ਇੰਗਲੈਂਡ ਨੂੰ ਹਰਾ ਫਾਈਨਲ ‘ਚ ਪਹੁੰਚਿਆ ਅਰਜਨਟੀਨਾ, ਬਿਨਾ ਗੋਲ ਕੀਤੇ ਛਾ ਗਏ ਮੈਸੀ
ਅਰਜਨਟੀਨਾ ਦੀ ਟੀਮ ਫੀਫਾ ਵਿਸ਼ਵ ਕੱਪ 2026 ਫਾਈਨਲ 'ਚ ਪਹੁੰਚ ਗਈ ਹੈ, ਜਿੱਥੇ ਹੁਣ ਉਨ੍ਹਾਂ ਦਾ ਸਾਹਮਣਾ ਸਪੇਨ ਨਾਲ ਹੋਵੇਗਾ। ਦੂਜੇ ਸੈਮੀਫਾਈਨਲ 'ਚ ਅਰਜਨਟੀਨਾ ਨੇ ਇੰਗਲੈਂਡ ਨੂੰ ਹਰਾਇਆ।
(Photo: Buda Mendes/Getty Images)
ਅਰਜਨਟੀਨਾ ਨੇ ਫੀਫਾ ਵਿਸ਼ਵ ਕੱਪ 2026 ਦੇ ਦੂਜੇ ਸੈਮੀਫਾਈਨਲ ‘ਚ ਇੰਗਲੈਂਡ ਨੂੰ ਹਰਾ ਕੇ ਫਾਈਨਲ ‘ਚ ਜਗ੍ਹਾ ਪੱਕੀ ਕਰ ਲਈ ਹੈ। ਇਹ ਮੈਚ ਅਟਲਾਂਟਾ ਸਟੇਡੀਅਮ ‘ਚ ਖੇਡਿਆ ਗਿਆ ਸੀ, ਜਿੱਥੇ ਅਰਜਨਟੀਨਾ ਨੇ ਇੰਗਲੈਂਡ ਨੂੰ 2-1 ਨਾਲ ਹਰਾਇਆ। ਇਸ ਜਿੱਤ ਨਾਲ, ਅਰਜਨਟੀਨਾ ਨੇ ਵਿਸ਼ਵ ਕੱਪ ਸੈਮੀਫਾਈਨਲ ਮੈਚ ਕਦੇ ਨਾ ਹਾਰਨ ਦਾ ਆਪਣਾ ਰਿਕਾਰਡ ਕਾਇਮ ਰੱਖਿਆ ਹੈ। ਅਰਜਨਟੀਨਾ ਤੇ ਇੰਗਲੈਂਡ ਵਿਚਕਾਰ ਦੂਜੇ ਸੈਮੀਫਾਈਨਲ ਨੇ ਨਾ ਸਿਰਫ਼ ਫੁੱਟਬਾਲ ਦਾ ਰੋਮਾਂਚ ਪੇਸ਼ ਕੀਤਾ, ਸਗੋਂ ਬਹੁਤ ਸਾਰਾ ਡਰਾਮਾ ਵੀ ਪੇਸ਼ ਕੀਤਾ। ਇਹ ਮੈਚ ਦੋਵਾਂ ਟੀਮਾਂ ਦੇ ਖਿਡਾਰੀਆਂ ਵਿਚਕਾਰ ਧੱਕਾ-ਮੁੱਕੀ ਤੇ ਬਹਿਸ ਨਾਲ ਭਰਿਆ ਹੋਇਆ ਸੀ। ਇੱਕ ਸਮੇਂ 0-1 ਨਾਲ ਪਛੜ ਰਹੀ ਅਰਜਨਟੀਨਾ ਦੀ ਜਿੱਤ ਦੇ ਹੀਰੋ ਲਿਓਨਲ ਮੇਸੀ ਰਹੇ, ਜੋ ਬਿਨਾ ਗੋਲ ਕੀਤੇ ਹੀ ਛਾ ਗਏ।
ਗਰਮਾ-ਗਰਮੀ ਭਰਿਆ ਸੈਮੀਫਾਈਨਲ
ਅਰਜਨਟੀਨਾ ਤੇ ਇੰਗਲੈਂਡ ਵਿਚਕਾਰ ਦੂਜਾ ਸੈਮੀਫਾਈਨਲ ਤਣਾਅ ਨਾਲ ਭਰਿਆ ਹੋਇਆ ਸੀ। ਸ਼ੁਰੂ ਤੋਂ ਹੀ, ਖਿਡਾਰੀਆਂ ਵਿਚਕਾਰ ਝਗੜੇ ਤੇ ਧੱਕਾ-ਮੁੱਕੀ ਦੇ ਮੈਚ ਸਿਖਰ ‘ਤੇ ਰਿਹਾ। ਅਰਜਨਟੀਨਾ ਦੇ ਖਿਡਾਰੀਆਂ ਨੇ ਹੀ ਇਸ ਵਿਵਹਾਰ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ, ਜਿਵੇਂ-ਜਿਵੇਂ ਅੰਗਰੇਜ਼ੀ ਖਿਡਾਰੀਆਂ ਨੇ ਵੀ ਅਜਿਹਾ ਖੇਡ ਸ਼ੁਰੂ ਕੀਤਾ ਤਾਂ ਮੈਦਾਨ ‘ਤੇ ਡਰਾਮਾ ਹੋਰ ਵਧ ਗਿਆ। ਪਹਿਲੇ ਹਾਫ਼ ‘ਚ ਹੀ ਕੁੱਲ 19 ਫਾਊਲ ਦਰਜ ਕੀਤੇ ਗਏ, ਜਿਨ੍ਹਾਂ ‘ਚੋਂ 7 ਫਾਊਲ ਤਾਂ ਪਹਿਲੇ 10 ਮਿੰਟਾਂ ਦੇ ਅੰਦਰ-ਅੰਦਰ ਹੋਏ। ਮੈਚ ਖ਼ਤਮ ਹੋਣ ਤੋਂ ਬਾਅਦ ਵੀ ਦੋਵਾਂ ਟੀਮਾਂ ਵਿਚਕਾਰ ਤਣਾਅ ਬਣਿਆ ਰਿਹਾ। ਮੁਕਾਬਲੇ ‘ਚ ਮੈਸੀ ਨੇ ਆਪਣਾ ਜਾਦੂ ਦਿਖਾਇਆ, ਜਿਸ ਦੇ ਅਸਰ ਨਾਲ ਅਰਜੇਨਟੀਨਾ, ਇੰਗਲੈਂਡ ਦੇ ਬੜ੍ਹਤ ਬਣਾਉਣ ਤੋਂ ਬਾਅਦ ਵੀ ਹਰਾਉਣ ‘ਚ ਕਾਮਯਾਬ ਰਿਹਾ।
ਇੰਗਲੈਂਡ ਨੇ ਕੀਤਾ ਪਹਿਲਾ ਗੋਲ
ਅਰਜਨਟੀਨਾ ਤੇ ਇੰਗਲੈਂਡ ਵਿਚਕਾਰ ਦੂਜੇ ਸੈਮੀਫਾਈਨਲ ਦੇ ਪਹਿਲੇ ਹਾਫ਼ ‘ਚ ਇੱਕ ਵੀ ਗੋਲ ਨਹੀਂ ਹੋਇਆ। ਮੈਚ ਦਾ ਪਹਿਲਾ ਗੋਲ ਇੰਗਲੈਂਡ ਵੱਲੋਂ ਦੂਜੇ ਹਾਫ਼ ‘ਚ 55ਵੇਂ ਮਿੰਟ ‘ਚ ਹੋਇਆ। ਐਂਥਨੀ ਗੋਰਡਨ ਨੇ ਗੋਲ ਕਰਕੇ ਇੰਗਲੈਂਡ ਨੂੰ 1-0 ਦੀ ਲੀਡ ਦਿਵਾਈ। ਉਸ ਗੋਲ ਨੇ ਜ਼ਰੂਰ ਅਰਜਨਟੀਨਾ ਨੂੰ ਦਬਾਅ ‘ਚ ਪਾ ਦਿੱਤਾ।
ਮੈਸੀ ਬਿਨਾਂ ਗੋਲ ਕੀਤੇ ਚਮਕੇ
84ਵੇਂ ਮਿੰਟ ਤੱਕ ਇੰਗਲੈਂਡ ਮੈਚ 1-0 ਨਾਲ ਅੱਗੇ ਸੀ। ਐਂਜ਼ੋ ਫਰਨਾਂਡੇਜ਼ ਨੇ 85ਵੇਂ ਮਿੰਟ ‘ਚ ਮੈਸੀ ਦੀ ਸਹਾਇਤਾ ਨਾਲ ਅਰਜਨਟੀਨਾ ਦਾ ਪਹਿਲਾ ਗੋਲ ਕੀਤਾ। ਨਿਯਮਤ ਸਮੇਂ ਦੇ ਅੰਤ ਤੱਕ ਮੈਚ 1-1 ਨਾਲ ਬਰਾਬਰ ਰਿਹਾ, ਜਿਸ ਤੋਂ ਬਾਅਦ ਨੌਂ ਮਿੰਟ ਦਾ ਸਟਾਪੇਜ ਸਮਾਂ ਜੋੜਿਆ ਗਿਆ। 92ਵੇਂ ਮਿੰਟ ‘ਚ, ਮੈਸੀ ਨੇ ਇੱਕ ਹੋਰ ਅਸਿਸਟ ਪ੍ਰਦਾਨ ਕੀਤਾ, ਜਿਸ ਨਾਲ ਮਾਰਟੀਨੇਜ਼ ਕਰਕੇ ਅਰਜਨਟੀਨਾ ਨੂੰ 2-1 ਦੀ ਲੀਡ ਦਿਵਾਈ। ਮੈਸੀ ਨੂੰ ਦੋ ਅਸਿਸਟ ਦੇ ਲਈ ‘ਪਲੇਅਰ ਆਫ਼ ਦ ਮੈਚ’ ਚੁਣਿਆ ਗਿਆ।
