ਗੌਤਮ ਗੰਭੀਰ ਹੀ ਬਣਨਗੇ ਟੀਮ ਇੰਡੀਆ ਦੇ ਮੁੱਖ ਕੋਚ, ਇਸ ਸ਼ਰਤ 'ਤੇ ਤਿਆਰ, ਜਾਣੋ ਕਦੋਂ ਕਰ ਸਕਦੀ ਹੈ BCCI ਅਧਿਕਾਰਤ ਐਲਾਨ? | gautam gambhir Maybe the new coach of Team India KNOW FULL IN PUNJABI Punjabi news - TV9 Punjabi

ਗੌਤਮ ਗੰਭੀਰ ਹੀ ਬਣਨਗੇ ਟੀਮ ਇੰਡੀਆ ਦੇ ਮੁੱਖ ਕੋਚ, ਇਸ ਸ਼ਰਤ ‘ਤੇ ਤਿਆਰ, ਜਾਣੋ ਕਦੋਂ ਕਰ ਸਕਦੀ ਹੈ BCCI ਅਧਿਕਾਰਤ ਐਲਾਨ?

Published: 

16 Jun 2024 15:43 PM

ਗੌਤਮ ਗੰਭੀਰ ਦਾ ਟੀਮ ਇੰਡੀਆ ਦਾ ਮੁੱਖ ਕੋਚ ਬਣਨਾ ਲਗਭਗ ਤੈਅ ਹੈ। ਇਸ ਸਬੰਧੀ ਉਨ੍ਹਾਂ ਦੇ ਨਾਂ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ। ਗੰਭੀਰ ਦ੍ਰਾਵਿੜ ਦੀ ਥਾਂ ਮੁੱਖ ਕੋਚ ਦੇ ਤੌਰ 'ਤੇ ਲੈਣਗੇ, ਜਿਨ੍ਹਾਂ ਦਾ ਕਾਰਜਕਾਲ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਖਤਮ ਹੋ ਰਿਹਾ ਹੈ।

ਗੌਤਮ ਗੰਭੀਰ ਹੀ ਬਣਨਗੇ ਟੀਮ ਇੰਡੀਆ ਦੇ ਮੁੱਖ ਕੋਚ, ਇਸ ਸ਼ਰਤ ਤੇ ਤਿਆਰ, ਜਾਣੋ ਕਦੋਂ ਕਰ ਸਕਦੀ ਹੈ BCCI ਅਧਿਕਾਰਤ ਐਲਾਨ?

ਗੌਤਮ ਗੰਭੀਰ (Photo: AFP)

Follow Us On

ਕੌਣ ਬਣੇਗਾ ਟੀਮ ਇੰਡੀਆ ਦਾ ਨਵਾਂ ਮੁੱਖ ਕੋਚ? ਇਸ ਸਵਾਲ ਦਾ ਜਵਾਬ ਬਹੁਤ ਜਲਦੀ ਸਾਹਮਣੇ ਆਉਣ ਵਾਲਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੌਤਮ ਗੰਭੀਰ ਦਾ ਨਵਾਂ ਮੁੱਖ ਕੋਚ ਚੁਣਿਆ ਜਾਣਾ ਤੈਅ ਹੈ। ਉਨ੍ਹਾਂ ਦੇ ਨਾਂ ‘ਤੇ ਸਿਰਫ ਅਧਿਕਾਰਤ ਤੌਰ ‘ਤੇ ਮਨਜ਼ੂਰੀ ਦੀ ਮੋਹਰ ਲੱਗਣੀ ਬਾਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਗੰਭੀਰ ਦੇ ਨਾਂ ਦਾ ਵੀ ਅਧਿਕਾਰਤ ਐਲਾਨ ਕਰ ਦਿੱਤਾ ਜਾਵੇਗਾ। ਰਾਹੁਲ ਦ੍ਰਾਵਿੜ ਦੀ ਜਗ੍ਹਾ ਗੌਤਮ ਗੰਭੀਰ ਟੀਮ ਇੰਡੀਆ ਦੇ ਨਵੇਂ ਮੁੱਖ ਕੋਚ ਦੇ ਰੂਪ ‘ਚ ਹੋਣਗੇ।

ਗੌਤਮ ਗੰਭੀਰ ਦੇ ਕੋਚ ਬਣਨ ਦਾ ਅਧਿਕਾਰਤ ਐਲਾਨ ਕਦੋਂ ਹੋਵੇਗਾ, ਇਸ ਬਾਰੇ ਅਧਿਕਾਰਤ ਐਲਾਨ ਟੀ-20 ਵਿਸ਼ਵ ਕੱਪ 2024 ‘ਚ ਟੀਮ ਇੰਡੀਆ ਦੇ ਸਫਰ ‘ਤੇ ਨਿਰਭਰ ਕਰਦਾ ਹੈ। 28 ਜੂਨ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ‘ਚ ਟੀਮ ਇੰਡੀਆ ਦਾ ਸਫਰ ਖਤਮ ਹੁੰਦੇ ਹੀ ਨਵੇਂ ਮੁੱਖ ਕੋਚ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।

ਗੰਭੀਰ ਬਣੇਗਾ ਕੋਚ, ਖੁਦ ਚੁਣਨਗੇ ਸਪੋਰਟ ਸਟਾਫ!

ਗੌਤਮ ਗੰਭੀਰ ਨੇ ਟੀਮ ਇੰਡੀਆ ਦਾ ਮੁੱਖ ਕੋਚ ਬਣਨ ਦੀ ਸ਼ਰਤ ਵੀ ਰੱਖੀ ਹੈ, ਜਿਸ ਨੂੰ ਬੀਸੀਸੀਆਈ ਨੇ ਸਵੀਕਾਰ ਕਰ ਲਿਆ ਹੈ। ਹਾਲਾਂਕਿ ਹਰ ਕੋਚ ਦੀ ਇਹ ਸ਼ਰਤ ਹੈ ਕਿ ਉਹ ਆਪਣੀ ਪਸੰਦ ਦਾ ਸਪੋਰਟ ਸਟਾਫ ਰੱਖੇਗਾ। ਇਸ ਲਈ ਇਸ ਮੰਗ ‘ਤੇ ਗੰਭੀਰ ਅਤੇ ਬੀਸੀਸੀਆਈ ਵਿਚਾਲੇ ਸਮਝੌਤਾ ਹੋ ਗਿਆ ਹੈ।

ਰਾਹੁਲ ਦ੍ਰਾਵਿੜ ਦਾ ਕਾਰਜਕਾਲ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਖਤਮ ਹੋ ਰਿਹਾ ਹੈ, ਜਿਸ ਤੋਂ ਬਾਅਦ ਗੰਭੀਰ ਟੀਮ ਦੇ ਮੁੱਖ ਕੋਚ ਦਾ ਅਹੁਦਾ ਸੰਭਾਲਦੇ ਨਜ਼ਰ ਆਉਣਗੇ। ਰਾਹੁਲ ਦ੍ਰਾਵਿੜ ਦੀ ਕੋਚਿੰਗ ਵਿਚ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਤੋਂ ਇਲਾਵਾ ਗੇਂਦਬਾਜ਼ੀ ਕੋਚ ਪਾਰਸ ਮਹਾਮਬਰੇ ਅਤੇ ਫੀਲਡਿੰਗ ਕੋਚ ਟੀ. ਦਿਲੀਪ ਟੀਮ ਦੇ ਸਹਿਯੋਗੀ ਸਟਾਫ ਵਿਚ ਸ਼ਾਮਲ ਸਨ। ਹੁਣ ਜੇਕਰ ਗੌਤਮ ਗੰਭੀਰ ਚਾਹੁਣ ਤਾਂ ਉਸ ਨੂੰ ਆਪਣੀ ਕੋਚਿੰਗ ‘ਚ ਸਪੋਰਟ ਸਟਾਫ ‘ਚ ਰੱਖ ਸਕਦੇ ਹਨ ਜਾਂ ਫਿਰ ਹਟਾ ਵੀ ਸਕਦੇ ਹਨ।

ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਰਵੀ ਸ਼ਾਸਤਰੀ ਦੇ ਸਮੇਂ ਤੋਂ ਹੀ ਟੀਮ ਇੰਡੀਆ ਨਾਲ ਜੁੜੇ ਹੋਏ ਹਨ। ਰਾਹੁਲ ਦ੍ਰਵਿੜ ਨੇ ਕੋਚ ਬਣਨ ਤੋਂ ਬਾਅਦ ਉਨ੍ਹਾਂ ਨੂੰ ਨਹੀਂ ਹਟਾਇਆ। ਪਰ, ਉਹਨਾਂ ਨੇ ਪਾਰਸ ਮਹਾਮਬਰੇ ਅਤੇ ਟੀ. ਦਿਲੀਪ ਨੂੰ ਗੇਂਦਬਾਜ਼ੀ ਅਤੇ ਫੀਲਡਿੰਗ ਕੋਚ ਵਜੋਂ ਲਿਆਂਦਾ।

ਗੰਭੀਰ ਦੇ ਕੋਚ ਬਣਨ ਤੋਂ ਬਾਅਦ ਟੀਮ ਇੰਡੀਆ ‘ਚ ਕੀ ਹੋਵੇਗਾ?

ਫਿਲਹਾਲ, ਹਰ ਕੋਈ ਟੀਮ ਇੰਡੀਆ ਦੇ ਮੁੱਖ ਕੋਚ ਵਜੋਂ ਗੌਤਮ ਗੰਭੀਰ ਦੇ ਨਾਮ ਦੇ ਅਧਿਕਾਰਤ ਐਲਾਨ ਦਾ ਇੰਤਜ਼ਾਰ ਕਰ ਰਿਹਾ ਹੈ। ਇੱਕ ਵਾਰ ਅਜਿਹਾ ਹੋਣ ਤੋਂ ਬਾਅਦ, ਟੀਮ ਦੇ ਖਿਡਾਰੀਆਂ ਤੋਂ ਲੈ ਕੇ ਸਪੋਰਟ ਸਟਾਫ ਤੱਕ ਕਈ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।

Exit mobile version