ਰੋਹਿਤ ਸ਼ਰਮਾ ਲਾਰਡਜ਼ ਵਿਖੇ ਸੰਨਿਆਸ ਨਹੀਂ ਲੈਣਗੇ, ਬੀਸੀਸੀਆਈ ਨੇ ਵੱਡਾ ਬਿਆਨ ਕੀਤਾ ਜਾਰੀ

Published: 

18 Jul 2026 08:53 AM IST

ਬੀਸੀਸੀਆਈ ਨੇ ਰੋਹਿਤ ਸ਼ਰਮਾ ਦੇ ਸੰਨਿਆਸ ਸੰਬੰਧੀ ਰਿਪੋਰਟਾਂ ਨੂੰ ਗਲਤ ਦੱਸਿਆ ਹੈ। ਦੇਵਜੀਤ ਸੈਕੀਆ ਦੇ ਅਨੁਸਾਰ, ਰੋਹਿਤ ਲਾਰਡਜ਼ ਵਿਖੇ ਆਪਣਾ ਆਖਰੀ ਮੈਚ ਨਹੀਂ ਖੇਡ ਰਹੇ ਹਨ।

ਰੋਹਿਤ ਸ਼ਰਮਾ ਲਾਰਡਜ਼ ਵਿਖੇ ਸੰਨਿਆਸ ਨਹੀਂ ਲੈਣਗੇ, ਬੀਸੀਸੀਆਈ ਨੇ ਵੱਡਾ ਬਿਆਨ ਕੀਤਾ ਜਾਰੀ

ਰੋਹਿਤ ਸ਼ਰਮਾ (Photo: PTI)

ਰੋਹਿਤ ਸ਼ਰਮਾ ਦੇ ਸੰਨਿਆਸ ਬਾਰੇ ਫੈਲ ਰਹੀਆਂ ਅਫਵਾਹਾਂ ਦੇ ਵਿਚਕਾਰ ਹੁਣ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਇਹ ਦਿੱਗਜ਼ ਖਿਡਾਰੀ ਸੰਨਿਆਸ ਨਹੀਂ ਲੈ ਰਿਹਾ। ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਇਸ ਮਾਮਲੇ ‘ਤੇ ਇੱਕ ਮਹੱਤਵਪੂਰਨ ਬਿਆਨ ਜਾਰੀ ਕੀਤਾ ਹੈ। ਸ਼ੁੱਕਰਵਾਰ ਦੇਰ ਰਾਤ, ਸੈਕੀਆ ਨੇ ਮੀਡੀਆ ਨੂੰ ਦੱਸਿਆ ਕਿ ਰੋਹਿਤ ਦੇ ਭਵਿੱਖ ਬਾਰੇ ਰਿਪੋਰਟਾਂ ਪੂਰੀ ਤਰ੍ਹਾਂ ਬੇਬੁਨਿਆਦ ਹਨ। ਬੀਸੀਸੀਆਈ ਸਕੱਤਰ ਨੇ ਕਿਹਾ ਕਿ ਰੋਹਿਤ ਦੇ ਲਾਰਡਜ਼ ਵਿਖੇ ਆਪਣਾ ਆਖਰੀ ਮੈਚ ਖੇਡਣ ਬਾਰੇ ਕੋਈ ਚਰਚਾ ਨਹੀਂ ਹੋਈ ਹੈ।

ਰੋਹਿਤ ‘ਤੇ ਬੀਸੀਸੀਆਈ ਦਾ ਵੱਡਾ ਬਿਆਨ

ਰੋਹਿਤ ਸ਼ਰਮਾ ਬਾਰੇ ਬੋਲਦਿਆਂ, ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਕਿਹਾ, “ਰੋਹਿਤ ਭਾਰਤੀ ਵਨਡੇ ਟੀਮ ਦੇ ਨਿਯਮਤ ਮੈਂਬਰ ਹਨ ਤੇ ਉਹ ਦੇਸ਼ ਲਈ ਖੇਡਦੇ ਰਹਿਣਗੇ ਜਦੋਂ ਤੱਕ ਉਹ ਰਣਨੀਤੀ ਯੋਜਨਾਵਾਂ ਦਾ ਹਿੱਸਾ ਹਨ। ਲਾਰਡਜ਼ ਵਨਡੇ ਉਨ੍ਹਾਂ ਦਾ ਆਖਰੀ ਮੈਚ ਨਹੀਂ ਹੋਵੇਗਾ।”

ਰੋਹਿਤ ਸ਼ਰਮਾ ਸੰਨਿਆਸ ਲੈਣ ਲਈ ਤਿਆਰ ਨਹੀਂ

ਬੀਸੀਸੀਆਈ ਸਕੱਤਰ ਨੇ ਪੁਸ਼ਟੀ ਕੀਤੀ ਹੈ ਕਿ ਰੋਹਿਤ ਸ਼ਰਮਾ ਸੰਨਿਆਸ ਨਹੀਂ ਲੈ ਰਿਹਾ ਹਨ। ਹਾਲਾਂਕਿ, ਰਿਪੋਰਟਾਂ ਦੱਸਦੀਆਂ ਹਨ ਕਿ ਸੰਨਿਆਸ ਬਾਰੇ ਚਰਚਾਵਾਂ ਰੋਹਿਤ ਤੇ ਚੋਣਕਾਰਾਂ ਵਿਚਕਾਰ ਹੋਈਆਂ ਸਨ, ਜਿਸ ‘ਚ ਮੁੱਖ ਕੋਚ ਗੌਤਮ ਗੰਭੀਰ ਵੀ ਸ਼ਾਮਲ ਸਨ। ਰਿਪੋਰਟਾਂ ਦੇ ਅਨੁਸਾਰ, ਰੋਹਿਤ ਸ਼ਰਮਾ ਹਾਰ ਮੰਨਣ ਲਈ ਤਿਆਰ ਨਹੀਂ ਹਨ, ਭਾਵ ਉਹ ਸੰਨਿਆਸ ਲੈਣ ਦੇ ਮੂਡ ‘ਚ ਨਹੀਂ ਹਨ। ਉਨ੍ਹਾਂ ਦਾ ਟੀਚਾ 2027 ਵਿਸ਼ਵ ਕੱਪ ‘ਚ ਖੇਡਣਾ ਹੈ। ਰੋਹਿਤ ਨੇ ਇਸ ਮਾਮਲੇ ‘ਤੇ ਬੀਸੀਸੀਆਈ ਅਧਿਕਾਰੀਆਂ ਨਾਲ ਚਰਚਾ ਕੀਤੀ ਸੀ ਤੇ ਹੁਣ ਦੇਵਜੀਤ ਸੈਕੀਆ ਦੁਆਰਾ ਇਸ ਮੁੱਦੇ ‘ਤੇ ਇੱਕ ਬਿਆਨ ਜਾਰੀ ਕੀਤਾ ਗਿਆ ਹੈ।

ਲੀਕ ਹੋਈ ਜਾਣਕਾਰੀ ਤੋਂ ਬੀਸੀਸੀਆਈ ਨਾਖੁਸ਼

ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਬੀਸੀਸੀਆਈ ਰੋਹਿਤ ਸ਼ਰਮਾ ਬਾਰੇ ਲੀਕ ਹੋਈ ਜਾਣਕਾਰੀ ਤੋਂ ਕਾਫ਼ੀ ਨਾਰਾਜ਼ ਹੈ। ਬੋਰਡ ਨੇ ਚੋਣਕਾਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਸ ਮਾਮਲੇ ਬਾਰੇ ਮੀਡੀਆ ਨੂੰ ਕੋਈ ਬਿਆਨ ਨਾ ਦੇਣ। ਇਹ ਦਾਅਵਾ ਕੀਤਾ ਗਿਆ ਸੀ ਕਿ ਚੋਣਕਾਰਾਂ ਨੇ ਰੋਹਿਤ ਸ਼ਰਮਾ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਨੂੰ 19 ਜੁਲਾਈ ਨੂੰ ਲਾਰਡਸ ਵਿਖੇ ਹੋਣ ਵਾਲੇ ਵਨਡੇ ਮੈਚ ਤੋਂ ਬਾਅਦ ਵਨਡੇ ਵਿਸ਼ਵ ਕੱਪ ਟੀਮ ‘ਚ ਮੌਕਾ ਨਹੀਂ ਦਿੱਤਾ ਜਾਵੇਗਾ ਤੇ ਟੀਮ ਇੰਡੀਆ ਲਈ ਨਹੀਂ ਚੁਣਿਆ ਜਾਵੇਗਾ। ਹਾਲਾਂਕਿ, ਬੀਸੀਸੀਆਈ ਸਕੱਤਰ ਦੇ ਤਾਜ਼ਾ ਬਿਆਨ ਤੋਂ ਬਾਅਦ ਸਥਿਤੀ ‘ਚ ਇੱਕ ਵੱਡਾ ਯੂ-ਟਰਨ ਆ ਗਿਆ ਹੈ। Source: TV9Hindi.com

Follow Us