ਇੰਗਲੈਂਡ ਫੁਟਬਾਲ ਟੀਮ ਦੀ ਕੈਪਟਨ ਸੀਰਤ ਕੌਰ ਬਿੰਨਿਗ ਨੇ ਫਗਵਾੜਾ ਦੀ ਸਪੋਰਟਸ ਅਕੈਡਮੀ ਮੌਲੀ ਦਾ ਕੀਤਾ ਵਿਸ਼ੇਸ਼ ਦੌਰਾ
England Football Captain Seerat Kaur: ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਭਾਣੋਕੀ ਨਾਲ ਸੰਬੰਧਤ ਬਿਨਿੰਗ ਪਰਿਵਾਰ ਦੀ ਧੀ ਸੀਰਤ ਕੌਰ ਜੋ ਇੰਗਲੈਂਡ ਦੀ ਜੰਮਪਲ ਹੈ ਨੇ ਪੰਜਾਬ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ, ਜੋ ਇੰਗਲੈਂਡ ਟੀਮ ਦੇ ਅੰਡਰ 21 ਦੀ ਫੁੱਟਬਾਲ ਟੀਮ ਦੀ ਕੈਪਟਨ ਹੈ, ਜੋ ਇਨ੍ਹੀਂ ਦਿਨੀਂ ਪੰਜਾਬ ਵਿੱਚ ਆਈ ਹੋਈ ਹੈ।
ਫਗਵਾੜਾ ਦੀ ਸਪੋਰਟਸ ਅਕੈਡਮੀ ਪਹੁੰਚੀ ਇੰਗਲੈਂਡ ਦੀ ਫੁੱਟਬਾਲ ਕੈਪਟਨ ਸੀਰਤ ਕੌਰ
ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਭਾਣੋਕੀ ਨਾਲ ਸੰਬੰਧਤ ਬਿਨਿੰਗ ਪਰਿਵਾਰ ਦੀ ਧੀ ਸੀਰਤ ਕੌਰ ਜੋ ਇੰਗਲੈਂਡ ਦੀ ਜੰਮਪਲ ਹੈ ਨੇ ਪੰਜਾਬ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ, ਜੋ ਇੰਗਲੈਂਡ ਟੀਮ ਦੇ ਅੰਡਰ 21 ਦੀ ਫੁੱਟਬਾਲ ਟੀਮ ਦੀ ਕੈਪਟਨ ਹੈ, ਜੋ ਇਨ੍ਹੀਂ ਦਿਨੀਂ ਪੰਜਾਬ ਵਿੱਚ ਆਈ ਹੋਈ ਹੈ। ਸਪੋਰਟਸ ਅਕੈਡਮੀ ਪਿੰਡ ਮੌਲੀ ਵਿਖੇ ਸੀਰਤ ਕੌਰ ਬਿੰਨਿੰਗ, ਕੁਲਵਿੰਦਰ ਸਿੰਘ ਬਿੰਨਿੰਗ, ਪਿੰਨ ਬਿੰਨਿੰਗ ਟੋਨੀ ਕੂਨਰ ਰੁੜਕੀ ਅਤੇ ਨਿੱਕਾ ਭਾਣੋਕੀ ਵੱਲੋਂ ਵਿਸ਼ੇਸ਼ ਦੌਰਾ ਕੀਤਾ ਗਿਆ।
ਨੌਜਵਾਨ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤ
ਇਸ ਮੌਕੇ ਉਨ੍ਹਾਂ ਨੇ ਅਕੈਡਮੀ ਦੇ ਖਿਡਾਰੀਆਂ ਨਾਲ ਮੁਲਾਕਾਤ ਕਰਦਿਆਂ ਖੇਡ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਖਿਡਾਰੀਆਂ ਦਾ ਹੌਸਲਾ ਵਧਾਇਆ। ਨਾਲ ਹੀ ਸਪੋਰਟਸ ਅਕੈਡਮੀ ਮੌਲੀ ਦੇ ਪ੍ਰਧਾਨ ਗੁਰਪਾਲ ਸਿੰਘ ਪਾਲਾ ਨੇ ਦੱਸਿਆ ਕਿ ਸੀਰਤ ਕੌਰ ਬਿੰਨਿੰਗ, ਜਿਸ ਦੀ ਉਮਰ ਤਕਰੀਬਨ 21 ਸਾਲ ਹੈ ਅਤੇ ਜੋ ਇੰਗਲੈਂਡ ਦੀ ਜੰਮਪਲ ਹੈ, ਇੰਗਲੈਂਡ ਦੀ ਇੱਕ ਫੁੱਟਬਾਲ ਟੀਮ ਦੀ ਕਪਤਾਨ ਵਜੋਂ ਸੇਵਾਵਾਂ ਨਿਭਾਅ ਰਹੀ ਹੈ।
ਦੌਰੇ ਦੌਰਾਨ ਮਹਿਮਾਨਾਂ ਵੱਲੋਂ ਪਿੰਡ ਮੌਲੀ ਵਿੱਚ ਪਿੰਡ ਦੀ ਪੰਚਾਇਤ ਅਤੇ ਸਪੋਰਟਸ ਅਕੈਡਮੀ ਵੱਲੋਂ ਚਲਾਏ ਜਾ ਰਹੇ ਅਖਾੜੇ, ਕਿੱਕ ਬਾਕਸਿੰਗ ਲੋਇਨ ਐਮ ਐਮ ਏ ਬੋਕਸਿੰਗ, ਅਤੇ ਜਿਮ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਵੱਲੋਂ ਇਨ੍ਹਾਂ ਖੇਡ ਸਹੂਲਤਾਂ ਅਤੇ ਖਿਡਾਰੀਆਂ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ।
ਖਿਡਾਰੀਆਂ ਨੂੰ ਦਿੱਤੀ ਨਕਦ ਰਾਸ਼ੀ ‘ਤੇ ਸਨਮਾਨ ਚਿੰਨ੍ਹ
ਇਸ ਮੌਕੇ ਵੱਖ-ਵੱਖ ਖੇਡਾਂ ਵਿੱਚ ਅੱਵਲ ਰਹਿਣ ਵਾਲੇ ਖਿਡਾਰੀਆਂ ਨੂੰ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਪੋਰਟਸ ਕਲੱਬ ਅਤੇ ਪਿੰਡ ਦੀ ਪੰਚਾਇਤ ਵੱਲੋਂ ਸੀਰਤ ਕੌਰ ਬਿੰਨਿੰਗ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਧੰਨਵਾਦ ਸੁਖਦੀਪ ਸਿੰਘ ਯੂਕੇ, ਜਸਵੰਤ ਸਿੰਘ ਕਨੇਡਾ ਦਾ ਕੀਤਾ ਗਿਆ। ਇਸ ਮੌਕੇ ਅਕੈਡਮੀ ਦੇ ਪ੍ਰਧਾਨ ਗੁਰਪਾਲ ਸਿੰਘ ਪਾਲਾ ਮੌਲੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤਰਸੇਮ ਸਿੰਘ, ਅਮਨਦੀਪ ਕੁਮਾਰ ਸਰਪੰਚ ਪਿੰਡ ਮੌਲੀ, ਜਸਵੀਰ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਕੁਲਦੀਪ ਸਿੰਘ ਪੰਚ, ਗੁਰਜੀਤ ਸਿੰਘ ਰੇਸ਼ਮ ਸਿੰਘ, ਬਾਕਸਿੰਗ ਕੋਚ ਅਮਨਦੀਪ, ਆਕਾਸ਼ਦੀਪ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
