FIFA World Cup 2026: ਫਰਾਂਸ ਨੂੰ ਹਰਾ ਕੇ ਇੰਗਲੈਂਡ ਰਿਹਾ ਤੀਜੇ ਸਥਾਨ ‘ਤੇ, 44 ਸਾਲ ਬਾਅਦ ਹੋਇਆ ਅਜਿਹਾ ਮੈਚ

Published: 

19 Jul 2026 08:25 AM IST

England vs France: ਫੀਫਾ ਵਿਸ਼ਵ ਕੱਪ 2026 ਦੇ ਤੀਜੇ ਸਥਾਨ ਲਈ ਖੇਡੇ ਗਏ ਮੁਕਾਬਲੇ ਵਿੱਚ ਇੰਗਲੈਂਡ ਨੇ ਫਰਾਂਸ ਨੂੰ 6-4 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਇੰਗਲੈਂਡ ਨੇ ਟੂਰਨਾਮੈਂਟ ਦੇ ਇਤਿਹਾਸ ਵਿੱਚ ਆਪਣਾ ਦੂਜਾ ਸਭ ਤੋਂ ਵਧੀਆ ਪ੍ਰਦਰਸ਼ਨ ਦਰਜ ਕੀਤਾ। ਇਸ ਸ਼ਾਨਦਾਰ ਜਿੱਤ ਦੇ ਨਾਲ ਇੰਗਲੈਂਡ ਨੂੰ Bronze Medal ਵੀ ਦਿੱਤਾ ਗਿਆ।

FIFA World Cup 2026: ਫਰਾਂਸ ਨੂੰ ਹਰਾ ਕੇ ਇੰਗਲੈਂਡ ਰਿਹਾ ਤੀਜੇ ਸਥਾਨ ਤੇ, 44 ਸਾਲ ਬਾਅਦ ਹੋਇਆ ਅਜਿਹਾ ਮੈਚ

44 ਸਾਲ ਬਾਅਦ ਬਣਿਆ ਵੱਡਾ ਰਿਕਾਰਡ

England vs France: ਫੀਫਾ ਵਿਸ਼ਵ ਕੱਪ 2026 ਵਿੱਚ ਤੀਜੇ ਸਥਾਨ ਲਈ ਖੇਡੇ ਗਏ ਮੁਕਾਬਲੇ ਵਿੱਚ ਇੰਗਲੈਂਡ ਨੇ ਫਰਾਂਸ ਨੂੰ 6-4 ਨਾਲ ਹਰਾ ਦਿੱਤਾ। ਇਸ ਰੋਮਾਂਚਕ ਮੈਚ ਵਿੱਚ ਗੋਲਾਂ ਦੀ ਬਰਸਾਤ ਹੋਈ ਅਤੇ ਕੁੱਲ 10 ਗੋਲ ਕੀਤੇ ਗਏ। ਇਨ੍ਹਾਂ ਵਿੱਚੋਂ 6 ਗੋਲ ਇੰਗਲੈਂਡ ਅਤੇ 4 ਗੋਲ ਫਰਾਂਸ ਵੱਲੋਂ ਕੀਤੇ ਗਏ। ਮਿਆਮੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਨੂੰ ਜਿੱਤ ਕੇ ਇੰਗਲੈਂਡ ਨੇ ਫੀਫਾ ਵਿਸ਼ਵ ਕੱਪ 2026 ਦਾ ਸਫ਼ਰ ਤੀਜੇ ਸਥਾਨ ‘ਤੇ ਖ਼ਤਮ ਕੀਤਾ ਅਤੇ Bronze Medal ਆਪਣੇ ਨਾਮ ਕੀਤਾ। ਇਹ 1966 ਤੋਂ ਬਾਅਦ ਵਿਸ਼ਵ ਕੱਪ ਵਿੱਚ ਇੰਗਲੈਂਡ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। 1966 ਵਿੱਚ ਇੰਗਲੈਂਡ ਨੇ ਵਿਸ਼ਵ ਕੱਪ ਦਾ ਖ਼ਿਤਾਬ ਜਿੱਤਿਆ ਸੀ, ਜਦਕਿ ਹੁਣ 2026 ਵਿੱਚ ਟੀਮ ਨੇ ਤੀਜਾ ਸਥਾਨ ਹਾਸਲ ਕਰਕੇ ਨਵਾਂ ਇਤਿਹਾਸ ਰਚਿਆ।

44 ਸਾਲਾਂ ਬਾਅਦ ਖੇਡਿਆ ਗਿਆ ਅਜਿਹਾ ਮੁਕਾਬਲਾ

ਜਦੋਂ ਇਹ ਮੁਕਾਬਲਾ ਸ਼ੁਰੂ ਹੋਇਆ ਤਾਂ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਇਸ ਦਾ ਨਤੀਜਾ ਅਜਿਹਾ ਹੋਵੇਗਾ, ਜਿਵੇਂ ਫੀਫਾ ਵਿਸ਼ਵ ਕੱਪ ਦੇ ਇਤਿਹਾਸ ਵਿੱਚ 44 ਸਾਲ ਪਹਿਲਾਂ ਆਖ਼ਰੀ ਵਾਰ ਦੇਖਣ ਨੂੰ ਮਿਲਿਆ ਸੀ। ਇੱਥੇ ਗੱਲ ਮੈਚ ਵਿੱਚ ਹੋਏ ਕੁੱਲ 10 ਗੋਲਾਂ ਦੀ ਹੈ। ਫੀਫਾ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਹੁਣ ਤੱਕ ਸਿਰਫ਼ 6 ਅਜਿਹੇ ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚ 10 ਜਾਂ ਇਸ ਤੋਂ ਵੱਧ ਗੋਲ ਹੋਏ ਹਨ। ਮਿਆਮੀ ਸਟੇਡੀਅਮ ਵਿੱਚ ਇੰਗਲੈਂਡ ਅਤੇ ਫਰਾਂਸ ਦਰਮਿਆਨ ਖੇਡਿਆ ਗਿਆ ਇਹ ਮੁਕਾਬਲਾ ਇਸ ਸੂਚੀ ਵਿੱਚ ਛੇਵੇਂ ਸਥਾਨ ‘ਤੇ ਸ਼ਾਮਲ ਹੋ ਗਿਆ ਹੈ। ਇਸ ਤੋਂ ਪਹਿਲਾਂ 1982 ਦੇ ਫੀਫਾ ਵਿਸ਼ਵ ਕੱਪ ਵਿੱਚ ਹੰਗਰੀ ਅਤੇ ਸਾਲਵਾਡੋਰ ਵਿਚਾਲੇ ਖੇਡੇ ਗਏ ਮੈਚ ਵਿੱਚ 11 ਗੋਲ ਹੋਏ ਸਨ। ਉਸ ਮੁਕਾਬਲੇ ਵਿੱਚ ਹੰਗਰੀ ਨੇ 10-1 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਸੀ।

ਪਹਿਲੇ ਹਾਫ਼ ਵਿੱਚ ਹੀ ਇੰਗਲੈਂਡ ਨੇ ਕੱਸਿਆ ਸ਼ਿਕੰਜਾ, ਫਰਾਂਸ 0-4 ਨਾਲ ਪਿੱਛੇ

ਮੁਕਾਬਲੇ ਦਾ ਪਹਿਲਾ ਗੋਲ ਇੰਗਲੈਂਡ ਵੱਲੋਂ ਡੈਕਲਨ ਰਾਈਸ ਨੇ ਮੈਚ ਦੇ ਤੀਜੇ ਮਿੰਟ ਵਿੱਚ ਕੀਤਾ। ਇਸ ਤੋਂ 15 ਮਿੰਟ ਬਾਅਦ ਏਜ਼ਰੀ ਕੋਂਸਾ ਨੇ ਗੋਲ ਕਰਕੇ ਇੰਗਲੈਂਡ ਦੀ ਬੜ੍ਹਤ 2-0 ਕਰ ਦਿੱਤੀ। ਇਸ ਤੋਂ ਬਾਅਦ ਮੈਚ ਦਾ ਤੀਜਾ ਅਤੇ ਚੌਥਾ ਗੋਲ ਵੀ ਇੰਗਲੈਂਡ ਵੱਲੋਂ ਹੀ ਕੀਤਾ ਗਿਆ। ਬੁਕਾਯੋ ਸਾਕਾ ਨੇ ਮੈਚ ਦੇ 38ਵੇਂ ਅਤੇ 46ਵੇਂ ਮਿੰਟ ਵਿੱਚ ਦੋ ਗੋਲ ਦਾਗ ਕੇ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾ ਦਿੱਤਾ। ਇਸ ਤਰ੍ਹਾਂ ਪਹਿਲੇ ਹਾਫ਼ ਦੇ ਅੰਤ ਤੱਕ ਇੰਗਲੈਂਡ ਨੇ ਫਰਾਂਸ ‘ਤੇ 4-0 ਦੀ ਵੱਡੀ ਬੜ੍ਹਤ ਬਣਾ ਲਈ ਸੀ।

ਫਰਾਂਸ ਦੀ ਵਾਪਸੀ ਦੀ ਕੋਸ਼ਿਸ਼, ਸਾਕਾ ਦੀ ਹੈਟ੍ਰਿਕ ਨੇ ਦਿਵਾਈ ਇੰਗਲੈਂਡ ਨੂੰ ਜਿੱਤ

ਦੂਜੇ ਹਾਫ਼ ਦੀ ਸ਼ੁਰੂਆਤ ਨਾਲ ਹੀ ਫਰਾਂਸ ਨੇ ਜ਼ਬਰਦਸਤ ਵਾਪਸੀ ਦੀ ਕੋਸ਼ਿਸ਼ ਕੀਤੀ। ਟੀਮ ਲਈ ਪਹਿਲਾ ਗੋਲ ਉਸ ਦੇ ਕਪਤਾਨ ਕਿਲੀਅਨ ਐਮਬਾਪੇ ਨੇ 48ਵੇਂ ਮਿੰਟ ਵਿੱਚ ਕੀਤਾ। ਇਸ ਤੋਂ ਸਿਰਫ਼ 6 ਮਿੰਟ ਬਾਅਦ, ਬਰਕੋਲਾ ਨੇ ਵੀ ਗੋਲ ਕਰਕੇ ਮੁਕਾਬਲੇ ਨੂੰ ਰੋਮਾਂਚਕ ਬਣਾ ਦਿੱਤਾ। 54ਵੇਂ ਮਿੰਟ ਤੱਕ ਸਕੋਰ 4-2 ਹੋ ਗਿਆ। ਇਸ ਤੋਂ ਬਾਅਦ 66ਵੇਂ ਮਿੰਟ ਵਿੱਚ ਕਿਲੀਅਨ ਐਮਬਾਪੇ ਨੇ ਆਪਣਾ ਦੂਜਾ ਅਤੇ ਫਰਾਂਸ ਲਈ ਤੀਜਾ ਗੋਲ ਕਰਕੇ ਸਕੋਰ 4-3 ਕਰ ਦਿੱਤਾ, ਜਿਸ ਨਾਲ ਮੈਚ ਵਿੱਚ ਹੋਰ ਰੋਮਾਂਚ ਆ ਗਿਆ। ਹਾਲਾਂਕਿ, ਇੰਗਲੈਂਡ ਦੇ ਬੁਕਾਯੋ ਸਾਕਾ ਨੇ ਆਪਣੀ ਹੈਟ੍ਰਿਕ ਪੂਰੀ ਕਰਦੇ ਹੋਏ ਟੀਮ ਨੂੰ ਮੁੜ ਮਜ਼ਬੂਤ ਬੜ੍ਹਤ ਦਵਾਈ। ਆਖ਼ਰ ਵਿੱਚ ਇੰਗਲੈਂਡ ਨੇ ਫਰਾਂਸ ਨੂੰ 6-4 ਨਾਲ ਹਰਾ ਕੇ ਤੀਜਾ ਸਥਾਨ ਆਪਣੇ ਨਾਮ ਕਰ ਲਿਆ।

ਦੂਜੇ ਹਾਫ਼ ਵਿੱਚ ਫਰਾਂਸ ਦੇ ਲਗਾਤਾਰ ਹਮਲਿਆਂ ਦਰਮਿਆਨ ਇੰਗਲੈਂਡ ਨੂੰ ਆਖ਼ਰਕਾਰ 87ਵੇਂ ਮਿੰਟ ਵਿੱਚ ਗੋਲ ਕਰਨ ਦਾ ਮੌਕਾ ਮਿਲਿਆ। ਇਹ ਗੋਲ ਵੀ ਬੁਕਾਯੋ ਸਾਕਾ ਨੇ ਕੀਤਾ, ਜਿਸ ਨਾਲ ਉਨ੍ਹਾਂ ਨੇ ਫੀਫਾ ਵਿਸ਼ਵ ਕੱਪ 2026 ਵਿੱਚ ਆਪਣੀ ਹੈਟ੍ਰਿਕ ਪੂਰੀ ਕਰ ਲਈ। ਇਸ ਤੋਂ ਬਾਅਦ ਐਕਸਟਰਾ ਟਾਈਮ ਵਿੱਚ ਫਰਾਂਸ ਨੇ ਇੱਕ ਹੋਰ ਗੋਲ ਕਰਕੇ ਸਕੋਰ 5-4 ਕਰ ਦਿੱਤਾ। ਪਰ ਇਸ ਦੇ ਤੁਰੰਤ ਬਾਅਦ ਇੰਗਲੈਂਡ ਵੱਲੋਂ ਜੂਡ ਬੇਲਿੰਘਮ ਨੇ ਛੇਵਾਂ ਗੋਲ ਦਾਗ ਦਿੱਤਾ। ਅੰਤ ਵਿੱਚ ਮੈਚ ਖ਼ਤਮ ਹੋਣ ‘ਤੇ ਫਰਾਂਸ 4 ਗੋਲਾਂ ‘ਤੇ ਹੀ ਸਿਮਟ ਗਈ, ਜਦਕਿ ਇੰਗਲੈਂਡ ਨੇ 6-4 ਨਾਲ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ ਤੀਜਾ ਸਥਾਨ ਅਤੇ Bronze Medal ਆਪਣੇ ਨਾਮ ਕਰ ਲਿਆ।

Source:TV9Hindi.com

Follow Us