ਤੁਹਾਡੀਆਂ ਮਾਂਵਾਂ-ਭੈਣਾਂ ਨੂੰ ਬਚਾਇਆ ਸੀ... ਬਾਬਰ ਆਜ਼ਮ ਦੇ ਭਰਾ ਨੇ ਸਿੱਖੀ ਦਾ ਉਡਾਇਆ ਮਜ਼ਾਕ ਤਾਂ ਭੜਕੇ ਹਰਭਜਨ ਨੇ ਦਿੱਤਾ ਕਰਾਰਾ ਜਵਾਬ | harbhajan-singh-reply Kamran on sikh-religion-arshdeep-singh-india-vs-pakistan-t20-world-cup full detail in punjabi Punjabi news - TV9 Punjabi

ਤੁਹਾਡੀਆਂ ਮਾਂਵਾਂ-ਭੈਣਾਂ ਨੂੰ ਬਚਾਇਆ ਸੀ… ਬਾਬਰ ਆਜ਼ਮ ਦੇ ਭਰਾ ਨੇ ਸਿੱਖੀ ਦਾ ਉਡਾਇਆ ਮਜ਼ਾਕ ਤਾਂ ਭੜਕੇ ਹਰਭਜਨ ਨੇ ਦਿੱਤਾ ਕਰਾਰਾ ਜਵਾਬ

Updated On: 

11 Jun 2024 11:30 AM

Harbhajan on Kamran Akmal: ਭਾਰਤ-ਪਾਕਿਸਤਾਨ ਮੈਚ ਦੌਰਾਨ ਸਾਬਕਾ ਕ੍ਰਿਕਟਰ ਕਾਮਰਾਨ ਅਕਮਲ ਨੇ ਅਰਸ਼ਦੀਪ ਸਿੰਘ ਦਾ ਮਜ਼ਾਕ ਉਡਾਉਂਦੇ ਹੋਏ ਸਿੱਖ ਧਰਮ 'ਤੇ ਸਵਾਲ ਖੜ੍ਹੇ ਕੀਤੇ, ਜਿਸ ਤੋਂ ਬਾਅਦ ਹਰਭਜਨ ਸਿੰਘ ਨੇ ਪਾਕਿਸਤਾਨ ਦੇ ਇਸ ਸਾਬਕਾ ਕ੍ਰਿਕਟਰ ਨੂੰ ਕਰਾਰਾ ਜਵਾਬ ਦਿੱਤਾ ਹੈ। ਕਾਮਰਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਤੁਹਾਡੀਆਂ ਮਾਂਵਾਂ-ਭੈਣਾਂ ਨੂੰ ਬਚਾਇਆ ਸੀ... ਬਾਬਰ ਆਜ਼ਮ ਦੇ ਭਰਾ ਨੇ ਸਿੱਖੀ ਦਾ ਉਡਾਇਆ ਮਜ਼ਾਕ ਤਾਂ ਭੜਕੇ ਹਰਭਜਨ ਨੇ ਦਿੱਤਾ ਕਰਾਰਾ ਜਵਾਬ

ਸਾਬਕਾ ਭਾਰਤੀ ਕ੍ਰਿਕੇਟਰ ਹਰਭਜਨ ਸਿੰਘ

Follow Us On

ਟੀ-20 ਵਿਸ਼ਵ ਕੱਪ 2024 ਵਿੱਚ ਪਾਕਿਸਤਾਨ ਨੂੰ ਭਾਰਤ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਦੀ ਟੀਮ ਹਾਰ ਗਈ ਪਰ ਉਸ ਦੇ ਸਾਬਕਾ ਕ੍ਰਿਕਟਰ ਆਪਣੀਆਂ ਬਦਤਮੀਜੀਆਂ ਤੋਂ ਬਾਜ ਨਹੀਂ ਆਏ। ਨਿਊਯਾਰਕ ‘ਚ ਜਦੋਂ ਭਾਰਤ-ਪਾਕਿਸਤਾਨ ਮੈਚ ਚੱਲ ਰਿਹਾ ਸੀ ਤਾਂ ਸਾਬਕਾ ਪਾਕਿਸਤਾਨੀ ਕ੍ਰਿਕਟਰ ਅਤੇ ਬਾਬਰ ਆਜ਼ਮ ਦੇ ਚਚੇਰੇ ਭਰਾ ਕਾਮਰਾਨ ਅਕਮਲ ਨੇ ਸਿੱਖ ਧਰਮ ‘ਤੇ ਵਿਵਾਦਿਤ ਟਿੱਪਣੀ ਕੀਤੀ, ਜਿਸ ਤੋਂ ਬਾਅਦ ਹਰਭਜਨ ਸਿੰਘ ਨੇ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਹੈ।

ਹਰਭਜਨ ਨੇ ਕਾਮਰਾਨ ਨੂੰ ਦਿੱਤਾ ਜਵਾਬ

ਕਾਮਰਾਨ ਅਕਮਲ ਇਕ ਸ਼ੋਅ ‘ਚ ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਮੈਚ ਦੇ ਆਖਰੀ ਓਵਰ ਤੋਂ ਪਹਿਲਾਂ ਅਰਸ਼ਦੀਪ ਸਿੰਘ ‘ਤੇ ਕੁਮੈਂਟਰੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਰਸ਼ਦੀਪ ਸਿੰਘ 20ਵਾਂ ਓਵਰ ਸੁਟਣਦੇ ਅਤੇ ਉਹ ਦੌੜਾਂ ਵੀ ਦੇ ਸਕਦੇ ਹਨ। ਇਹ ਕਹਿੰਦਿਆਂ ਉਨ੍ਹਾਂ ਸਿੱਖ ਧਰਮ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਹਰਭਜਨ ਸਿੰਘ ਨੇ ਕਾਮਰਾਨ ਅਕਮਲ ਨੂੰ ਕਰਾਰਾ ਜਵਾਬ ਦਿੱਤਾ ਹੈ।

ਹਰਭਜਨ ਸਿੰਘ ਨੇ ਟਵੀਟ ਕਰਕੇ ਲਿਖਿਆ, ‘ਕਾਮਰਾਨ ਅਕਮਲ, ਸ਼ਰਮ ਕਰੋ ਲਾਨਤ ਹੈ ਤੇਰੇ ਉੱਤੇ। ਮੂੰਹ ਖੋਲਣ ਤੋਂ ਪਹਿਲਾਂ ਸਿੱਖ ਇਤਿਹਾਸ ਬਾਰੇ ਜਾਣ ਲੈਣਾ ਚਾਹੀਦਾ ਹੈ। ਅਸੀਂ ਸਿੱਖਾਂ ਨੇ ਤੁਹਾਡੀਆਂ ਮਾਂਵਾਂ ਭੈਣਾਂ ਨੂੰ ਘੁਸਪੈਠੀਆਂ ਤੋਂ ਬਚਾਇਆ ਹੈ। ਉਸ ਸਮੇਂ 12 ਵੱਜ ਰਹੇ ਸਨ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।’

ਅਰਸ਼ਦੀਪ ਨੇ ਕਰ ਦਿੱਤਾ ਕੰਮ ਤਮਾਮ

ਕਾਮਰਾਨ ਅਕਮਲ ਨੇ ਅਰਸ਼ਦੀਪ ਸਿੰਘ ਨੂੰ ਘੱਟ ਸਮਝਣ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਪਾਕਿਸਤਾਨ ਖਿਲਾਫ ਸ਼ਾਨਦਾਰ ਗੇਂਦਬਾਜ਼ੀ ਕੀਤੀ। ਇਸ ਖਿਡਾਰੀ ਨੇ 4 ਓਵਰਾਂ ਵਿੱਚ 31 ਦੌੜਾਂ ਦੇ ਕੇ 1 ਵਿਕਟ ਲਈ ਅਤੇ ਇਮਾਦ ਵਸੀਮ ਨੂੰ ਪੈਵੇਲੀਅਨ ਦਾ ਰਸਤਾ ਬਣਾਇਆ। ਅਰਸ਼ਦੀਪ ਸਿੰਘ ਨੇ ਆਖਰੀ ਓਵਰ ‘ਚ ਸਿਰਫ 11 ਦੌੜਾਂ ਹੀ ਖਰਚ ਕੀਤੀਆਂ ਅਤੇ ਪਾਕਿਸਤਾਨ 6 ਦੌੜਾਂ ਨਾਲ ਮੈਚ ਹਾਰ ਗਿਆ। ਇਸ ਪ੍ਰਦਰਸ਼ਨ ਦੇ ਆਧਾਰ ‘ਤੇ ਉਨ੍ਹਾਂ ਨੇ ਕਾਮਰਾਨ ਅਕਮਲ ਅਤੇ ਪਾਕਿਸਤਾਨ ਦੀ ਬੋਲਤੀ ਬੰਦ ਕਰ ਦਿੱਤੀ।

ਪਾਕਿਸਤਾਨ ਸੱਤਵੀਂ ਵਾਰ ਭਾਰਤ ਤੋਂ ਹਾਰਿਆ

ਟੀ-20 ਵਿਸ਼ਵ ਕੱਪ ਦੇ ਅੱਠ ਮੈਚਾਂ ਵਿਚ ਭਾਰਤ ਦੀ ਪਾਕਿਸਤਾਨ ਤੇ ਇਹ ਸੱਤਵੀਂ ਜਿੱਤ ਹੈ ਅਤੇ ਵਨਡੇ-ਟੀ-20 ਵਿਸ਼ਵ ਕੱਪ ਸਮੇਤ 16 ਮੈਚਾਂ ਵਿਚ ਭਾਰਤ ਦੀ ਪਾਕਿਸਤਾਨ ਤੇ 15ਵੀਂ ਜਿੱਤ ਹੈ। ਟੀ-20 ਵਿਸ਼ਵ ਕੱਪ 2024 ਵਿੱਚ ਪਾਕਿਸਤਾਨ ਦੀ ਇਹ ਲਗਾਤਾਰ ਦੂਜੀ ਹਾਰ ਹੈ। ਭਾਰਤ ਲਈ ਬੁਮਰਾਹ ਨੇ ਤਿੰਨ ਵਿਕਟਾਂ ਲਈਆਂ ਅਤੇ ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ।

Exit mobile version