IND VS PAK: 10 ਸਤੰਬਰ ਨੂੰ ਨਹੀਂ ਹੋਇਆ ਭਾਰਤ-ਪਾਕਿ ਮੈਚ ਤਾਂ ਵੀ ਆਵੇਗਾ ਨਤੀਜਾ, ਏਸ਼ੀਆ ਕੱਪ ‘ਚ ਲਿਆ ਗਿਆ ਵੱਡਾ ਫੈਸਲਾ

Updated On: 

08 Sep 2023 13:49 PM

ਏਸ਼ੀਆ ਕੱਪ 2023 ਦੇ ਸੁਪਰ-4 ਦੌਰ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 10 ਸਤੰਬਰ ਨੂੰ ਕੋਲੰਬੋ 'ਚ ਖੇਡਿਆ ਜਾਣਾ ਹੈ। ਪਰ ਕੋਲੰਬੋ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਹਾਲਾਂਕਿ ਇਸ ਮੈਚ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਏਸ਼ੀਅਨ ਕ੍ਰਿਕਟ ਕੌਂਸਲ ਨੇ ਭਾਰਤ-ਪਾਕਿਸਤਾਨ ਮੈਚ ਲਈ ਰਿਜ਼ਰਵ ਡੇ ਰੱਖਿਆ ਹੈ।

IND VS PAK: 10 ਸਤੰਬਰ ਨੂੰ ਨਹੀਂ ਹੋਇਆ ਭਾਰਤ-ਪਾਕਿ ਮੈਚ ਤਾਂ ਵੀ ਆਵੇਗਾ ਨਤੀਜਾ, ਏਸ਼ੀਆ ਕੱਪ ਚ ਲਿਆ ਗਿਆ ਵੱਡਾ ਫੈਸਲਾ
Follow Us On

ਇਹ ਵੱਡਾ ਸਵਾਲ ਹੈ ਕਿ ਏਸ਼ੀਆ ਕੱਪ 2023 (Asia Cup 2023) ਦੇ ਸੁਪਰ-4 ਦੌਰ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਹੋਵੇਗਾ ਜਾਂ ਨਹੀਂ। ਦਰਅਸਲ ਇਹ ਮੈਚ 10 ਸਤੰਬਰ ਨੂੰ ਹੋਣਾ ਹੈ ਅਤੇ ਇਸ ਦਿਨ ਕੋਲੰਬੋ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਹੁਣ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਏਸ਼ੀਅਨ ਕ੍ਰਿਕਟ ਕੌਂਸਲ ਨੇ ਇਸ ਮੈਚ ਲਈ ਰਿਜ਼ਰਵ ਡੇਅ ਵੀ ਰੱਖਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਜੇਕਰ 10 ਸਤੰਬਰ ਨੂੰ ਮੀਂਹ ਕਾਰਨ ਮੈਚ ਵਿੱਚ ਵਿਘਨ ਪੈਂਦਾ ਹੈ ਤਾਂ ਮੈਚ ਅਗਲੇ ਦਿਨ ਯਾਨੀ 11 ਸਤੰਬਰ ਨੂੰ ਪੂਰਾ ਹੋਵੇਗਾ। ਸੁਪਰ-4 ਦੇ ਇਸ ਮੈਚ ਲਈ ਹੀ ਰਿਜ਼ਰਵ ਡੇਅ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਏਸ਼ੀਆ ਕੱਪ ਫਾਈਨਲ ਲਈ ਵੀ ਰਿਜ਼ਰਵ ਡੇਅ ਰੱਖਿਆ ਗਿਆ ਹੈ।

ਦੱਸ ਦੇਈਏ ਕਿ ਏਸ਼ੀਆ ਕੱਪ ਦੇ ਲੀਗ ਗੇੜ ਵਿੱਚ ਭਾਰਤ-ਪਾਕਿਸਤਾਨ ਦਾ ਮੈਚ ( India Pakistan Match) ਵੀ ਮੀਂਹ ਕਾਰਨ ਰੱਦ ਹੋ ਗਿਆ ਸੀ। ਇਸ ਮੈਚ ‘ਚ ਭਾਰਤ ਨੇ ਬੱਲੇਬਾਜ਼ੀ ਕੀਤੀ ਸੀ ਪਰ ਪਾਕਿਸਤਾਨ ਦੀ ਬੱਲੇਬਾਜ਼ੀ ਤੋਂ ਪਹਿਲਾਂ ਹੀ ਇੰਨੀ ਜ਼ਬਰਦਸਤ ਬਾਰਿਸ਼ ਹੋਈ ਕਿ ਮੈਚ ਨੂੰ ਰੱਦ ਕਰਨਾ ਪਿਆ। ਪੱਲੇਕੇਲੇ ‘ਚ ਆਯੋਜਿਤ ਇਸ ਮੈਚ ਦੇ ਰੱਦ ਹੋਣ ਕਾਰਨ ਪ੍ਰਸ਼ੰਸਕਾਂ ‘ਚ ਕਾਫੀ ਨਿਰਾਸ਼ਾ ਹੈ। ਇਸ ਤੋਂ ਬਾਅਦ ਟੀਮ ਇੰਡੀਆ ਦੇ ਅਗਲੇ ਮੈਚ ਵਿੱਚ ਵੀ ਮੀਂਹ ਨੇ ਦਸਤਕ ਦਿੱਤੀ। ਕਿਸੇ ਤਰ੍ਹਾਂ ਟੀਮ ਇੰਡੀਆ ਨੇ ਨੇਪਾਲ ਨੂੰ ਹਰਾ ਕੇ ਸੁਪਰ-4 ‘ਚ ਜਗ੍ਹਾ ਬਣਾਈ। ਹੁਣ ਸੁਪਰ-4 ਦੌਰ ‘ਚ ਪਾਕਿਸਤਾਨ ਖਿਲਾਫ ਹੋਣ ਵਾਲੇ ਮੁਕਾਬਲੇ ‘ਤੇ ਵੀ ਮੀਂਹ ਦਾ ਖ਼ਤਰਾ ਮੰਡਰਾ ਰਿਹਾ ਹੈ। ਇਹੀ ਕਾਰਨ ਹੈ ਕਿ ਏਸ਼ੀਅਨ ਕ੍ਰਿਕਟ ਕੌਂਸਲ ਨੂੰ ਰਿਜ਼ਰਵ ਡੇਅ ਦਾ ਐਲਾਨ ਕਰਨਾ ਪਿਆ।