ਰੋਹਿਤ ਸ਼ਰਮਾ ਹੋਏ ਲਾਪਤਾ, ਮਚ ਗਿਆ ਹੰਗਾਮਾ , ਹਰ ਕੋਈ ਪੁੱਛ ਰਿਹਾ ਹੈ ਸਵਾਲ-ਕਿੱਥੇ ਹਨ ਮੁੰਬਈ ਦੇ ਕਪਤਾਨ?
ਲਗਾਤਾਰ ਦੋ ਸੀਜਨ ਤੋਂ ਖਿਤਾਬ ਦੇ ਨੇੜੇ ਨਹੀਂ ਪਹੁੰਚ ਕੇ ਨਾਕਾਮ ਰਹੀ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਮੁੰਬਈ ਇੰਡੀਅਨਜ਼ ਜ਼ੋਰਦਾਰ ਢੰਗ ਨਾਲ ਤਿਆਰੀ ਕਰ ਰਹੀ ਹੈ। ਉਸਦਾ ਪਹਿਲਾ ਮੈਚ ਐਤਵਾਰ 2 ਅਪ੍ਰੈਲ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਹੋਵੇਗਾ।
ਰੋਹਿਤ ਸ਼ਰਮਾ ਹੋਏ ਲਾਪਤਾ, ਮਚ ਗਿਆ ਹੰਗਾਮਾ , ਹਰ ਕੋਈ ਪੁੱਛ ਰਿਹਾ ਹੈ ਸਵਾਲ-ਕਿੱਥੇ ਹਨ ਮੁੰਬਈ ਦੇ ਕਪਤਾਨ?
ਕਪਤਾਨ ਸ਼ੂਟ ਤੋਂ ਗਾਇਬ ਰੋਹਿਤ
IPL ਦੇ ਸਭ ਤੋਂ ਸਫਲ ਕਪਤਾਨ ਅਤੇ ਸਭ ਤੋਂ ਵੱਧ ਖਿਤਾਬ ਜਿੱਤਣ ਵਾਲੇ ਖਿਡਾਰੀ ਰੋਹਿਤ ਸ਼ਰਮਾ ਦੀ ਇਸ ਫੋਟੋ ਤੋਂ ਗੈਰਹਾਜ਼ਰੀ ਨੇ ਸੋਸ਼ਲ ਮੀਡੀਆ ‘ਤੇ ਸਭ ਨੂੰ ਹੈਰਾਨ ਕਰ ਦਿੱਤਾ। ਕ੍ਰਿਕਟ ਪ੍ਰਸ਼ੰਸਕ ਇਹੀ ਸਵਾਲ ਪੁੱਛਦੇ ਰਹੇ ਕਿ ਰੋਹਿਤ ਸ਼ਰਮਾ ਸ਼ੂਟ ਲਈ ਕਿਉਂ ਨਹੀਂ ਆਏ। ਹਮੇਸ਼ਾ ਦੀ ਤਰ੍ਹਾਂ ਸ਼ੁੱਕਰਵਾਰ ਨੂੰ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਉਦਘਾਟਨੀ ਸਮਾਰੋਹ ‘ਚ ਸਾਰੀਆਂ ਟੀਮਾਂ ਦੇ ਕਪਤਾਨ ਮੌਜੂਦ ਹਨ ਅਤੇ ਅਜਿਹੇ ‘ਚ ਰੋਹਿਤ ਦਾ ਇਕ ਦਿਨ ਪਹਿਲਾਂ ਇਸ ਫੋਟੋਸ਼ੂਟ ਲਈ ਨਾ ਆਉਣਾ ਸਮਝ ਤੋਂ ਬਾਹਰ ਸੀ।ਹਰ ਕਿਸੇ ਦੀ ਜੁਬਾਨ ‘ਤੇ ਇੱਕ ਸਵਾਲ
ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਲਗਾਤਾਰ ਦੋ ਸੈਸ਼ਨਾਂ ਤੋਂ ਪਲੇਆਫ ‘ਚ ਜਗ੍ਹਾ ਨਹੀਂ ਬਣਾ ਸਕੀ ਹੈ। ਅਜਿਹੇ ‘ਚ ਮੁੰਬਈ ਨਵੇਂ ਸੀਜ਼ਨ ‘ਚ ਆਪਣਾ ਪ੍ਰਦਰਸ਼ਨ ਬਿਹਤਰ ਬਣਾਉਣ ਲਈ ਕਾਫੀ ਪਸੀਨਾ ਵਹਾ ਰਹੀ ਹੈ। ਇਸ ਦੇ ਬਾਵਜੂਦ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਈ ਅਤੇ ਕਈ ਪ੍ਰਸ਼ੰਸਕਾਂ ਨੇ ਸਵਾਲ ਕਰਨਾ ਸ਼ੁਰੂ ਕਰ ਦਿੱਤਾ ਕਿ ਮੁੰਬਈ ਦਾ ਕਪਤਾਨ ਕਿੱਥੇ ਹੈ। ਕਈ ਪ੍ਰਸ਼ੰਸਕਾਂ ਨੇ ਮਜ਼ਾਕੀਆ ਅੰਦਾਜ਼ ‘ਚ ਇਸ ਦਾ ਕਾਰਨ ਦੱਸਿਆ।ਪਹਿਲਾ ਮੈਚ RCB ਖਿਲਾਫ
ਪਿਛਲੇ ਸੀਜ਼ਨ ‘ਚ 10 ਟੀਮਾਂ ‘ਚੋਂ ਆਖਰੀ ਸਥਾਨ ‘ਤੇ ਰਹੀ ਮੁੰਬਈ ਇੰਡੀਅਨਜ਼ ਤੋਂ ਇਸ ਵਾਰ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਇਸ ਸੀਜ਼ਨ ‘ਚ ਉਸ ਦਾ ਪਹਿਲਾ ਮੈਚ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਹੈ। 2 ਅਪ੍ਰੈਲ ਐਤਵਾਰ ਨੂੰ ਹੋਣ ਵਾਲਾ ਇਹ ਮੈਚ ਬੈਂਗਲੁਰੂ ਦੇ ਘਰੇਲੂ ਮੈਦਾਨ ਐਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓLoading...
Unable to load recommendations.
Follow Us
