ਕੈਂਸਰ ਦੀ ਜੰਗ ਹਾਰੇ ਜ਼ਿੰਬਾਬਵੇ ਦੇ ਸਾਬਕਾ ਕਪਤਾਨ ਹੀਥ ਸਟ੍ਰੀਕ, 49 ਸਾਲਾਂ ‘ਚ ਹੋਈ ਮੌਤ, ਪਤਨੀ ਨੇ ਪਾਈ ਭਾਵੁਕ ਪੋਸਟ
ਹੀਥ ਸਟ੍ਰੀਕ ਦੀ ਪਤਨੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹੀਥ ਸਟ੍ਰੀਕ ਦੀ 3 ਸਤੰਬਰ ਨੂੰ ਸਵੇਰੇ ਮੌਤ ਹੋ ਗਈ। ਜ਼ਿੰਬਾਬਵੇ ਦੇ ਸਾਬਕਾ ਕ੍ਰਿਕਟਰ ਜਾਨ ਰੇਨੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਸਪੋਰਟਸਟਾਰ ਨੂੰ ਦੱਸਿਆ ਕਿ ਹੀਥ ਸਟ੍ਰੀਕ ਦੀ ਮੌਤ ਮੈਟਾਬੇਲਲੈਂਡ ਵਿੱਚ ਉਸਦੇ ਫਾਰਮ 'ਤੇ ਹੋਈ ਸੀ।
ਇਸ ਤਰ੍ਹਾਂ ਰਿਹਾ ਕਰੀਅਰ
ਹੀਥ ਸਟ੍ਰੀਕ ਨੂੰ ਜ਼ਿੰਬਾਬਵੇ ਦੇ ਮਹਾਨ ਕ੍ਰਿਕਟਰਾਂ ‘ਚ ਗਿਣਿਆ ਜਾਂਦਾ ਹੈ। ਉਨ੍ਹਾਂ ਕੋਲ ਬੱਲੇ ਅਤੇ ਗੇਂਦ ਦੋਵਾਂ ਨਾਲ ਮੈਚ ਬਦਲਣ ਦੀ ਤਾਕਤ ਸੀ। ਹੀਥ ਸਟ੍ਰੀਕ ਨੇ ਜ਼ਿੰਬਾਬਵੇ ਲਈ 65 ਟੈਸਟ ਮੈਚ ਖੇਡੇ ਅਤੇ 22.35 ਦੀ ਔਸਤ ਨਾਲ 1,990 ਦੌੜਾਂ ਬਣਾਈਆਂ। ਉਨ੍ਹਾਂ ਨੇ ਟੈਸਟ ‘ਚ ਵੀ 216 ਵਿਕਟਾਂ ਆਪਣੇ ਨਾਂ ਕਰ ਲਈਆਂ ਹਨ। ਜਦੋਂ ਕਿ ਵਨਡੇ ਵਿੱਚ ਹੀਥ ਸਟ੍ਰੀਕ ਨੇ 2,943 ਦੌੜਾਂ ਬਣਾਈਆਂ ਹਨ ਅਤੇ 239 ਵਿਕਟਾਂ ਲਈਆਂ ਹਨ। ਰਿਟਾਇਰਮੈਂਟ ਤੋਂ ਬਾਅਦ ਉਹ ਕੋਚ ਵੀ ਰਹੇ। ਦੱਸ ਦਈਏ ਕਿ ਉਹ ਜ਼ਿੰਬਾਬਵੇ ਅਤੇ ਬੰਗਲਾਦੇਸ਼ ਦੇ ਕੋਚ ਸਨ। ਇਸ ਤੋਂ ਇਲਾਵਾ ਉਹ ਆਈਪੀਐਲ ਵਿੱਚ ਕੋਚਿੰਗ ਵੀ ਕਰ ਚੁੱਕੇ ਹਨ। ਉਹ ਆਈਪੀਐਲ ਵਿੱਚ ਦੋ ਵਾਰ ਦੇ ਜੇਤੂ ਕੋਲਕਾਤਾ ਨਾਈਟ ਰਾਈਡਰਜ਼ ਦੇ ਕੋਚਿੰਗ ਸਟਾਫ ਵਿੱਚ ਵੀ ਸ਼ਾਮਲ ਸਨ। ਉਸ ਨੇ ਗੁਜਰਾਤ ਲਾਇਨਜ਼ ਦੇ ਗੇਂਦਬਾਜ਼ੀ ਕੋਚ ਦੀ ਭੂਮਿਕਾ ਵੀ ਨਿਭਾਈ।ਨਾਮ ਕੀਤੇ ਰਿਕਾਰਡ
ਹੀਥ ਸਟ੍ਰੀਕ ਟੈਸਟ ਅਤੇ ਵਨਡੇ ਵਿੱਚ 100 ਵਿਕਟਾਂ ਲੈਣ ਵਾਲੇ ਜ਼ਿੰਬਾਬਵੇ ਦੇ ਪਹਿਲੇ ਕ੍ਰਿਕਟਰ ਸਨ। ਉਹ ਟੈਸਟ ਵਿੱਚ 100 ਵਿਕਟਾਂ ਅਤੇ 1000 ਵਿਕਟਾਂ ਲੈਣ ਵਾਲੇ ਆਪਣੇ ਦੇਸ਼ ਦੇ ਪਹਿਲੇ ਕ੍ਰਿਕਟਰ ਸਨ। ਇਸ ਤੋਂ ਇਲਾਵਾ ਉਹ ਆਪਣੇ ਦੇਸ਼ ਦਾ ਇਕਲੌਤੇ ਕ੍ਰਿਕਟਰ ਸਨ ਜਿਨ੍ਹਾਂ ਨੇ ਵਨਡੇ ‘ਚ 200 ਵਿਕਟਾਂ ਲਈਆਂ ਹਨ ਅਤੇ 2000 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 1993 ‘ਚ ਡੈਬਿਊ ਕੀਤਾ ਅਤੇ 1999-2000 ‘ਚ ਟੀਮ ਦਾ ਕਪਤਾਨ ਬਣਾਇਆ ਗਿਆ।Loading...
Unable to load recommendations.
Follow Us
