Subscribe to
Notifications
Subscribe to
Notifications
Cricket World Cup: ਭਾਰਤ ‘ਚ ਅਕਤੂਬਰ ਅਤੇ ਨਵੰਬਰ ਵਿਚਾਲੇ 46 ਦਿਨਾਂ ਤੱਕ ਵਨਡੇ ਵਿਸ਼ਵ ਕੱਪ (One Day World Cup) ਦੇ 48 ਮੈਚ ਖੇਡੇ ਜਾਣਗੇ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (
ICC ) ਨੇ ਮੰਗਲਵਾਰ ਨੂੰ ਵਿਸ਼ਵ ਕੱਪ ਦਾ ਸ਼ਡਿਊਲ ਜਾਰੀ ਕਰ ਦਿੱਤਾ। ਟੂਰਨਾਮੈਂਟ ਦੀ ਸ਼ੁਰੂਆਤ 5 ਅਕਤੂਬਰ ਨੂੰ ਨਿਊਜ਼ੀਲੈਂਡ-ਇੰਗਲੈਂਡ ਮੈਚ ਨਾਲ ਹੋਵੇਗੀ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਫਾਈਨਲ 19 ਨਵੰਬਰ ਨੂੰ ਇਸੇ ਮੈਦਾਨ ‘ਤੇ ਹੀ ਹੋਵੇਗਾ। ਇਸ ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ ਮੁੰਬਈ ਅਤੇ ਕੋਲਕਾਤਾ ‘ਚ ਕਰਵਾਏ ਜਾਣਗੇ।
ਇਹ ਸਾਰੇ ਮੁਕਾਬਲੇ ਭਾਰਤ ਦੇ 10 ਸ਼ਹਿਰਾਂ ਵਿੱਚ ਖੇਡੇ ਜਾਣਗੇ। ਇਨ੍ਹਾਂ ਚ ਅਹਿਮਦਾਬਾਦ (ਨਰਿੰਦਰ ਮੋਦੀ ਸਟੇਡੀਅਮ), ਬੈਂਗਲੁਰੂ (ਐੱਮ ਚਿੰਨਾਸਵਾਮੀ ਸਟੇਡੀਅਮ), ਚੇਨਈ (ਐੱਮ. ਏ. ਚਿਦੰਬਰਮ ਸਟੇਡੀਅਮ), ਦਿੱਲੀ (ਅਰੁਣ ਜੇਤਲੀ ਕ੍ਰਿਕਟ ਸਟੇਡੀਅਮ), ਧਰਮਸ਼ਾਲਾ (ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ), ਹੈਦਰਾਬਾਦ (ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਉੱਪਲ) ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕੋਲਕਾਤਾ (ਈਡਨ ਗਾਰਡਨ), ਲਖਨਊ (ਏਕਾਨਾ ਕ੍ਰਿਕਟ ਸਟੇਡੀਅਮ), ਮੁੰਬਈ (ਵਾਨਖੇੜੇ ਸਟੇਡੀਅਮ), ਪੁਣੇ (ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ) ਸ਼ਾਮਲ ਹਨ। ਹੈਦਰਾਬਾਦ ਤੋਂ ਇਲਾਵਾ ਗੁਹਾਟੀ ਅਤੇ ਤਿਰੂਵਨੰਤਪੁਰਮ 29 ਸਤੰਬਰ ਤੋਂ 3 ਅਕਤੂਬਰ ਤੱਕ ਅਭਿਆਸ ਮੈਚਾਂ ਦੀ ਮੇਜ਼ਬਾਨੀ ਕਰਨਗੇ।
ਨਰੇਂਦਰ-ਮੋਦੀ ਸਟੇਡੀਅਮ ‘ਚ ਹੋਵੇਗਾ ਭਾਰਤ-ਪਾਕਿ ਮੁਕਾਬਲਾ
ਟੂਰਨਾਮੈਂਟ ਦਾ ਸਭ ਤੋਂ ਚਰਚਿਤ ਅਤੇ ਵਿਵਾਦਿਤ ਮੈਚ ਯਾਨੀ
ਭਾਰਤ-ਪਾਕਿਸਤਾਨ ਮੈਚ 15 ਅਕਤੂਬਰ ਨੂੰ ਨਰਿੰਦਰ ਮੋਦੀ ਸਟੇਡੀਅਮ ‘ਚ ਹੀ ਖੇਡਿਆ ਜਾਵੇਗਾ। ਹਾਲਾਂਕਿ ਭਾਰਤ ਦੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਆਸਟ੍ਰੇਲੀਆ ਦੇ ਖਿਲਾਫ ਮੁਕਾਬਲੇ ਨਾਲ ਹੋਵੇਗੀ। ਦੋਵਾਂ ਦੇਸ਼ਾਂ ਵਿਚਾਲੇ ਇਹ ਮੁਕਾਬਲਾ 8 ਅਕਤੂਬਰ ਨੂੰ ਚੇਨਈ ‘ਚ ਖੇਡਿਆ ਜਾਵੇਗਾ।
8 ਟੀਮਾਂ ਨੇ ਕੀਤਾ ਕੁਆਲੀਫਾਈ, ਬਾਕੀ 2 ਸਥਾਨਾਂ ਲਈ ਜਾਰੀ ਨੇ ਮੁਕਾਬਲੇ
ਇਸ ਵਾਰ
ਵਿਸ਼ਵ ਕੱਪ ਵਿੱਚ 10 ਟੀਮਾਂ ਹਿੱਸਾ ਲੈਣਗੀਆਂ। ਮੇਜ਼ਬਾਨ ਭਾਰਤ, ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ, ਨਿਊਜ਼ੀਲੈਂਡ, ਦੱਖਣੀ ਅਫਰੀਕਾ, ਆਸਟ੍ਰੇਲੀਆ ਅਤੇ ਇੰਗਲੈਂਡ ਨੇ 2023 ਵਨਡੇ ਵਿਸ਼ਵ ਕੱਪ ਲਈ ਸਿੱਧੇ ਤੌਰ ‘ਤੇ ਕੁਆਲੀਫਾਈ ਕਰ ਲਿਆ ਹੈ। ਹੁਣ ਬਾਕੀ ਦੋ ਟੀਮਾਂ ਕੁਆਲੀਫਾਇਰ ਰਾਊਂਡ ਤੋਂ ਉਤਰਨਗੀਆਂ। ਇਨ੍ਹਾਂ ਦੋ ਸਥਾਨਾਂ ਲਈ 10 ਟੀਮਾਂ ਆਇਰਲੈਂਡ, ਸ੍ਰੀਲੰਕਾ, ਵੈਸਟਇੰਡੀਜ਼, ਨੇਪਾਲ, ਨੀਦਰਲੈਂਡ, ਓਮਾਨ, ਸਕਾਟਲੈਂਡ, ਯੂਏਈ, ਅਮਰੀਕਾ, ਜ਼ਿੰਬਾਬਵੇ ਭਿੜ ਰਹੀਆਂ ਹਨ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ , ਲੇਟੇਸਟ ਵੇੱਬ ਸਟੋਰੀ , NRI ਨਿਊਜ਼ , ਮਨੋਰੰਜਨ ਦੀ ਖਬਰ , ਵਿਦੇਸ਼ ਦੀ ਬ੍ਰੇਕਿੰਗ ਨਿਊਜ਼ , ਪਾਕਿਸਤਾਨ ਦਾ ਹਰ ਅਪਡੇਟ , ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ