸੁਰਜੀਤ ਹਾਕੀ ਅਕਾਦਮੀ ਵਿੱਚ ਜਾਣ ਦਾ ਫੈਸਲਾ ਕਰ ਲਿਆ ਜਿੱਥੇ ਉਹਨਾਂ ਦਾ ਅਸਲੀ ਸਫਰ ਸ਼ੁਰੂ ਹੋਇਆ। ਸ਼ੁਰੂਆਤ ਵਿੱਚ ਉਹ ਬਤੌਰ ਫਾਰਵਰਡ ਖਿਲਾੜੀ ਸਨ। ਭਾਵੇਂ ਅਕਾਦਮੀ ਦੇ ਕੋਚ ਨੇ ਉਹਨਾਂ ਨੂੰ ਡਿਫੈਂਡਰ ਬਣਨ ਦੀ ਸਲਾਹ ਦਿੱਤੀ ਸੀ। ਪ੍ਰੈਕਟਿਸ ਦੌਰਾਨ ਉਹ ਅਕਾਦਮੀ ਵਿੱਚ ਸੀਨੀਅਰ ਫੁੱਲਬੈਕ ਖਿਲਾੜੀ ਗਗਨਦੀਪ ਸਿੰਘ ਅਤੇ ਸੁਖਜੀਤ ਸਿੰਘ ਦੇ ਸੰਪਰਕ ਵਿੱਚ ਆਏ ਸਨ। ਉਹ ਉਹਨਾਂ ਨੂੰ ਡਰੈਗ ਫ਼ਲਿਕਿੰਗ ਦਾ ਅਭਿਆਸ ਕਰਦੇ ਹੋਏ ਵੇਖਦੇ ਸਨ। ਉਹਨਾਂ ਦੇ ਨਾਲ-ਨਾਲ ਪ੍ਰੈਕਟਿਸ ਕਰਦੇ ਹੋਏ ਉਹਨਾਂ ਨੇ ਅਪਣੇ ਆਪ ਨੂੰ ਵੀ ਉਸੀ ਰੰਗ-ਢੰਗ ਵਿੱਚ ਢਾਲ ਲਿਆ ਸੀ। ਇਸ ਤੋਂ ਬਾਅਦ ਹਰਮਨਪ੍ਰੀਤ ਨੇ ਕਦੀ ਪਿੱਛੇ ਮੁੜ ਕੇ ਨਹੀਂ ਵੇਖਿਆ। ਉਹਨਾਂ ਨੇ 2014 ਵਿੱਚ ਮਲੇਸ਼ਿਆ ਵਿੱਚ ਹੋਏ ਸੁਲਤਾਨ ਜੌਹਰ ਕੱਪ ਵਿੱਚ ਹਿੱਸਾ ਲਿਆ ਸੀ। ਇਸ ਟੂਰਨਾਮੈਂਟ ਵਿੱਚ ਉਹਨਾਂ ਨੇ 9 ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਤਬਦੀਲ ਕੀਤਾ ਸੀ ਅਤੇ ਉਥੋਂ ਹੀ ਇਹਨਾਂ ਦੀ ਗੁੱਡੀ ਚੜ੍ਹੀ ਸੀ। ਇਸ ਦੇ ਦੋ ਸਾਲ ਮਗਰੋਂ ਹੀ ਉਹਨਾਂ ਨੂੰ ਜੂਨੀਅਰ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਸੀ। ਸੀਨੀਅਰ ਟੀਮ ਵਿੱਚ ਡੈਬਿਊ ਕਰਨ ਤੋਂ ਬਾਅਦ ਉਹਨਾਂ ਨੂੰ 2016 ਵਿੱਚ ਰਿਓ ਓਲੰਪਿਕ ਦੀ ਭਾਰਤੀ ਟੀਮ ਵਾਸਤੇ ਚੁਣਿਆ ਗਿਆ ਸੀ। ਪਿਛਲੇ ਸਾਲ ਉਹਨਾਂ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਅੰਮ੍ਰਿਤਸਰ ਦੇ ਹੁੱਕਾ ਬਾਰ ਵਿੱਚ ਕਾਂਗਰਸੀਆਂ ਦਾ ਜਸ਼ਨ, ਬਾਲੀਵੁੱਡ ਗੀਤ "ਤੇਰਾ ਪਿਆਰ ਪਿਆਰ, ਹੁੱਕਾ ਬਾਰ" 'ਤੇ ਥਿਰਕੇ
ਅੰਮ੍ਰਿਤਸਰ ਦੇ ਹੁੱਕਾ ਬਾਰ ਵਿੱਚ ਕਾਂਗਰਸੀਆਂ ਦਾ ਜਸ਼ਨ, ਬਾਲੀਵੁੱਡ ਗੀਤ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ...
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ...
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ...
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ...
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ...
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ...
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ...
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ...