CWG 2026: ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ‘ਚ ਜਿੱਤਿਆ ਸਿਲਵਰ, ਯਸ਼ਵੀਰ ਸਿੰਘ ਨੇ ਕਾਂਸੀ ‘ਤੇ ਕੀਤਾ ਕਬਜ਼ਾ
ਨੀਰਜ ਚੋਪੜਾ ਨੇ 2018 ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ ਜਿੱਤਿਆ ਸੀ, ਪਰ ਸੱਟ ਕਾਰਨ 2022 ਐਡੀਸ਼ਨ ਤੋਂ ਖੁੰਝ ਗਏ ਸਨ। ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਉਸ ਸਮੇਂ ਸੋਨ ਤਗਮਾ ਜਿੱਤਿਆ ਸੀ। ਹਾਲਾਂਕਿ, ਇਸ ਵਾਰ, ਅਰਸ਼ਦ ਫਾਈਨਲ ਦੇ ਪਹਿਲੇ ਦੌਰ ਤੋਂ ਅੱਗੇ ਵਧਣ 'ਚ ਅਸਫਲ ਰਹੇ।
CWG 2026: ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ 'ਚ ਜਿੱਤਿਆ ਸਿਲਵਰ (Pic- PTI)
ਰਾਸ਼ਟਰਮੰਡਲ ਖੇਡਾਂ 2026 (Commonwealth Games 2026) ‘ਚ ਭਾਰੀ ਲਈ ਸਭ ਤੋਂ ਉਮੀਦਾਂ ‘ਚੋਂ ਇੱਕ ਨੀਰਜ ਚੋਪੜਾ ਨੇ ਚਾਂਦੀ ਦਾ ਤਗਮਾ (ਸਿਲਵਰ ਮੈਡਲ) ਹਾਸਲ ਕੀਤਾ। ਇਸ ਦੌਰਾਨ ਉਨ੍ਹਾਂ ਦੇ ਸਾਥੀ ਯਸ਼ਵੀਰ ਸਿੰਘ ਨੇ ਕਾਂਸੀ ਦਾ ਤਗਮਾ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਤਰ੍ਹਾਂ, ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ਨੇ ਭਾਰਤ ਲਈ ਦੋਹਰੀ ਸਫਲਤਾ ਲਿਆਂਦੀ। ਸਾਬਕਾ ਓਲੰਪਿਕ ਤੇ ਰਾਸ਼ਟਰਮੰਡਲ ਚੈਂਪੀਅਨ ਨੀਰਜ ਚੋਪੜਾ, ਜੋ ਕਿ ਸੋਨ ਤਗਮੇ ਦੇ ਦਾਅਵੇਦਾਰ ਵਜੋਂ ਮੁਕਾਬਲੇ ‘ਚ ਦਾਖਲ ਹੋਏ ਸੀ, ਇਸ ਵਾਰ ਸਿਖਰਲਾ ਸਥਾਨ ਹਾਸਲ ਨਹੀਂ ਕਰ ਸਕੇ। ਸ਼੍ਰੀਲੰਕਾ ਦੇ ਨੌਜਵਾਨ ਥ੍ਰੋਅਰ ਰੁਮੇਸ਼ ਥਰੰਗਾ ਪਥਿਰਗਾ ਨੇ ਨੀਰਜ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ।
ਗਲਾਸਗੋ ਖੇਡਾਂ ‘ਚ ਭਾਰਤੀ ਪ੍ਰਸ਼ੰਸਕਾਂ ਵੱਲੋਂ ਸਭ ਤੋਂ ਵੱਧ ਬੇਸਬਰੀ ਨਾਲ ਉਡੀਕ ਵਾਲਾ ਇਹ ਇਵੈਂਟ ਸ਼ੁੱਕਰਵਾਰ, 31 ਜੁਲਾਈ (ਭਾਰਤ ‘ਚ ਦੇਰ ਰਾਤ) ਦੀ ਸ਼ਾਮ ਨੂੰ ਸ਼ੁਰੂ ਹੋਇਆ। ਸੱਟ ਕਾਰਨ ਪਿਛਲੀਆਂ ਰਾਸ਼ਟਰਮੰਡਲ ਖੇਡਾਂ ਤੋਂ ਖੁੰਝ ਗਏ ਨੀਰਜ ਚੋਪੜਾ ਤੋਂ ਇੱਕ ਵਾਰ ਫਿਰ ਇਸ ਇਵੈਂਟ ‘ਚ ਖਿਤਾਬ ਜਿੱਤਣ ਦੀ ਉਮੀਦ ਕੀਤੀ ਜਾ ਰਹੀ ਸੀ। ਹਾਲਾਂਕਿ, ਸਾਰਿਆਂ ਦੀਆਂ ਨਜ਼ਰਾਂ ਭਾਰਤ ਦੇ ਯਸ਼ਵੀਰ ਤੇ ਰੋਹਿਤ ਯਾਦਵ ‘ਤੇ ਵੀ ਸਨ, ਜੋ ਪਹਿਲੀ ਵਾਰ ਇਸ ਈਵੈਂਟ ‘ਚ ਹਿੱਸਾ ਲੈ ਰਹੇ ਸਨ। ਧਿਆਨ ਪਾਕਿਸਤਾਨ ਦੇ ਅਰਸ਼ਦ ਨਦੀਮ ‘ਤੇ ਵੀ ਕੇਂਦ੍ਰਿਤ ਸੀ, ਕਿਉਂਕਿ ਉਹ ਮੌਜੂਦਾ ਚੈਂਪੀਅਨ ਤੇ ਮੌਜੂਦਾ ਓਲੰਪਿਕ ਚੈਂਪੀਅਨ ਸੀ।
ਨੀਰਜ ਪਥਿਰਾਗਾ ਨੂੰ ਪਛਾੜ ਨਹੀਂ ਸਕੇ
ਨੀਰਜ ਨੇ ਥ੍ਰੋਅ ਦੇ ਪਹਿਲੇ ਦੌਰ ‘ਚ ਇੱਕ ਸਥਿਰ ਸ਼ੁਰੂਆਤ ਕੀਤੀ, ਪਰ ਉਨ੍ਹਾਂ ਨੇ ਆਪਣੀ ਦੂਜੀ ਕੋਸ਼ਿਸ਼ ਨਾਲ ਸੱਚਮੁੱਚ ਪ੍ਰਭਾਵਿਤ ਕੀਤਾ। ਉਨ੍ਹਾਂ ਨੇ 85.83 ਮੀਟਰ ਦੀ ਦੂਰੀ ‘ਤੇ ਜੈਵਲਿਨ ਸੁੱਟਿਆ ਤੇ ਤੁਰੰਤ ਸਿਖਰਲਾ ਸਥਾਨ ਹਾਸਲ ਕਰ ਲਿਆ। ਇਹ ਨੀਰਜ ਦਾ ਸੀਜ਼ਨ ਦਾ ਸਭ ਤੋਂ ਵਧੀਆ ਥ੍ਰੋ ਸੀ, ਜੋ ਗੰਭੀਰ ਸੱਟ ਤੋਂ ਵਾਪਸ ਆਉਂਦੇ ਹੋਏ ਪ੍ਰਾਪਤ ਕੀਤਾ। ਹਾਲਾਂਕਿ, ਉਹ ਪਹਿਲੇ ਨੰਬਰ ‘ਤੇ ਜ਼ਿਆਦਾ ਦੇਰ ਤੱਕ ਨਹੀਂ ਰਹੇ, ਕਿਉਂਕਿ ਸ਼੍ਰੀਲੰਕਾ ਦੇ ਪਥੀਰਾਗਾ ਨੇ ਉਸੇ ਦੌਰ ‘ਚ 89.73 ਮੀਟਰ ਦੇ ਵੱਡੇ ਥਰੋਅ ਨਾਲ ਲੀਡ ਹਾਸਲ ਕਰ ਲਈ।
ਇਸ ਤੋਂ ਬਾਅਦ, ਨਾ ਤਾਂ ਕੋਈ ਐਥਲੀਟ ਅਗਲੇ ਚਾਰ ਦੌਰਾਂ ‘ਚ ਆਪਣੀ ਦੂਰੀ ਸੁਧਾਰ ਸਕਿਆ ਅਤੇ ਨਾ ਹੀ ਕੋਈ ਹੋਰ ਥਰੋਅਰ ਉਨ੍ਹਾਂ ਨੂੰ ਪਛਾੜ ਸਕਿਆ। ਇਸ ਤਰ੍ਹਾਂ, ਪਥੀਰਾਗਾ ਨੇ ਸੋਨ ਤਗਮਾ ਜਿੱਤਿਆ, 2006 ਤੋਂ ਬਾਅਦ ਰਾਸ਼ਟਰਮੰਡਲ ਖੇਡਾਂ ‘ਚ ਸ਼੍ਰੀਲੰਕਾ ਦਾ ਇਹ ਪਹਿਲਾ ਸੋਨ ਤਗਮਾ। ਇਸ ਦੌਰਾਨ, 2018 ਦੇ ਐਡੀਸ਼ਨ ਤੋਂ ਖੁੰਝਣ ਤੋਂ ਬਾਅਦ ਖੇਡਾਂ ‘ਚ ਵਾਪਸ ਆ ਰਹੇ ਨੀਰਜ ਨੂੰ ਚਾਂਦੀ ਨਾਲ ਸਬਰ ਕਰਨਾ ਪਿਆ।
ਅਰਸ਼ਦ ਫੇਲ, ਯਸ਼ਵੀਰ ਨੇ ਪਲਟੀ ਬਾਜ਼ੀ
ਹਾਲਾਂਕਿ, ਫਾਈਨਲ ਨੇ ਦੋ ਸਭ ਤੋਂ ਹੈਰਾਨੀਜਨਕ ਨਤੀਜੇ ਦਿੱਤੇ। ਪਹਿਲਾ, ਅਰਸ਼ਦ ਨਦੀਮ, ਸੋਨੇ ਦੇ ਤਗਮੇ ਦੇ ਸਭ ਤੋਂ ਵੱਡਾ ਦਾਅਵੇਦਾਰ ਮੰਨੇ ਜਾ ਰਹੇ ਸਨ। ਉਹ ਫਾਈਨਲ ਦੇ ਪਹਿਲੇ ਦੌਰ ‘ਚ ਹੀ ਬਾਹਰ ਹੋ ਗਿਆ। ਸੱਟ ਤੋਂ ਵਾਪਸੀ ਕਰਦੇ ਹੋਏ, ਅਰਸ਼ਦ ਆਪਣੇ ਸ਼ੁਰੂਆਤੀ ਤਿੰਨ ਥਰੋਅ ‘ਚੋਂ ਕਿਸੇ ‘ਚ ਵੀ 80-ਮੀਟਰ ਦਾ ਅੰਕੜਾ ਪਾਰ ਕਰਨ ਵਿੱਚ ਅਸਫਲ ਰਹੇ ਤੇ ਬਾਹਰ ਹੋ ਗਏ। ਉਹ ਚੋਟੀ ਦੇ ਅੱਠ ਲਈ ਕੁਆਲੀਫਾਈ ਨਹੀਂ ਕਰ ਸਕੇ, ਜਿਸ ਦੇ ਚਲਦੇ ਉਹ ਆਖਰੀ ਤਿੰਨ ਥਰੋਅ ਦੀ ਕੋਸ਼ਿਸ਼ ਨਹੀਂ ਕਰ ਸਕੇ।
ਦੂਜਾ ਵੱਡਾ ਹੈਰਾਨੀ ਵਾਲੀ ਥਰੋਅ ਆਖਰੀ ਦੌਰ ਦੌਰਾਨ ਆਈ। ਜੈਪੁਰ ਦੇ ਯਸ਼ਵੀਰ ਸਿੰਘ, ਜੋ ਪਹਿਲੀ ਵਾਰ ਖੇਡਾਂ ‘ਚ ਹਿੱਸਾ ਲੈ ਰਹੇ ਸਨ, ਉਹ 81.33 ਮੀਟਰ ਦੇ ਸਰਵੋਤਮ ਥਰੋਅ ਨਾਲ ਛੇਵੇਂ ਸਥਾਨ ‘ਤੇ ਸਨ। ਉਹ ਤਗਮੇ ਦੀ ਦੌੜ ‘ਚ ਨਹੀਂ ਜਾਪ ਰਹੇ ਸਨ, ਪਰ ਆਪਣੀ ਆਖਰੀ ਕੋਸ਼ਿਸ਼ ਨਾਲ, ਉਨ੍ਹਾਂ ਨੇ 85.41 ਮੀਟਰ ਦਾ ਥਰੋਅ ਸੁੱਟਿਆ ਤ ਸਿੱਧਾ ਤੀਜੇ ਸਥਾਨ ‘ਤੇ ਪਹੁੰਚ ਗਏ। ਇਹ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਵਧੀਆ ਥਰੋਅ ਸੀ ਤੇ ਉਨ੍ਹਾਂ ਨੇ ਕਾਂਸੀ ਦਾ ਤਗਮਾ ਪੱਕਾ ਕੀਤਾ। ਭਾਰਤੀ ਰੋਹਿਤ ਯਾਦਵ ਛੇਵੇਂ ਸਥਾਨ ‘ਤੇ ਰਿਹਾ।
Source: TV9Hindi.com
Loading...
Unable to load recommendations.
Follow Us
