ODI World Cup: ਪਾਕਿਸਤਾਨ ਚਲਾ ਰਿਹਾ ਮਨਮਰਜ਼ੀ , ਵਨਡੇ ਵਰਲਡ ਕੱਪ ਵੈਨਯੂ ‘ਚ ਚਾਹੁੰਦਾ ਹੈ ਬਦਲਾਅ
PCB: ਬੀਸੀਸੀਆਈ ਨੇ ਅਕਤੂਬਰ-ਨਵੰਬਰ 'ਚ ਖੇਡੇ ਜਾਣ ਵਾਲੇ ਵਨਡੇ ਵਰਲਡ ਕੱਪ ਦੇ ਲਈ ਡ੍ਰਾਫਟ ਸ਼ੈਡਿਊਲ ਆਈਸੀਸੀ ਅਤੇ ਬਾਕੀ ਦੇਸ਼ਾਂ ਨੂੰ ਭੇਜ ਦਿੱਤਾ ਹੈ। ਪਰ ਪਾਕਿਸਤਾਨ ਵੈਨਯੂ 'ਚ ਬਦਲਾਅ ਚਾਹੁੰਦਾ ਹੈ।
ਨਵੀਂ ਦਿੱਲੀ। ਭਾਰਤ ‘ਚ ਇਸ ਸਾਲ ਅਕਤੂਬਰ-ਨਵੰਬਰ ‘ਚ ਵਨਡੇ ਵਿਸ਼ਵ ਕੱਪ ਖੇਡਿਆ ਜਾਣਾ ਹੈ। ਹਾਲਾਂਕਿ, ਇਸ ਵਿਸ਼ਵ ਕੱਪ ਦਾ ਸ਼ਡਿਊਲ ਅਜੇ ਤੱਕ ਨਹੀਂ ਆਇਆ ਹੈ। ਹਾਲਾਂਕਿ ਬੀਸੀਸੀਆਈ ਨੇ ਪ੍ਰਸਤਾਵਿਤ ਸ਼ੈਡਿਊਲ ਬਣਾ ਕੇ ਮੈਚਾਂ ਦੇ ਸਥਾਨ ਤੈਅ ਕੀਤੇ ਹਨ ਪਰ ਪਾਕਿਸਤਾਨ (Pakistan) ਨੂੰ ਇਸ ਪ੍ਰਸਤਾਵਿਤ ਸ਼ਡਿਊਲ ‘ਤੇ ਇਤਰਾਜ਼ ਹੈ ਅਤੇ ਉਹ ਕੁੱਝ ਸਥਾਨਾਂ ਨੂੰ ਬਦਲਣਾ ਚਾਹੁੰਦਾ ਹੈ।
ਪਾਕਿਸਤਾਨ ਨੇ ਸਾਫ਼ ਤੌਰ ‘ਤੇ ਕਿਹਾ ਹੈ ਕਿ ਉਹ ਵਿਸ਼ਵ ਕੱਪ ਖੇਡਣ ਲਈ ਉਦੋਂ ਹੀ ਭਾਰਤ ਆਵੇਗਾ ਜਦੋਂ ਉਸ ਦੇ ਦੇਸ਼ ਦੀ ਸਰਕਾਰ ਟੀਮ ਨੂੰ ਇਜਾਜ਼ਤ ਦੇਵੇਗੀ, ਪਰ ਇਸ ਦੇ ਨਾਲ ਹੀ ਉਹ ਆਪਣੀ ਮਰਜ਼ੀ ਮੁਤਾਬਕ ਸਥਾਨ ਦੀ ਚੋਣ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਕ੍ਰਿਕਟ ਪਾਕਿਸਤਾਨ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਨੂੰ ਅਫਗਾਨਿਸਤਾਨ (Afghanistan) ਦੇ ਖਿਲਾਫ ਚੇਨਈ ਅਤੇ ਆਸਟ੍ਰੇਲੀਆ ਦੇ ਖਿਲਾਫ ਬੈਂਗਲੁਰੂ ‘ਚ ਮੈਚ ਖੇਡਣਾ ਹੈ। ਇਸ ਦੇ ਨਾਲ ਹੀ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡੇ ਜਾਣ ਦੀ ਚਰਚਾ ਹੈ।
ਅਫਗਾਨਿਸਤਾਨ ਤੋਂ ਡਰ ਰਿਹਾ ਪਾਕਿਸਤਾਨ!
ਰਿਪੋਰਟ ਮੁਤਾਬਕ ਪਾਕਿਸਤਾਨ ਚਾਹੁੰਦਾ ਹੈ ਕਿ ਉਸ ਦੇ ਚੇਨਈ ਅਤੇ ਬੈਂਗਲੁਰੂ ‘ਚ ਖੇਡੇ ਜਾਣ ਵਾਲੇ ਮੈਚਾਂ ਨੂੰ ਬਦਲਿਆ ਜਾਵੇ। ਯਾਨੀ ਅਫਗਾਨਿਸਤਾਨ ਦੇ ਖਿਲਾਫ ਜੋ ਮੈਚ ਚੇਨਈ ‘ਚ ਖੇਡਿਆ ਜਾਣਾ ਹੈ, ਉਸ ਨੂੰ ਬੈਂਗਲੁਰੂ ‘ਚ ਸ਼ਿਫਟ ਕਰ ਦਿੱਤਾ ਜਾਵੇ ਅਤੇ ਆਸਟ੍ਰੇਲੀਆ ਖਿਲਾਫ ਜੋ ਮੈਚ ਬੈਂਗਲੁਰੂ ‘ਚ ਖੇਡਿਆ ਜਾਣਾ ਹੈ, ਉਹ ਚੇਨਈ ‘ਚ ਖੇਡਿਆ ਜਾਵੇ। ਪਾਕਿਸਤਾਨ ਅਜਿਹਾ ਚਾਹੁੰਦਾ ਹੈ ਕਿਉਂਕਿ ਚੇਨਈ ਦੀ ਵਿਕਟ ਹੌਲੀ ਅਤੇ ਸਪਿਨਰ ਦੋਸਤਾਨਾ ਹੈ ਅਤੇ ਅਫਗਾਨਿਸਤਾਨ ਕੋਲ ਸ਼ਾਨਦਾਰ ਸਪਿਨਰ ਹਨ।
ਇਸ ਟੀਮ ‘ਚ ਰਾਸ਼ਿਦ ਖਾਨ ਅਤੇ ਨੂਰ ਅਹਿਮਦ ਵਰਗੇ ਸਪਿਨਰ ਹਨ ਜੋ ਸਪਿਨਰਾਂ ਦੀ ਮਦਦ ਵਾਲੀਆਂ ਪਿੱਚਾਂ ‘ਤੇ ਕਿਸੇ ਵੀ ਟੀਮ ਨੂੰ ਹਰਾ ਸਕਦੇ ਹਨ।ਇਸ ਲਈ ਪਾਕਿਸਤਾਨ ਚਾਹੁੰਦਾ ਹੈ ਕਿ ਅਫਗਾਨਿਸਤਾਨ ਖਿਲਾਫ ਮੈਚ ਬੈਂਗਲੁਰੂ ‘ਚ ਹੋਵੇ। ਉਸ ਦੇ ਮਨ ਵਿਚ ਕਿਤੇ ਨਾ ਕਿਤੇ ਇਹ ਡਰ ਹੈ ਕਿ ਜੇਕਰ ਅਫਗਾਨਿਸਤਾਨ ਉਸ ਨੂੰ ਚੇਨਈ ਵਿਚ ਧੀਮੀ ਵਿਕਟ ‘ਤੇ ਹਰਾ ਦਿੰਦਾ ਹੈ ਤਾਂ ਉਸ ਦੀ ਸਾਖ ਨੂੰ ਠੇਸ ਲੱਗੇਗੀ ਅਤੇ ਵਿਸ਼ਵ ਕੱਪ ਜਿੱਤਣ ਦੀ ਉਸ ਦੀ ਮੁਹਿੰਮ ਨੂੰ ਵੀ ਝਟਕਾ ਲੱਗ ਸਕਦਾ ਹੈ।
ਇਹ ਵੀ ਪੜ੍ਹੋ
ਇਹੋ ਜਿਹਾ ਹੈ ਪ੍ਰਸਤਾਵਿਤ ਸ਼ੈਡਿਊਲ
ਬੀ.ਸੀ.ਸੀ.ਆਈ. ਦੁਆਰਾ ਬਣਾਏ ਗਏ ਪ੍ਰਸਤਾਵਿਤ ਸ਼ਡਿਊਲ ਮੁਤਾਬਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਹੋ ਸਕਦਾ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ, ਜਿਸ ‘ਚ 1 ਲੱਖ 32 ਹਜ਼ਾਰ ਦਰਸ਼ਕ ਬੈਠ ਸਕਦੇ ਹਨ। ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ-ਪਾਕਿਸਤਾਨ ਮੈਚ ‘ਤੇ ਟਿਕੀਆਂ ਹੋਈਆਂ ਹਨ ਅਤੇ ਇੰਨੇ ਵੱਡੇ ਸਟੇਡੀਅਮ ‘ਚ ਇਹ ਮੈਚ ਹੋਣਾ ਬੀਸੀਸੀਆਈ ਲਈ ਵਿੱਤੀ ਤੌਰ ‘ਤੇ ਵੀ ਫਾਇਦੇਮੰਦ ਹੋਵੇਗਾ। ਬੀਸੀਸੀਆਈ ਨੇ ਡ੍ਰਾਫਟ ਸ਼ਡਿਊਲ ਆਈਸੀਸੀ ਦੇ ਨਾਲ-ਨਾਲ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੇ ਬਾਕੀ ਦੇਸ਼ਾਂ ਨੂੰ ਵੀ ਭੇਜ ਦਿੱਤਾ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ