ਸ਼ੁਭਮਨ ਗਿੱਲ ਨੂੰ ਮੈਦਾਨ ‘ਚ ਆਇਆ ਗੁੱਸਾ… ਭਾਰਤੀ ਕਪਤਾਨ ਨੇ ਕ੍ਰੌਲੀ ਤੇ ਡਕੇਟ ਨੂੰ ਕੀ ਕਿਹਾ, ਇੱਥੇ ਜਾਣੋ…

tv9-punjabi
Updated On: 

13 Jul 2025 11:47 AM

IND vs ENG, Shubman Gill: ਲਾਰਡਜ਼ ਟੈਸਟ ਦੇ ਤੀਜੇ ਦਿਨ ਜੋ ਹੋਇਆ ਉਹ ਇੱਕ ਡਰਾਮੇ ਵਾਂਗ ਸੀ। ਇੰਗਲੈਂਡ ਦੇ ਓਪਨਰਾਂ ਵੱਲੋਂ ਮੈਦਾਨ 'ਤੇ ਕੀਤੀ ਗਈ ਕਾਰਵਾਈ ਨੇ ਭਾਰਤੀ ਕਪਤਾਨ ਗਿੱਲ ਨੂੰ ਗੁੱਸੇ ਨਾਲ ਭਰ ਦਿੱਤਾ। ਗਿੱਲ ਦੀ ਇੰਗਲੈਂਡ ਦੇ ਖਿਡਾਰੀਆਂ ਨਾਲ ਬਹਿਸ ਹੋਈ, ਜਿਸ 'ਚ ਉਨ੍ਹਾਂ ਨੇ ਕਈ ਸ਼ਬਦ ਵਰਤੇ।

ਸ਼ੁਭਮਨ ਗਿੱਲ ਨੂੰ ਮੈਦਾਨ ਚ ਆਇਆ ਗੁੱਸਾ... ਭਾਰਤੀ ਕਪਤਾਨ ਨੇ ਕ੍ਰੌਲੀ ਤੇ ਡਕੇਟ ਨੂੰ ਕੀ ਕਿਹਾ, ਇੱਥੇ ਜਾਣੋ...
Follow Us On

ਲਾਰਡਜ਼ ਟੈਸਟ ਦੇ ਤੀਜੇ ਦਿਨ ਦਾ ਖੇਡ ਜਿਵੇਂ ਵੀ ਸ਼ੁਰੂ ਹੋਇਆ, ਪਰ ਇਸਦਾ ਅੰਤ ਬਿਲਕੁਲ ਫਿਲਮੀ ਸੀ। ਜਦੋਂ ਭਾਰਤ ਦੀ ਪਹਿਲੀ ਪਾਰੀ ਬਿਨਾਂ ਕੋਈ ਲੀਡ ਲਏ 387 ਦੌੜਾਂ ‘ਤੇ ਸਿਮਟ ਗਈ, ਉਸ ਤੋਂ ਬਾਅਦ ਇੰਗਲੈਂਡ ਨੂੰ ਤੀਜੇ ਦਿਨ 2 ਓਵਰ ਖੇਡਣੇ ਪਏ। ਪਰ ਕ੍ਰੀਜ਼ ‘ਤੇ ਆਏ ਦੋਵੇਂ ਸਲਾਮੀ ਬੱਲੇਬਾਜ਼ਾਂ ਦੀਆਂ ਹਰਕਤਾਂ ਤੋਂ ਇੰਝ ਲੱਗ ਰਿਹਾ ਸੀ, ਜਿਵੇਂ ਉਹ 2 ਓਵਰ ਖੇਡਣ ਦੇ ਮੂਡ ‘ਚ ਨਹੀਂ ਸਨ। ਉਨ੍ਹਾਂ ਨੇ ਦੇਰੀ ਦੀਆਂ ਰਣਨੀਤੀਆਂ ਅਪਣਾਉਣੀਆਂ ਸ਼ੁਰੂ ਕਰ ਦਿੱਤੀਆਂ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ਾਂ – ਜੈਕ ਕਰੌਲੀ ਤੇ ਬੇਨ ਡਕੇਟ – ਦੀਆਂ ਉਹੀ ਹਰਕਤਾਂ ਦੇਖ ਕੇ ਭਾਰਤੀ ਕਪਤਾਨ ਸ਼ੁਭਮਨ ਗਿੱਲ ਗੁੱਸੇ ‘ਚ ਆ ਗਏ ਅਤੇ ਉਨ੍ਹਾਂ ਨੇ ਇਨ੍ਹਾਂ ਬੱਲੇਬਾਜ਼ਾਂ ਨੂੰ ਫ਼ਿਰ ਚੰਗਾ ਸੁਣਾ ਦਿੱਤਾ।

ਸ਼ੁਭਮਨ ਗਿੱਲ ਨੇ ਕਰੌਲੀ ਨੂੰ ਕੀ ਕਿਹਾ?

ਬੁਮਰਾਹ ਨੇ ਇੰਗਲੈਂਡ ਦੀ ਦੂਜੀ ਪਾਰੀ ਦਾ ਪਹਿਲਾ ਓਵਰ ਸੁੱਟਿਆ। ਮਾਮਲਾ ਪਹਿਲੀਆਂ ਦੋ ਗੇਂਦਾਂ ਤੱਕ ਬਹੁਤ ਗੰਭੀਰ ਨਹੀਂ ਹੋਇਆ। ਪਰ ਜਦੋਂ ਬੁਮਰਾਹ ਤੀਜੀ ਗੇਂਦ ਪਾਉਣ ਲਈ ਦੌੜੇ ਤਾਂ ਕਰੌਲੀ ਕਰੀਜ਼ ਤੋਂ ਹੱਟ ਗਏ ਤੇ ਦੂਰ ਚਲੇ ਗਏ। ਇਸ ਤੋਂ ਗੁੱਸੇ ‘ਚ ਬੁਮਰਾਹ ਨੇ ਅੰਪਾਇਰ ਨੂੰ ਸ਼ਿਕਾਇਤ ਕੀਤੀ। ਕਪਤਾਨ ਸ਼ੁਭਮਨ ਗਿੱਲ ਵੀ ਗੁੱਸੇ ‘ਚ ਆ ਗਏ। ਗੁੱਸੇ ‘ਚ, ਉਨ੍ਹਾਂ ਨੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਨੂੰ ਕੁੱਝ ਗੱਲਾਂ ਕਹੀਆਂ।

ਮਾਮਲਾ ਉਦੋਂ ਵਧਿਆ ਜਦੋਂ ਡਕੇਟ ਮਾਮਲੇ ‘ਚ ਕੁੱਦ ਪਏ

ਮਾਮਲਾ ਹੋਰ ਵਧਿਆ ਜਦੋਂ ਇੰਗਲੈਂਡ ਦੇ ਬੱਲੇਬਾਜ਼ ਡਕੇਟ ਦੇ ਨਾਲ-ਨਾਲ ਭਾਰਤ ਦੇ ਹੋਰ ਖਿਡਾਰੀ ਵੀ ਮਾਮਲੇ ‘ਚ ਕੁੱਦ ਪਏ ਤੇ ਕੁਝ ਹੀ ਸਮੇਂ ‘ਚ ਪੂਰਾ ਮਾਹੌਲ ਗਰਮ ਹੋ ਗਿਆ। ਸ਼ੁਭਮਨ ਗਿੱਲ ਨੇ ਜੈਕ ਕ੍ਰੌਲੀ ਨੂੰ ਕੁਝ ਹਿੰਮਤ ਦਿਖਾਉਣ ਲਈ ਲਲਕਾਰਿਆ ਤੇ ਉਸ ਤੋਂ ਬਾਅਦ ਉਹ ਅਤੇ ਬੇਨ ਡਕੇਟ ਵੀ ਉਲਝਦੇ ਨਜ਼ਰ ਆਏ। ਲਾਰਡਜ਼ ਟੈਸਟ ਦੇ ਤੀਜੇ ਦਿਨ ਤੋਂ ਸਾਹਮਣੇ ਆਈਆਂ ਤਸਵੀਰਾਂ ਅਤੇ ਵੀਡੀਓਜ਼ ਤੋਂ ਸਾਫ਼ ਪਤਾ ਚੱਲਿਆ ਕਿ ਸ਼ੁਭਮਨ ਗਿੱਲ ਅਤੇ ਬੇਨ ਡਕੇਟ ਵਿਚਕਾਰ ਗਰਮਾ-ਗਰਮ ਬਹਿਸ ਹੋਈ ਸੀ। ਹਾਲਾਂਕਿ, ਇਹ ਅਧਿਕਾਰਤ ਤੌਰ ‘ਤੇ ਪਤਾ ਨਹੀਂ ਹੈ ਕਿ ਬੇਨ ਡਕੇਟ ਅਤੇ ਸ਼ੁਭਮਨ ਗਿੱਲ ਵਿਚਕਾਰ ਬਹਿਸ ‘ਚ ਕੀ ਗੱਲਾਂ ਹੋਈਆਂ ਸਨ। ਜਿੱਥੋਂ ਤੱਕ ਮੈਚ ਦਾ ਸਵਾਲ ਹੈ, ਤੀਜੇ ਦਿਨ ਦੇ ਖੇਡ ਤੋਂ ਬਾਅਦ ਇੰਗਲੈਂਡ ਕੋਲ 2 ਦੌੜਾਂ ਦੀ ਲੀਡ ਹੈ।