CSK vs GT, IPL 2023: ਐਮਐਸ ਧੋਨੀ ਲਈ ਜ਼ਮੀਨ ‘ਤੇ ਸੁੱਤੇ ਫੈਂਸ, ਇਹ ਵੀਡੀਓ ਦੇਖ ਕੇ ਪਸੀਜ ਜਾਵੇਗਾ ਦਿਲ
IPL 2023 Final: ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਐਤਵਾਰ ਨੂੰ ਫਾਈਨਲ ਮੈਚ ਖੇਡਿਆ ਜਾਣਾ ਸੀ ਪਰ ਮੀਂਹ ਕਾਰਨ ਮੈਚ ਨਹੀਂ ਖੇਡਿਆ ਜਾ ਸਕਿਆ ਅਤੇ ਇਸ ਨੂੰ ਰਿਜ਼ਰਵ ਡੇਅ ਲਈ ਮੁਲਤਵੀ ਕਰ ਦਿੱਤਾ ਗਿਆ ਸੀ।

ਅਹਿਮਦਾਬਾਦ : ਭਾਰਤ ਨੂੰ ਦੋ ਵਾਰ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਅਤੇ ਚੇਨਈ ਨੂੰ ਚਾਰ ਵਾਰ ਆਈਪੀਐੱਲ ਦਾ ਖਿਤਾਬ ਦਿਵਾਉਣ ਵਾਲੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਫੈਨ ਫਾਲੋਇੰਗ ਕਾਫੀ ਹੈ। ਧੋਨੀ ਜਿਸ ਵੀ ਸ਼ਹਿਰ ‘ਚ ਹਨ ਜਾਂ ਜਿਸ ਮੈਦਾਨ ‘ਤੇ ਜਾਂਦੇ ਹਨ, ਉਸ ‘ਚ ਧੋਨੀ ਦੇ ਪ੍ਰਸ਼ੰਸਕ ਮੌਜੂਦ ਹੁੰਦੇ ਹਨ। ਇਸ ਵਾਰ IPL-2023 ‘ਚ ਧੋਨੀ ਆਪਣੀ ਟੀਮ ਚੇਨਈ ਨੂੰ ਫਿਰ ਤੋਂ ਫਾਈਨਲ ‘ਚ ਲੈ ਗਏ। ਫਾਈਨਲ ਐਤਵਾਰ ਨੂੰ ਗੁਜਰਾਤ ਟਾਈਟਨਸ ਅਤੇ ਚੇਨਈ ਵਿਚਾਲੇ ਹੋਣਾ ਸੀ ਪਰ ਮੀਂਹ ਕਾਰਨ ਮੈਚ ਨਹੀਂ ਹੋ ਸਕਿਆ। ਅਜਿਹੇ ‘ਚ ਚੇਨਈ ਦੇ ਪ੍ਰਸ਼ੰਸਕਾਂ ਨੇ ਜੋ ਕੀਤਾ, ਉਹ ਦੱਸਦਾ ਹੈ ਕਿ ਉਨ੍ਹਾਂ ਨੂੰ ਟੀਮ ਅਤੇ ਧੋਨੀ ਲਈ ਬਹੁਤ ਜਿਆਦਾ ਜਨੂੰਨ ਹੈ।
ਇਹ ਮੈਚ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਣਾ ਸੀ ਪਰ ਐਤਵਾਰ ਨੂੰ ਲਗਾਤਾਰ ਮੀਂਹ ਪਿਆ ਅਤੇ ਇਸ ਕਾਰਨ ਅੰਪਾਇਰਾਂ ਨੇ ਮੈਚ ਨੂੰ ਰਿਜ਼ਰਵ ਡੇ ‘ਤੇ ਕਰਵਾਉਣ ਦਾ ਫੈਸਲਾ ਕੀਤਾ। ਇਸ ਲਈ ਇਹ ਖਿਤਾਬੀ ਮੈਚ ਸੋਮਵਾਰ ਨੂੰ ਖੇਡਿਆ ਜਾ ਰਿਹਾ ਹੈ।
Gt Vs Csk Match Postpone Ahmedabad में बारिश के कारण टला Ipl Final, सोमवार को होगा Match
0 seconds of 4 minutes, 12 secondsVolume 90%
Press shift question mark to access a list of keyboard shortcuts
Keyboard Shortcuts
Shortcuts Open/Close/ or ?
Play/PauseSPACE
Increase Volume↑
Decrease Volume↓
Seek Forward→
Seek Backward←
Captions On/Offc
Fullscreen/Exit Fullscreenf
Mute/Unmutem
Decrease Caption Size-
Increase Caption Size+ or =
Seek %0-9
ਰੇਲਵੇ ਸਟੇਸ਼ਨ ‘ਤੇ ਸੁੱਤੇ ਫੈਂਸ
ਮੈਚ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਇਸ ਕਾਰਨ ਪ੍ਰਸ਼ੰਸਕ ਨਿਰਾਸ਼ ਸਨ ਕਿਉਂਕਿ ਉਹ ਆਪਣੇ ਪਸੰਦੀਦਾ ਕ੍ਰਿਕਟਰ ਨੂੰ ਆਈਪੀਐਲ ਟਰਾਫੀ ਜਿੱਤਦੇ ਦੇਖਣਾ ਚਾਹੁੰਦੇ ਸਨ। ਮੀਂਹ ਨੇ ਉਨ੍ਹਾਂ ਦੇ ਸੁਪਨਿਆਂ ‘ਤੇ ਪਾਣੀ ਫੇਰ ਦਿੱਤਾ। ਅਜਿਹੇ ‘ਚ ਪ੍ਰਸ਼ੰਸਕ ਘਰ ਪਰਤ ਸਕਦੇ ਸਨ ਪਰ ਉਨ੍ਹਾਂ ਨੇ ਅਹਿਮਦਾਬਾਦ ‘ਚ ਹੀ ਰਹਿਣ ਦਾ ਫੈਸਲਾ ਕੀਤਾ। ਅਜਿਹੇ ‘ਚ ਚੇਨਈ ਅਤੇ ਧੋਨੀ ਦੇ ਪ੍ਰਸ਼ੰਸਕਾਂ ਨੇ ਰੇਲਵੇ ਸਟੇਸ਼ਨ ‘ਤੇ ਰਾਤ ਕੱਟੀ। ਰੇਲਵੇ ਸਟੇਸ਼ਨ ‘ਤੇ ਸੌਂ ਰਹੇ ਚੇਨਈ ਦੇ ਪ੍ਰਸ਼ੰਸਕਾਂ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਕੁਝ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਚੇਨਈ ਦੀ ਟੀ-ਸ਼ਰਟ ਪਹਿਨੇ ਕਈ ਪ੍ਰਸ਼ੰਸਕ ਰੇਲਵੇ ਸਟੇਸ਼ਨ ‘ਤੇ ਜ਼ਮੀਨ ‘ਤੇ ਸੌਂ ਰਹੇ ਹਨ।ਚੇਨਈ ਦੇ ਪ੍ਰਸ਼ੰਸਕ ਚਾਹੁੰਦੇ ਹਨ ਕਿ ਉਨ੍ਹਾਂ ਦੀ ਟੀਮ ਪੰਜਵੀਂ ਵਾਰ ਆਈਪੀਐਲ ਖਿਤਾਬ ਜਿੱਤੇ। ਚੇਨਈ ਨੇ 2021 ਵਿੱਚ ਆਪਣਾ ਆਖਰੀ ਆਈਪੀਐਲ ਖਿਤਾਬ ਜਿੱਤਿਆ ਸੀ। 2022 ਇਸ ਟੀਮ ਦਾ ਬਹੁਤ ਖਰਾਬ ਰਿਹਾ ਅਤੇ ਟੀਮ ਪਲੇਆਫ ਵਿੱਚ ਵੀ ਨਹੀਂ ਪਹੁੰਚ ਸਕੀ। ਆਈਪੀਐਲ ਦੇ ਇਤਿਹਾਸ ਵਿੱਚ ਇਹ ਦੂਜੀ ਵਾਰ ਹੋਇਆ ਸੀ ਕਿ ਚੇਨਈ ਪਲੇਆਫ ਵਿੱਚ ਨਹੀਂ ਪਹੁੰਚ ਸਕੀ।MS Dhoni, the emotion of fans.
SLEEPING AT RAILWAY STATION #WrestlersProtest #MalaikaArora #WTCFinal #NarendraModiStadium #IPL2023Finals #CSKvGT #SuccessionHBO #Successionpic.twitter.com/UzkBjMC2PL — KING MAKER MSD (@msdfansclub777) May 29, 2023ਇਹ ਵੀ ਪੜ੍ਹੋ