Asia Cup 2023: ਪੰਜਾਬ ਦੇ ਸ਼ੁਭਮਨ ਗਿੱਲ ਪਾਕਿਸਤਾਨ ਖਿਲਾਫ ਕਰਨਗੇ ਓਪਨਿੰਗ, ਸ੍ਰੀਲੰਕਾ ‘ਚ ਗੱਡਣਗੇ ਜਿੱਤ ਦਾ ਝੰਡਾ
IND Vs PAK: ਅੱਜ ਸ਼੍ਰੀਲੰਕਾ 'ਚ ਭਾਰਤ-ਪਾਕਿਸਤਾਨ ਵਿਚਾਲੇ ਮਹਾਮੁਕਾਬਲਾ ਹੋਵੇਗਾ। ਪੰਜਾਬ ਦੇ ਸ਼ੁਭਮਨ ਗਿੱਲ ਟੀਮ ਇੰਡੀਆ ਲਈ ਇਸ ਮੈਚ ਵਿੱਚ ਰੋਹਿਤ ਸ਼ਰਮਾ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨਗੇ। ਸ਼ੁਭਮਨ ਗਿੱਲ ਪੰਜਾਬ ਦੇ ਫਾਜ਼ਿਲਕਾ ਦੇ ਰਹਿਣ ਵਾਲੇ ਹਨ।
ਭਾਰਤ-ਪਾਕਿਸਤਾਨ ਵਿਚਾਲੇ ਅੱਜ ਸ਼੍ਰੀਲੰਕਾ ਦੀ ਧਰਤੀ ‘ਤੇ ਮਹਾਮੁਕਾਬਲਾ ਹੋਵੇਗਾ। ਇਹ ਏਸ਼ੀਆ ਕੱਪ 2023 ਦਾ ਸਭ ਤੋਂ ਹਾਈ ਵੋਲਟੇਜ ਮੈਚ ਹੋਣ ਜਾ ਰਿਹਾ ਹੈ। ਟੀਮ ਇੰਡੀਆ ਲਈ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਪਾਰੀ ਦੀ ਸ਼ੁਰੂਆਤ ਕਰਨਗੇ। ਵਨਡੇ ਕ੍ਰਿਕਟ ‘ਚ ਤਿੰਨ ਦੋਹਰੇ ਸੈਂਕੜੇ ਲਗਾਉਣ ਵਾਲੇ ਰੋਹਿਤ ਸ਼ਰਮਾ ਅਤੇ ਪਿਛਲੇ ਸਾਲ ਦੋਹਰਾ ਸੈਂਕੜਾ ਲਗਾਉਣ ਵਾਲੇ ਸ਼ੁਭਮਨ ਗਿੱਲ ਨੂੰ ਲੰਬੀਆਂ ਪਾਰੀਆਂ ਖੇਡਣ ਲਈ ਜਾਣਿਆ ਜਾਂਦਾ ਹੈ।
ਜੇਕਰ ਇਹ ਦੋਵੇਂ ਬੱਲੇਬਾਜ਼ ਸ਼ੁਰੂਆਤੀ ਓਵਰ ਖੇਡਦੇ ਹਨ ਤਾਂ ਭਾਰਤ ਨੂੰ ਵੱਡੀ ਸ਼ੁਰੂਆਤ ਮਿਲਣੀ ਯਕੀਨੀ ਹੈ ਅਤੇ ਫਿਰ ਜਿੱਤ ਦੀਆਂ ਸੰਭਾਵਨਾਵਾਂ ਵੀ ਬਰਾਬਰ ਮਜ਼ਬੂਤ ਹੋ ਜਾਣਗੀਆਂ। ਇਸ ਲਈ ਦੋਵਾਂ ਦਾ ਪ੍ਰਦਰਸ਼ਨ ਕਾਫੀ ਮਾਇਨੇ ਰੱਖਦਾ ਹੈ।
ਕੌਣ ਹਨ ਸ਼ੁਭਮਨ ਗਿੱਲ?
ਸ਼ੁਭਮਨ ਗਿੱਲ ਪੰਜਾਬ ਦੇ ਫਾਜ਼ਿਲਕਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਮਾਨਵ ਮੰਗਲ ਸਮਾਰਟ ਸਕੂਲ, ਮੋਹਾਲੀ ਤੋਂ ਪੜ੍ਹਾਈ ਕੀਤੀ ਹੈ। ਸਾਲ 2010 ਵਿੱਚ ਸ਼ੁਭਮਨ ਗਿੱਲ ਨੇ ਪੰਜਾਬ ਅੰਡਰ-16 ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਸਭ ਤੋਂ ਵੱਧ 330 ਦੌੜਾਂ ਬਣਾਈਆਂ। ਸਾਲ 2017 ਵਿੱਚ, ਉਹ ਪੰਜਾਬ ਲਈ ਰਣਜੀ ਟਰਾਫੀ ਵਿੱਚ ਪਹਿਲੀ ਸ਼੍ਰੇਣੀ ਦਾ ਸੈਂਕੜਾ ਲਗਾਉਣ ਵਾਲੇ ਚੌਥਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਏ। ਸ਼ੁਭਮਨ ਗਿੱਲ ਭਾਰਤੀ ਟੀਮ ਦੇ ਬਹੁਤ ਵਧੀਆ ਖਿਡਾਰੀ ਹਨ। 2018 ਵਿੱਚ ਉਨ੍ਹਾਂ ਨੇ ਆਪਣੇ ਕਰੀਅਰ ਦੀ ਪਹਿਲੀ ਵੱਡੀ ਪਾਰੀ ਖੇਡੀ। ਸ਼ੁਭਮਨ ਗਿੱਲ ਨੂੰ 2019 ਵਿੱਚ ਭਾਰਤੀ ਕ੍ਰਿਕਟ ਟੀਮ ਵਿੱਚ ਮੌਕਾ ਮਿਲਿਆ। ਸਾਲ 2018 ‘ਚ ਉਨ੍ਹਾਂ ਨੂੰ ਆਈ.ਪੀ.ਐੱਲ. ਵਿੱਚ ਸ਼ਾਮਲ ਕੀਤਾ ਗਿਆ ਸੀ।
ਜੇਕਰ ਅਸੀਂ ਸ਼ੁਭਮਨ ਗਿੱਲ ਦੀਆਂ ਪਿਛਲੀਆਂ 10 ਵਨਡੇ ਪਾਰੀਆਂ ‘ਤੇ ਨਜ਼ਰ ਮਾਰੀਏ ਤਾਂ ਗਿੱਲ ਨੇ ਆਪਣੀ ਪਿਛਲੀ 10 ਵਨਡੇ ਪਾਰੀਆਂ ‘ਚ 3 ਸੈਂਕੜੇ ਲਗਾਏ ਹਨ, ਜਿਸ ‘ਚ ਦੋਹਰਾ ਸੈਂਕੜਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਗਿੱਲ ਨੇ ਵੀ ਅਰਧ ਸੈਂਕੜਾ ਲਗਾਇਆ ਹੈ। 10 ਮੈਚਾਂ ਵਿੱਚ ਕੁੱਲ 659 ਦੌੜਾਂ ਬਣਾਉਣ ਵਾਲੇ ਗਿੱਲ ਦਾ ਸਭ ਤੋਂ ਵੱਧ ਸਕੋਰ 208 ਸੀ।
ਇਹ ਵੀ ਪੜ੍ਹੋ
ਏਸ਼ੀਆ ਕੱਪ 2023 ‘ਚ ਭਾਰਤ VS ਪਾਕਿਸਤਾਨ
ਏਸ਼ੀਆ ਕੱਪ 2023 ‘ਚ ਹੁਣ ਤੋਂ ਕੁਝ ਘੰਟੇ ਬਾਅਦ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋ ਟੀਮਾਂ ਵਿਚਾਲੇ ਇਹ ਮੈਚ ਕੈਂਡੀ ‘ਚ ਖੇਡਿਆ ਜਾਵੇਗਾ। ਸਾਲ 2019 ‘ਚ ਖੇਡੇ ਗਏ ਵਿਸ਼ਵ ਕੱਪ ਮੈਚ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਵਨਡੇ ਕ੍ਰਿਕਟ ‘ਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਮੈਦਾਨ ‘ਤੇ ਭਿੜਦੀਆਂ ਨਜ਼ਰ ਆਉਣਗੀਆਂ।
ਪਾਕਿਸਤਾਨ ਦੀ ਪਲੇਇੰਗ XI: ਬਾਬਰ ਆਜ਼ਮ (ਕਪਤਾਨ ), ਫਖਰ ਜ਼ਮਾਨ, ਇਮਾਮ-ਉਲ-ਹੱਕ, ਮੁਹੰਮਦ ਰਿਜ਼ਵਾਨ (ਵਿਕੇਟਕੀਪਰ), ਆਗਾ ਸਲਮਾਨ, ਇਫਤਿਖਾਰ ਅਹਿਮਦ, ਸ਼ਾਦਾਬ ਖਾਨ, ਮੁਹੰਮਦ ਨਵਾਜ਼, ਸ਼ਾਹੀਨ ਸ਼ਾਹ ਅਫਰੀਦੀ, ਨਸੀਮ ਸ਼ਾਹ ਅਤੇ ਹੈਰਿਸ ਰਾਊਫ